Updated on Apr 18, 2021 08:24:42

 

Today's Headlines

 

 

 

Latest News

17-Apr-2021 ਚੰਡੀਗੜ੍ਹ

ਸਟੇਟ ਇਲੈਕਸ਼ਨ ਆਈਕਨ ਸੋਨੂੰ ਸੂਦ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ‘ਇਲੈਕਸ਼ਨ ਸਟਾਰ’ ਮੁਹਿੰਮ ਦੇ ਜੇਤੂਆਂ ਨਾਲ ਕੀਤੀ ਗੱਲਬਾਤ

ਬਾਲੀਵੁੱਡ ਅਦਾਕਾਰ ਅਤੇ ਪੰਜਾਬ ਰਾਜ ਚੋਣ ਆਈਕਨ ਸੋਨੂੰ ਸੂਦ ਨੇ ਬੀਤੇ ਕੱਲ ਹੋਏ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਪੰਜਾਬ ਦੇ ਦਫਤਰ ਵੱਲੋਂ ਆਰੰਭੀ ਗਈ ‘ਚੋਣ ਸਟਾਰ’ ਪਹਿਲ ਦੀ ਜੇਤੂ ਜੋੜੀ ਨਾਲ ਗੱਲਬਾਤ ਕੀਤੀ।ਮੁੱਖ ਚੋਣਕਾਰ ਦਫ਼ਤਰ ਵਲੋਂ ‘ਇਲੈਕਸ਼ਨ ਸਟਾਰ’  ਪਹਿਲਕਦਮੀ ਦਾ ਐਲਾਨ ਕੌਮੀ...

17-Apr-2021 ਸੰਗਰੂਰ

ਬਾਰਦਾਣੇ ਦੀ ਕਮੀ ਨਾਲ ਕਿਸਾਨ ਪਰੇਸ਼ਾਨ ਸਮੱਸਿਆ ਦਾ ਜਲਦ ਹੱਲ ਕਰੇ ਸਰਕਾਰ : ਭਗਵੰਤ ਮਾਨ

ਪੰਜਾਬ ਦੇ ਮੰਡੀਆਂ ਵਿੱਚ ਠੀਕ ਢੰਗ ਨਾਲ ਕਣਕ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਹੋ ਰਹੀ ਪਰੇਸ਼ਾਨੀ 'ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੀ ਆਲੋਚਨਾ ਕੀਤੀ। ਸ਼ਨੀਵਾਰ ਨੂੰ 'ਆਪ' ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਗਰੂਰ ਦੀ ਮੰਡੀਆਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ।...

17-Apr-2021 ਫਾਜ਼ਿਲਕਾ

ਡਿਪਟੀ ਕਮਿਸ਼ਨਰ ਨੇ ਪਿੰਡ ਖੁੰੜਜ ਵਿਖੇ ਬਣੇ ਨਵੇਂ ਖਰੀਦ ਕੇਂਦਰ `ਚ ਕਣਕ ਦੀ ਖਰੀਦ ਕਰਵਾਈ ਸ਼ੁਰੂ

ਸਾਲ 2021 ਦੇ ਹਾੜੀ ਸੀਜਨ ਮੌਕੇ ਜ਼ਿਲੇ੍ਹ ਦੇ ਪਿੰਡ ਖੁੰੜਜ ਵਿਖੇ ਬਣੇ ਨਵੇਂ ਖਰੀਦ ਕੇਂਦਰ `ਚ 15 ਅਪ੍ਰੈਲ 2021 ਨੂੰ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਖਰੀਦ ਦੀ ਸ਼ੁਰੂਆਤ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੱਧੂ ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਪਿੰਡ ਦੇ ਮੌਜੂਦਾ ਨੰਬਰਦਾਰ ਅਤੇ ਸਾਬਕਾ...

17-Apr-2021 ਮਾਨਸਾ

ਗਊਸ਼ਾਲਾ ਭਵਨ ਵਿਖੇ ਕੋਵਿਡ ਟੀਕਾਕਰਨ ਕੈਂਪ ਦੌਰਾਨ 50 ਨਾਗਰਿਕਾਂ ਨੇ ਲਗਵਾਇਆ ਟੀਕਾ

ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਨੇ ਸ੍ਰੀ ਗਊਸ਼ਾਲਾ ਭਵਨ ਚੈਰੀਟੇਬਲ ਟਰੱਸਟ ਮਾਨਸਾ ਦੇ ਸਹਿਯੋਗ ਨਾਲ ਕੋਵਿਡ ਟੀਕਾਕਰਨ ਕੈਂਪ ਲਗਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਸੂਰਜ ਛਾਬੜਾ ਤੇ ਪ੍ਰਧਾਨ ਸ਼੍ਰੀ ਰੋਹਿਤ ਸਿੰਗਲਾ ਸਮੇਤ ਹੋਰ...

17-Apr-2021 ਲੁਧਿਆਣਾ

ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸਾਨੂੰ ਟੀਕਾ ਲੱਗ ਚੁੱਕਾ ਹੈਂ ਸਟੀਕਰ ਮੁਹਿੰਮ ਦੀ ਸ਼ੁਰੂਆਤ

ਟੀਕਾਕਰਨ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ, ਲੁਧਿਆਣਾ ਪ੍ਰਸ਼ਾਸਨ ਵੱਲੋਂ ਅੱਜ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਂਸਾਨੂੰ ਟੀਕਾ ਲੱਗ ਚੁੱਕਾ ਹੈਂ...

17-Apr-2021 ਲੁਧਿਆਣਾ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਟੀਕਾਕਰਨ ਕੈਂਪ ਦੀ ਸੁਰੂਆਤ

ਲੁਧਿਆਣਾ ਵਿਚ ਕੋਵਿਡ ਟੀਕਾਕਰਣ ਦੀ ਗਤੀ ਨੂੰ ਹੋਰ ਤੇਜ਼ ਕਰਦਿਆਂ, ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਕੋਚਰ ਮਾਰਕੀਟ ਰੋਡ ਸਥਿਤ 'ਦ ਕਰੇਨਲਜ਼ ਪ੍ਰਿੰਟਰਜ਼' ਵਿਚ ਇਕ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ।ਵੈਕਸੀਨ ਨੂੰ...

17-Apr-2021 ਫ਼ਾਜ਼ਿਲਕਾ

ਵਿਧਾਇਕ ਦਵਿੰਦਰ ਘੁਬਾਇਆ ਨੇ ਸਵੈ ਰੋਜ਼ਗਾਰ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨ ਲਈ ਨੌਜਵਾਨਾਂ ਨੂੰ ਟੂਲ ਕਿੱਟਾਂ ਦੀ ਕੀਤੀ ਵੰਡ

ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।ਰੁਜ਼ਗਾਰ ਦੇ ਨਾਲ ਨਾਲ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਕਾਰੋਬਾਰ ਨਾਲ ਜੋਡ਼ਨ ਲਈ  ਸੂਬਾ ਸਰਕਾਰ ਸ਼ਲਾਘਾਯੋਗ ਕਦਮ ਚੁੱਕ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਫ਼ਾਜ਼ਿਲਕਾ ਦੇ ਵਿਧਾਇਕ ਸ ਦਵਿੰਦਰ ਸਿੰਘ ਘੁਬਾਇਆ ...

17-Apr-2021 ਚੰਡੀਗੜ੍ਹ

ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਵਿਸ਼ਵ ਵਿਰਾਸਤ ਦਿਵਸ ਦੀ ਪੂਰਵ ਸੰਧਿਆ ਮੌਕੇ ਦਸਤਾਵੇਜ਼ੀ ਫਿਲਮ ‘ਦੀ ਬਠਿੰਡਾ ਫੋਰਟ’ ਕੀਤੀ ਰਿਲੀਜ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਤੋਂ ਅਗਵਾਈ ਲੈਂਦੇ ਹੋਏ ਪੰਜਾਬ ਦੀ ਸ਼ਾਨਦਾਰ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ‘ਦਿ ਬਠਿੰਡਾ ਫੋਰਟ...

17-Apr-2021 ਅੰਮਿ੍ਤਸਰ

ਓਮ ਪ੍ਰਕਾਸ਼ ਸੋਨੀ ਵੱਲੋਂ ਭਗਤ ਕਬੀਰ ਦੀ ਯਾਦਗਾਰ ਲਈ 3.50 ਲੱਖ ਰੁਪਏ ਦਾ ਚੈਕ ਭੇਟ

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰਬਰ 55ਦੇ ਅਧੀਨ ਪੈਂਦੇ ਇਲਾਕੇ ਨਾਈਆਂ  ਵਾਲਾ ਮੋੜ ਵਿਖੇ ਭਗਤ ਕਬੀਰ ਜੀ ਦੇ ਯਾਦਗਾਰੀ ਗੇਟ ਦੇ ਸੁੰਦਰੀਕਰਨ ਲਈ ਭਗਤ ਕਬੀਰ ਦਾਸ ਕਮੇਟੀ ਨੂੰ 2.50ਲੱਖ ਰੁਪਏ ਦਾ ਚੈੱਕ ਅਤੇ ਕਬੀਰ ਜਾਗ੍ਰਤੀ ਸਭਾ ਨੂੰ 1ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਮੇਟੀਆਂ...

17-Apr-2021 ਅੰਮਿ੍ਤਸਰ

ਗੁਰੂ ਤੇਗ ਬਹਾਦਰ ਜੀ ਦੇ ਪ੍ਕਾਸ਼ ਪੁਰਬ ਸਬੰਧੀ ਡਿਪਟੀ ਕਮਿਸ਼ਨਰ ਅਤੇ ਮੇਅਰ ਵੱਲੋਂ ਸ੍ਰੋਮਣੀ ਕਮੇਟੀ ਅਤੇ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਮੀਟਿੰਗ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪਰਕਾਸ਼ ਪੁਰਬ ਮਨਾਉਣ ਸਬੰਧੀ ਡਿਪਟੀ ਕਮਿਸ਼ਨਰ ਸਾਰੇ ਗੁਰਪ੍ਰੀਤ ਸਿੰਘ ਖਹਿਰਾ ਅਤੇ ਮੇਅਰ ਸ ਕਰਮਜੀਤ ਸਿੰਘ ਰਿੰਟੂ ਵੱਲੋਂ ਸਾਰੇ ਵਿਭਾਗਾਂ ਦੇ ਜਿਲਾ ਅਧਿਕਾਰੀਆਂ ਤੇ ਸ੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸ੍ਰੋਮਣੀ ਗੁਰਦੁਆਰਾ...

17-Apr-2021 ਨਵਾਂਸ਼ਹਿਰ

ਸੂਬੇ ਵਿਚ ਹੁਣ ਤੱਕ ਮੰਡੀਆਂ ਵਿਚ ਪਹੁੰਚੀ 86 ਫੀਸਦੀ ਕਣਕ ਦੀ ਕੀਤੀ ਖ਼ਰੀਦ : ਰਵੀ ਭਗਤ

ਕੋਵਿਡ-19 ਮਹਾਮਾਰੀ ਦੌਰਾਨ ਚੁਨੌਤੀਪੂਰਨ ਕੰਮ ਦੇ ਬਾਵਜੂਦ ਸੂਬੇ ਦੀਆਂ ਮੰਡੀਆਂ ਵਿਚ ਹੁਣ ਤੰਕ 29.65 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 25.61 ਲੱਖ ਮੀਟਿ੍ਰਕ ਟਨ, ਭਾਵ 86.37 ਫੀਸਦੀ ਦੀ ਖ਼ਰੀਦ ਸਿਰਫ ਇਕ ਹਫ਼ਤੇ ਦੇ ਅੰਦਰ ਕੀਤੀ ਗਈ ਹੈ। ਮੰਡੀ ਬੋਰਡ ਦੇ ਸਕੱਤਰ ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ...

17-Apr-2021 ਬਰਨਾਲਾ

ਡਿਪਟੀ ਕਮਿਸ਼ਨਰ ਵੱਲੋਂ ਅਨਾਜ ਮੰਡੀ ਬਰਨਾਲਾ ਦਾ ਦੌਰਾ, ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਅਨਾਜ ਮੰਡੀ ਬਰਨਾਲਾ ਦਾ ਦੌਰਾ ਕਰ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨਾਂ ਕਿਸਾਨਾਂ, ਆੜਤੀਆਂ ਤੇ ਹੋਰ ਧਿਰਾਂ ਨਾਲ ਗੱਲਬਾਤ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।...

17-Apr-2021 ਲੁਧਿਆਣਾ/ਜਗਰਾਓ

ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ ਬਹਾਲ : ਸਿਆਲਕਾ

ਸ਼੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਫੈਡਰੇਸ਼ਨ ਦੇ ਸੱਦੇ ਤੇ ਉਚੇਚੇ ਤੌਰ ‘ਤੇ ਪੁੱਜੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨੇ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲ੍ਹ ਭੇਂਟ...

17-Apr-2021 ਬਰਨਾਲਾ

ਸਦਰ ਬਾਜ਼ਾਰ ਬਰਨਾਲਾ ਸਣੇ ਵੱਖ ਵੱਖ ਥਾਈਂ ਕਰੋਨਾ ਵਿਰੁੱਧ ਟੀਕਾਕਰਨ ਕੈਂਪ

ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਵਿੱਚ ਵੱਖ ਵੱਖ ਥਾਈਂ ਕਰੋਨਾ ਵੈਕਸੀਨੇਸ਼ਨ ਕੈਂਪ ਵੱਖ ਵੱਖ ਅਧਿਕਾਰੀਆਂ ਦੀ ਅਗਵਾਈ ਹੇਠ ਲੱਗ ਰਹੇ ਹਨ।ਇਸ ਦੌਰਾਨ ਮੋਬਾਈਲ ਵੈਨ ਰਾਹੀਂ ਸਦਰ ਬਾਜ਼ਾਰ ਬਰਨਾਲਾ ਵਿਚ ਅੱਜ ਟੀਕਾਕਰਨ ਕੈਂਪ ਲਾਇਆ ਗਿਆ। ਇਹ ਕੈਂਪ ਪੰਜਾਬ ਪ੍ਰਦੇਸ਼...

17-Apr-2021 ਬਰਨਾਲਾ

ਖੇਤੀਬਾੜੀ ਵਿਭਾਗ ਵੱਲੋਂ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਤਹਿਤ ਜਾਗਰੂਕਤਾ ਕੈਂਪ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਜ਼ਿਲੇ ਅੰਦਰ ਕਿਸਾਨਾਂ ਨੂੰ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਤਹਿਤ ਫਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ/ਕਪਾਹ ਦੀ ਕਾਸ਼ਤ ਬਾਰੇ ਕਿਸਾਨ ਸਿਖਲਾਈ ਕੈਂਪਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ...

17-Apr-2021 ਜਖੇਪਲ/ਸੰਗਰੂਰ

ਮਿਸ਼ਨ ਫਤਿਹ ਤਹਿਤ 200 ਵਿਅਕਤੀਆਂ ਨੂੰ ਲਗਾਈ ਕੋਵਿਡ ਵੈਕਸੀਨ : ਡਾ. ਤੇਜਿੰਦਰ ਸਿੰਘ

ਡਿਪਟੀ ਕਮਿਸਨਰ ਸੰਗਰੂਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਤਿਸੰਗ ਘਰ ਜਖੇਪਲ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਿਸ਼ਨ ਫਤਹਿ ਤਹਿਤ ਕਰੀਬ 200 ਵਿਅਕਤੀਆਂ ਨੇ ਕੋਵਿਡ ਵੈਕਸੀਨ ਲਗਵਾਈ। ਇਹ ਜਾਣਕਾਰੀ ਸੀਨੀਅਰ ਮੈਡਕੀਲ ਅਫ਼ਸਰ ਪੀ ਐੱਚ ਸੀ ਕੌਹਰੀਆਂ ਡਾ ਤੇਜਿੰਦਰ ਸਿੰਘ ਨੇ ਦਿੱਤੀ।ਡਾ. ਤੇਜਿੰਦਰ ਸਿੰਘ...

17-Apr-2021 ਨਵਾਂਸ਼ਹਿਰ

ਕੰਟੈਕਟ ਟ੍ਰੇਸਿੰਗ ਤੇ ਕੋਵਿਡ ਰੋਕੂ ਟੀਕਾਕਰਨ ਨਾਲ ਤੋੜਿਆ ਜਾ ਰਿਹੈ ਕਰੋਨਾ ਵਾਇਰਸ ਦਾ ਲੱਕ : ਡਾ. ਗੀਤਾਂਜਲੀ ਸਿੰਘ

ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਵਿੱਢੀ ਹੋਈ ਹੈ। ਇਸੇ ਕੜੀ ਤਹਿਤ ਪ੍ਰਾਈਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ...

17-Apr-2021 ਫ਼ਰੀਦਕੋਟ

ਐਂਟੀ ਡਰੱਗ ਕੰਪੇਨ ਤਹਿਤ ਬੱਡੀਜ਼ ਦੇ ਪੇਂਟਿੰਗ ਤੇ ਸਲੋਗਨ ਮੁਕਾਬਲੇ ਕਰਵਾਏ

ਫ਼ਰੀਦਕੋਟ ਜ਼ਿਲੇ ਅੰਦਰ ਐਂਟੀ ਡਰੱਗ ਕੰਪੇਨ ਤਹਿਤ ਜ਼ਿਲੇ ਦੇ ਵਿਦਿਆਰਥੀਆਂ ਨੂੰ  ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਬਣਾਏ ਬੱਡੀਜ਼ ਗਰੁੱਪਾਂ 'ਚ ਸ਼ਾਮਲ ਵਿਦਿਆਰਥੀਆਂ ਦੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਦੀ ਯੋਗ ਸਰਪ੍ਰਸਤੀ ਅਤੇ ਐੱਸ.ਡੀ.ਐੱਮ.ਮਿਸ ਪੂਨਮ ਸਿੰਘ ਦੀ ਯੋਗ ਅਗਵਾਈ ਹੇਠ ਪੇਂਟਿੰਗ ਅਤੇ...

17-Apr-2021 ਪਟਿਆਲਾ

3 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਵੱਲੋਂ ਖ਼ੂਨਦਾਨ ਕੈਂਪ

3 ਪੰਜਾਬ ਏਅਰ ਸੁਕਾਡਰਨ ਐਨ. ਸੀ. ਸੀ ਵੱਲੋਂ ਐਨ. ਸੀ. ਸੀ ਪਟਿਆਲਾ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਇੱਥੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਯੂਨਿਟ ਦੇ 30 ਕੈਡਿਟਾਂ ਨੇ ਖ਼ੂਨਦਾਨ ਕੀਤਾ। ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਤੋਂ ਡਾ. ਪ੍ਰਿਅੰਕਾ ਦੀ ਰਹਿਨੁਮਾਈ ਹੇਠ ਖ਼ੂਨ ਇਕੱਤਰ...

17-Apr-2021 ਐਸ.ਏ.ਐਸ.ਨਗਰ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲਈ ਨਿਗਮ ਅਧਿਕਾਰੀਆਂ ਦੀ ਕਲਾਸ

ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਨਿਗਮ ਦੀ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਚਲਦੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।ਇਸ ਮੌਕੇ ਸ੍ਰ. ਜੀਤੀ ਸਿੱਧੂ ਨੇ ਕਿਹਾ ਕਿ...

16-Apr-2021 ਚੰਡੀਗੜ੍ਹ

ਕੈਪਟਨ ਅਮਰਿੰਦਰ ਸਿੰਘ ਨੇ ਵਪਾਰ ਲਈ ਸਭ ਤੋਂ ਸੁਰੱਖਿਅਤ ਸਥਾਨ ਵਜੋਂ ਪੰਜਾਬ ਨੂੰ ਕੀਤਾ ਪੇਸ਼, ਬੀਤੇ 30 ਵਰਿਆਂ ਤੋਂ ਨਾ ਕੋਈ ਲਾਕਆਊਟ ਤੇ ਨਾ ਹੀ ਹੜਤਾਲ

ਇਨਵੈਸਟ ਪੰਜਾਬ ਰਾਹੀਂ ਜਾਪਾਨ ਤੋਂ ਸੂਬੇ ਵਿਚ ਨਿਵੇਸ਼ ਲਿਆਉਣ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਚ ‘ਛੋਟਾ ਜਾਪਾਨ’ ਬਣਾਉਣ ਦੀ ਸੋਚ ਦਾ ਪ੍ਰਗਟਾਵਾ ਕੀਤਾ ਜੋ ਕਿ ਸੂਬੇ ਵਿਚ ਮੌਜੂਦਾ ਸਮੇਂ ਵਪਾਰਕ ਗਤੀਵਿਧੀਆਂ ਚਲਾ ਰਹੀਆਂ 100...

16-Apr-2021 ਧਨੌਲਾ/ਬਰਨਾਲਾ

ਅਸਪਾਲ ਖੁਰਦ ’ਚ ਨਰੇਗਾ ਅਧੀਨ ਜੌਬ ਕਾਰਡਾਂ ਦਾ ਮਾਮਲਾ

ਪਿੰਡ ਅਸਪਾਲ ਕਲਾਂ ਦੇ ਵਿਅਕਤੀਆਂ ਵੱਲੋਂ ਅਸਪਾਲ ਖੁਰਦ ਵਿਖੇ ਕਥਿਤ ਤੌਰ ’ਤੇ ਜਨਰਲ ਸ਼੍ਰੇਣੀ ਦੇ ਵਿਅਕਤੀਆਂ ਨੂੰ ਐਸਸੀ ਸ਼੍ਰੇਣੀ ਜ਼ਾਹਰ ਕਰ ਕੇ ਕਥਿਤ ਜਾਅਲੀ ਜੌਬ ਕਾਰਡ ਬਣਾਉਣ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕਰਨ ’ਤੇ ਅੱਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਸ਼ਿਕਾਇਤ...

04-Mar-2021 ਚੰਡੀਗੜ੍ਹ

ਐਸਸੀ/ਐਸਟੀ ਰਾਖਵਾਂਕਰਨ ਦੇ ਮੁੱਦੇ 'ਤੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਕੀਤਾ ਵਾਕਆਊਟ

ਦਲਿਤ ਰਾਖਵਾਂਕਰਨ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀਰਵਾਰ ਨੂੰ ਵਿਧਾਨ ਸਭਾ ਤੋਂ ਵਾਕਆਊਟ ਕੀਤਾ। ਪੰਜਾਬ ਸਰਕਾਰ ਵੱਲੋਂ ਦਲਿਤਾਂ ਨਾਲ ਸਬੰਧਤ ਸੰਵਿਧਾਨ ਦੀ 85ਵੀਂ ਸੋਧ ਕਾਨੂੰਨ ਲਾਗੂ ਨਾ ਕਰਨ ਦੇ ਵਿਰੋਧ ਵਿੱਚ 'ਆਪ' ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਮਨਜੀਤ ਸਿੰਘ ਬਿਲਾਸਪੁਰ, ਪ੍ਰਿੰਸੀਪਲ ਬੁੱਧਰਾਮ,...

27-Feb-2021 ਪਟਿਆਲਾ

ਸਰਬ ਕਲਾ ਦਰਪਣ ਪੰਜਾਬ ਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਮਾਗਮ

ਸਰਬ ਕਲਾ ਦਰਪਣ ਪੰਜਾਬ (ਰਜਿ.) ਅਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਪਟਿਆਲਾ ਵਿਖੇ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਨਮਾਨ, ਪੁਸਤਕ ਵਿਮੋਚਨ ਅਤੇ ਦੋਭਾਸ਼ੀ ਕਵੀ ਦਰਬਾਰ (ਪੰਜਾਬੀ, ਹਿੰਦੀ) ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਸਮਾਗਮ ਦੇ ਮਕਸਦ, ਕਵੀ ਦਰਬਾਰ ਦੀ...

21-Feb-2021 ਬਟਾਲਾ

ਬਟਾਲਾ ਦੇ ਇਤਿਹਾਸ ਨੂੰ ਰੂਬਰੂ ਕਰਾਉਣ ਲਈ ਅੱਜ ਸ਼ੁਰੂ ਹੋਈ ‘ਬਟਾਲਾ ਹੈਰੀਟੇਜ਼ ਵਾਕ’

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਵਿੱਚ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਅੱਜ ‘ਬਟਾਲਾ ਹੈਰੀਟੇਜ਼ ਵਾਕ’ ਦਾ ਅਗਾਜ਼ ਕਰ ਦਿੱਤਾ ਗਿਆ ਹੈ। ਇਸ ਹੈਰੀਟੇਜ਼ ਵਾਕ ਨੂੰ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਡਿਪਟੀ ਕਮਿਸ਼ਨਰ...

06-Feb-2021 ਸਮਾਣਾ(ਪਟਿਆਲਾ)

ਸਮਾਣਾ ਪੁੱਜੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

ਅੱਜ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਸਮਾਣਾ ਪੁੱਜੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਚਹੁੰਪੱਖੀ ਵਿਕਾਸ ਲਈ ਬਿਨ੍ਹਾਂ ਕਿਸੇ ਵਿਤਕਰੇ ਤੋਂ ਗ੍ਰਾਂਟਾਂ...

04-Feb-2021 ਪਟਿਆਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ਮੁਕਾਬਲੇ ਕਰਵਾਏ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਦੀ ਸਰਪ੍ਰਸਤੀ 'ਚ ਅੱਜ ਸਰਕਾਰੀ ਕੋ-ਐਡ ਮਲਟੀਪਰਪਜ਼...

24-Jan-2021 ਸਰਦੂਲਗੜ੍ਹ

ਵਨ ਸਟਾਪ ਸੈਂਟਰ ਨੇ ਘਰੇਲੂ ਹਿੰਸਾ ਤੋਂ ਪੀੜਤ ਪੇਂਡੂ ਖੇਤਰ ਦੀਆਂ 158 ਔਰਤਾਂ ਨੂੰ ਦਿਵਾਇਆ ਇਨਸਾਫ਼ : ਗਗਨਦੀਪ ਕੌਰ

ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਪਿਤ ਕੀਤੇ ਵਨ ਸਟਾਪ ਸੈਂਟਰ ਵਰਦਾਨ ਸਾਬਿਤ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਇੰਚਾਰਜ ਵਨ ਸਟਾਪ ਸੈਂਟਰ ਸ਼੍ਰੀਮਤੀ ਗਗਨਦੀਪ ਕੌਰ ਨੇ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ’ਤੇ ਘਰੇਲੂ...

15-Jan-2021 ਕਪੂਰਥਲਾ

ਓਟ ਕਲੀਨਿਕਾਂ ਕੋਲ ਰਜਿਸਟਰਡ ਸਾਰੇ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ- ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਜਿਲ੍ਹੇ ਅੰਦਰ ਓਟ ਕਲੀਨਿਕਾਂ ਕੋਲ ਰਜਿਸਟਰਡ ਸਾਰੇ ਨਸ਼ਾ ਪੀੜ੍ਹਤਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਮੁੜ ਵਸੇਬੇ ਦੇ ਯਤਨਾਂ ਨੂੰ ਹੋਰ ਤੇਜ ਕੀਤਾ ਜਾ ਸਕੇ।ਅੱਜ ਇੱਥੇ ‘ਡੈਪੋ’ ਮੁਹਿੰਮ ਤਹਿਤ ਨਸ਼ੇ ਦੀ ਰੋਕਥਾਮ ਤੇ ਮੁੜ ਵਸੇਬੇ ਬਾਰੇ ਇਕ ਮੀਟਿੰਗ...

12-Jan-2021 ਚੰਡੀਗੜ੍ਹ

ਜ਼ੀ ਪੰਜਾਬੀ ਨੇ ਸਫਲਤਾਪੂਰਵਕ 1 ਸਾਲ ਪੂਰਾ ਕੀਤਾ

ਜ਼ੀ ਪੰਜਾਬੀ ਨੇ ਲੋਹੜੀ ਦੇ ਸ਼ੁੱਭ ਅਵਸਰ 'ਤੇ ਇਕ ਸਾਲ ਸਫਲਤਾਪੂਰਵਕ ਪੂਰਾ ਕੀਤਾ ਹੈ। ਜਿਵੇਂ ਕਿ ਚੈਨਲ ਆਪਣੀ ਪਹਿਲੀ ਵਰ੍ਹੇਗੰਢ ਨੂੰ ਵੱਡੇ ਵੱਡੀ ਸੁਪਨੇ ਵਾਲੇ ਲੋਕਾਂ ਦੀ ਧਰਤੀ ਵਿਚ ਮਨਾਇਆ ਹੈ, ਇਹ ਪੰਜਾਬੀ ਦਿਲਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਉਣ ਵਿਚ ਕਾਮਯਾਬ ਹੋਇਆ ਹੈ। ਆਪਣੀ ਸ਼ੁਰੂਆਤ ਦੇ 11 ਵੇਂ ਹਫ਼ਤੇ ਵਿੱਚ...

30-Dec-2020 ਚੰਡੀਗੜ੍ਹ

ਕੈਬਨਿਟ ਵੱਲੋਂ ਸਾਸ਼ਨ ਸਬੰਧੀ ਅੰਕੜਿਆਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਰਾਜ ਅੰਕੜਾ ਨੀਤੀ ਨੂੰ ਪ੍ਰਵਾਨਗੀ

ਪੰਜਾਬ ਵਾਸੀਆਂ ਦੇ ਡਿਜ਼ੀਟਲ ਤੌਰ ’ਤੇ ਸਸ਼ਕਤੀਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪੰਜਾਬ ਰਾਜ ਅੰਕੜਾ ਨੀਤੀ (ਪੀ.ਐਸ.ਡੀ.ਪੀ.) ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਪ੍ਰਗਤੀ ਨੂੰ ਸਹੀ ਢੰਗ ਨਾਲ ਵਾਚਣ ਦੇ ਨਾਲ-ਨਾਲ ਸੇਵਾਵਾਂ ਦੀ ਵੱਧ ਤੋਂ ਵੱਧ ਨਾਗਰਿਕਾਂ ਤੱਕ ਬਿਹਤਰ...

30-Dec-2020 ਚੰਡੀਗੜ੍ਹ

ਕੈਬਨਿਟ ਵੱਲੋਂ ਮਹਿਲਾ-ਮੁਖੀ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਮਾਤਾ ਤਿ੍ਰਪਤਾ ਮਹਿਲਾ ਯੋਜਨਾ ਲਾਗੂ ਕਰਨ ਨੂੰ ਮਨਜ਼ੂਰੀ

ਸੂਬੇ ਵਿੱਚ ਮਹਿਲਾ-ਮੁਖੀ ਪਰਿਵਾਰਾਂ ਦੇ ਸਸ਼ਕਤੀਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮਾਤਾ ਤਿ੍ਰਪਤਾ ਮਹਿਲਾ ਯੋਜਨਾ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।ਗੌਰਤਲਬ ਹੈ ਕਿ ਪੰਜਾਬ ਵਿਚ 54,86,851 ਪਰਿਵਾਰ  (ਜਨਗਣਨਾ 2011) ਹਨ ਜਿਨਾਂ ਵਿਚੋਂ 7,96,030 ਪਰਿਵਾਰਾਂ ਦੀਆਂ ਮੁਖੀ ਮਹਿਲਾਵਾਂ...

30-Dec-2020 ਚੰਡੀਗੜ੍ਹ

ਸਰਹੱਦ ਪਾਰਲੇ ਅਤਿਵਾਦ ਨੂੰ ਠੱਲਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਤ ਹੋਵੇਗਾ ਐਸ.ਪੀ.ਵੀ.

ਸਰਹੱਦੀ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਬਲ ਦੀ ਅਤਿਵਾਦ ਰੋਕੂ ਸਮਰੱਥਾ ਨੂੰ ਵਧਾਉਣ ਅਤੇ ਸਰਹੱਦ ਪਾਰਲੇ ਅਤਿਵਾਦ ਨੂੰ ਠੱਲਣ ਲਈ ਵਿਸ਼ੇਸ਼ ਉਦੇਸ਼ ਵਾਹਨ (ਐਸ.ਪੀ.ਵੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।ਪੰਜਾਬ ਪੁਲਿਸ ਲਈ ਵੱਡੇ ਪੱਧਰ ’ਤੇ...

30-Dec-2020 ਚੰਡੀਗੜ੍ਹ

ਪੰਜਾਬ ਪੁਲਿਸ ਨੂੰ ਜਿਸਮਾਨੀ ਸ਼ੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ, ਪਰਿਵਾਰਿਕ ਕਾਉਂਸਿਗ ਇਕਾਈਆਂ ਤੇ ਸੜਕ ਸੁਰੱਖਿਆ ਸਹਾਇਕ ਮਿਲਣਗੇ

ਪੰਜਾਬ ਪੁਲਿਸ ਨੂੰ ਨਵੀਂ ਦਿੱਖ ਦੇਣ ਦੇ ਹਿੱਸੇ ਵਜੋਂ ਛੇਤੀ ਹੀ ਜਿਸਮਾਨੀ ਸ਼ੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ, ਮਹਿਲਾਵਾਂ ਖਿਲਾਫ ਜਿਸਮਾਨੀ ਅਪਰਾਧ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਦੀਆਂ ਨਜ਼ਰ ਆਉਣਗੀਆਂ। ਇਹ ਬਦਲਾਅ ਪੰਜਾਬ ਪੁਲਿਸ ਦੇ ਪੁਨਰਗਠਨ ਤਹਿਤ ਕੀਤੇ ਜਾਣਗੇ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

28-Dec-2020 ਚੰਡੀਗੜ੍ਹ

ਜਸਦੀਪ ਨਿੱਕੂ, ਹਰਮੀਤ ਸਿੰਘ ਪਠਾਣਮਾਜਰਾ ਅਤੇ ਬਸਪਾ ਆਗੂ ਗੁਰਪ੍ਰੀਤ ਸਿੰਘ ਸਿੱਧੂ 'ਆਪ' ਚ' ਹੋਏ ਸ਼ਾਮਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ 'ਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਵੱਡੇ ਆਗੂਆਂ ਨੇ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ 'ਚ ਕਾਂਗਰਸੀ ਵਿਧਾਇਕ ਰਣਦੀਪ ਕਾਕਾ ਦੇ ਭਰਾ ਤੇ ਕਾਂਗਰਸੀ ਆਗੂ...

view more >>