भारत सरकार के सूचना एवं प्रसारण मंत्रालय के केंद्रीय संचार ब्यूरो द्वारा जिला प्रशासन के सहयोग से डास एंड ब्राउन वर्ल्ड स्कूल में भारतीय न्याय संहिता के साथ स्वच्छ भारत अभियान के विषय पर निबंध एवं पोस्टर मेकिंग प्रतियोगिता का आयोजन किया गया। बता दें कि मंत्रालय देशभर में इन विषयों पर कार्यक्रम आयोजित कर रहा है।
सूचना एवं प्रसारण मंत्रालय के केंद्रीय संचार ब्यूरो, अमृतसर के प्रमुख गुरमीत सिंह (आई.आई.एस) ने कहा कि 1 जुलाई से देश भर में तीन नए आपराधिक कानून लागू हो गए हैं, जिन्होंने आईपीसी 1860, सीआरपीसी 1973 और भारतीय साक्ष्य एक्ट 1872 का स्थान लिया। इन कानूनों के जरिए आधुनिक तकनीक के व्यापक इस्तेमाल और इलेक्ट्रॉनिक साक्ष्य को कानून का हिस्सा बनाने से मामलों के जल्द निपटारे की राह आसान हो गई है।
वहीं, डिप्टी डीईओ ने मंच से संबोधित करते हुए कहा कि मंत्रालय की ओर से इस थीम पर कार्यक्रम आयोजित करना एक अच्छी पहल है। उन्होंने नए कानूनों के बारे में जानकारी देते हुए कहा कि इनके लागू होने से आम लोगों की कई समस्याएं दूर हो गई हैं। इस मौके पर स्कूल के प्रिंसिपल ने भी मंच से संबोधित किया। इस दौरान पोस्टर मेकिंग एवं निबंध प्रतियोगिता का आयोजन किया गया।
निबंध प्रतियोगिता में अहाना नागपाल ने प्रथम, मंजू ने द्वितीय, मंतेजप्रीत कौर ने तृतीय तथा नियति गोयल ने चतुर्थ स्थान प्राप्त किया। वहीं, इस अवसर पर आयोजित पोस्टर मेकिंग प्रतियोगिता में मनदीप कौर ने पहला, शरणजीत कौर ने दूसरा, महकदीप सिंह ने तीसरा स्थान और पूर्वा ठाकुर ने चौथा स्थान जीता।
सभी विजेता विद्यार्थियों को मंच से सम्मानित किया गया। बहरहाल सूचना एवं प्रसारण मंत्रालय शुक्रवार को देव समाज कॉलेज फॉर वुमन में जिला स्तरीय कार्यक्रम आयोजित करेगा, जिसमें ज़िला सत्र न्यायाधीश वीरेंद्र अग्रवाल मुख्य अतिथि के रूप में शिरकत करेंगे।
ਭਾਰਤੀ ਨਿਆਂ ਸੰਹਿਤਾ ਤੇ ਸਵੱਛ ਭਾਰਤ ਦੀ ਥੀਮ 'ਤੇ ਲੇਖ ਤੇ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਉਪਰਾਲਾ
ਫਿਰੋਜ਼ਪੁਰ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਾਸ ਐਂਡ ਬਰਾਊਨ ਵਰਲਡ ਸਕੂਲ ਵਿੱਚ ਭਾਰਤੀ ਨਿਆਂ ਸੰਹਿਤਾ ਸਣੇ ਸਵੱਛ ਭਾਰਤ ਦੀ ਥੀਮ ਉੱਤੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਦੱਸ ਦਈਏ ਕਿ ਦੇਸ਼ ਭਰ ਵਿੱਚ ਮੰਤਰਾਲੇ ਵੱਲੋਂ ਇਨ੍ਹਾਂ ਵਿਸ਼ਿਆਂ 'ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ) ਨੇ ਕਿਹਾ ਕਿ ਦੇਸ਼ਭਰ ਵਿੱਚ 1 ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ, ਜਿਨ੍ਹਾਂ ਨੇ ਆਈਪੀਸੀ 1860, ਸੀ.ਆਰ.ਪੀ.ਸੀ. 1973 ਅਤੇ ਭਾਰਤੀ ਪ੍ਰਮਾਣ ਐਕਟ 1872 ਦੀ ਥਾਂ ਲਈ ਹੈ। ਇਨ੍ਹਾਂ ਕਾਨੂੰਨਾਂ ਦੇ ਜ਼ਰੀਏ ਆਧੁਨਿਕ ਤਕਨੀਕ ਦਾ ਭਰਪੂਰ ਇਸਤੇਮਾਲ ਅਤੇ ਇਲੈਕਟ੍ਰਾਨਿਕ ਪ੍ਰਮਾਣਾਂ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਨਾਲ ਮੁਕਦਮੇ ਦੇ ਛੇਤੀ ਨਿਪਟਾਰੇ ਦਾ ਰਸਤਾ ਸੌਖਾ ਹੋਇਆ ਹੈ।
ਉਥੇ ਹੀ ਇਸ ਮੌਕੇ ਡਿਪਟੀ ਡੀਈਓ ਨੇ ਕਿਹਾ ਕਿ ਮੰਤਰਾਲੇ ਵੱਲੋਂ ਇਸ ਥੀਮ ਉੱਤੇ ਪ੍ਰੋਗਰਾਮ ਦਾ ਆਯੋਜਨ ਇੱਕ ਚੰਗਾ ਉਪਰਾਲਾ ਹੈ, ਨਾਲ ਹੀ ਉਨ੍ਹਾਂ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਆਮ ਲੋਕਾਂ ਦੀਆਂ ਕਈ ਪ੍ਰੇਸ਼ਾਨੀਆਂ ਦਾ ਹੱਲ ਹੋ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਮੰਚ ਤੋਂ ਸੰਬੋਧਨ ਕੀਤਾ। ਇਸ ਦੋਰਾਨ ਪੋਸਟਰ ਮੇਕਿੰਗ ਤੇ ਲੇਖ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਲੇਖ ਮੁਕਾਬਲੇ ਵਿੱਚ ਅਹਾਨਾ ਨਾਗਪਾਲ ਨੇ ਪਹਿਲਾ, ਮੰਜੂ ਨੇ ਦੂਜਾ ਅਤੇ ਮੰਤੇਜਪ੍ਰੀਤ ਕੌਰ ਨੇ ਤੀਜਾ ਤੇ ਨੀਅਤੀ ਗੋਇਲ ਨੇ ਚੌਥਾ ਸਥਾਨ ਹਾਸਲ ਕੀਤਾ। ਉੱਥੇ ਹੀ ਇਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿਚ ਵੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਮਨਦੀਪ ਕੌਰ ਨੇ ਪਹਿਲਾ, ਸ਼ਰਨਜੀਤ ਕੌਰ ਨੇ ਦੂਜਾ ਤੇ ਮਹਿਕਦੀਪ ਸਿੰਘ ਨੇ ਤੀਜਾ ਤੇ ਪੂਰਵਾ ਠਾਕੁਰ ਨੇ ਚੌਥਾ ਸਥਾਨ ਹਾਸਲ ਕੀਤਾ।
ਸਾਰੇ ਜੇਤੂ ਵਿਦਿਆਰਥੀਆਂ ਨੂੰ ਮੰਚ ਤੋਂ ਸਨਮਾਨਿਤ ਕੀਤਾ ਗਿਆ। ਬਹਿਰਹਾਲ ਸ਼ੁੱਕਰਵਾਰ ਨੂੰ ਮੰਤਰਾਲੇ ਵੱਲੋਂ ਦੇਵ ਸਮਾਜ ਕਾਲਜ ਆਫ ਵੂਮਨ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਜ਼ਿਲਾ ਸੈਸ਼ਨਸ ਜੱਜ ਵਰਿੰਦਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।