Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਰਵਾਈਕਲ ਕੈਂਸਰ ਦੂਸਰੀ ਸਭ ਤੋਂ ਆਮ ਬੀਮਾਰੀ, ਪਰ ਇਸ ਤੋਂ ਬਚਣਾ ਹੈ ਸੰਭਵ : ਫੋਰਟਿਸ ਡਾਕਟਰਸ

Web Admin

Web Admin

5 Dariya News

ਜਲੰਧਰ , 20 Mar 2015

Last updated on: Mar 20, 2015, 00:00 IST

ਸ਼ੁਕਰਵਾਰ ਨੂੰ ਖਾਸ ਤੌਰ 'ਤੇ ਹੋਈ ਇਕ ਪ੍ਰੈਸ ਕਾਨਫਰੰਸ ਵਿਚ ਮੋਹਾਲੀ ਦੇ ਫੋਰਟਿਸ ਕੈਂਸਰ ਸੰਸਥਾਨ ਦੇ ਰੇਡੀਏਸ਼ਨ ਆਨਕੋਲੋਜੀ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਜਾਣਾਕਰੀ ਦਿੱਤੀ ਕਿ ਭਾਰਤ ਵਿਚ ਹਰ ਘੰਟੇ 8 ਔਰਤਾਂ ਸਰਵਾਈਕਲ ਕੈਂਸਰ ਦੀ ਸ਼ਿਕਾਰ ਹੋ ਕੇ ਜਾਨ ਗੁਆ ਬੈਠਦੀਆਂ ਹਨ। ਇਸੇ ਵਿਸ਼ੇ 'ਤੇ ਹੋਰ ਗੱਲਬਾਤ ਕਰਨ ਲਈ ਡਾ. ਹਰਪ੍ਰੀਤ ਸਿੰਘ ਦੇ ਨਾਲ ਆਏ ਸਨ ਮੈਡੀਕਲ ਆਨਕੋਲੋਜੀ ਦੇ ਡਾਇਰੈਕਟਰ ਡਾ. ਰਾਜੀਵ ਬੇਦੀ ਅਤੇ ਚੀਫ ਕਲਰੇਕਟਲ ਸਰਜਨ ਡਾ. ਰਾਜੀਵ ਕਪੂਰ।ਡਾ. ਹਰਪ੍ਰੀਤ ਨੇ ਦੱਸਿਆ, 'ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿਚ ਭਾਰਤ ਸਭ ਤੋਂ ਉਪਰ ਹੈ ਅਤੇ ਔਰਤਾਂ ਵਿਚ ਇਹ ਦੂਸਰੀ ਸਭ ਤੋਂ ਆਮ ਬੀਮਾਰੀ ਹੈ। ਹਾਂਲਾਕਿ ਇਹ ਇਕ ਨਿਵਾਰਨਯੋਗ ਬੀਮਾਰੀ ਹੈ ਉਸ ਦੇ ਬਾਵਜੂਦ ਵੀ ਅੰਕੜੇ ਇੰਨੇ ਖਤਰਨਾਕ ਹਨ।' ਕਲਰੇਕਟਲ ਅਤੇ ਆਨਕੋਲੋਜਿਕਲ ਸਰਜਰੀ ਦੇ ਨਾਲ-ਨਾਲ ਗਾਇਨੀਕੋਲੋਜੀਕਲ ਆਨਕੋਲੋਜੀ ਅਤੇ ਸਾਫਟ ਟਿਸ਼ੂ ਕਰਕੋਮਾ ਵਿਚ ਰੁਚੀ ਰੱਖਣ ਵਾਲੇ ਡਾ. ਕਪੂਰ ਨੇ ਕਿਹਾ ਕਿ ਨਾ ਸਿਰਫ ਸਰਵਾਈਕਲ ਕੈਂਸਰ ਬਲਕਿ ਬ੍ਰੈਸਟ ਕੈਂਸਰ ਵੀ ਔਰਤਾਂ ਵਿਚ ਬਹੁਤ ਜਿਆਦਾ ਫੈਲ ਰਿਹਾ ਹੈ। ਉਨ੍ਹਾਂ ਕਿਹਾ, 'ਕੈਂਸਰ ਨਾਲ ਜੁੜੇ ਹੋਏ ਅੰਕੜੇ ਦੱਸਦੇ ਹਨ ਕਿ ਔਰਤਾਂ ਵਿਚ 70 ਫੀਸਦੀ ਕੈਂਸਰ 35 ਤੋਂ 64 ਦੀ ਉਮਰ ਵਿਚ ਹੁੰਦਾ ਹੈ। ਬੀਮਾਰੀ ਦੀ ਐਡਵਾਂਸਡ ਸਟੇਜ 'ਤੇ ਪਹੁੰਚਕੇ ਕਰੀਬ 70 ਫੀਸਦੀ ਔਰਤਾਂ ਇਲਾਜ ਲਈ ਜਾਂਦੀਆਂ ਹਨ ਪਰ ਉਸ ਵਕਤ ਤੱਕ ਦੇਰ ਹੋਣ ਦੇ ਕਾਰਨ ਕੇਸ ਬਿਗੜ ਜਾਂਦਾ ਹੈ। ਬਲਕਿ ਪਿਛਲੇ 10 ਸਾਲਾਂ ਤੋਂ ਔਰਤਾਂ ਕੈਂਸਰ ਦੀਆਂ ਹੋਰ ਜਿਆਦਾ ਸ਼ਿਕਾਰ ਹੋ ਗਈਆਂ ਹਨ। ਭਾਰਤ ਵਿਚ ਮਰਦ-ਔਰਤ ਅਨੁਪਾਤ ਇਨਾਂ ਸਾਲਾਂ ਵਿਚ 49-51 ਤੋਂ 39-51 ਪਹੁੰਚ ਗਿਆ ਹੈ।' 

ਸਰਵਾਈਕਲ ਕੈਂਸਰ ਦੇ ਲੱਛਣਾਂ ਦੇ ਬਾਰੇ ਵਿਚ ਗੱਲ ਕਰਦੇ ਹੋਏ ਡਾ. ਬੇਦੀ ਨੇ ਕਿਹਾ ਕਿ ਇਹ ਲੱਛਣ ਵਿਸ਼ੇਸ ਨਹੀਂ ਹੁੰਦੇ ਜਿਵੇਂ ਯੋਨਿਕ ਬਹਾਵ ਜਿਸਦੀ ਬਦਬੂ ਆਉਂਦੀ ਹੈ ਜਾਂ ਖੂਨ ਤੋਂ ਪਤਾ ਲੱਗ ਸਕਦਾ ਹੈ, ਖਾਸ ਕਰਕੇ ਸੰਭੋਗ ਦੇ ਸਮੇਂ। ਹਿਊਮਨ ਡਾ. ਹਰਪ੍ਰੀਤ ਨੇ ਦੱਸਿਆ ਕਿ ਪੈਪੀਲੋਮਾ ਬਾਇਰਸ (ਐਚ. ਪੀ. ਵੀ.) ਟਾਈਪ 16 ਅਤੇ 18, ਕਰਸਿਨੋਮਾ ਸਰਵਿਕਸ ਦਾ ਕਾਰਣ ਬਣਦੇ ਹਨ। ਇਨਾਂ ਵਿਚ ਜਿਆਦਤਰ ਐਚ. ਪੀ. ਵੀ. ਇਨਫੈਕਸ਼ਨ ਵਾਪਸ ਨਾਰਮਲ ਹੋ ਜਾਂਦੇ ਹਨ ਪਰ ਕਰੀਬ 20 ਫੀਸਦੀ ਕੈਂਸਰ ਵਿਚ ਤਬਦੀਲ ਹੋ ਜਾਂਦੇ ਹਨ।ਕੈਂਸਰ ਸਕ੍ਰੀਨਿੰਗ 'ਤੇ ਜ਼ੋਰ ਦਿੰਦੇ ਹੋਏ ਗੀਤਾ ਮਿੱਤਲ ਐਵਰਡ ਜਿੱਤ ਚੁੱਕੇ ਡਾ. ਬੇਦੀ ਨੇ ਕਿਹਾ, 'ਇਕ ਸਰਲ ਪੈਪ ਸਿਮਯਰ ਟੈਸਟ ਸਰਵਾਈਕਲ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰ ਸਕਦਾ ਹੈ। ਇਸ ਨਾਲ ਸਹੀ ਸਮੇਂ 'ਤੇ ਕੈਂਸਰ ਨੂੰ ਲੱਭਣ ਵਿਚ ਮਦਦ ਮਿਲਦੀ ਹੈ ਅਤੇ ਇਸ ਨੂੰ ਹੋਰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਫਿਰ ਵੀ ਖਾਸ ਕਰਕੇ ਇਸ ਖੇਤਰ ਦੇ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਹੈ ਜਿਸ ਦੇ ਕਾਰਨ ਔਰਤਾਂ ਲੱਛਣਾਂ ਨੂੰ ਨਜਰਅੰਜਾਦ ਕਰ ਦਿੰਦੀਆਂ ਹਨ ਅਤੇ ਇਲਾਜ ਵਿਚ ਦੇਰੀ ਕਰਦੀਆਂ ਹਨ।'

ਰੇਡੀਏਸ਼ਨ ਆਨਕੋਲੋਜੀ ਵਿਚ 25 ਸਾਲ ਤੋਂ ਜਿਆਦਾ ਅਨੁਭਵ ਵਾਲੇ ਡਾ. ਹਰਪ੍ਰੀਤ ਨੇ ਅੱਗੇ ਦੱਸਿਆ ਕਿ ਸਰਵਾਈਕਲ ਕੈਂਸਰ-ਫ੍ਰੀ ਕੋਲੀਸ਼ਨ ਵਲੋਂ ਰਿਲੀਜ ਕੀਤੇ ਗਏ ਸਰਵਾਈਕਲ ਕੈਂਸਰ ਗਲੋਬਲ ਕ੍ਰਾਈਸਿਸ ਕਾਰਡ ਨੇ ਮੁਤਾਬਿਕ ਦੁਨੀਆ ਭਰ ਦੀਆਂ 26.4 ਫੀਸਦੀ ਔਰਤਾਂ ਸਰਵਾਈਕਲ ਕੈਂਸਰ ਨਾਲ ਮਰਦੀਆਂ ਹਨ। ਇਹ ਇਕ ਅਜਿਹਾ ਕੈਂਸਰ ਹੈ ਜਿੱਥੇ ਦਵਾਈ ਬੀਮਾਰੀ 'ਤੇ ਚੰਗਾ ਅਸਰ ਕਰ ਸਕਦੀ ਹੈ। ਮੋਹਾਲੀ ਸਥਿਤ ਫੋਰਟਿਸ ਕੈਂਸਰ ਸੰਸਥਾਨ ਇਮੇਜ ਗਾਈਡੇਡ ਰੇਡੀਏਸ਼ਨ ਥੈਰੇਪੀ, ਬਾਲਿਯੂਮੈਟ੍ਰਿਕ ਆਰਟ ਥੈਰੇਪੀ ਅਤੇ ਇਮੇਜ ਮਾਡਿਊਲੇਟੇਡ ਰੇਡੀਏਸ਼ਨ ਥੈਰੇਪੀ ਵਰਗੀਆਂ ਨਵੀਆਂ ਰੇਡੀਏਸ਼ਨ ਤਕਨੀਕਾਂ ਆਫਰ ਕਰਦਾ ਹੈ ਜੋ ਬੇਹਤਰਨੀ ਨਤੀਜੇ ਦਿੰਦੀਆਂ ਹਨ। ਇੱਥੇ ਬ੍ਰੈਕੀਥੈਰੇਪੀ ਵੀ ਮੁਹੱਈਆ ਹੈ ਜਿਸ ਵਿਚ ਯੂਟੇਰਸ 'ਤੇ ਰੇਡੀਏਸ਼ਨ ਦੀ ਹਾਈ ਡੋਜ ਦਿੱਤੀ ਜਾਂਦੀ ਹੈ। ਇਸ ਤਕਨੀਕ ਦਾ ਫਾਇਦਾ ਇਹ ਹੈ ਕਿ ਰੇਡੀਏਸ਼ਨ ਸਿਰਫ ਅਤੇ ਸਿਰਫ ਯੁਟੇਰਸ ਨੂੰ ਜਾਂਦੀ ਹੈ ਅਤੇ ਬਾਕੀ ਅੰਗਾਂ 'ਤੇ ਅਸਰ ਨਹੀਂ ਕਰਦੀ। ਟਿਊਮਰਸ ਦੇ ਇਲਾਜ ਵਿਚ ਆਰਗਨ-ਸੇਂਟ੍ਰਿਕ ਅਪ੍ਰੋਚ ਦੇ ਮਹੱਤਵ 'ਤੇ ਡਾ. ਕਪੂਰ ਨੇ ਕਿਹਾ ਕਿ ਸਪੈਸ਼ਲਾਈਜ਼ਡ ਕੈਂਸਰ ਕਲੀਨਿਕ ਬਣਾਏ ਗਏ ਹਨ ਤਾਂ ਕਿ ਮਰੀਜ ਅਨੁਭਵੀ ਅਤੇ ਸਪੈਸ਼ਲਾਈਡ ਸਰਜਨ ਨਾਲ ਸਲਾਹ ਕਰਕੇ ਫਾਇਦਾ ਉਠਾ ਸਕਣ। ਫੋਰਟਿਸ ਕੈਂਸਰ ਸੰਸਥਾਨ ਵਿਚ ਮੌਜੂਦ ਕੰਪ੍ਰੀਹੇਂਸਿਵ ਮਲਟੀ-ਡਿਸਪਲਨਰੀ ਅਪ੍ਰੋਚ ਤੋਂ ਕਈ ਸਬ-ਸਪੈਸ਼ਲਿਟੀ ਜਿਵੇਂ ਗਾਈਨੀ-ਆਨਕੋ, ਯੂਰੋ-ਆਨਕੋ, ਪੀਡਿਏਟ੍ਰਿਕ-ਆਨਕੋ, ਆਰਥੋ-ਆਨਕੋ, ਹਮੇਟੋ-ਆਨਕੋ, ਨਿਯੂਰੋ-ਆਨਕੋ, ਬ੍ਰੇਸਟ-ਆਨਕੋ, ਇੰਡੋਕ੍ਰਾਇਨ, ਲੀਵਰ, ਹੇਡ ਐਂਡ ਨੇਕ, ਓਰਲ, ਆਕਿਯੂਲਰ ਕੈਂਸਰ, ਪੇਨ ਐਂਡ ਪੋਲੀਏਟਿਵ ਸਰਵਿਸੇਜ ਦੇ ਨਾਲ-ਨਾਲ ਸਟੋਮਾ ਕਲੀਨਿਕ ਦਾ ਲਾਭ ਵੀ ਹਰ ਤਰ੍ਹਾਂ ਦੇ ਕੈਂਸਰ ਮਰੀਜਾਂ ਨੂੰ ਹੁੰਦਾ ਹੈ।  

ਡਾ. ਕਪੂਰ ਨੇ ਜਲਦ ਇਲਾਜ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਿਹਤ ਅਤੇ ਸਫਾਈ ਦੇ ਬਾਰੇ ਵਿਚ ਘੱਟ ਜਾਗਰੂਕਤਾ, ਵਾਰ-ਵਾਰ ਔਰਤਾਂ ਦਾ ਪ੍ਰੈਗਨੇਂਟ ਹੋਣਾ ਅਤੇ ਛੋਟੀ ਉਮਰ ਵਿਚ ਵਿਆਹ ਹੋਣਾ ਵੀ ਔਰਤਾਂ ਵਿਚ ਕੈਂਸਰ ਵੀ ਵੱਡੀ ਵਜਾ ਹੈ। ਇਹ ਬੀਮਾਰੀ ਹੁਣ ਪੂਰੀ ਦੁਨੀਆ 'ਤੇ ਅਸਰ ਦਿਖਾ ਰਹੀ ਹੈ ਅਤੇ ਮੌਤ ਦਰ ਵਿਚ ਵਾਧਾ ਕਰ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 2012 ਦੇ 14 ਮਿਲੀਅਨ ਦੇ ਮੁਕਾਬਲੇ ਅਗਲੇ 2 ਦਹਾਕਿਆਂ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ 22 ਮਿਲੀਅਨ ਤੱਕ ਪਹੁੰਚ ਜਾਵੇਗੀ। 

ਰਟਿਸ ਹਸਪਤਾਲ ਦੇ ਬਾਰੇ ਵਿਚ : 

ਇਹ ਇਕ 355 ਬੈਡਾਂ ਨਾਲ ਲੈਸ ਮਲਟੀਸਪੈਸ਼ੇਲਿਟੀ ਕੇਅਰ ਹਸਪਤਾਲ ਹੈ ਜਿਸ ਨੂੰ ਜੇ. ਸੀ. ਆਈ. ਅਤੇ ਐਨ. ਏ. ਬੀ. ਐਚ. ਤੋਂ ਸਰਟੀਫੀਕੇਸ਼ਨ ਹਾਸਲ ਹੈ। 2001 ਵਿਚ ਸਥਾਪਿਤ ਹੋਇਆ ਇਹ ਹਸਪਤਾਲ ਅੱਜ ਦੇਸ਼ ਦੇ ਸਭ ਤੋਂ ਮਸ਼ਹੂਰ ਕਾਰਡੀਅਕ ਹਸਪਤਾਲ ਵਿਚੋਂ ਇਕ ਹੈ। 8.22 ਏਕੜ ਵਿਚ ਪੰਜਾਬ ਦੇ ਦਿਲ ਵਿਚ ਮੌਜੂਦ ਇਸ ਹਸਪਤਾਲ ਵਿਚ ਕਲੀਨੀਸ਼ੀਅਸ ਦੀ ਬੇਹਤਰੀਨ ਟੀਮ ਮੌਜੂਦ ਹੈ ਜੋ ਐਡਵਾਂਸਡ ਤਕਨੀਕ ਦੇ ਨਾਲ ਵਰਲਡ-ਕਲਾਸ ਪੇਸ਼ੇਂਟ ਕੇਅਰ ਦਿੰਦੀ ਹੈ। ਸਭ ਤੋਂ ਲੇਟੈਸਟ ਮੈਡੀਕਲ, ਸਰਜੀਕਲ ਅੇਤ ਰੇਡੀਏਸ਼ਨ ਥੇਰੇਪੀ ਦੇ ਇਲਾਜ ਮੁਹੱਈਆ ਕਰਵਾਉਣ ਦੇ ਲਈ ਜੁਲਾਈ 2014 ਵਿਚ ਫੋਰਟਿਸ ਹਸਪਤਾਲ ਮੋਹਾਲੀ ਨੇ ਆਪਣੇ ਕੰਪਲੈਕਸ ਵਿਚ 55 ਬੈਡ ਵਾਲਾ 'ਫੋਰਟਿਸ ਕੈਂਸਰ ਇੰਸਟੀਚਿਊਟ' ਸ਼ੁਰੂ ਕੀਤਾ।   

 

Tags: Fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD