Sunday, 19 May 2024

 

 

खास खबरें राजपुरा में पंजाब का मुख्य औद्योगिक केंद्र बनने की सभी विशेषताए : परनीत कौर श्री आनंदपुर साहिब में लाऊंगा कॉटन उद्योग का बड़ा प्रोजेक्ट: डा. सुभाष शर्मा पंजाब के औद्योगिक विकास को देंगे गति, लाएंगे टॉप पर : विजय इंदर सिंगला कांग्रेस पार्टी के लोकसभा उम्मीदवार विजय इंदर सिंगला की जीत सुनिश्चित होगी : गुरप्रताप पडियाला दर्जी के पास ही पड़ा रहेगा जयराम का नया काला कोट, दिन में सपने देखना छोड़ें : ठाकुर सुखविंदर सिंह सुक्खू 2024 लोकसभा चुनाव ऐतिहासिक : पवन खेड़ा अमृतपाल को बंदी सिंह की श्रेणी में नही रखा जा सकता : सुखबीर सिंह बादल शिरोमणी अकाली दल ने चुनाव आयोग से किसानों को धमकाने के लिए हंसराज हंस के खिलाफ कार्रवाई करने का आग्रह किया अमरिंदर सिंह राजा वड़िंग ने लुधियाना में बदलाव के लिए विजन डॉक्यूमेंट 'ड्राइव इट' पेश किया मुख्यमंत्री भगवंत मान ने कुरुक्षेत्र से 'आप' उम्मीदवार डॉ. सुशील गुप्ता के लिए किया प्रचार महिला सशक्तिकरण तो दूर महिलाओं का सम्मान तक नहीं करते "आप" नेता : जय इंद्र कौर वर्ल्ड क्लॉस की स्वास्थ्य सेवाएं देने के लिए वचनबद्ध : विजय इंदर सिंगला इलेक्शन लोकतंत्र है और यहां हथियारों की नहीं बल्कि विचारों की लड़ाई होनी चाहिए : गुरजीत सिंह औजला अकाली दल के घोषणा पत्र में पंथक और क्षेत्रीय मजबूती का आहवाहन परिवर्तन की सरकार ने किया पंजाब को कर्जदार - गुरजीत औजला डॉ. एस.पी. सिंह ओबेरॉय के प्रयासों से जालंधर जिले के युवक का शव पहुंचा भारत दो साल में हमारी सरकार और मेरे काम को देखें, फिर तय करें कि आपको क्या चाहिए: मीत हेयर सीपीआई एम.एल. (लिबरेशन) ने की गुरजीत औजला के पक्ष में चुनावी रैली सनौर में अकाली दल प्रत्याशी के कार्यालय का उदघाटन खरड़ में निर्माणाधीन श्री राम मंदिर का दौरा करने के लिए माननीय राज्यपाल पंजाब को अनुरोध पत्र परनीत कौर व गांधी पटियाला हलके के लिए कोई प्रोजैक्ट नहीं लाए:एन.के.शर्मा

 

वाईपीएस स्कूल के छात्र हरगुन सिंह आहलूवालिया ने 97.50 प्रतिशत अंकों के साथ दूसरा स्थान हासिल किया

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

मोहाली , 07 May 2024

वाईपीएस स्कूल, मोहाली के ह्यूमैनिटीज ग्रुप के छात्र हरगुन सिंह अहलूवालिया ने कल काउंसिल फॉर द इंडियन स्कूल सर्टिफिकेट एग्जामिनेशन (सीआईएससीई) द्वारा जारी 12वीं कक्षा के 2023-24 परिणाम में 97.50 अंकों के साथ स्कूल में दूसरा स्थान हासिल कर अपने माता-पिता का और स्कूल का नाम रोशन किया है। इस मौके पर हरगुन सिंह अहलूवालिया ने कहा कि उनकी सफलता के पीछे उनके शिक्षकों और माता-पिता का बहुत अहम रोल है। 

उन्होंने शिक्षकों द्वारा पढ़ाए गए हर पाठ को बड़े ध्यान और अनुशासन से सुना और याद किया है, जिसके कारण उन्हें यह सफलता हासिल हुई है। उन्होंने कहा कि इस सफलता के लिए उनके माता-पिता ने हमेशा उन्हें प्रेरित किया। हरगुन ने कहा कि वह अब क्राइस्ट यूनिवर्सिटी, बेंगलुरु से बैचलर ऑफ आर्ट्स की पढ़ाई करेगा और अब वह और बेहतर अंक प्राप्त करने और अपने माता-पिता का नाम रोशन करने के लिए कड़ी मेहनत करेगा।

हरगुन सिंह अहलूवालिया के माता-पिता मोहाली के फेज 3ए में रहते हैं और उनके पिता डॉ. एसएस आहलूवालिया पेशे से दंत चिकित्सक और पंजाब जल आपूर्ति और सीवरेज बोर्ड के चेयरमैन हैं, वह आम आदमी पार्टी चंडीगढ़ के सह-प्रभारी भी हैं। हरगुन की मां डॉ.  पुनीत पेशे से डेंटिस्ट हैं।

ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ

ਵਾਈਪੀਐਸ ਸਕੂਲ ਦੇ ਵਿਦਿਆਰਥੀ ਹਰਗੁਣ ਸਿੰਘ ਆਹਲੂਵਾਲੀਆ ਨੇ 97.50 ਫੀਸ਼ਦੀ ਅੰਕਾਂ ਨਾਲ ਹਾਸਿਲ ਕੀਤਾ ਦੂਜਾ ਸਥਾਨ

ਮੋਹਾਲੀ

ਬੀਤੇ ਦਿਨ ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਸੀਆਈਐਸਸੀਈ) ਵਲੋਂ ਜਾਰੀ ਕੀਤੇ ਗਏ 2023–24 ਦੇ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਵਾਈਪੀਐਸ ਸਕੂਲ, ਮੋਹਾਲੀ ਦੇ ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀ ਹਰਗੁਣ ਸਿੰਘ ਆਹਲੂਵਲੀਆ ਨੇ 97.50 ਅੰਕਾਂ ਨਾਲ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਤੇ ਹਰਗੁਣ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਸਦੀ ਇਸ ਕਾਮਯਾਬੀ ਪਿੱਛੇ ਉਸਦੇ ਅਧਿਆਪਕਾਂ ਅਤੇ ਮਾਤਾ–ਪਿਤਾ ਦਾ ਬਹੁਤ ਅਹਿਮ ਰੋਲ ਹੈ। 

ਅਪਿਆਪਕਾਂ ਵਲੋਂ ਪੜਾਏ ਗਏ ਹਰ ਪਾਠ ਨੂੰ ਉਨ੍ਹਾਂ ਨੇ ਬਹੁਤ ਹੀ ਧਿਆਨ ਨਾਲ ਅਤੇ ਡਿਸਿਪਲਨ ਵਿੱਚ ਰਹਿ ਕੇ ਸੁਣਿਆ ਅਤੇ ਯਾਦ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਇਹ ਕਾਮਯਾਬੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਕਾਮਯਾਬੀ ਦੇ ਲਈ ਸਕੂਲ ਤੋਂ ਇਲਾਵਾ ਹੋਰ ਕੋਈ ਟਿਊਸ਼ਨ ਨਹੀਂ ਰੱਖੀ, ਸਾਰੀ ਪੜ੍ਹਾਈ ਖੁੱਦ ਕੀਤੀ ਹੈ। ਉਨ੍ਹਾਂ ਦੇ ਮਾਤਾ–ਪਿਤਾ ਵਲੋਂ ਉਨ੍ਹਾਂ ਨੂੰ ਹਰ ਸਮੇਂ ਇਸ ਕਾਮਯਾਬੀ ਦੇ ਲਈ ਪ੍ਰੇਰਿਤ ਕੀਤਾ ਗਿਆ ਸੀ।

ਉਨ੍ਹਾਂ ਹੋਰ ਬੱਚਿਆਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਚੰਗੇ ਅੰਕ ਹਾਸਿਲ ਕਰਨ ਦੇ ਲਈ ਮੋਬਾਇਲ ਅਤੇ ਸ਼ੋਸ਼ਲ ਮੀਡੀਆ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ, ਇਨ੍ਹਾਂ ਦਾ ਜ਼ਿਆਦਾ ਇਸਤੇਮਾਲ ਬੱਚਿਆਂ ਦੀ ਪੜ੍ਹਾਈ ਤੇ ਗਲਤ ਅਸਰ ਪਾਉਂਦਾ ਹੈ। ਜੇਕਰ ਹਰ ਬੱਚਾ ਕਾਮਯਾਬੀ ਨੂੰ ਹਾਸਿਲ ਕਰਨ ਦੇ ਲਈ ਆਪਣੇ ਮਨ ਵਿੱਚ ਧਾਰ ਲੈਂਦਾ ਹੈ ਤਾਂ ਇਹ ਕਾਮਯਾਬੀ ਬਿਨ੍ਹਾਂ ਵਾਧੂ ਟਿਊਸ਼ਨ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਉਨ੍ਹਾ ਨੇ ਪ੍ਰਾਪਤ ਕੀਤੀ ਹੈ। 

ਬੱਚਿਆਂ ਨੂੰ ਜ਼ਿਆਦਾ ਸੈਲਫ਼ ਸਟੱਡੀ ਤੇ ਧਿਆਨ ਦੇਣਾ ਚਾਹੀਦਾ ਹੈ। ਅਧਿਆਪਕਾਂ ਵਲੋਂ ਦਿੱਤੇ ਗਏ ਕੰਮ ਨੂੰ ਸਮੇਂ ਸਿਰ ਅਤੇ ਮਨ ਲਗਾ ਕੇ ਕਰਨਾ ਚਾਹੀਦਾ ਹੈ। ਹਰਗੁਣ ਨੇ ਅੱਗੇ ਦੱਸਿਆ ਕਿ ਉਹ ਹੁਣ ਅੱਗੇ ਦੀ ਪੜ੍ਹਾਈ ਦੇ ਲਈ ਵਿਦੇਸ਼ ਵਿੱਚ ਨਹੀਂ ਜਾਣਗੇ ਸਗੋਂ ਦੇਸ਼ ਵਿੱਚ ਰਹਿ ਕੇ ਹੀ ਕਿਸੇ ਚੰਗੇ ਕਾਲਜ ਜਾਂ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਪੜਾਈ ਪ੍ਰਾਪਤ ਕਰਨਗੇ। ਉਹ ਅੱਗੇ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਹੋਰ ਵਧੀਆ ਅੰਕ ਪ੍ਰਾਪਤ ਕਰਨਗੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ।

ਹਰਗੁਣ ਸਿੰਘ ਆਹਲੂਵਾਲੀਆ ਦੇ ਮਾਤਾ–ਪਿਤਾ ਮੋਹਾਲੀ ਦੇ ਫੇਸ 3ਏ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਿਤਾ ਡਾ. ਐਸ.ਐਸ. ਆਹਲੂਵਾਲੀਆ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਹਨ, ਉਹ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਕੋ–ਇੰਚਾਰਜ ਵੀ ਹਨ। ਹਰਗੁਣ ਦੇ ਮਾਤਾ ਡਾ. ਪੁਨੀਤ ਵੀ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD