Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੌਮਾਂਤਰੀ ਤੇ ਕੌਮੀ ਮੈਂਬਰ ਇੰਟਰਵੇਂਸ਼ਨਲ ਕਾਰਡੀਓਲੋਜੀ 'ਤੇ ਚਾਨਣਾ ਪਾਉਣਗੇ : ਡਾ. ਐਚ. ਕੇ. ਬਾਲੀ

ਚੌਥੀ ਨੈਸ਼ਨਲ ਹਾਰਟ ਫੇਲਰ ਸਮਿਟ 1 ਤੇ 2 ਅਗਸਤ ਨੂੰ

Web Admin

Web Admin

5 Dariya News

ਚੰਡੀਗੜ੍ਹ , 30 Jul 2015

Last updated on: Jul 30, 2015, 00:00 IST

100 ਤੋਂ ਵਧੇਰੇ ਕੌਮਾਂਤਰੀ ਤੇ ਕੌਮੀ ਫੈਕਲਟੀ ਮੈਂਬਰ 500 ਕੌਮੀ ਤੇ ਕੌਮਾਂਤਰੀ ਡੈਲੀਗੇਟਸ ਨੂੰ ਕਾਰਡੀਓਵੈਸੀਕੁਲਰ ਬੀਮਾਰੀਆਂ ਨਾਲ ਸਬੰਧਤ ਤਾਜ਼ਾ ਤਕਨੀਕਾਂ ਤੇ ਇਲਾਜਾਂ ਬਾਰੇ ਰੌਸ਼ਨੀ ਪਾਉਣਗੇ ਤੇ ਉਨ੍ਹਾਂ ਨੂੰ ਦਿਲ ਦੇ ਮਰੀਜਾਂ ਦੇ ਇਲਾਜ ਸਬੰਧੀ ਬਿਹਤਰ ਟ੍ਰੀਟਮੈਂਟ ਤੋਂ ਜਾਣੂ ਕਰਵਾਉਣ 'ਚ ਮਦਦ ਕਰਣਗੇ। ਇਹ ਸਭ ਹੋਵੇਗਾ 2 ਦਿਨਾਂ ਕੌਮਾਂਤਰੀ ਕਾਨਫਰੰਸ ਲਾਈਵ ਵਰਕਸ਼ਾਪ ਤੇ ਇੰਟਰਵੇਂਸ਼ਨਲ ਕਾਰਡੀਓਲੋਜੀ ਸਿੰਪੋਜ਼ੀਅਮ (ਐੱਲ. ਡਬਲਯੂ. ਐੱਸ. ਆਈ. ਸੀ.) ਤੇ ਚੌਥੀ ਨੈਸ਼ਨਲ ਹਾਰਟ ਫੇਲਰ ਸਮਿਤ 'ਚ ਜੋ ਕਿ 1 ਤੇ 2 ਅਗਸਤ 2015 ਨੂੰ ਹੋਟਲ ਲਲਿਤ ਚੰਡੀਗੜ੍ਹ 'ਚ ਹੋਵੇਗੀ। ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਹਾਰਟ ਫਾਊਂਡੇਸ਼ਨ ਦੇ ਚੀਫ ਪੈਟਰਨ ਡਾ. ਐੱਚ. ਕੇ. ਬਾਲੀ , ਜੋ ਕਿ ਇਸ ਪ੍ਰੋਗਰਾਮ ਨੂੰ ਫੋਰਟਿਸ ਹਸਪਤਾਲ ਮੋਹਾਲੀ, ਆਈ. ਐੱਮ. ਏ. ਤੇ ਸੀ. ਐੱਸ. ਆਈ. ਦੇ ਨਾਲ ਮਿਲਕੇ ਆਯੋਜਿਤ ਕਰ ਰਹੇ ਹਨ, ਨੇ ਕਿਹਾ ਕਿ ਇੰਟਰਵੇਂਸ਼ਨਲ ਕਾਰਡੀਓਲੋਜਿਸਟ ਇਸ ਕੌਮਾਂਤਰੀ ਕੰਨਫਰੰਸ 'ਚ ਹਾਰਟ ਡਿਜ਼ੀਜ਼ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ, ਰੁਕੀਆਂ ਹੋਈਆਂ ਹਾਰਟ ਦੀਆਂ ਨਾੜਾਂ, ਹਾਰਟ ਫੇਲਰ ਤੇ ਐਂਡੋਵੇਸਕੁਲਰ ਪ੍ਰਕੀਰਿਆ 'ਤੇ ਸਿਸਟੈਮੈਟਿਕ ਸਿੱਖਿਆ ਹਾਸਲ ਕਰਣਗੇ। 

ਡਾ. ਬਾਲੀ ਨੇ ਕਿਹਾ ਕਿ ਹਾਰਟ ਫਾਊਂਡੇਸ਼ਨ ਇਸ ਤੋਂ ਪਹਿਲਾਂ ਪਿਛਲੇ ਸਾਲਾਂ 'ਚ 3 ਇੰਟਰਵੇਂਸ਼ਨਲ ਮੀਟਿੰਗਾਂ ਆਯੋਜਿਤ ਕਰ ਚੁੱਕਾ ਹੈ। ਇਸ ਚੌਥੇ ਪ੍ਰੋਗਰਾਮ 'ਚ ਯੂਨਾਈਟਿਡ ਸਟੇਟਸ, ਯੂਰਪ ਤੇ ਅਫਰੀਕਾ ਦੇ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਕਾਰਡੀਓਲੋਜਿਸਟ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 110 ਦੇ ਲਗਭਗ ਨੈਸ਼ਨਲ ਮੈਂਬਰ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੂਰੇ ਦੇਸ਼ ਦੇ 500 ਤੋਂ ਵੱਧ ਕਾਰਡੀਓਲੋਜਿਸਟ ਤੇ 100 ਦੇ ਲਗਭਗ ਚੁਣੇ ਹੋਏ ਕਾਰਡੀਓਲੋਜਿਸਟ ਫੈਲੋ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲਾਂ 'ਚ ਇਸ ਤਰ੍ਹਾਂ ਦੇ ਸਿੱਖਿਅਕ ਪ੍ਰੋਗਰਾਮ ਇਸ ਖਿੱਤੇ ਦੇ ਸਿਹਤ ਪੇਸ਼ੇਵਰਾਂ ਲਈ ਲਾਭਦਾਇਕ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਤਾਜ਼ਾ ਖੋਜਾਂ ਤੇ ਕਾਰਡੀਓਵੇਸਕੁਲਰ ਮੈਡੀਸਿਨ 'ਚ ਇਲਾਜ ਨਾਲ ਸਬੰਧਤ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਇਹ ਆਪਣੀ ਤਰ੍ਹਾਂ ਦੀ ਇਕ ਪ੍ਰਤੀਨਿਧ ਸਿੱਖਿਆ ਮੀਟਿੰਗ ਬਣ ਗਈ ਹੈ। 

ਡਾ. ਬਾਲੀ ਨੇ ਕਿਹਾ ਕਿ ਇਸ ਦੌਰਾਨ ਮੁਸ਼ਕਲ ਕੋਰੋਨਰੀ ਆਰਟਰੀ ਬਲਾਕਸ, ਐਂਡੋਵੇਸਕੁਲਰ ਬਿਮਾਰੀ ਤੇ ਹਾਰਟ ਫੇਲਰ ਨੂੰ ਪੇਸਮੇਕਰ ਲਗਾਉਣ ਬਾਰੇ ਲਾਈਵ ਡੈਮੋਨਸਟ੍ਰੇਸ਼ਨ ਵੀ ਦਿਖਾਈ ਜਾਵੇਗੀ। ਫੋਰਟਿਸ ਹਸਪਤਾਲ ਦੇ ਕੈਥ ਲੈਬ ਤੋਂ ਲਾਈਵ ਪ੍ਰਕਿਰਿਆ ਸਿੱਧੇ ਸਮਿਟ ਵਾਲੇ ਸਥਾਨ ਲਲਿਤ ਹੋਟਲ 'ਚ ਦਿਖਾਈ ਜਾਵੇਗੀ। ਇਸ ਪ੍ਰੋਗਰਾਮ ਦੌਰਾਨ ਕਾਰਡੀਓਵੇਸਕੁਲਰ ਮੈਡੀਸਿਨ ਦੇ ਵੱਖ-ਵੱਖ ਵਿਸ਼ਿਆਂ 'ਤੇ ਪ੍ਰੈਜ਼ੇਨਟੇਸ਼ਨ, ਕੁਇੱਜ਼ ਤੇ ਇੰਟਰਐਕਟਿਵ ਕੇਸ ਸੈਸ਼ਨ ਵੀ ਕਰਵਾਇਆ ਜਾਵੇਗਾ। ਇਸ ਦਾ ਮੁੱਖ ਬਿੰਦੂ ਲਾਈਵ ਵਰਕਸ਼ਾਪ ਹੋਵੇਗਾ ਜਿਸ 'ਚ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਕਾਰਡੀਓਲੋਜਿਸਟ ਗੰਭੀਰ ਕੋਰੋਨਰੀ, ਐਂਡੋਵੇਸਕੁਲਰ ਤੇ ਹਾਰਟ ਫੇਲਰ ਡਿਵਾਇਸ ਦੀ ਇੰਪਲਾਂਟੇਸ਼ਨ ਪ੍ਰਕੀਰਿਆ ਨੂੰ ਕਰਕੇ ਦਿਖਾਉਣਗੇ। ਇਹ ਲਾਈਵ ਵਰਕਸ਼ਾਪ ਉਭਰ ਰਹੇ ਕਾਰਡੀਓਲੋਜਿਸਟਾਂ ਨੂੰ ਇਕ ਮੌਕਾ ਮੁਹੱਈਆ ਕਰਵਾਏਗੀ ਮਾਹਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਤੋਂ ਕੁਝ ਸਿੱਖਣ ਦਾ। ਡਾ. ਬਾਲੀ ਨੇ ਕਿਹਾ ਕਿ ਖੋਜ ਆਧਾਰਿਤ ਸਿੱਖਿਆ ਨੂੰ ਅਗਲੇ ਪੱਧਰ 'ਤੇ ਪਹੁੰਚਾਉਣ ਲਈ ਤੇ ਦੇਸ਼ ਦੇ ਉਭਰ ਰਹੇ ਇੰਟਰਵੇਂਸ਼ਨਿਸਟਾਂ 'ਚ ਸਿੱਖਿਆ ਦੇ ਉਭਾਰ ਲਈ ਪ੍ਰੈਕਟੀਸ਼ਨਰ ਕੋਰਸਾਂ ਨੂੰ ਉਤਸ਼ਾਹਿਤ ਕਰਨ ਲਈ ਕਾਨਫਰੰਸ ਨੇ ਐੱਸ. ਸੀ. ਏ. ਆਈ. (ਸੁਸਾਇਟੀ ਆਫ ਕਾਰਡੀਓਵੇਸਕੁਲਰ ਐਂਜੀਓਗ੍ਰਾਫੀ ਤੇ ਇੰਟਰਵੇਨਸ਼ਨ) ਨਾਲ ਹੱਥ ਮਿਲਾਇਆ ਹੈ। ਇਹ ਦੂਜੀ ਵਾਰ ਹੈ ਜਦ ਇਹ ਵੱਕਾਰੀ ਕੋਰਸ ਭਾਰਤ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਐੱਸ. ਸੀ. ਏ. ਆਈ. ਲਈ ਨਾਮਜ਼ਦਗੀਆਂ ਸੱਦੇ 'ਤੇ ਕੀਤੀਆਂ ਗਈਆਂ ਹਨ ਤੇ ਇਸ ਕੋਰਸ ਲਈ ਸਿਰਫ 100 ਟਾਪਰਾਂ ਨੂੰ ਹੀ ਚੁਣਿਆ ਗਿਆ ਹੈ। 

ਇਸ ਮੀਟਿੰਗ ਦਾ ਇਕ ਹੋਰ ਰੌਸ਼ਨ ਪਹਿਲੂ ਇਹ ਹੈ ਕਿ ਇਸ ਦੌਰਾਨ ਚੁਣੌਤੀਪੂਰਨ ਮਾਮਲਿਆਂ ਦੇ ਸੈਸ਼ਨ 'ਚ ਗੰਭੀਰ ਇੰਟਰਵੇਂਸ਼ਨ ਕੇਸਾਂ ਦੇ ਸਿੱਖਿਅਕ ਪਹਿਲੂਆਂ 'ਤੇ ਚਰਚਾ ਹੋਵੇਗੀ। ਇਸ ਕਾਨਫਰੰਸ ਦਾ ਇਕ ਹੋਰ ਵਿਸ਼ੇਸ਼ ਪਹਿਲੂ ਇਹ ਹੈ ਕਿ ਇਸ 'ਚ ਸਾਰਕ ਦੇਸ਼ਾਂ ਦੇ ਕਾਰਡੀਓਲੋਜਿਸਟਾਂ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਉਹ ਕਾਰਡੀਓਵੇਸਕੁਲਰ ਮੋਰਟੈਲਟੀ ਨੂੰ ਘੱਟ ਕਰਨ ਦੀ ਸਟ੍ਰੈਟਜੀ 'ਤੇ ਚਰਚਾ ਕਰ ਸਕਣ। ਇਸ ਟੀਚੇ ਨੂੰ ਹਾਸਲ ਕਰਨ ਲਈ ਇਕ 25 ਬਾਈ 25 ਨਾਂ ਦੇ ਪ੍ਰੋਗਰਾਮ ਨੂੰ ਤਿਆਰ ਕੀਤਾ ਗਿਆ ਹੈ ਜੋ ਕਿ ਇਸੇ ਤਰ੍ਹਾਂ ਦੇ ਡਬਲਯੂ. ਐੱਚ. ਐੱਫ. (ਵਿਸ਼ਵ ਸਿਹਤ ਸੰਗਠਨ) ਦੇ ਪ੍ਰੋਗਰਾਮ ਨਾਲ ਮਿਲਦਾ-ਜੁਲਦਾ ਪ੍ਰੋਗਰਾਮ ਹੈ ਜਿਸ ਦਾ ਮਕਸਦ ਸਾਲ 2025 ਤੱਕ ਕਾਰਡੀਵੇਸਕੁਲਰ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ 25 ਫੀਸਦੀ ਤੱਕ ਘੱਟ ਕਰਨ ਦੀ ਸਟ੍ਰੈਟਜੀ ਬਣਾਉਣਾ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਡਾ. ਸੰਦੀਪ ਧਵਨ ਪ੍ਰਧਾਨ ਚੰਡੀਗੜ੍ਹ ਆਈ. ਐੱਮ. ਏ. ਤੇ ਫੋਰਟਿਸ ਹਸਪਤਾਲ ਦੇ ਯੋਗੇਸ਼ ਜੋਸ਼ੀ ਵੀ ਮੌਜੂਦ ਸਨ।

 

Tags: Fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD