Wednesday, 22 July 2026

 

 

ਖ਼ਾਸ ਖਬਰਾਂ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

 

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ

ਨੈਕਸਟਜੈਨ ਨੇਕਸਸ 2026 ਓਰੀਐਂਟੇਸ਼ਨ ਪ੍ਰੋਗਰਾਮ ਨਾਲ ਨਵੇਂ ਅਕਾਦਮਿਕ ਸੈਸ਼ਨ ਦਾ ਸ਼ਾਨਦਾਰ ਆਗਾਜ਼

CGC Jhanjeri, Chandigarh Group Of Colleges, CGC University, Rashpal Singh Dhaliwal, Jhanjeri, CGC Jhanjeri Campus

Gurpreet Singh

Gurpreet Singh

5 Dariya News

ਮੋਹਾਲੀ , 22 Jul 2026

Last updated on: Jul 22, 2026, 14:41 IST

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਆਪਣੇ ਫਲੈਗਸ਼ਿਪ ਓਰੀਐਂਟੇਸ਼ਨ ਪ੍ਰੋਗਰਾਮ ਨੈਕਸਟਜੈਨ ਨੇਕਸਸ 2026 ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਬੇਮਿਸਾਲ ਉਤਸ਼ਾਹ ਨਾਲ ਸ਼ੁਰੂਆਤ ਕੀਤੀ। ਨਵੇਂ ਵਿਦਿਆਰਥੀਆਂ  ਨਵੀਨਤਾ, ਉੱਤਮਤਾ ਅਤੇ ਅਸੀਮਤ ਮੌਕਿਆਂ ਦੇ ਮਾਹੌਲ ਵਿੱਚ ਜੁੜਨ ਲਈ ਸਵਾਗਤ ਕਰਨ ਵਾਸਤੇ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਦੁਨੀਆ ਭਰ ਦੇ ਉੱਘੇ ਵਿਚਾਰਕਾਂ, ਕਾਰਪੋਰੇਟ ਮੋਢੀਆਂ, ਡਿਪਲੋਮੈਟਾਂ, ਅਧਿਆਤਮਕ ਗੁਰੂਆਂ, ਪ੍ਰਸਿੱਧ ਕਲਾਕਾਰਾਂ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਚੀਨ ਸ਼ਖਸੀਅਤਾਂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਅਧਿਆਤਮਿਕ ਬੁਲਾਰੇ ਜਯਾ ਕਿਸ਼ੋਰੀ ਨੇ ਵਿਦਿਆਰਥੀਆਂ ਮਕਸਦਪੂਰਨ ਜੀਵਨ, ਆਤਮ-ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰਸਿੱਧ ਉੱਦਮੀ, ਲੇਖਕ ਅਤੇ ਕੰਟੈਂਟ ਕ੍ਰਇਏਟਰ ਅੰਕੁਰ ਵਾਰੀਕੂ ਨੇ ਵਿਦਿਆਰਥੀਆਂ  ਚੁਣੌਤੀਆਂ ਦਾ ਸਾਹਮਣਾ ਕਰਨ, ਸੁਤੰਤਰ ਸੋਚ ਅਪਣਾਉਣ ਅਤੇ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਰਾਹੀਂ ਇੱਕ ਸਫ਼ਲ ਕਰੀਅਰ ਬਣਾਉਣ ਦਾ ਸੁਨੇਹਾ ਦਿੱਤਾ।

ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ  ਹੋਰ ਮਜ਼ਬੂਤ ਕਰਦਿਆਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਤੋਂ ਐਲਬਾ ਸਮੇਰੀਗਲਿਓ ਅਤੇ ਮਧੂ ਮਿਸ਼ਰਾ ਨੇ ਵਿਦਿਆਰਥੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਅੰਤਰਰਾਸ਼ਟਰੀ ਸਿੱਖਿਆ, ਵਾਤਾਵਰਣ ਦੀ ਸੰਭਾਲ ਅਤੇ ਗਲੋਬਲ ਅਵਸਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। 

ਇਸ ਦੇ ਨਾਲ ਹੀ  ਕਾਰਪੋਰੇਟ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ  ਉਦਯੋਗ ਦੀਆਂ ਮੌਜੂਦਾ ਲੋੜਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਅਰਵਿੰਦ ਪਾਲ ਸਿੰਘ, ਸਮਰਾਟ ਬੈਨਰਜੀ ਅਤੇ ਰੋਹਨ ਕੁਮਾਰ ਸੂਦਨ ਜਿਹੇ ਉੱਦਮੀਆਂ ਨੇ ਵਿਦਿਆਰਥੀਆਂ ਨੂੰ ਸਫਲ ਜੀਵਨ ਜਾਂਚ ਦੇ ਨੁਕਤੇ ਸਾਂਝੇ ਕੀਤੇ। 

ਜਦ ਕਿ ਪ੍ਰਸੰਨ ਪਨੀਰਸੇਲਵਮ ਅਤੇ ਹਰਦੀਪ ਸਿੰਘ ਬਮਰਾਹ, ਆਨੰਦ ਅਖੌਰੀ,ਵਿਸ਼ਾਲ ਸ੍ਰੀਵਾਸਤਵ,ਪਦਮ ਜੀਤ ਸਿੰਘ, ਲਵਿਨ ਸ਼ਰਮਾ ਨੇ ਵੀ ਵਿਦਿਆਰਥੀਆਂ ਨੁੰ ਸੰਬੋਧਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਕਾਰਪੋਰੇਟ ਆਗੂਆਂ ਨੇ ਨਵੀਂ ਤਕਨਾਲੋਜੀ, ਲੀਡਰਸ਼ਿਪ, ਡਿਜੀਟਲ ਬਦਲਾਅ ਅਤੇ ਰੋਜ਼ਗਾਰ ਦੇ ਬਦਲਦੇ ਦ੍ਰਿਸ਼ਟੀਕੋਣ 'ਤੇ ਵਿਸ਼ੇਸ਼ ਚਰਚਾ ਕੀਤੀ।

ਇਸ ਦੌਰਾਨ ਵਿਦਿਆਰਥੀਆਂ ਨੁੰ ਮਨੋਰੰਜਨ ਅਤੇ ਸੱਭਿਆਚਾਰਕ ਰੰਗ ਵਿਚ ਰੰਗਦੇ ਹੋਏ ਅੰਤਰਰਾਸ਼ਟਰੀ ਪੱਧਰ ਦੇ ਮਾਨਸਿਕ ਵਿਗਿਆਨੀ ਅਤੇ ਮਨੋਵਿਗਿਆਨਿਕ ਕਲਾਕਾਰ ਸਾਹਿਲ ਸ਼ੇਖ ਨੇ ਆਪਣੇ ਸ਼ਾਨਦਾਰ ਜਾਦੂਈ ਸ਼ੋਅ ਨਾਲ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ  ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਇਸ਼ਕਨਾਮਾ, ਦਸਤਾਰ, ਯਾਰ ਜਿਗਰੀ ਕਸੂਤੀ ਡਿਗਰੀ, ਕਣਕਾਂ ਦੇ ਓਹਲੇ ਅਤੇ ਆਜ਼ਾਦ ਸਿੰਘ ਦੀਆਂ ਟੀਮਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ, ਜਿਸ ਨਾਲ ਵਿਦਿਆਰਥੀਆਂ  ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨਾਲ ਰੂ-ਬ-ਰੂ ਹੋਣ ਦਾ ਸੁਨਹਿਰੀ ਮੌਕਾ ਮਿਲਿਆ।

ਇਸ ਮੌਕੇ ਤੇ ਜਾਪਾਨ ਵਲੋਂ ਫਾਦਰ ਆਫ ਐਜ਼ੂਕੇਸ਼ਨ ਐਵਾਰਡ ਨਾਲ ਨਿਵਾਜੇ ਜਾ ਚੁੱਕੇ ਅਤੇ ਯੂਨੀਵਰਸਿਟੀ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਸਭ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਪ੍ਰੇਰਿਤ ਕੀਤਾ ਕਿ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਸਿੱਖਿਆ ਸਿਰਫ਼ ਜਮਾਤਾਂ ਤੱਕ ਸੀਮਤ ਨਹੀਂ ਹੈ। 'ਨੇਕਸਟਜੈਨ ਨੇਕਸਸ' ਵਰਗੇ ਉਪਰਾਲਿਆਂ ਰਾਹੀਂ ਸਾਡਾ ਉਦੇਸ਼ ਅਜਿਹੇ ਜ਼ਿੰਮੇਵਾਰ ਅਤੇ ਆਤਮ-ਵਿਸ਼ਵਾਸੀ ਲੀਡਰ ਤਿਆਰ ਕਰਨਾ ਹੈ ਜੋ ਸਮਾਜ ਵਿੱਚ ਹੁਨਰ ਅਤੇ ਚੰਗੇ ਅਖਲਾਕ ਨਾਲ ਸਾਰਥਕ ਬਦਲਾਅ ਲਿਆ ਸਕਣ। 

ਜਦ ਕਿ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕੈਂਪਸ ਪ੍ਰਣਾਲੀ ਨਾਲ ਜਾਣ-ਪਛਾਣ ਕਰਾਉਦੇਂ ਹੋਏ ਯੂਨੀਵਰਸਿਟੀ ਦੀਆਂ ਕੌਮਾਂਤਰੀ ਪੱਧਰ ਦੀਆਂ ਉਪਲਬਧੀਆਂ ਅਤੇ ਸਫਲਤਾ ਦੇ ਲਾਸਾਨੀ ਉਪਲਬਧ ਮੌਕਿਆਂ ਨਾਲ ਜਾਣੂ ਕਰਵਾਇਆਂ। ਇਸ ਓਰੀਐਂਟੇਸ਼ਨ ਦੌਰਾਨ ਨਵੇਂ ਵਿਦਿਆਰਥੀਆਂ  ਯੂਨੀਵਰਸਿਟੀ ਦੀਆਂ ਆਧੁਨਿਕ ਪ੍ਰਯੋਗਸ਼ਾਲਾਵਾਂ, ਇਨੋਵੇਸ਼ਨ ਸੈਂਟਰਾਂ, ਅੰਤਰਰਾਸ਼ਟਰੀ ਸਮਝੌਤਿਆਂ, ਖੋਜ ਕਾਰਜਾਂ, ਸਪੋਰਟਸ ਸੁਵਿਧਾਵਾਂ ਅਤੇ ਵੱਖ-ਵੱਖ ਸਟੂਡੈਂਟ ਕਲੱਬਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

 

Tags: CGC Jhanjeri , Chandigarh Group Of Colleges , CGC University , Rashpal Singh Dhaliwal , Jhanjeri , CGC Jhanjeri Campus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD