Tuesday, 21 May 2024

 

 

खास खबरें रवनीत सिंह बिट्टू के बेबुनियाद आरोपों पर वड़िंग ने किया पलटवार पंजाब में बेहतर कानून व्यवस्था बहाल करना पहली प्राथमिकता : विजय इंदर सिंगला पंजाब में लगातार मजबूत हो रही आम आदमी पार्टी, विपक्षी पार्टियों के कई बड़े नेता आप में हुए शामिल महिलाओँ के सम्मान से कोई समझौता नहीं करती भाजपा : जय इंद्र कौर आम आदमी पार्टी ढाई सालों में एक भी वायदे को नहीं कर सकी पूरा : परनीत कौर यूटी के लिए कांग्रेस-आप के घोषणा पत्र ने दोनों पार्टियों के पंजाब विरोधी चेहरे को बेनकाब कर दिया: सुखबीर सिंह बादल शिरोमणी अकाली दल की अगली सरकार नदियों के किनारे की जमीन पर खेती करने वाले सभी बार्डर वाले किसानों को जमीन का अधिकार देगी: सरदार सुखबीर सिंह बादल किसानों को धान उगाने के लिए नहीं जलाना पड़ेगा डीजल: मीत हेयर कांग्रेस सरकार आने पर पुरानी पेंशन स्कीम होगी बहाल : गुरजीत सिंह औजला राजा वड़िंग को गिल और आत्म नगर में मिला जोरदार समर्थन; कांग्रेस की उपलब्धियों को गिनाया पत्रकारों, युवाओं और महिलाओं के लिए कांग्रेस का बड़ा वादा : सप्पल की भारत के लिए साहसी योजना मैं प्रभु श्रीराम की जन्मभूमि से आया हूं,चंडीगढ़ को जय श्रीराम मजीठा में कांग्रेस को मिला जबरदस्त प्यार पंजाब में कानून व्यवस्था जीरो,योगी से ट्रेनिंग लें भगवंत मान : डा. सुभाष शर्मा नरेंद्र मोदी के नेतृत्व में ही भारत विकसित हो सकता है:अरविंद खन्ना सी-विजिल ऐप पर प्राप्त 27 शिकायतों का सौ मिनट के भीतर निपटारा: डी.सी कांगड़ा हेमराज बैरवा अमृतसर से छीने एम्स को लाया जाएगा वापिस एलपीयू के फैशन स्टूडेंट ने गुड़गांव में लाइफस्टाइल वीक में अपना कलेक्शन प्रदर्शित किया जनता की ताकत को चुनौती दे रहे जय रामः सीएम सुखविन्दर सिंह सुक्खू राज्यपाल शिव प्रताप शुक्ल ने नशा मुक्त भारत अभियान का किया शुभारम्भ चंडीगढ़ नगर निगम चुनाव लड़े रवि सिंह अपनी टीम समेत आप में हुए शामिल

 

ओबराय के प्रयासों से तरनतारन जिले के युवक का शव भारत पहुंचा

मासूम बच्चे के पिता गुरजंट की 31 मार्च को दुबई में हुई थी मौत

Sarbat Da Bhala Trust Amritsar, Sarbat Da Bhala, Sarbat Da Bhala Trust, Sarbat Da BhalaTrust Patiala, S P Singh Oberoi, DR. S. P. Singh Oberoi
Listen to this article

Web Admin

Web Admin

5 Dariya News

अमृतसर , 09 May 2024

खाड़ी देशों में लोगों के मसीहा के रूप में जाने जाने वाले दुबई के एक प्रमुख व्योपारी और सरबत दा भला चैरिटेबल ट्रस्ट के सरपरस्त डॉ. एस.पी. सिंह ओबेरॉय के प्रयासों के कारण तरणतारण के गांव नारला संबंधित 35 वर्षीय गुरजंट सिंह पुत्र सिंह काबल सिंह का शव आज दुबई से श्री गुरु रामदास अंतर्राष्ट्रीय हवाई अड्डे पर पहुंचा। इस संबंध में जानकारी साझा करते हुए डॉ. एस.पी.  सिंह ओबेरॉय ने कहा कि एक मासूम बच्चे के पिता गुरजंट सिंह अन्य युवाओं की तरह बेहतर भविष्य के सपने लेकर 21 मार्च को दुबई आए थे, लेकिन केवल 10 दिन बाद 31 मार्च को भेदभरे हालातों में उनकी मृत्यु हो गई।

इस सम्बंध में डॉ. ओबराय ने बताया कि मृतक के वारिस अमृतसर टीम के माध्यम से उनसे मिले और उन्हें अपने साथ हुई इस गुमशुदगी के बारे में बताया तो उन्होंने भारत से गुरजंट के रिश्तेदार गुरप्रीत सिंह को दुबई बुलाया और उसकी पहचान करने के बाद उनके निजी सचिव बलदीप सिंह चाहल की देखरेख में शव की कागजी करवाई करने के बाद गुरजंट सिंह का शव अंतिम संस्कार के बाद भारत भेज दिया गया है।  

उन्होंने कहा कि गुरजंट के शव को भारत भेजने की जिम्मेदारी उनके एक रिश्तेदार ने उठाई है।  डॉ ओबेरॉय ने कहा कि ट्रस्ट गुरजंट सिंह की विधवा को 1500 रुपये और विकलांग पिता को 1000 रुपये, कुल 2500 रुपये प्रति माह पेंशन देगा। शव लेने आए गुरजंट के बुजुर्ग व अपंग पिता काबल सिंह व मां कश्मीर कौर ने रोते हुए बताया कि गुरजंट अपने हिस्से की जमीन बेचकर दुबई के रास्ते दूसरे देश जाने की कोशिश कर रहा था। 

अचानक उन्हें एक दूर के रिश्तेदार का फोन आया कि गुरजंट की दुबई में अपनी आवासीय इमारत से गिरने के बाद मौत हो गई है।  उन्होंने कहा कि गुरजंट अपने पीछे गर्भवती पत्नी और मासूम बच्चा छोड़ गया है। पंजाब अध्यक्ष सुखजिंदर सिंह हेर, माझा जोन सलाहकार सुखदीप सिद्धू, जिला अध्यक्ष शीशपाल लाडी, महासचिव मनप्रीत संधू चमियारी, खजांची नवजीत घई, जगदेव सिंह छीना और मंगदेव सिंह पीड़ित परिवार के साथ दुख साझा करने के लिए हवाई अड्डे पर पहुंचे हैं।

डॉ ओबेरॉय के प्रयासों से अब तक करीब 355 बदनसीबों के शव उनके वारिसों तक पहुंचाए जा चुके हैं। इस बीच एयरपोर्ट पर शव लेने पहुंचे गुरजंत के माता-पिता के अलावा चाचा गुरदेव सिंह शुहरा, हरजीत सिंह संधू, भाई शमशेर सिंह और डॉ. एसपी के अन्य रिश्तेदार शामिल हुए।  उन्होंने एस पी सिंह ओबराय को इस बेहतरीन पहल के लिए धन्यवाद देते हुए कहा कि उनके प्रयासों से ही परिवार गुरजंट के अंतिम दर्शन कर सकें।

ਡਾ.ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਇੱਕ ਮਾਸੂਮ ਬੱਚੇ ਦੇ ਪਿਤਾ ਗੁਰਜੰਟ ਦੀ ਬੀਤੀ 31ਮਾਰਚ ਨੂੰ ਦੁਬਈ 'ਚ ਹੋ ਗਈ ਸੀ ਮੌਤ

ਅੰਮ੍ਰਿਤਸਰ

ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲਾ ਨਾਲ ਸਬੰਧਿਤ 35 ਸਾਲਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇੱਕ ਮਸੂਮ ਬੱਚੇ ਦਾ ਪਿਤਾ  ਗੁਰਜੰਟ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਅਜੇ ਬੀਤੀ 21 ਮਾਰਚ ਨੂੰ ਹੀ ਦੁਬਈ ਆਇਆ ਸੀ ਕਿ ਕੇਵਲ 10 ਦਿਨ ਬਾਅਦ ਹੀ 31 ਮਾਰਚ ਨੂੰ ਅਣਕਿਆਸੇ ਹਲਾਤਾਂ 'ਚ ਉਸਦੀ ਮੌਤ ਹੋ ਗਈ। 

ਡਾ.ਓਬਰਾਏ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਦ ਮ੍ਰਿਤਕ ਦੇ ਵਾਰਸਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਟੀਮ ਰਾਹੀਂ ਮਿਲ ਕੇ ਆਪਣੇ ਨਾਲ ਹੋਈ ਇਸ ਅਣਹੋਣੀ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਭਾਰਤ ਤੋਂ ਗੁਰਜੰਟ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੂੰ ਦੁਬਈ ਬੁਲਾ ਕੇ ਉਸ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਰਵਾਉਣ ਉਪਰੰਤ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ।

ਉਨ੍ਹਾਂ ਦੱਸਿਆ ਕਿ ਗੁਰਜੰਟ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਏ ਖਰਚ ਦੀ ਜ਼ਿੰਮੇਵਾਰੀ ਉਸ ਦੇ ਇੱਕ ਰਿਸ਼ਤੇਦਾਰ ਨੇ ਨਿਭਾਈ ਹੈ। ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਗੁਰਜੰਟ ਸਿੰਘ ਦੀ ਵਿਧਵਾ ਨੂੰ 1500 ਰੁਪਏ ਜਦ ਕਿ ਅੰਗਹੀਣ ਪਿਤਾ ਨੂੰ 1000 ਰੁਪਏ,ਕੁੱਲ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।

ਗੁਰਜੰਟ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਬਜ਼ੁਰਗ ਤੇ ਅੰਗਹੀਣ ਪਿਤਾ ਕਾਬਲ ਸਿੰਘ ਤੇ ਮਾਤਾ ਕਸ਼ਮੀਰ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਗੁਰਜੰਟ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਆਪਣੇ ਹਿੱਸੇ ਦੀ ਜਮੀਨ ਵੇਚ ਕੇ ਦੁਬਈ ਰਾਹੀਂ ਕਿਸੇ ਹੋਰ ਦੇਸ਼ 'ਚ ਜਾਣ ਦੀ ਕੋਸ਼ਿਸ਼ ਵਿਚ ਸੀ ਕਿ ਅਚਾਨਕ ਉਨ੍ਹਾਂ ਨੂੰ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਫ਼ੋਨ ਆਇਆ ਕਿ ਗੁਰਜੰਟ ਦੀ ਉਸਦੀ ਦੁਬਈ ਵਿਚਲੀ ਰਿਹਾਇਸ਼ ਵਾਲੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਭਰੇ ਗੱਚ ਨਾਲ ਦੱਸਿਆ ਕਿ ਗੁਰਜੰਟ ਆਪਣੇ ਪਿੱਛੇ ਗਰਭਵਤੀ ਪਤਨੀ ਤੋਂ ਇਲਾਵਾ ਇੱਕ ਮਾਸੂਮ ਬੱਚਾ ਛੱਡ ਗਿਆ ਹੈ।

ਪੀਡ਼ਤ ਪਰਿਵਾਰ ਨਾਲ ਹਵਾਈ ਅੱਡੇ 'ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਲਾਡੀ,ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਖਜ਼ਾਨਚੀ ਨਵਜੀਤ ਘਈ, ਮੈਂਬਰ ਜਗਦੇਵ ਸਿੰਘ ਛੀਨਾ ਤੇ ਮੰਗਦੇਵ ਸਿੰਘ ਛੀਨਾ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 355 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

ਇਸ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇਹ ਲੈਣ ਪਹੁੰਚੇ ਗੁਰਜੰਟ ਦੇ ਮਾਤਾ-ਪਿਤਾ ਤੋਂ ਇਲਾਵਾ ਚਾਚਾ ਗੁਰਦੇਵ ਸਿੰਘ ਸ਼ੂਹਰਾ,ਹਰਜੀਤ ਸਿੰਘ ਸੰਧੂ , ਭਰਾ ਸ਼ਮਸ਼ੇਰ ਸਿੰਘ ਤੋਂ ਇਲਾਵਾ ਹੋਰਨਾਂ ਰਿਸ਼ਤੇਦਾਰਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੀ ਪਰਿਵਾਰਕ ਨੂੰ ਗੁਰਜੰਟ ਦੇ ਅੰਤਿਮ ਦਰਸ਼ਨ ਨਸੀਬ ਹੋ ਸਕੇ ਹਨ।

 

Tags: Sarbat Da Bhala Trust Amritsar , Sarbat Da Bhala , Sarbat Da Bhala Trust , Sarbat Da BhalaTrust Patiala , S P Singh Oberoi , DR. S. P. Singh Oberoi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD