Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

48 ਬੀ :ਐਮ :ਆਈ ਵਾਲੇ ਓਵਰਵੇਟ ਮਰੀਜ ਦਾ ਹੋਇਆ ਸਫਲ ਕਿਡਨੀ ਟਰਾਂਸਪਲਾਂਟ

160 ਕਿਲੋ ਤੋਂ ਜਿਆਦਾ ਵਜ਼ਨ ਵਾਲੇ ਮਰੀਜ ਦਾ ਹੋਇਆ ਆਪ੍ਰੇਸ਼ਨ

Web Admin

Web Admin

5 ਦਰਿਆ ਨਿਊਜ਼

ਮੋਹਾਲੀ , 15 Jan 2015

Last updated on: Jan 15, 2015, 00:00 IST

ਮੈਡੀਕਲ ਖੇਤਰ ਵਿਚ ਵਿਕਾਸ ਦੀ ਇਕ ਹੋਰ ਉਦਾਹਰਣ ਦਿੰਦੇ ਹੋਏ 160 ਕਿਲੋ ਵਜ਼ਨ ਅਤੇ 47.8 ਦੇ ਬਾਡੀ ਮਾਸ ਇੰਡੇਕਸ਼ (ਬੀਐਮਆਈ) ਵਾਲੇ 35 ਸਾਲਾ ਮਰੀਜ ਰੂਲਦੂ ਸਿੰਘ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਸਫਲ ਕਿਡਨੀ ਟਰਾਂਸਪਲਾਂਟ ਆਪ੍ਰੇਸ਼ਨ ਹੋਇਆ। ਹਸਪਤਾਲ ਦੇ ਚੀਫ ਕਿਡਨੀ ਟਰਾਂਸਪਲਾਂਟ ਸਰਜਨ ਡਾ. ਪ੍ਰਿਯਦਰਸ਼ੀ ਰੰਜਨ ਨੇ ਕਿਹਾ ਕਿ ਹੁਣ ਤੱਕ ਕਿਡਨੀ ਟਰਾਂਸਪਲਾਂਟੇਸ਼ਨ ਸਰਜਰੀ ਲਈ ਮੋਟਾਪੇ ਨੂੰ ਘਾਤਕ ਮੰਨਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ, 'ਅਜਿਹੇ ਕੇਸ ਵਿਚ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਏਬਡਮਨ (ਪੇਟ) ਅਤੇ ਬਲੱਡ ਵੇਸਲਸ ਦੇ ਅੰਦਰ ਅਤੇ ਇਰਧ-ਗਿਰਧ ਜਮਾਂ ਹੋਇਆ ਫੈਟ ਜਿੱਥੇ ਕਿਡਨੀ ਫਿਕਸ ਹੁੰਦੀ ਹੈ। ਇਸ ਲਈ ਅਜਿਹੇ ਆਪ੍ਰੇਸ਼ਨ ਬੇਹੱਦ ਚੁਣੌਤੀਪੂਰਕ ਅਤੇ ਤਕਨੀਕੀ ਤੌਰ 'ਤੇ ਮੁਸ਼ਕਿਲ ਭਰੇ ਹੋ ਜਾਂਦੇ ਹਨ।'ਹੁਣ ਤੱਕ ਤਿੰਨ ਅਜਿਹੇ ਮਰੀਜ ਸਫਲਤਾਪੂਰਵਕ ਆਪਰੇਟ ਕੀਤੇ ਜਾ ਚੁੱਕੇ ਹਨ। ਪਹਿਲਾ ਮਰੀਜ 110 ਕਿਲੋ, ਦੂਸਰਾ 130 ਕਿਲੋ ਅਤੇ ਇਹ ਪਹਿਲੀ ਵਾਰ ਹੈ ਜਦ ਕਿਸੇ 150 ਕਿਲੋ ਤੋਂ ਵੀ ਜਿਆਦਾ ਦੇ ਮਰੀਜ ਦਾ ਸਫਲ ਕਿਡਨੀ ਟਰਾਂਸਪਲਾਂਟ ਹੋਇਆ ਹੈ। ਡਾ. ਰੰਜਨ ਨੇ ਦੱਸਿਆ ਕਿ ਮਰੀਜ ਹੁਣ ਸਿਹਤਮੰਦ ਹੈ। ਅਜਿਹੇ ਮਰੀਜਾਂ ਵਿਚ ਸਭ ਤੋਂ ਵੱਡੀ ਪ੍ਰੇਸ਼ਾਨੀ ਦੀ ਵਜ੍ਹਾ ਹੈ ਕਿ ਉਨ੍ਹਾਂ ਦੇ ਬਲੱਡ ਵੇਸਲ ਪੇਲਿਵਕ ਫੈਟ ਦੇ ਅੰਦਰ ਗਹਿਰੇ ਚਲੇ ਜਾਂਦੇ ਹਨ ਇਸ ਲਈ ਇਨਾਂ ਬਲੱਡ ਵੇਸਲਸ ਵਿਚ ਕਿਡਨੀ ਨੂੰ ਆਪਰੇਟ ਕਰਨਾ ਬੇਹੱਦ ਮੁਸ਼ਕਿਲ ਹੈ।

ਸੁਰੱਖਿਅਤ ਸਰਜਰੀ ਨਿਪੁਣਤਾ ਦੇ ਨਾਲ-ਨਾਲ ਇਨਾਂ ਮਰੀਜਾਂ ਨੂੰ ਖਾਸ ਇੰਸਟਰੂਮੇਂਟੇਸ਼ਨ ਅਤੇ ਅਨੇਸਥੀਸੀਆ ਦੀ ਵੀ ਜਰੂਰਤ ਪੈਂਦੀ ਹੈ। ਡਾ. ਰੰਜਨ ਨੇ ਦੱਸਿਆ ਕਿ ਆਮ ਜਨਤਾ ਵਿਚ ਮੋਟਾਪੇ ਦੀ ਅੰਤਿਮ ਸੀਮਾ ਤੱਕ ਪਹੁੰਚ ਚੁੱਕੇ ਮਰੀਜ ਸਰਜਰੀ ਕਰਵਾਉਂਦੇ ਹਨ, ਉਨ੍ਹਾਂ ਨੂੰ ਜ਼ਖਮ ਦੇ ਦੇਰੀ ਨਾਲ ਠੀਕ ਹੋਣ ਜਾਂ ਫੁੱਲ ਜਾਣ, ਇੰਨਫੇਕਸ਼ਨ, ਰੀ-ਇੰਟੂਬੇਸ਼ਨ, ਡੀਪ ਵੇਨ ਥ੍ਰਾਮੋਬੋਸਿਸ, ਹਾਰਟ ਅਟੈਕ, ਦੇਰ ਤੱਕ ਹਸਪਤਾਲ ਵਿਚ ਰਹਿਣ ਅਤੇ ਸਿਹਤਮੰਦ ਹੋਣ ਲਈ ਵਧੇ ਹੋਏ ਖਰਚੇ ਦਾ ਖਤਰਾ ਰਹਿੰਦਾ ਹੈ। ਕਿਡਨੀ ਟਰਾਂਸਪਲਾਂਟ ਦੇ ਪ੍ਰਾਪਕ ਵਿਚ ਜਖਮ ਦੇ ਦੇਰੀ ਨਾਲ ਭਰਨ ਜਾਂ ਫੁੱਲ ਜਾਣ ਦੀ ਦਿੱਕਤ ਕਿਡਨੀ ਟਰਾਂਸਪਲਾਂਟ ਵਿਚ ਇਸਤੇਮਾਲ ਹੋਣ ਵਾਲੇ ਸਟੀਰਾਇਡ ਜਾਂ ਇੰਮਯੂਨੋਸਪ੍ਰੇਸ਼ਨ ਥੈਰੇਪੀ ਨਾਲ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਿਡਨੀ ਟਰਾਂਸਪਲਾਂਟ ਦੇ ਪ੍ਰਾਪਕ ਵਿਚ ਟਰਾਂਸਪਲਾਂਟ ਦੇ ਸਮੇਂ ਜਿਆਦਾ ਬੀ. ਐਮ. ਆਈ. ਹੋਣਾ ਦਿਲ ਦੇ ਰੋਗ ਹੋਣ ਦਾ ਲੱਛਣ ਵੀ ਹੈ। ਫੋਰਟਿਸ ਹਸਪਤਾਲ ਆਮ ਤੌਰ 'ਤੇ ਬੇਰੀਏਟ੍ਰਿਕ ਸਰਜਰੀ ਵੀ ਕਰਦਾ ਰਹਿੰਦਾ ਹੈ ਇਸ ਲਈ ਹਸਪਤਾਲ ਦੀ ਆਪ੍ਰੇਟਿੰਗ ਅਤੇ ਅਨੇਸਥੀਸੀਆ ਟੀਮਾਂ ਦੇ ਕੋਲ ਅਜਿਹੇ ਕੇਸ ਸੰਭਾਲਣ ਦੇ ਪੂਰੇ ਉਪਕਰਣ ਮੌਜੂਦ ਹਨ। ਆਪ੍ਰੇਸ਼ਨ ਦੇ ਦੌਰਾਨ ਅਨੇਸਥੀਸੀਆ ਟੀਮ ਦੇ ਇੰਚਾਰਜ ਡਾ. ਆਦਰਸ਼ ਚੰਦਰ ਸਵਾਮੀ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਮਰੀਜਾਂ ਵਿਚ ਫੈਟ ਦੀ ਵੱਡੀ ਮਾਤਰਾ ਗਲੇ ਅਤੇ ਸਾਹ ਨਲੀ ਦੇ ਇੱਰਧ-ਗਿਰਧ ਵੀ ਹੁੰਦੀ ਹੈ ਇਸ ਲਈ ਅਨੇਸਥੀਸੀਆ ਲਈ ਟਿਯੂਬ ਪਾਉਣਾ ਅਤੇ ਇਹ ਸੁਨਿਸ਼ਿਚਤ ਕਰਨਾ ਕਿ ਇਹ ਸਹੀ ਜਗਾ 'ਤੇ ਗਈ ਹੈ, ਚੁਣੌਤੀ ਭਰਿਆ ਹੁੰਦਾ ਹੈ। ਡਾ. ਰੰਜਨ ਨੇ ਕਿਹਾ ਕਿ ਅਜਿਹੇ ਮਰੀਜਾਂ ਵਿਚ ਸਰਜੀਕਲ ਅਤੇ ਜ਼ਖਮ ਨਾਲ ਜੁੜੀ ਪੇਚੀਦਗੀ ਚੌਗੁਣੀ ਹੁੰਦੀ ਹੈ ਕਿਉਕਿ ਉਨ੍ਹਾਂ ਦੇ ਸਰੀਰ ਵਿਚ ਵੱਡੀ ਮਾਤਰਾ ਵਿਚ ਫੈਟ ਜਮਾਂ ਹੁੰਦਾ ਹੈ ਜੋ ਕਿ ਬੜੀ ਮੁਸ਼ਕਿਲ ਨਾਲ ਸਹੀ ਹੋ ਪਾਉਂਦਾ ਹੈ।   

ਨੈਫ੍ਰੋਲੋਜਿਸਟ ਅਤੇ ਕਿਡਨੀ ਟਰਾਂਸਪਲਾਂਟ ਫਿਜੀਸ਼ੀਅਨ ਡਾ. ਐਚ. ਜੇ. ਐਸ. ਗਿੱਲ ਨੇ ਦੱਸਿਆ ਕਿ ਜਦ ਮੋਟਾਪੇ ਦੇ ਸ਼ਿਕਾਰ ਮਰੀਜਾਂ ਦੀ ਕਿਡਨੀ ਫੇਲ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਵੀ ਡਾਇਲੇਸਿਸ 'ਤੇ ਕਈ ਵਾਰ ਦਿੱਕਤਾਂ ਆਉਂਦੀਆਂ ਹਨ ਕਿਉਕਿ ਉਨ੍ਹਾਂ ਦੀ ਵਸਕੂਲਰ ਏਨੇਟਮੀ ਇੰਨੀ ਚੰਗੀ ਨਹੀਂ ਹੁੰਦੀ। ਪਹਿਲਾਂ ਦੇ ਸਮੇਂ ਵਿਚ ਅਜਿਹੇ ਮਰੀਜਾਂ ਨੂੰ ਕਿਡਨੀ ਟਰਾਂਸਪਲਾਂਟ ਦੀ ਸਲਾਹ ਨਹੀਂ ਦਿੱਤੀ ਜਾਂਦੀ ਸੀ ਪਰ ਹੁਣ ਸਰਜੀਕਲ ਤਕਨੀਕਾਂ ਅਤੇ ਉਪਕਰਣਾਂ ਦੇ ਵਿਕਾਸ ਨਾਲ ਅਜਿਹੇ ਮਰੀਜਾਂ ਵਿਚ ਕਿਡਨੀ ਟਰਾਂਸਪਲਾਂਟ ਵੀ ਇਕ ਸੱਚਾਈ ਬਣ ਗਈ ਹੈ। ਇਸ ਮੌਕੇ 'ਤੇ ਦੋ ਮਰੀਜ ਦਵਿੰਦਰ ਪਾਲ ਅਤੇ ਰੂਲਦੂ ਸਿੰਘ ਮੌਜੂਦ ਸਨ ਜਿਨਾਂ ਦੇ ਮੋਟਾਪੇ ਦੇ ਚਲਦੇ ਵੀ ਕਿਡਨੀ ਟਰਾਂਸਪਲਾਂਟ ਆਪ੍ਰੇਸ਼ਨ ਹੋਇਆ। ਡਾ.  ਰੰਜਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਕਿਡਨੀ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ, ਅਸੀਂ ਇਨਾਂ ਮਰੀਜਾਂ ਨੂੰ ਭਾਰ ਘਟਾਉਣ  ਲਈ ਉਤਸ਼ਾਹਿਤ ਕਰ ਰਹੇ ਹਾਂ।

 

 

 

 

Tags: Fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD