Friday, 05 June 2026

 

 

खास खबरें डोनाल्ड ट्रंप ने युद्ध शक्तियों पर संसद के मतदान को बताया 'फिजूल' सरबजीत सिंह झिंझर की ‘बोलेगा घनौर बदलेगा दौर’ पदयात्रा के छठे दिन घनौर में पेयजल संकट की हकीकत आई सामने इंडोनेशिया ओपन : पीवी सिंधु और आयुष शेट्टी की हार के साथ भारत का सिंगल्स अभियान समाप्त तेल आयात कम करने से लेकर किसानों की समृद्धि तक : हरदीप सिंह पुरी ने पहले फ्लेक्स-फ्यूल यात्री वाहन का शुभारम्भ किया भारत और ब्रिटेन ने महत्वपूर्ण खनिज आपूर्ति श्रृंखला वेधशाला शुरू की 144 वर्षों में किसी सरकार ने नहरों का पानी नहीं लेने दिया, मुख्यमंत्री भगवंत मान किसानों के मसीहा बने : मनविंदर सिंह ग्यासपुरा पीएम मोदी के नेतृत्व में पूर्वोत्तर ने देखा ऐतिहासिक बदलाव : सीएम पेमा खांडू हरपाल सिंह चीमा ने मुलाजिम यूनियनों से की मुलाकात मंत्रिमंडल की बैठकों में लिए गए 99 प्रतिशत निर्णय पूरी तरह कार्यान्वितः जगत सिंह नेगी मंत्रिमंडलीय उप-समिति की बैठक आयोजित एमवाई भारत ने 3.9 लाख क्विज़ पार्टिसिपेंट्स के साथ गिनीज़ वर्ल्ड रिकॉर्ड बनाया जितिन प्रसाद ने आईआईएफटी में जीबीआरसी 2026 का उद्घाटन किया शिमला पहाड़ी चौक की वर्षों पुरानी जलभराव समस्या का समाधान पंजाब पुलिस ने बड़ी आतंकी साजिश को किया नाकाम रोटरी क्लब रोपड़ सेंट्रल के डिस्ट्रिक्ट गवर्नर रवि प्रकाश का आधिकारिक दौरा सरकार 2027 तक 5,000 ई85 फ्यूल स्टेशन शुरू करेगी : हरदीप सिंह पुरी 1 किलोवाट उपभोक्ताओं के घर बिना बैंक गारंटी लगेगा सोलर सिस्टम, बिजली बिल होगा शून्य : अनिल विज सीएम मोहन चरण माझी ने बैठक में आपदा जोखिम कम करने पर ब्रिक्‍स के बीच सहयोग की अपील की नशों के खिलाफ अभियान को और मजबूत बनाने के लिए अमृतसर केंद्रीय में महत्वपूर्ण बैठक आयोजित नशाविरोधी अभियान के दौरान हवलदार शहीद भारत की ओर बढ़ रहा है दीर्घकालिक वैश्विक निवेश, निवेशकों के लिए सबसे भरोसेमंद गंतव्य बना देश : पीयूष गोयल

 

राजनीतिक दलों की उपस्थिति में हुई ई.वी.एम. व वी.वी.पैट्ज की हुई पहली रैंडेमाइजेशन

वीडियोग्राफी के अंतर्गत हुई सारी प्रक्रिया, राजनीतिक दलों के प्रकट की संतुष्टी

Komal Mittal, DC Hoshiarpur, Deputy Commissioner Hoshiarpur, Hoshiarpur, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

5 Dariya News

5 Dariya News

5 Dariya News

होशियारपुर , 02 May 2024

Last updated on: May 02, 2024, 00:00 IST

डिप्टी कमिश्नर-कम-जिला निर्वाचन अधिकारी कोमल मित्तल की अध्यक्षता में लोक सभा चुनाव 2024 संबंधी सभी राजनीतिक दलों के प्रतिनिधियों की उपस्थिति में ई.वी.एम व वी.वी.पी.ए.टी की पहली रैंडेमाइजेशन करवाई गई। जिला निर्वाचन अधिकारी ने बताया कि राजनीतिक दलों के प्रतिनिधियों की मौजूदगी में चुनाव आयोग के निर्देशों पर ई.वी.एम. व वी.वी.पी.ए.टी मशीनों को मुख्य चुनाव आयोग की ओर से बनाए गए साफ्टेवटर से रैंडेमाइजेशन की प्रक्रिया को पूरा किया गया है।

उन्होंने बताया कि चुनाव आयोग की ई.वी.एम मैनेजमेंट व्यवस्था के द्वारा मशीनों का वितरण बिल्कुल पारदर्शी तरीके से किया गया। वीडियोग्राफी के अंतर्गत हुई इस सारी प्रक्रिया के दौरान राजनीतिक दलों के प्रतिनिधियों ने संतुष्टि प्रकट की। इस मौके पर अतिरिक्त डिप्टी कमिश्रनर-कम-अतिरक्त जिला निर्वाचन अधिकारी राहुल चाबा, डी.डी.एफ जोया सिद्दीकी भी मौजूद थे।  

जिला निर्वाचन अधिकारी ने बताया कि जिले में 1563 पोलिंग बूथ है और इस लिए सातों विधान सभा क्षेत्रों के सहायक रिटर्निंग अधिकारियों को वोटिंग मशीनों की रैंडेमाइजेशन के माध्यम से अलाटमेंट की गई है। उन्होंने बताया कि वोटिंग मशीनों की रैंडेमाइजेशन में जिले के समूह सहायक रिर्टनिंग अधिकारियों को उनके असेंबली सैगमेंट में आते पोलिंग स्टेशनों की गिनती के अलावा 20 प्रतिशत बैलेट यूनिट, 20 प्रतिशत कंट्रोल यूनिट व 30 प्रतिशत वी.वी.पैट रिर्जव दिए गए हैं। 

उन्होंने बताया कि विधान सभा क्षेत्र मुकेरियां को 251 पोलिंग बूथों के लिए 301 बी.यू, 301 सी.यू व 326 वी.वी.पैट मशीने अलाट की गई। दसूहा के 224 पोलिंग बूथों के लिए 268 बी.यू, 268 सी.यू व 291 वी.वी.पैट मशीने, उड़मुड़ के 221 पोलिंग बूथों के लिए 265 बी.यू, 265 सी.यू व 287 वी.वी.पैट मशीने, शाम चौरासी के 220 पोलिंग बूथों के लिए 264 बी.यू, 264 सी.यू व 286 वी.वी.पैट मशीने, होशियारपुर के 214 पोलिंग बूथों के लिए 256 बी.यू, 256 सी.यू व 278 वी.वी.पैट मशीने, चब्बेवाल के 205 पोलिंग बूथों के लिए 246 बी.यू, 246 सी.यू व 266 वी.वी.पैट मशीनों की अलाटमेंट की गई।

जिला निर्वाचन अधिकारी ने बताया कि मशीनों की सैगरीगेशन करवा कर 3 मई व 4 मई 2024 को सुबह साढ़े 8 बजे से लेकर सांय 7 बजे तक वोटिंग मशीने समूह सहायक रिटर्निंग अधिकारियों को दी जाएंगी। उन्होंने राजनीतिक दलों के प्रतिनिधियों को कहा कि उक्त तिथियों में दिए गए समय पर वोटिंग मशीनें देने के लिए वेयर हाउस खोला व बंद किया जाना है, इस लिए वे तय समय पर उनके प्रतिनिधि जरुर पहुंचे। 

इस दौरान उन्होंने राजनीतिक दलों के प्रतिनिधियों को नामीनेशन भरने के लिए एक-एक सैट मुहैया करवाया ताकि वे अपने संभावित उम्मीदवारों को सैट मुहैया करवा सकें। कोमल मित्तल ने राजनीतिक दलों के प्रतिनिधियों को भारतीय निर्वाचन आयोग की ओर से लोक सभा चुनावों संबंधी शेड्यूल से भी परिचित करवाया। उन्होंने बताया कि शेड्यूल के मुताबिक मतदान के लिए नोटिफिकेशन 7 मई 2024 को जारी होगा और इसी दिन से नामांकन की प्रक्रिया आरंभ होगा।

नामांकन पत्र दाखि़ल करने की आखिऱी तिथि 14 मई 2024 होगी। उक्त तिथियों में सभी कार्य दिवसों पर ही नामांकन लिए जाएंगे। 15 मई 2024को नामांकनों की पड़ताल की जाएगी और नामांकन पत्र वापस लेने की आखिऱी तिथि 17 मई 2024 है। उन्होंने बताया कि मतदान 1 जून 2024 को होगा और वोटों की गिनती 4 जून 2024 को होगी। 

इस मौके पर डी.आई.ओ. प्रदीप सिंह, नोडल अधिकारी ई.वी.एम डा. जसविंदर सिंह, नोडल अधिकारी वी.वी.पैट डा. बलविंदर सिंह, चुनाव तहसीलदार सर्बजीत सिंह, डी.आई.ए विजेंद्र सिंह, सहायक डायरेक्टर बागवानी जसपाल सिंह, कानूनगो दीपक कुमार, लखबीर सिंह, मेघा मेहता, प्रदीप कुमार, इंडियन नेशनल कांग्रेस से रघु टंडन, केशव टंडन, शिरोमणि अकाली दल से परमिंदर सिंह, बहुजन समाज पार्टी से मदन सिंह बैंस, भाजपा से भूषण कुमार शर्मा भी मौजूद थे।  


ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ

ਡੀਓਗ੍ਰਾਫੀ ਤਹਿਤ ਹੋਈ ਸਾਰੀ ਪ੍ਰਕਿਰਿਆ, ਸਿਆਸੀ ਪਾਰਟੀਆਂ ਨੇ ਪ੍ਰਗਟਾਈ ਸੰਤੁਸ਼ਟੀ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ 2024 ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਈ.ਵੀ.ਐਮਜ਼ ਅਤੇ ਵੀ.ਵੀ.ਪੈਟਜ਼ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਕਰਵਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟਜ਼ ਮਸ਼ੀਨਾਂ ਨੂੰ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਸਾਫਟਵੇਅਰ ਨਾਲ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਈ.ਵੀ.ਐਮ ਮੈਨੇਜਮੈਂਟ ਵਿਵਸਥਾ ਦੁਆਰਾ ਮਸ਼ੀਨਾਂ ਦੀ ਵੰਡ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਵੀਡੀਓਗ੍ਰਾਫੀ ਤਹਿਤ ਹੋਈ ਇਸ ਸਾਰੀ ਪ੍ਰਕਿਰਿਆ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ, ਡੀ.ਡੀ.ਐਫ ਜੋਇਆ ਸਿਦੀਕੀ ਵੀ ਮੌਜੂਦ ਸਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1563 ਪੋÇਲੰਗ ਬੂਥ ਹਨ ਅਤੇ ਇਸ ਲਈ 7 ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜ਼ੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਈਜ਼ੇਸ਼ਨ ਵਿਚ ਜ਼ਿਲ੍ਹੇ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਉਨ੍ਹਾਂ ਦੇ ਅਸੈਂਬਲੀ ਸੈਗਮੈਂਟ ਵਿਚ ਆਉਂਦੇ ਪੋÇਲੰਗ ਸਟੇਸ਼ਨਾਂ ਦੀ ਗਿਣਤੀ ਤੋਂ ਇਲਾਵਾ 20 ਫੀਸਦੀ ਬੈਲਟ ਯੂਨਿਟ, 20 ਫੀਸਦੀ ਕੰਟਰੋਲ ਯੂਨਿਟ ਅਤੇ 30 ਫੀਸਦੀ ਵੀ.ਵੀ.ਪੈਟਜ਼ ਰਿਜ਼ਰਵ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਨੂੰ 251 ਪੋÇਲੰਗ ਬੂਥਾਂ ਲਈ 301 ਬੀ.ਯੂ, 301 ਸੀ.ਯੂ ਅਤੇ 326 ਵੀ.ਵੀ. ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ। ਦਸੂਹਾ ਦੇ 224 ਪੋÇਲੰਗ ਬੂਥਾਂ ਲਈ 268 ਬੀ.ਯੂ, 268 ਸੀ.ਯੂ ਅਤੇ 291 ਵੀ.ਵੀ. ਪੈਟ ਮਸ਼ੀਨਾਂ, ਉੜਮੁੜ ਦੇ 221 ਪੋÇਲੰਗ ਬੂਥਾਂ ਲਈ 265 ਬੀ.ਯੂ, 265 ਸੀ.ਯੂ ਅਤੇ 287 ਵੀ.ਵੀ. ਪੈਟ ਮਸ਼ੀਨਾਂ, ਸ਼ਾਮ ਚੁਰਾਸੀ ਦੇ 220 ਪੋÇਲੰਗ ਬੂਥਾਂ ਲਈ 264 ਬੀ.ਯੂ, 264 ਸੀ.ਯੂ ਅਤੇ 286 ਵੀ.ਵੀ ਪੈਟ ਮਸ਼ੀਨਾਂ, ਹੁਸ਼ਿਆਰਪੁਰ ਦੇ 214 ਪੋÇਲੰਗ ਬੂਥਾਂ ਲਈ 256 ਬੀ.ਯੂ, 256 ਸੀ.ਯੂ ਅਤੇ 278 ਵੀ.ਵੀ. ਪੈਟ ਮਸ਼ੀਨਾਂ, ਚੱਬੇਵਾਲ ਦੇ 204 ਪੋÇਲੰਗ ਬੂਥਾਂ ਲਈ 246 ਬੀ.ਯੂ, 246 ਸੀ.ਯੂ ਅਤੇ 266 ਵੀ.ਵੀ. ਪੈਟ ਮਸ਼ੀਨਾਂ ਅਲਾਟ ਕੀਤੀਆਂ ਗਈਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਸ਼ੀਨਾਂ ਦੀ ਸੈਗਰੀਗੇਸ਼ਨ ਕਰਵਾ ਕੇ 3 ਮਈ ਅਤੇ 4 ਮਈ 2024 ਨੂੰ ਸਵੇਰੇ ਸਾਢੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਿੰਗ ਮਸ਼ੀਨਾਂ ਸਮੂਹ ਸਹਾਇਕ ਅਫ਼ਸਰਾਂ ਨੂੰ ਦਿੰਤੀਆਂ ਜਾਣਗੀਆਂ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੁ ਕਿਹਾ ਕਿ ਉਕਤ ਮਿਤੀਆਂ ਵਿਚ ਦਿੱਤੇ ਗਏ ਸਮੇਂ ’ਤੇ ਵੋਟਿੰਗ ਮਸ਼ੀਨਾਂ ਦੇਣ ਲਈ ਵੇਅਰ ਹਾਊਸ ਖੋਲਿ੍ਹਆ ਅਤੇ ਬੰਦ ਕੀਤਾ ਜਾਣਾ ਹੈ। 

ਇਸ ਲਈ ਨਿਸਚਿਤ ਸਮੇਂ ਵਿਚ ਉਨ੍ਹਾਂ ਦੇ ਪ੍ਰਤੀਨਿਧ ਜ਼ਰੂਰ ਪਹੁੰਚਣ। ਇਸ ਦੌਰਾਨ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜ਼ਦਗੀ ਭਰਨ ਲਈ ਇਕ-ਇਕ ਸੈੱਟ ਮੁਹੱਈਆ ਕਰਵਾਇਆ ਤਾਂ ਜੋ ਉਹ ਆਪਣੇ ਸੰਭਾਵਿਤ ਉਮੀਦਵਾਰਾਂ ਨੂੰ ਸੈੱਟ ਮੁਹੱਈਆ ਕਰਵਾ ਸਕਣ। ਕੋਮਲ ਮਿੱਤਲ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਸਬੰਧੀ ਸ਼ਡਿਊਲ ਤੋਂ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸ਼ਡਿਊਲ ਮੁਤਾਬਿਕ ਵੋਟਾਂ ਲਈ ਨੋਟੀਫਿਕੇਸ਼ਨ 7 ਮਈ 2024 ਨੂੰ ਜਾਰੀ ਹੋਵੇਗਾ ਅਤੇ ਇਸੇ ਦਿਨ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 

ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 14 ਮਈ 2024 ਹੋਵੇਗੀ। ਉਕਤ ਮਿਤੀਆਂ ਵਿਚ ਸਾਰੇ ਕੰਮ ਵਾਲੇ ਦਿਨਾਂ ਵਿਚ ਹੀ ਨਾਮਜ਼ਦਗੀ ਲਏ ਜਾਣਗੇ। 15 ਮਈ 2024 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 17 ਮਈ 2024 ਹੈ। ਉਨ੍ਹਾਂ ਦੱਸਿਆ ਕਿ ਵੋਟਾਂ 1 ਜੂਨ  2024 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਵੇਗੀ। 

ਇਸ ਮੌਕੇ ਡੀ.ਆਈ.ਓ ਪ੍ਰਦੀਪ ਸਿੰਘ, ਨੋਡਲ ਅਫ਼ਸਰ ਈ.ਵੀ.ਐਮ ਡਾ. ਜਸਵਿੰਦਰ ਸਿੰਘ, ਨੋਡਲ ਅਫ਼ਸਰ ਵੀ.ਵੀ ਪੈਟ ਡਾ. ਬਲਵਿੰਦਰ ਸਿੰਘ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਡੀ.ਆਈ.ਏ ਵਿਜੇਂਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ, ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ, ਮੇਘਾ ਮਹਿਤਾ, ਪ੍ਰਦੀਪ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਘੂ ਟੰਡਨ, ਕੇਸ਼ਵ ਟੰਡਨ, ਸ਼ੋਮਣੀ ਅਕਾਲੀ ਦਲ ਤੋਂ ਪਰਮਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਮਦਨ ਸਿੰਘ ਬੈਂਸ, ਭਾਜਪਾ ਤੋਂ ਭੂਸ਼ਣ ਕੁਮਾਰ ਸ਼ਰਮਾ ਵੀ ਮੌਜੂਦ ਸਨ।

 

Tags: Komal Mittal , DC Hoshiarpur , Deputy Commissioner Hoshiarpur , Hoshiarpur , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD