पटियाला लोकसभा हलके से शिरोमणि अकाली दल प्रत्याशी एन.के.शर्मा ने युवाओं से आहवान किया है कि वह एकजुट होकर अकाली दल के समर्थन में चुनाव प्रचार करें और सांसद बनने के बाद वह खेलों तथा युवा गतिविधियों को बढ़ावा देंगे। एन.के.शर्मा आज यहां अकाली दल के छात्र विंग एसओआई के पदाधिकारियों के साथ बैठक कर रहे थे।
उन्होंने कहा कि युवा वर्ग अगर चाहे तो किसी भी अभियान को नया मोड़ दे सकता है। पंजाब में शिरोमणि अकाली दल की सरकार के कार्यकाल के दौरान नौजवानों के लिए कई विकासात्मक योजनाएं शुरू की हैं। शर्मा ने बताया कि उन्होंने अपने विधानसभा हलके में चार बजे दौड़ लगाओ और पांच लाख ईनाम पाओ योजना शुरू की थी।
इस योजना के साथ जुडक़र डेराबस्सी हलके के हजारों युवाओं ने अपने-अपने गावों में खेलों का सामान लिया और लाखों रुपये की लागत से खेलों के क्षेत्र में बुनियादी ढांचा मजबूत किया है। शर्मा ने कहा कि पटियाला लोकसभा हलके का चुनाव जीतने के बाद समूचे लोकसभा हलके में युवाओं के लिए यह मुहिम शुरू की जाएगी। उन्होंने एसओआई के पदाधिकारियों को आहवान किया कि वह टीमें बनाकर लोकसभा हलके में प्रचार करें।
एक बूथ, दस यूथ का नारा देते हुए शर्मा ने कहा कि एक-एक बूृथ को दस-दस युवा संभालें और चुनाव तक माइक्रो मैनेजमेंट के माध्यम से प्रचार करें। इस अवसर पर एसओआई हरप्रीत सिंह, सहज सिंह जैलदार, दिलप्रीत सिंह, धर्मप्रीत सिंह, सुखमनजीत सिंह, सतनाम सिंह, सिमरप्रीत सिंह, हर्षित कुमार समेत एसओआई के कई पदाधिकारी मौजूद थे।
ਇੱਕ ਬੂਥ-ਦਸ ਯੂਥ ਦਾ ਨਾਅਰਾ ਲੈ ਕੇ ਨੌਜਵਾਨ ਕਰਨ ਚੋਣ ਪ੍ਰਚਾਰ : ਐਨ.ਕੇ. ਸ਼ਰਮਾ
ਅਕਾਲੀ ਦਲ ਦੇ ਉਮੀਦਵਾਰ ਨੇ ਐਸਓਆਈ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
ਪਟਿਆਲਾ
ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇੱਕਜੁੱਟ ਹੋ ਕੇ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਅਤੇ ਸਾਂਸਦ ਬਣਨ ਤੋਂ ਬਾਅਦ ਉਹ ਖੇਡਾਂ ਅਤੇ ਯੁਵਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ। ਐਨ. ਕੇ. ਸ਼ਰਮਾ ਅੱਜ ਇੱਥੇ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸਓਆਈ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਨੌਜਵਾਨ ਚਾਹੁਣ ਤਾਂ ਕਿਸੇ ਵੀ ਮੁਹਿੰਮ ਨੂੰ ਨਵਾਂ ਮੋੜ ਦੇ ਸਕਦੇ ਹਨ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਕਈ ਵਿਕਾਸ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਚਾਰ ਵਜੇ ਦੌੜ ਲਗਾਓ ਅਤੇ ਪੰਜ ਲੱਖ ਰੁਪਏ ਇਨਾਮ ਪਾਓ ਸਕੀਮ ਸ਼ੁਰੂ ਕੀਤੀ ਸੀ।
ਇਸ ਸਕੀਮ ਨਾਲ ਜੁੜ ਕੇ ਡੇਰਾਬੱਸੀ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੇ ਆਪਣੇ-ਆਪਣੇ ਪਿੰਡਾਂ ਵਿੱਚ ਖੇਡਾਂ ਦਾ ਸਮਾਨ ਲਿਆ ਅਤੇ ਲੱਖਾਂ ਰੁਪਏ ਦੀ ਲਾਗਤ ਨਾਲ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਜਿੱਤਣ ਤੋਂ ਬਾਅਦ ਪੂਰੇ ਲੋਕ ਸਭਾ ਹਲਕੇ ਵਿੱਚ ਨੌਜਵਾਨਾਂ ਲਈ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਐਸਓਆਈ ਦੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਟੀਮਾਂ ਬਣਾ ਕੇ ਲੋਕ ਸਭਾ ਹਲਕੇ ਵਿੱਚ ਪ੍ਰਚਾਰ ਕਰਨ।
ਇੱਕ ਬੂਥ, ਦਸ ਯੂਥ ਦਾ ਨਾਅਰਾ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਇੱਕ-ਇੱਕ ਬੂਥ ਦਸ-ਦਸ ਨੌਜਵਾਨ ਸੰਭਾਲੇ ਅਤੇ ਚੋਣਾਂ ਤੱਕ ਮਾਈਕ੍ਰੋ ਮੈਨੇਜਮੈਂਟ ਰਾਹੀਂ ਪ੍ਰਚਾਰ ਕਰਨ। ਇਸ ਮੌਕੇ ਐਸਓਆਈ ਹਰਪ੍ਰੀਤ ਸਿੰਘ, ਸਹਿਜ ਸਿੰਘ ਜ਼ੈਲਦਾਰ, ਦਿਲਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਸੁਖਮਨਜੀਤ ਸਿੰਘ, ਸਤਨਾਮ ਸਿੰਘ, ਸਿਮਰਪ੍ਰੀਤ ਸਿੰਘ, ਹਰਸ਼ਿਤ ਕੁਮਾਰ ਸਮੇਤ ਐਸਓਆਈ ਦੇ ਕਈ ਅਹੁਦੇਦਾਰ ਹਾਜ਼ਰ ਸਨ।