Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਡਾ. ਐਚ. ਕੇ ਬਾਲੀ ਨੇ 102 ਸਾਲਾ ਔਰਤ ਦੀ ਸਫਲ ਐਂਜੀਓਪਲਾਸਟੀ ਕੀਤੀ

102 ਸਾਲ ਦੀ ਉਮਰ 'ਚ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਬਣੀ ਸਵਿੱਤਰੀ ਦੇਵੀ

Web Admin

Web Admin

5 Dariya News

ਚੰਡੀਗੜ੍ਹ , 14 May 2015

Last updated on: May 14, 2015, 00:00 IST

ਚੰਡੀਗੜ੍ਹ ਦੀ ਨਿਵਾਸੀ 102 ਸਾਲਾ ਸਵਿੱਦਰੀ ਦੇਵੀ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਬਣੀ। ਮੋਹਾਲੀ ਸਥਿਤ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਦਾ ਇਹ ਸਫਲ ਆਪ੍ਰੇਸ਼ਨ ਕੀਤਾ ਡਾ. ਐਚ. ਕੇ ਬਾਲੀ ਨੇ। ਇਹ ਦੁਨੀਆ ਦਾ ਪਹਿਲਾ ਅਜਿਹਾ ਰਿਕਾਰਡ ਕੀਤਾ ਗਿਆ ਕੇਸ ਹੈ ਜੋ ਕਿਸੇ ਇਸ ਉਮਰ ਦੀ ਔਰਤ ਦਾ ਹੋਵੇ।ਵਿਸ਼ਵ ਪ੍ਰਸਿੱਧ ਕਾਡੀਓਯੋਲੋਜਿਸਟ ਡਾ. ਹਰਿੰਦਰ ਕੇ. ਬਾਲੀ ਨੇ ਕਿਹਾ ਕਿ ਸਵਿੱਤਰੀ ਦੇਵੀ ਇਸ ਆਪ੍ਰੇਸ਼ਨ ਦੇ ਬਾਅਦ ਬਿਲਕੁੱਲ ਠੀਕ ਹੈ ਅਤੇ ਪੂਰੇ ਜੋਸ਼ ਦੇ ਨਾਲ ਉਨ੍ਹਾਂ ਨੇ ਆਪਣੀ ਰੋਜ ਦੀ ਰੂਟੀਨ ਮੁੜ ਸ਼ੁਰੂ ਕਰ ਦਿੱਤੀ ਹੈ। ਕੇਸ ਦੇ ਬਾਰੇ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਰੀਜ ਨੂੰ ਅਚਾਨਕ ਸਾਹ ਨਾ ਆਉਣ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ ਲਿਆਂਦਾ ਗਿਆ ਸੀ ਜੋ ਹੋਲੀ-ਹੋਲੀ ਹੋਰ ਬਿਗ਼ੜ ਗਿਆ ਅਤੇ ਉਨ੍ਹਾਂ ਦੀ ਛਾਤੀ ਵਿਚ ਦਰਦ ਵੀ ਉੱਠਿਆ।

ਡਾ. ਬਾਲੀ ਨੇ ਕਿਹਾ, 'ਉਨ੍ਹਾਂ ਨੂੰ ਏਕਿਯੂਟ ਕੋਰੋਨਰੀ ਸਿੰਡ੍ਰੋਮ ਦੀ ਬੀਮਾਰੀ ਸੀ। ਹਾਰਟ ਫੇਲ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖ ਦਿੱਤਾ ਗਿਆ ਸੀ। ਕੋਰੋਨਰੀ ਐਂਜੀਓਗ੍ਰਾਮ ਨੇ ਦਿਖਾਇਆ ਕਿ ਉਨ੍ਹਾਂ ਦੇ ਦਿਲ ਦੀ ਮੁਖ ਆਰਟਰੀ ਵਿਚ 90 ਫੀਸਦੀ ਬਲਾਕੇਜ ਸੀ ਅਤੇ ਨਾਲ ਹੀ ਸੱਜੀ ਕੋਰੋਨਰੀ ਆਰਟਰੀ ਵੀ 80 ਫੀਸਦੀ ਤੱਕ ਬਲਾਕ ਸੀ। ਇਹ ਦੋਨੋਂ ਹੀ ਖਤਰਨਾਕ ਸਨ।' ਮਰੀਜ ਦੀ ਇੰਨੀ ਜਿਆਦਾ ਉਮਰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨਾਲ ਲੰਬੀ ਗੱਲਬਾਤ ਦੇ ਬਾਅਦ ਡਾ. ਬਾਲੀ ਨੇ ਅੱਗੇ ਵੱਧਣ ਦਾ ਫੈਸਲਾ ਲਿਆ ਅਤੇ 13 ਫਰਵਰੀ, 2015 ਨੂੰ ਉਨ੍ਹਾਂ ਦੀ ਖਤਰਾ ਨਾਲ ਭਰਪੂਰ ਐਂਜੀਓਪਲਾਸਟੀ ਕੀਤੀ। ਇਹ ਪੂਰੀ ਪ੍ਰਕਿਰਿਆ ਸ਼ਾਤੀ ਪੂਰਨ ਤਰੀਕੇ ਨਾਲ ਹੋਈ। ਡਾ. ਬਾਲੀ ਨੇ ਅੱਗੇ ਦੱਸਿਆ ਕਿ ਸਵਿੱਤਰੀ ਦੇਵੀ ਦੀ ਹੀ ਤਰ੍ਹਾਂ ਨਿਓਡਾ ਦੇ 104 ਸਾਲਾ ਪੁਰਸ਼ ਅਤੇ ਬੈਂਗਲੌਰ ਦੇ 108 ਸਾਲਾ ਪੁਰਸ਼ ਨੇ ਵੀ ਐਂਜੀਓਪਲਾਸਟੀ ਕਰਵਾਈ ਸੀ। ਪਰ ਕਿਤੇ ਵੀ 102 ਸਾਲ ਜਾਂ ਉਸ ਤੋਂ ਜਿਆਦਾ ਦੀ ਕਿਸੇ ਔਰਤ ਦੀ ਐਂਜੀਓਪਲਾਸਟੀ ਦਾ ਕੇਸ ਕਿਤੇ ਦਰਜ ਨਹੀਂ ਹੈ ਇਸ ਲਈ ਸਵਿੱਤਰੀ ਦੇਵੀ ਨੂੰ ਇਸ ਲਿਹਾਜ ਨਾਲ ਐਂਜੀਓਪਲਾਸਟੀ ਕਰਵਾਉਣ ਵਾਲੀ ਦੁਨੀਆ ਦੀ ਸਭ ਤੋਂ ਬਜੁਰਗ ਔਰਤ ਕਿਹਾ ਜਾ ਸਕਦਾ ਹੈ।ਡਾ. ਬਾਲੀ ਨੇ ਕਿਹਾ ਕਿ ਐਡਵਾਂਸਡ ਤਕਨੀਕ ਅਤੇ ਸਕਿੱਲਸ ਦੀ ਬਦੌਲਤ ਕਿਸੇ ਵੀ ਉਮਰ ਵਿਚ ਐਂਜੀਓਪਲਾਸਟੀ ਮੁਮਕਿਨ ਹੈ। ਦੁਨੀਆ ਭਰ ਵਿਚ ਲੋਕਾਂ ਦੀ ਵੱਧਦੀ ਉਮਰ ਸੀਮਾ ਦੇ ਚੱਲਦੇ ਬਜੁਰਗ ਲੋਕਾਂ ਵਿਚ  ਐਂਜੀਓਪਲਾਸਟੀ ਦੇ ਕੇਸਾਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿਚ ਬਹੁਤ ਵੱਧ ਗਈ ਹੈ। ਪਿਛਲੇ 8 ਸਾਲਾ ਵਿਚ ਡਾ. ਬਾਲੀ ਅਤੇ ਉਨ੍ਹਾਂ ਦੀ ਟੀਮ ਨੇ ਮਿਲਕੇ 80 ਤੋਂ ਜਿਆਦਾ ਉਮਰ ਦੇ 200 ਤੋਂ ਵੀ ਜਿਆਦਾ ਮਰੀਜਾਂ ਦਾ ਸਫਲ ਕੋਰੋਨਰੀ ਐਂਜੀਓਪਲਾਸਟੀ ਕੀਤੀ ਹੈ।  

ਉਨ੍ਹਾਂ ਕਿਹਾ, 'ਕਈ ਬਜੁਰਗ ਮਰੀਜ ਜਿਨਾਂ ਦਾ ਅਸੀਂ ਆਪ੍ਰੇਸ਼ਨ ਕੀਤਾ, ਉਨ੍ਹਾਂ ਦੀ ਪਹਿਲਾਂ ਵੀ ਬਾਇਪਾਸ ਸਰਜਰੀ ਹੋ ਚੁੱਕੀ ਸੀ। ਕੋਰੋਨਰੀ ਐਂਜੀਓਪਲਾਸਟੀ ਉਨ੍ਹਾਂ ਬਜੁਰਗ ਮਰੀਜਾਂ ਵਿਚ ਕਾਫੀ ਮਸ਼ਹੂਰ ਹੋ ਰਹੀ ਹੈ ਜਿਨਾਂ ਨੂੰ ਇਕ ਤੋਂ ਜਿਆਦਾ ਮੈਡੀਕਲ ਪ੍ਰਾਬਲਮ ਹਨ ਜਿਵੇਂ ਰੀਨਲ ਫੇਲਯਰ, ਫੇਫੜਿਆਂ ਦੀ ਬੀਮਾਰੀ ਆਦਿ। ਬਜੁਰਗਾਂ ਵਿਚ ਐਂਜੀਓਪਲਾਸਟੀ ਇਸ ਲਈ ਵੀ ਕੰਮ ਕਰਦੀ ਹੈ ਕਿਉਂਕਿ ਪ੍ਰਤੀਕਿਰਿਆ ਨੂੰ ਅਕਸਰ ਕਲਾਈ (ਰੇਡੀਅਲ ਆਰਟਰੀ) ਦੇ ਰਸਤੇ ਕੀਤਾ ਜਾਂਦਾ ਹੈ ਜਿਸ ਨਾਲ ਸਿਰਫ ਇਕ ਦਿਨ ਵੀ ਮਰੀਜ ਘਰ ਵਾਪਸ ਜਾ ਸਕਦਾ ਹੈ। ਐਂਜੀਓਪਲਾਸਟੀ ਮਰੀਜ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਵਾਲੀ ਜਿੰਦਗੀ ਦਿੰਦੀ ਹੈ। ਪਰਿਵਾਰ ਦੀ ਸਪੋਰਟ ਅਤੇ ਉਤਸ਼ਾਹ ਵੀ ਫੈਸਲਾ ਲੈਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਦਾ ਹੈ।' 

 

Tags: Fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD