Wednesday, 22 May 2024

 

 

खास खबरें बिट्टू द्वारा सीबीआई धमकी पर वड़िंग बोले - भाजपा उम्मीदवार पहले से ही हताश और पराजित महसूस कर रहे हैं मुख्यमंत्री भगवंत मान ने फिरोजपुर से 'आप' उम्मीदवार जगदीप सिंह काका बराड़ के लिए किया प्रचार श्री आनंदपुर साहिब में पर्यटन की अपार संभावनाएं : विजय इंदर सिंगला मुख्यमंत्री भगवंत मान ने गुरमीत खुड्डियां के लिए किया चुनाव प्रचार हम बांटने की नहीं जोड़ने की राजनीति कर रहे हैं: मीत हेयर मुख्यमंत्री भगवंत मान ने सुनाई किकली-2, किकली कलीर दी बुरी हालत सुखबीर दी शिरोमणी अकाली दल सत्ता में आने पर राजस्थान और हरियाणा के साथ सभी जल बंटवारा समझौते को रदद कर देगा : सुखबीर सिंह बादल अमरिंदर सिंह राजा वड़िंग ने लुधियाना में भाजपा और आप पर साधा निशाना; पंजाब के लिए असली समाधान का वादा किया एलन चंडीगढ़ के छात्रों ने जूनियर साइंस ओलंपियाड 2024 में रचा इतिहास प्रधानमंत्री नरेंद्र मोदी के प्रयासों से करतारपुर कॉरिडोर खुला जोकि कांग्रेस की गलती के कारण बंद था : पूर्व गृह मंत्री अनिल विज तपती दोपहर में गुरजीत सिंह औजला ने की दुकानदारों से मुलाकात आप सरकार ने कर्मचारियों की बकाया राशी और 12% डीए का नहीं किया भुगतान - गुरजीत औजला कंग और सिंगला बताएं राहुल और केजरीवाल दोस्त हैं की दुश्मन : डॉ.सुभाष शर्मा गुजरात के विधायक ने मोहाली में बीजेपी उम्मीदवार के लिए प्रचार किया सुनील जाखड़ द्वारा यादविंदर सिंह बुट्टर प्रदेश प्रवक्ता नियुक्त हरियाणा में प्रवर्तन एजेंसियों द्वारा की जा रही सख्त कार्रवाई बिकाऊ पूर्व विधायक लखनपाल की जुबान मीठी, दिल काला : मुख्यमंत्री सुखविंदर सिंह सुक्खू भारत की संगीत विरासत को दुनिया के मंच पर ऊंचाइयों तक ले जाने के लिए तैयार : डेविड अंगु किसानों को देख गाड़ी से उतरे पूर्व गृह मंत्री अनिल विज आप ने बठिंडा में शिरोमणि अकाली दल और फिरोजपुर में भाजपा को दिया बड़ा झटका सी जी सी झंजेडी कैंपस और अमेरिकी यूनिवर्सिटी के साथ रणनीतिक शिक्षा साझेदारी

 

चंडीगढ़ की जनता को अब भाजपा के झूठे वादों पर भरोसा नहीं: डॉ. एसएस आहलूवालिया

बीजेपी सांसद किरण खेर ने जनता से किए वादे पूरे नहीं किए

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

चंडीगढ़ , 30 Apr 2024

भाजपा ने चंडीगढ़ की जनता से जो वादे किये थे, वे कभी पूरे नहीं किये गये। भाजपा सांसद किरण ने सांसद बनने से पहले चंडीगढ़ की जनता से जो वादे किए थे, वे पूरे नहीं हुए। पिछले दो लोकसभा चुनावों के दौरान भाजपा ने हर बार चंडीगढ़ की जनता से झूठे वादे करके वोट हासिल किए। 

अब शहरवासियों को भाजपा के झूठे वादों की सच्चाई पता चल गई है और अब शहरवासियों को भाजपा के झूठे वादों पर विश्वास नहीं है। इन बातों का प्रगटावा आज पंजाब जल आपूर्ति एवं सीवरेज बोर्ड के चेयरमैन एवं आम आदमी पार्टी (आप) चंडीगढ़ के सह-प्रभारी डॉ. एसएस आहलूवालिया ने किया।

डॉ. आहलूवालिया ने कहा कि भाजपा ने 2014 के लोकसभा चुनाव से पहले शहरवासियों से वादा किया था कि भाजपा सरकार बनने के बाद चंडीगढ़ में पेड पार्किंग खत्म कर दी जाएगी। जिस पर बीजेपी सांसद किरण खेर ने कभी ध्यान नहीं दिया और 10 साल का समय झूठी बातों में बिता दिया। 

अब जब चंडीगढ़ नगर निगम में इंडिया एलायंस के मेयर बनने के बाद मेयर कुलदीप कुमार ने शहर के पार्किंग स्थलों को फ्री करने का प्रस्ताव पारित किया, तो बीजेपी इसे लागू होने से रोक रही है, ताकि आम लोगों को इसका फायदा न मिल सके। उन्होंने आगे कहा कि बीजेपी ने 2014 के लोकसभा चुनाव के दौरान चंडीगढ़ की जनता से कई झूठे वादे किए थे, जो आज तक पूरे नहीं हुए हैं। 

मनीमाजारा में लड़के और लड़कियों के लिए अलग-अलग कॉलेज खोलने का वादा किया गया था। चंडीगढ़ को नशा मुक्त बनाने और शहर में अंतरराष्ट्रीय स्तर का एक नया स्टेडियम बनाने का वादा किया था । भाजपा ने इन वादों को पूरा करने के लिए कभी गंभीरता नहीं दिखाई और शहरवासियों से केवल झूठ बोला।

उन्होंने कहा कि भाजपा ने वादा किया था कि शहर के सभी वार्डों में खेल के मैदान बनाये जायेंगे। कॉन्ट्रैक्ट पर भर्ती किए गए कर्मचारियों को पक्का किया जाएगा, सरकारी कर्मचारियों को मकान दिये जायेंगे। मकानों में नियमित रूप से परिवर्तन किये जायेंगे और किरायेदारों के लिए आवास योजना लागू की जायेगी। 

ये सभी झूठे वादे भाजपा ने 2014 के लोकसभा चुनाव के दौरान चंडीगढ़ की जनता से किये थे। उन्होंने कहा कि भाजपा ने शहर में मोनो रेल चलाने का वादा किया था, यह वादा भी झूठा वादा साबित हुआ। चंडीगढ़ हाउसिंग बोर्ड से जुड़े मुद्दों को निपटाने का वादा किया गया था, बूथों की पहली मंजिल की अनुमति देने, सभी बाजारों में मुफ्त वाई-फाई प्रदान करने और शहर में नौकरियों के लिए चंडीगढ़ निवासियों को प्राथमिकता देने के वादे केवल कागजों पर ही रह गए। बिजली लाइनों को भूमिगत करने का वादा झूठा निकला।

डॉ. आहलूवालिया ने आगे कहा कि बीजेपी झूठे वादे कर लोगों को धोखा दे रही है, शहर की जनता अब भाजपा के इस झूठ को पूरी तरह से समझ चुकी है। शहरवासी बुनियादी सुविधाओं के लिए भी तरस रहे हैं। लोकसभा चुनाव में शहरवासी चंडीगढ़ से भाजपा का पूरी तरह से सफाया कर देंगे और इंडिया अलायंस के प्रत्याशी मनीष तिवारी को भारी मतों से जिताकर लोकसभा में भेजेंगे।


ਬੀਜੇਪੀ ਦੇ ਝੂਠੇ ਵਾਅਦਿਆਂ ਤੇ ਹੁਣ ਚੰਡੀਗੜ੍ਹ ਵਾਸੀ ਨਹੀਂ ਕਰਦੇ ਵਿਸ਼ਵਾਸ: ਡਾ. ਐਸਐਸ ਆਹਲੂਵਾਲੀਆ

ਬੀਜੇਪੀ ਐਮਪੀ ਕਿਰਣ ਖੇਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ

ਚੰਡੀਗੜ੍ਹ

ਬੀਜੇਪੀ ਵਲੋਂ ਚੰਡੀਗੜ੍ਹ ਵਾਸੀਆਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਕਦੇ ਪੂਰਾ ਨਹੀਂ ਕੀਤਾ ਗਿਆ। ਬੀਜੇਪੀ ਐਮਪੀ ਕਿਰਣ ਵਲੋਂ ਜੋ ਵਾਅਦੇ ਐਮਪੀ ਬਣਨ ਤੋਂ ਪਹਿਲਾਂ ਚੰਡੀਗੜ੍ਹ ਵਾਸੀਆਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਪਿਛਲੀਆਂ ਦੋ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਵਲੋਂ ਹਰ ਵਾਰ ਚੰਡੀਗੜ੍ਹ ਵਾਸੀਆਂ ਤੋਂ ਝੂਠੇ ਵਾਅਦੇ ਕਰਕੇ ਵੋਟਾਂ ਹਾਸਿਲ ਕੀਤੀਆਂ ਗਈਆਂ।

ਬੀਜੇਪੀ ਦੇ ਝੂਠੇ ਵਾਅਦਿਆਂ ਦਾ ਸੱਚ ਹੁਣ ਸ਼ਹਿਰ ਵਾਸੀ ਜਾਣ ਚੁੱਕੇ ਹਨ ਅਤੇ ਹੁਣ ਸ਼ਹਿਰ ਵਾਸੀ ਬੀਜੇਪੀ ਦੇ ਝੂਠੇ ਵਾਅਦਿਆਂ ਤੇ ਵਿਸ਼ਵਾਸ ਨਹੀਂ ਕਰਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ।

ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਚੰਡੀਗੜ੍ਹ ਵਿੱਚ ਪੇਡ ਪਾਰਕਿੰਗ ਨੂੰ ਖਤਮ ਕੀਤਾ ਜਾਵੇਗਾ। ਜਿਸ ਉਤੇ ਬੀਜੇਪੀ ਦੀ ਐਮਪੀ ਕਿਰਣ ਖੇਰ ਵਲੋਂ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ 10 ਸਾਲ ਦਾ ਸਮਾਂ ਝੂਠੇ ਲਾਅਰਿਆਂ ਦੇ ਵਿੱਚ ਲੰਘਾ ਦਿੱਤਾ ਗਿਆ। 

ਹੁਣ ਜਦੋਂ ਨਗਰ ਨਿਗਮ ਵਿੱਚ ਇੰਡੀਆ ਅਲਾਇੰਸ ਦਾ ਮੇਅਰ ਬਣਨ ਤੋਂ ਬਾਅਦ ਮੇਅਰ ਕੁਲਦੀਪ ਕੁਮਾਰ ਵਲੋਂ ਸ਼ਹਿਰ ਦੀਆਂ ਪਾਰਕਿੰਗਾਂ ਨੂੰ ਮੁਫਤ ਕਰਨ ਦਾ ਮਤਾ ਪਾਸ ਕੀਤਾ ਗਿਆ ਤਾਂ ਬੀਜੇਪੀ ਵਲੋਂ ਇਸ ਨੂੰ ਲਾਗੂ ਕਰਨ ਤੋਂ ਰੋਕਿਆ ਜਾ ਰਿਹਾ ਹੈ ਤਾਂ ਜੋ ਇਸ ਦਾ ਲਾਭ ਆਮ ਲੋਕਾਂ ਨੂੰ ਨਾ ਮਿਲ ਸਕੇ। ਉਨ੍ਹਾਂ ਅੱਗੇ ਕਿਹਾ ਬੀਜੇਪੀ ਵਲੋਂ 2014 ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਵਾਸੀਆਂ ਨਾਲ ਬਹੁਤ ਸਾਰੇ ਝੂਠੇ ਵਾਅਦੇ ਕੀਤੇ ਗਏ ਸਨ, ਜੋ ਕਿ ਅੱਜ ਤੱਕ ਅਧੂਰੇ ਹਨ। 

ਮਨੀਮਾਜਰਾ ਦੇ ਵਿੱਚ ਲੜਕੇ ਅਤੇ ਲੜਕੀਆਂ ਦੇ ਲਈ ਵੱਖਰੇ ਕਾਲਜ ਖੋਲਣ ਦਾ ਵਾਅਦਾ ਕੀਤਾ ਗਿਆ ਸੀ। ਚੰਡੀਗੜ੍ਹ ਨੂੰ ਨਸ਼ਾ ਮੁਕਤ ਬਨਾਉਣਾ ਅਤੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਨਵਾਂ ਸਟੇਡੀਅਮ ਬਨਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਬੀਜੇਪੀ ਵਲੋਂ ਕਦੇ ਵੀ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਸ਼ਹਿਰ ਵਾਸੀਆਂ ਨਾਲ ਸਿਰਫ਼ ਝੂਠੇ ਬੋਲਿਆ ਗਿਆ।

ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਸਾਰੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿੱਚ ਖੇਡ ਮੈਦਾਨ ਬਣਾਏ ਜਾਣਗੇ। ਠੇਕੇ ਤੇ ਭਰਤੀ ਕੀਤੇ ਗਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸਰਕਾਰੀ ਮੁਲਾਜ਼ਮਾਂ ਨੂੰ ਮਕਾਨ ਦਿੱਤੇ ਜਾਣਗੇ। ਮਕਾਨਾਂ ਵਿੱਚ ਨਿਯਮਿਤ ਤੌਰ ’ਤੇ ਬਦਲਾਅ ਕੀਤੇ ਜਾਣਗੇ। ਕਿਰਾਏਦਾਰਾਂ ਲਈ ਰਿਹਾਇਸ਼ ਯੋਜਨਾ ਲਾਗੂ ਕੀਤੀ ਜਾਵੇਗੀ। 

ਇਹ ਸਾਰੇ ਝੂਠੇ ਵਾਅਦੇ ਬੀਜੇਪੀ ਵਲੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਚੰਡੀਗੜ੍ਹ ਵਾਸੀਆਂ ਨਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਸ਼ਹਿਰ ਵਿੱਚ ਮੋਨੋਰੇਲ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ, ਇਹ ਵਾਅਦਾ ਵੀ ਝੂਠਾ ਵਾਅਦਾ ਸਾਬਿਤ ਹੋਇਆ। ਚੰਡੀਗੜ੍ਹ ਹਾਊਸਿੰਗ ਬੋਰਡ ਨਾਲ ਸਬੰਧਿਤ ਮੁੱਦਿਆਂ ਦਾ ਨਿਪਟਾਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ। 

ਬੂਥਾਂ ’ਤੇ ਪਹਿਲੀ ਮੰਜ਼ਿਲ ਦੀ ਇਜਾਜ਼ਤ ਦੇਣ, ਸਾਰੇ ਬਾਜ਼ਾਰਾਂ ’ਚ ਮੁਫ਼ਤ ਵਾਈ-ਫਾਈ ਮੁਹੱਈਆ ਕਰਵਾਉਣ ਅਤੇ ਚੰਡੀਗੜ੍ਹ ਵਾਸੀਆਂ ਨੂੰ ਸ਼ਹਿਰ ’ਚ ਨੌਕਰੀਆਂ ਲਈ ਤਰਜੀਹ ਦੇਣ ਦੇ ਵਾਅਦੇ ਸਿਰਫ਼ ਕਾਗਜ਼ਾਂ ’ਤੇ ਹੀ ਰਹਿ ਗਏ। ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਇਹ ਵਾਅਦਾ ਵੀ ਝੂਠਾ ਵਾਅਦਾ ਸਾਬਿਤ ਹੋਇਆ।

ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਬੀਜੇਪੀ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਨੂੰ ਠੱਗਣ ਦਾ ਕੰਮ ਕੀਤਾ ਜਾਂਦਾ ਹੈ। ਸ਼ਹਿਰ ਵਾਸੀ ਬੀਜੇਪੀ ਦੇ ਇਸ ਝੂਠ ਨੂੰ ਹੁਣ ਪੂਰੀ ਤਰ੍ਹਾਂ ਜਾਣ ਚੁੱਕੇ ਹਨ। ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ ਪਏ ਹਨ। ਇਨ੍ਹਾ ਲੋਕ ਸਭਾ ਚੋਣਾਂ ਦੇ ਵਿੱਚ ਸ਼ਹਿਰ ਵਾਸੀ ਚੰਡੀਗੜ੍ਹ ਵਿਚੋਂ ਬੀਜੇਪੀ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕਰ ਦੇਣਗੇ ਅਤੇ ਇੰਡੀਆ ਅਲਾਇੰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਵੱਡੇ ਫਰਕ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD