Monday, 29 April 2024

 

 

खास खबरें जिस दिन केंद्र में आम आदमी पार्टी की सरकार बनेगी, उस दिन भ्रष्टाचार बंद हो जाएगा- भगवंत मान कांग्रेस जन कल्याण में विश्वास करती है, न कि चुनिंदा लोगों को फायदा देने में: मनीष तिवारी राजा वडिंग ने व्यापारियों और उद्यमियों से की मुलाकात, उनकी दुर्दशा का समाधान खोजने का लिया संकल्प कांग्रेस में सक्रिय रहे जितेंद्र कुमार तोती अपने 100 समर्थकों सहित भाजपा में शामिल भाजपा की जनविरोधी और विभाजनकारी नीतियों का मुकाबला करने के लिए कांग्रेस को वोट दें : गुरजीत सिंह औजला अरविंद केजरीवाल के जेल में रहने से दिल्ली के कई काम रूके, हाईकोर्ट की फटकार के बाद भी केजरीवाल मुख्यमंत्री पद से नहीं दे रहे अस्तीफा लोकसभा चुनाव में महिला वोटरों की होगी बड़ी भूमिकाः जयइंद्र कौर 4 जून को पूरा हो जाएगा मिशन 13-0, पंजाब की जनता नई कहानी लिखने को तैयार : भगवंत मान गुरजीत औजला की जीत की हैट्रिक के लिए पत्नी उतरी मैदान में पंजाब में आम आदमी पार्टी ने भाजपा, कांग्रेस और अकाली दल को दिया बड़ा झटका एक बूथ-दस यूथ का नारा लेकर युवा करें चुनाव प्रचार: एन.के.शर्मा हरियाणा शहरी विकास प्राधिकरण (HSVP) में तैनात हो गए दो मुख्य सतर्कता अधिकारी (CVO) मीट हेयर के चुनाव अभियान को जबरदस्त समर्थन मिला सांसद मनीष तिवारी ने श्री आनंदपुर साहिब लोकसभा क्षेत्र की यादों को किया ताजा किसानों को मुआवजा दिए बिना सड़क का टेंडर लगवा कर जमीन पर गैरकानूनी कब्जा करवाना चाहते हैं परनीत कौर और बलबीर सिंह : एन के शर्मा डिप्टी कमिश्नर कोमल मित्तल ने टांडा रेल हैड व गोदाम का दौरा कर लिफ्टिंग मूवमेंट का किया निरीक्षण भाजपा के कार्यकाल में सिटी ब्यूटीफूल चंडीगढ़ में विकास के नए आयाम हुए स्थापित : महेंद्र भट्‌ट कांग्रेस का सनातन विरोधी चेहरा उजागर, प्रदेश में राम विरोधी को लड़ाया राज्यसभा चुनाव : राजीव बिन्दल वोट डालने से पहले काम व किरदार को देखे जनता:एन.के.शर्मा मैं लड़ेगा रिव्यू : आकाश प्रताप सिंह के मजबूत कंधो पर खड़ी एक मर्मस्पर्शी कहानी राज्यपाल शिव प्रताप शुक्ल ने पेंशनर कल्याण संघ की स्मारिका का विमोचन किया

 

चंडीगढ़ में पीने के पानी को लेकर बड़ा खुलासा, 35,220 मीटर खराब!

पिछले कई वर्षों से नगर निगम को हो रहा है करोड़ों का नुकसान : डॉ. एसएस आहलूवालिया

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

चंडीगढ़ , 29 Mar 2024

चंडीगढ़ में पीने के पानी को लेकर आज चंडीगढ़ प्रेस क्लब में एक प्रेस कॉन्फ्रेंस के दौरान पंजाब जल आपूर्ति और सीवरेज बोर्ड के चेयरमैन और सह-प्रभारी आम आदमी पार्टी चंडीगढ़ डॉ. एसएस आहलूवालिया और मेयर कुलदीप कुमार ने कई बड़े खुलासे किये। इस दौरान चंडीगढ़ कांग्रेस अध्यक्ष एच.एस. लक्की, आप पार्षद योगेश ढींगरा, प्रेम लता और कांग्रेस पार्षद गुरप्रीत गाबी, जसवीर बंटी, तरूणा मेहता भी मौजूद रहे।

डॉ. एसएस आहलूवालिया ने खुलासा करते हुए कहा कि कैसे ख़राब मीटरों के द्वारा अधिकारियों की मिलीभगत से पिछले कई सालों से चंडीगढ़ नगर निगम को जानबूझकर करोड़ों का नुकसान पुहंचाया जा रहा है। उन्होंने बताया कि आरटीआई से मिली जानकारी से पता चला है कि चंडीगढ़ में कुल 1,85,515 पेयजल मीटर लगाए गए हैं। 

इनमें से 1,73398 मीटर आवासीय मकानों में लगे हैं। इनमें से 35,220 मीटर ख़राब हैं, जो काम नहीं कर रहे हैं। उन्होंने कहा कि इन खराब मीटरों की वजह से चंडीगढ़ नगर निगम को पिछले कई सालों से करोड़ों रुपये का नुकसान हो रहा है। डॉ. एसएस आहलूवालिया ने बीजेपी को आड़े हाथों लेते हुए कहा कि पिछले 8 सालों में बीजेपी ने चंडीगढ़ नगर निगम को पूरी तरह से फेल कर दिया है। 

भाजपा ने अपने कार्यकाल में जानबूझकर अधिकारियों से मिलीभगत कर नगर निगम को घाटे में पहुंचाया है। 35,220 मीटर ख़राब होने के बावजूद आज तक कोई कार्रवाई नहीं होना एक बड़ी साजिश का हिस्सा है। अगर ये मीटर सही समय पर ठीक हो गए होते तो आज नगर निगम घाटे में नहीं होता।

उन्होंने आगे कहा कि आरटीआई से जानकारी मिली है कि चंडीगढ़ में 50,359 ऐसे मीटर हैं, जिनकी खपत 20,000 लीटर प्रति माह से कम है। इन मीटरों का औसत मासिक बिल 39,65,771 रुपये है। जिन्हें आसानी से मुफ्त पानी दिया जा सकता है। उन्होंने कहा कि चंडीगढ़ प्रशासक बनवारी लाल परोहित द्वारा चंडीगढ़ नगर निगम द्वारा पारित 20,000 लीटर मुफ्त पानी के एजेंडे को अचानक बिना सोचे-समझे खारिज कर दिया गया। 

जो चंडीगढ़ के लोगों के साथ अन्याय है। उन्होंने कहा कि बीजेपी अपने नेताओं के कार्यक्रमों पर करोड़ों रुपये खर्च करती है, लेकिन चंडीगढ़ वासियों के लिए 39,65,771 रुपये नहीं हैं, जिससे चंडीगढ़वासियों को 20,000 लीटर मुफ्त पानी दिया जा सके। उन्होंने आगे कहा कि अगर शहर में पानी के लीकेज और खराब मीटरों को दूर कर दिया जाए तो इससे नगर निगम को करोड़ों रुपये का फायदा होगा, जिससे शहरवासियों को 20 हजार लीटर मुफ्त पानी आसानी से उपलब्ध कराया जा सकेगा।

उन्होंने आगे कहा कि बीजेपी जनविरोधी पार्टी है, जिसका उदाहरण समय-समय पर सामने आता रहता है। अब फिर खुलासा हुआ है कि साल 2019 में नगर निगम में पानी का बिल बढ़ाने का जो एजेंडा लाया गया था, उसका समर्थन कर पूर्व बीजेपी अध्यक्ष अरुण सूद द्वारा चंडीगढ़ वासियों पर अतिरिक्त बोझ डाला गया।  जिसके कारण 2020 में पानी का बिल बढ़ा दिया गया और शहरवासियों पर अतिरिक्त बोझ डाला गया। 

डॉ. एसएस आहलूवालिया  ने आगे कहा कि आने वाले दिनों में बीजेपी के और भी काले कारनामे उजागर होंगे। इस मौके पर मेयर कुलदीप कुमार ने कहा कि आज उन्होंने गृह सचिव को पत्र लिखकर कहा है कि उन्होंने अखबारों में पढ़ा है कि शहर में पीने के पानी के बिल में 5 फीसदी की बढ़ोतरी की जा रही है, जिससे शहरवासियों पर अतिरिक्त बोझ पड़ेगा।  

उन्होंने कहा कि चंडीगढ़ नगर निगम ने बीते दिन शहरवासियों को 20 हजार लीटर मुफ्त पानी देने का एजेंडा पास किया है, इसलिए हमें शहरवासियों पर 5% बिल वृद्धि रोकनी चाहिए और 20,000 लीटर मुफ्त पानी उपलब्ध कराने के लिए आगे की कार्रवाई करनी चाहिए। उन्होंने कहा कि भाजपा जानबूझ कर शहरवासियों को 20 हजार लीटर मुफ्त पानी देने में बाधा डाल रही है।

ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਨੂੰ ਲੈਕੇ ਵੱਡਾ ਖੁਲਾਸਾ, 35,220 ਮੀਟਰ ਖਰਾਬ

ਪਿਛਲੇ ਕਈਂ ਸਾਲਾਂ ਤੋਂ ਨਗਰ ਨਿਗਮ ਨੂੰ ਲੱਗ ਰਿਹਾ ਕਰੋੜਾਂ ਦਾ ਚੂਨਾ: ਡਾ. ਐਸ.ਐਸ. ਆਹਲੂਵਾਲੀਆ

ਚੰਡੀਗੜ੍ਹ

ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਅੱਜ ਇੱਥੇ ਚੰਡੀਗੜ੍ਹ ਪੈ੍ਰਸੱ ਕਲੱਬ ਵਿੱਚ ਇੱਕ ਪੈ੍ਰਸੱ ਕਾਨਫਰੰਸ ਦੌਰਾਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਮੇਅਰ ਕੁਲਦੀਪ ਕੁਮਾਰ ਵਲੋਂ ਕਈਂ ਵੱਡੇ ਖੁਲਾਸੇ ਕੀਤੇ ਗਏ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ, ਆਪ ਕੌਂਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ ਅਤੇ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਗਾਬੀ, ਜਸਵੀਰ ਬੰਟੀ, ਤਰੁਣਾ ਮਹਿਤਾ ਵੀ ਮੌਜੂਦ ਰਹੇ।

ਡਾ. ਐਸ.ਐਸ. ਆਹਲੂਵਾਲੀਆ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਪਾਣੀ ਦੇ ਖਰਾਬ ਮੀਟਰਾਂ ਰਾਂਹੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਪਿਛਲੇ ਕਈਂ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੂੰ ਜਾਣਬੁੱਝ ਕੇ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਰਾਂਹੀ ਲਈ ਗਈ ਜਾਣਕਾਰੀ ਰਾਂਹੀ ਪਤਾ ਲੱਗਾ ਹੈ, ਕਿ ਚੰਡੀਗੜ੍ਹ ਵਿੱਚ ਕੁੱਲ 1,85,515 ਪੀਣ ਵਾਲੇ ਪਾਣੀ ਦੇ ਮੀਟਰ ਲੱਗੇ ਹੋਏ ਹਨ। 

ਇਨ੍ਹਾਂ ਵਿਚੋਂ 1,73398 ਮੀਟਰ ਰਿਹਾਇਸ਼ੀ ਘਰਾਂ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿਚੋਂ 35,220 ਮੀਟਰ ਖਰਾਬ ਹਨ, ਜੋ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਰਾਬ ਮੀਟਰਾਂ ਰਾਂਹੀ ਕਰੋੜਾਂ ਰੁਪਏ ਦਾ ਘਾਟਾ ਪਿਛਲੇ ਕਈਂ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੂੰ ਪੈ ਰਿਹਾ ਹੈ। ਡਾ. ਆਹਲੂਵਾਲੀਆ ਨੇ ਬੀਜੇਪੀ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੂੰ ਬੀਜੇਪੀ ਨੇ ਪੂਰੀ ਤਰ੍ਹਾਂ ਨਾਲ ਫੇਲ ਕਰ ਦਿੱਤਾ ਹੈ। 

ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਨਗਰ ਨਿਗਮ ਨੂੰ ਜਾਣਬੁੱਝ ਕੇ ਘਾਟੇ ਵਿੱਚ ਪਹੁੰਚਾਇਆ ਹੈ। 35,220 ਮੀਟਰ ਖਰਾਬ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਇਹ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਜੇਕਰ ਇਨ੍ਹਾਂ ਮੀਟਰਾਂ ਨੂੰ ਸਹੀ ਸਮੇਂ ਤੇ ਠੀਕ ਕਰਵਾਇਆ ਹੁੰਦਾ ਤਾਂ ਅੱਜ ਨਗਰ ਨਿਗਮ ਘਾਟੇ ਵਿੱਚ ਨਾ ਹੁੰਦਾ।

ਉਨ੍ਹਾਂ ਅੱਗੇ ਕਿਹਾ ਕਿ ਆਰਟੀਆਈ ਰਾਂਹੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੇ ਵਿੱਚ 50,359 ਅਜਿਹੇ ਮੀਟਰ ਹਨ, ਜਿਨ੍ਹਾਂ ਦੀ ਖਪਤ ਪ੍ਰਤੀ ਮਹੀਨਾ 20,000 ਲੀਟਰ ਤੋਂ ਘੱਟ ਹੈ। ਇਨ੍ਹਾਂ ਮੀਟਰਾਂ ਦਾ ਪ੍ਰਤੀ ਮਹੀਨਾ ਔਸਤਨ ਬਿਲ 39,65,771 ਰੁਪਏ ਬਣਦਾ ਹੈ। ਜਿਨ੍ਹਾਂ ਨੂੰ  ਅਸਾਨੀ ਨਾਲ ਮੁਫਤ ਪਾਣੀ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਜੀ ਵਲੋਂ ਚੰਡੀਗੜ੍ਹ ਨਗਰ ਨਿਗਮ ਵਲੋਂ ਪਾਸ ਕੀਤੇ ਗਏ 20,000 ਲੀਟਰ ਮੁਫਤ ਪਾਣੀ ਦੇ ਏਜੰਡੇ ਨੂੰ ਇੱਕ ਦਮ ਤੋਂ ਬਿਨ੍ਹਾਂ ਸੋਚੇ ਸਮਝੇ ਰੱਦ ਕਰ ਦਿੱਤਾ ਗਿਆ ਸੀ। ਜੋ ਕਿ ਚੰਡੀਗੜ੍ਹ ਦੇ ਲੋਕਾਂ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਆਪਣੇ ਨੇਤਾਵਾਂ ਦੇ ਪ੍ਰੋਗਰਾਮਾਂ ਦੇ ਉਤੇ ਤਾਂ ਕਰੋੜਾਂ ਰੁਪਏ ਖਰਚ ਲਏ ਜਾਂਦੇ ਹਨ। 

ਪਰ ਚੰਡੀਗੜ੍ਹ ਵਾਸੀਆਂ ਦੇ ਲਈ 39,65,771 ਰੁਪਏ ਨਹੀਂ ਹਨ, ਜਿਸ ਨਾਲ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਹੋ ਰਹੀ ਪਾਣੀ ਦੀ ਲੀਕੇਜ਼ ਅਤੇ ਮੀਟਰਾਂ ਦੀ ਖਰਾਬੀ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਇਸ ਨਾਲ ਨਗਰ ਨਿਗਮ ਨੂੰ ਕਰੋੜਾਂ ਰੁਪਏ ਦੇ ਫਾਇਦਾ ਹੋਵੇਗਾ। ਜਿਸ ਨਾਲ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਅਸਾਨੀ ਨਾਲ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਲੋਕ ਵਿਰੋਧੀ ਪਾਰਟੀ ਹੈ। ਜਿਸ ਦਾ ਉਦਾਹਰਣ ਸਮੇਂ–ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਫਿਰ ਖੁਲਾਸਾ ਹੋਇਆ ਹੈ, ਕਿ ਸਾਲ 2019 ਦੇ ਵਿੱਚ ਬੀਜੇਪੀ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਵਲੋਂ ਚੰਡੀਗੜ੍ਹ ਵਾਸੀਆਂ ਤੇ ਵਾਧੂ ਬੋਝ ਪਾਉਣ ਦੇ ਲਈ ਨਗਰ ਨਿਗਮ ਵਿੱਚ ਪਾਣੀ ਦਾ ਬਿੱਲ ਵਧਾਉਣ ਦੇ ਲਈ ਲਿਆਏ ਗਏ ਏਜੰਡੇ ਦਾ ਸਮਰਥਨ ਕੀਤਾ ਗਿਆ ਸੀ। ਜਿਸ ਨਾਲ 2020 ਦੇ ਵਿੱਚ ਪਾਣੀ ਦਾ ਬਿੱਲ ਵਧਾ ਕੇ ਸ਼ਹਿਰ ਵਾਸੀਆਂ ਤੇ ਵਾਧੂ ਬੋਝ ਪਾਇਆ ਗਿਆ।  

ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਦੇ ਹੋਰ ਕਾਲੇ ਕਾਰਨਾਮਿਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ। ਇਸ ਮੌਕੇ ਉਤੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਅੱਜ ਉਨ੍ਹਾਂ ਵਲੋਂ ਹੋਮ ਸੈਕਟਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਨ੍ਹਾ ਨੇ ਅਖਬਾਰਾਂ ਵਿੱਚ ਪੜਿਆ ਹੈ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ 5 ਫੀਸ਼ਦੀ ਬਿੱਲ ਵਧਾਏ ਜਾ ਰਹੇ ਹਨ, ਜਿਸ ਨਾਲ ਕਿ ਸ਼ਹਿਰ ਵਾਸੀਆਂ ਤੇ ਵਾਧੂ ਬੋਝ ਪਵੇਗਾ। 

ਉਨ੍ਹਾਂ ਕਿਹਾ ਚੰਡੀਗੜ੍ਹ ਨਗਰ ਨਿਗਮ ਪਿਛਲੇ ਦਿਨੀ ਸ਼ਹਿਰੀ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਪਾਸ ਕਰ ਚੁੱਕਾ ਹੈ। ਇਸ ਕਰਕੇ ਸਾਨੂੰ ਸ਼ਹਿਰ ਵਾਸੀਆਂ ਤੇ 5 ਫੀਸ਼ਦੀ ਦੇ ਬਿੱਲ ਵਾਧੇ ਨੂੰ ਰੋਕ ਦੇਣਾ ਚਾਹੀਦਾ ਹੈ ਅਤੇ 20,000 ਲੀਟਰ ਮੁਫਤ ਪਾਣੀ ਦੇਣ ਲਈ ਅੱਗੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਵਿੱਚ ਜਾਣ ਬੁੱਝ ਕੇ ਰੁਕਾਵਟਾਂ ਪਾ ਰਹੀ ਹੈ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD