Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਕਾਲੇ ਪਏ ਪੈਰਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕੱਟਣ ਤੱਕ ਦੀ ਨੌਬਤ ਆ ਸਕਦੀ ਹੈ : ਡਾ. ਰਾਵੁਲ ਜਿੰਦਲ

ਡਾਇਬਟਿਕ ਫੁੱਟ 'ਤੇ ਗੱਲ ਕਰਨ ਫੋਰਟਿਸ ਹਸਪਤਾਲ ਦੇ ਵਸਕੂਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਮੀਡੀਆ ਦੇ ਰੂਬਰੂ ਹੋਏ

Web Admin

Web Admin

5 Dariya News

ਕਰਨਾਲ , 23 Dec 2015

Last updated on: Dec 23, 2015, 00:00 IST

ਡਾਇਬਟੀਜ਼ ਵਿਚ ਕਾਲੇ ਪੈਰ ਹੋ ਜਾਣਾ ਸਿਰਫ ਗੈਂਗਰੀਨ ਦੀ ਹੀ ਨਿਸ਼ਾਨੀ ਨਹੀਂ ਹੁੰਦੀ ਬਲਕਿ ਇਹ ਦਿਲ ਦੇ ਰੋਗ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਸਕੂਲਰ ਸਰਜਰੀ ਦੇ ਡਾਇਰੈਕਟਰ ਡਾ. ਰਾਵੁਲ ਜਿੰਦਲ ਨੇ ਅੱਜ ਮੀਡੀਆ ਕਰਮਚਾਰੀਆਂ ਨੂੰ ਇਹ ਜਾਣਕਾਰੀ ਦਿੱਤੀ।ਡਾ. ਜਿੰਦਲ ਨੇ ਅੱਗੇ ਦੱਸਿਆ ਕਿ ਪੈਰੀਫਰਲ ਆਰਟ੍ਰੀਅਲ ਡਿਜੀਜ਼ (ਪੀਏਡੀ) ਬੁੱਢਾਪੇ, ਸਮੋਕਿੰਗ, ਡਾਇਬਟੀਜ਼, ਹਾਈ ਕੋਲੇਸਟ੍ਰੋਲ ਅਤੇ ਹਾਈਪ੍ਰਟੇਂਸ਼ਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ, 'ਗ੍ਰਾਮੀਣ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਚੱਲਣਾ ਪੈਂਦਾ ਹੈ ਅਤੇ ਇਸ ਲਈ ਉਨ੍ਹਾਂ ਦੀ ਪਿੰਨੀ ਜਾਂ ਲੱਤ ਵਿਚ ਚਲਦੇ ਹੋਏ ਦਰਦ ਉਠਦਾ ਹੈ। ਬਦਕਿਸਮਤੀ ਨਾਲ ਇਹ ਬੀਮਾਰੀਆਂ ਸਹੀ ਸਮੇਂ 'ਤੇ ਪਹਿਚਾਣੀਆਂ ਨਹੀਂ ਜਾਂਦੀਆਂ ਅਤੇ ਅੰਤ ਮਰੀਜਾਂ ਨੂੰ ਗੈਂਗਰੀਨ ਹੋ ਜਾਂਦਾ ਹੈ ਜਿਸ ਦਾ ਅੰਤ ਅੰਗ ਕੱਟਣ ਨਾਲ ਹੀ ਹੁੰਦਾ ਹੈ।' 50 ਸਾਲ ਤੋਂ ਜਿਆਦਾ ਦੀ ਉਮਰ ਵਾਲੀ ਜਨਸੰਖਿਆ ਵਿਚ ਬੀਮਾਰੀਆਂ ਹੋਣ ਦੀ ਸੰਭਾਵਨਾ 4 ਤੋਂ 6 ਫੀਸਦੀ ਹੋ ਜਾਂਦੀ ਹੈ। ਖਤਰੇ ਦੇ ਨਿਸ਼ਾਨ ਹਨ ਲੱਤ ਦੇ ਬਲੱਡ ਵੇਸਲ ਵਿਚ ਬਲਾਕੇਜ਼ ਜਿਸ ਨਾਲ ਪੈਰ ਤੱਕ ਖੂਨ ਨਹੀਂ ਪਹੁੰਚਦਾ ਅਤੇ ਛਾਲੇ ਪੈ ਜਾਂਦੇ ਹਨ ਅਤੇ ਪੈਰ ਕਾਲੇ ਪੈ ਜਾਂਦੇ ਹਨ ਜੋ ਠੀਕ ਨਹੀਂ ਹੁੰਦੇ। 

ਲੰਦਨ ਦੇ ਸੇਂਟ ਮੇਰੀਜ ਹਸਪਤਾਲ ਤੋਂ ਵਸਕੂਲਰ ਸਰਜੀਕਲ ਪ੍ਰੀਕਿਰਿਆਵਾਂ ਐਡਵਾਂਸਡ ਟ੍ਰੇਨਿਗ ਹਾਸਲ ਕਰ ਚੁੱਕੇ ਡਾ. ਜਿੰਦਲ ਨੇ ਕਿਹਾ ਕਿ ਪੀਏਡੀ ਤੋਂ ਪੀੜਤ ਮਰੀਜਾਂ ਵਿਚ ਹਾਰਟ ਅਟੈਕ ਜਾਂ ਸਟ੍ਰੋਕ ਨਾਲ ਮਰਨ ਦਾ ਖਤਰਾ ਦੂਸਰਿਆਂ ਦੇ ਮੁਕਾਬਲੇ 2 ਤੋਂ 6 ਗੁਣਾ ਜਿਆਦਾ ਹੁੰਦਾ ਹੈ। ਉਹ ਡਾਇਬਟਿਕ ਮਰੀਜ ਜੋ ਸਮੋਕ ਕਰਦੇ ਹਨ, ਉਨ੍ਹਾਂ ਨੂੰ ਗੈਂਗਰੀਨ ਦਾ ਖਤਰਾ ਜਿਆਦਾ ਹੁੰਦਾ ਹੈ। ਸਮੇਂ ਸਿਰ ਇਲਾਜ ਨਾ ਹੋਣ 'ਤੇ ਦਿੱਕਤ ਕਈ ਗੁਣਾ ਵੱਧ ਜਾਂਦੀ ਹੈ। ਹਾਲਾਂਕਿ ਦੇਸ਼ ਵਿਚ ਵਸਕੂਲਰ ਮਰੀਜਾਂ ਦੀ ਗਿਣਤੀ ਦਾ ਕੋਈ ਅੰਕੜਾ ਮੌਜੂਦ ਨਹੀਂ, ਪਰ 25 ਮਿਲੀਅਨ ਤੋਂ ਜਿਆਦਾ ਡਾਇਬਟਿਕ ਮਰੀਜ ਇਹ ਸਾਬਤ ਕਰਦੇ ਹਨ ਕਿ ਕਈ ਵਸਕੂਲਰ ਕੇਸ ਹਨ ਜਿਨਾਂ ਦਾ ਇਲਾਜ ਨਹੀਂ ਕੀਤਾ ਗਿਆ। ਸਰਵੇ ਦੇ ਮੁਤਾਬਿਕ ਸਖਤ ਵਸਕੂਲਰ ਬੀਮਾਰੀਆਂ ਤੋਂ ਪੀੜਤ ਲੋਕਾਂ ਵਿਚ ਪਿੱਠ ਦੇ ਹੇਠਲੇ ਹਿੱਸੇ ਦਾ ਦਰਦ ਅਤੇ ਆਰਥਰਾਇਟਿਸ  ਵਰਗੀਆਂ ਬੀਮਾਰੀਆਂ ਲੰਬੇ ਸਮੇਂ ਤੱਕ ਘਰ ਕਰਦੀਆਂ ਹਨ। ਇਹ ਪੈਰੀਫਰਲ ਗੈਂਗਰੀਨ ਦੀ ਸ਼ੁਰੂਅਤ ਹੈ ਜਿਸ ਦਾ ਪਤਾ ਲੱਗਣ ਤੋਂ ਬਾਅਦ ਵੀ ਅੰਗ ਕੱਟਣਾ ਹੀ ਪੈਂਦਾ ਹੈ ਅਤੇ ਸਭ ਤੋਂ ਪਹਿਲੀ ਵਸਕੂਲਰ ਸਮੱਸਿਆ ਅਣਸੁਲਝੀ ਹੀ ਰਹਿ ਜਾਂਦੀ ਹੈ। 

ਡਾ. ਜਿੰਦਲ ਨੇ ਕਿਹਾ ਕਿ ਸਰਕੂਲੇਸ਼ਨ ਖੋਹਣ ਦਾ ਸਭ ਤੋਂ ਪਹਿਲਾ ਫਿਜੀਕਲ ਸੰਕੇਤ ਹੈ ਪਲਸੀਨ ਪੈਰ। ਇਸ ਲਈ ਇਹ ਬਹੁਤ ਜਰੂਰੀ ਹੈ ਕਿ ਹਰ ਤਿੰਨ ਮਹੀਨਿਆੱ ਵਿਚ ਡਾਕਟਰ ਤੋਂ ਪਲਸੀਨ ਪੈਰ ਚੈੱਕ ਕਰਵਾਇਆ ਜਾਵੇ। ਆਮ ਤੌਰ 'ਤੇ ਕੀਤੀ ਜਾਣ ਵਾਲੀ ਕਸਰਤ ਦੇ ਇਲਾਵਾ ਬਲੱਡ ਪ੍ਰੈਸ਼ਰ ਮੈਨੇਜ ਕਰਨਾ, ਕੋਲੇਸਟ੍ਰੋਲ ਅਤੇ ਬਲੱਡ ਗਲੂਕੋਜ਼ ਲੇਬਲ ਨੂੰ ਕੰਟਰੋਲ ਵਿਚ ਰੱਖਣਾ ਇਨਾਂ ਬੀਮਾਰੀਆਂ ਤੋਂ ਬਚੇ ਰਹਿਣ ਦੇ ਬੈਸਟ ਤਰੀਕੇ ਹਨ। ਡਾ. ਜਿੰਦਲ ਨੇ ਸਲਾਹ ਦਿੱਤੀ ਕਿ ਰਹਿਣ-ਸਹਿਣ ਅਜਿਹਾ ਹੋਣਾ ਚਾਹੀਦਾ ਹੈ ਕਿ ਖੂਨ ਦਾ ਬਹਾਅ ਦਿਲ ਤੋਂ ਦੂਸਰੇ ਹਿੱਸਿਆਂ ਤੱਕ ਸਹੀ ਰਹੇ, ਨਾਲ ਹੀ ਐਂਟੀ ਪਲੇਟਲੇਟ ਡਰੱਗਜ ਅਤੇ ਸਪੈਸ਼ਲਾਈਜਡ ਵਸਕੂਲਰ ਸਰਜਰੀ ਦਾ ਪ੍ਰਸ਼ਾਸਨ ਵੀ ਬਣਿਆ ਰਹੇ। ਹਾਲਾਂਕਿ ਵਸਕੂਲਰ ਸਰਜਰੀ ਦੇ ਲਈ ਬਹੁਤ ਘੱਟ ਸਪੈਸ਼ਲਾਈਜਡ ਵਸਕੂਲਰ ਸਰਜਨ ਮੌਜੂਦ ਹਨ ਫਿਰ ਵੀ ਡਾ. ਜਿੰਦਲ ਮੰਨਦੇ ਹਨ ਕਿ ਆਰਟਰੀਅਲ ਬੀਮਾਰੀਆਂ ਤੋਂ ਬਚਣ ਦੇ ਲਈ ਬਚਾਓ ਅਤੇ ਸਾਵਧਾਨੀ ਹੀ ਬਿਹਤਰ ਰਸਤੇ ਹਨ।

 

Tags: Fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD