Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਦਿਲ ਦੇ ਦੌਰੇ ਸਬੰਧੀ ਦੋ ਦਿਨਾਂ ਤੀਜੀ ਕੌਮੀ ਕਾਨਫਰੰਸ ਸ਼ੁਰੂ

ਦੇਸ਼-ਵਿਦੇਸ਼ ਦੇ ਡਾਕਟਰ ਦੇਖਣਗੇ ਆਨ ਲਾਈਨ ਦਿਲ ਦਾ ਆਪਰੇਸ਼ਨ: ਡਾਕਟਰ ਬਾਲੀ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 12 Apr 2014

Last updated on: Apr 12, 2014, 00:00 IST

ਦਿਲ ਦੇ ਦੌਰੇ ਸਬੰਧੀ ਦੋ ਦਿਨਾਂ ਤੀਜੀ ਕੌਮੀ ਕਾਨਫਰੰਸ ਤਹਿਤ ਲਾਈਵ ਵਰਕਸ਼ਾਪ ਅਤੇ ਕਾਰਡੀਓਲੌਜੀ ਵਿੱਚ ਆਉਂਦੀਆਂ ਰੁਕਾਵਟਾਂ ਦੇ ਵਿਸ਼ੇ 'ਤੇ ਸੈਮੀਨਾਰ ਅੱਜ ਸ਼ੁਰੂ ਹੋਇਆ। ਦਿਲ ਦੇ ਰੋਗਾਂ ਬਾਰੇ ਪ੍ਰਸਿੱਧ ਡਾਕਟਰ ਐਚ.ਕੇ.ਬਾਲੀ ਦੀ ਅਗਵਾਈ ਹੇਠ ਚੰਡੀਗੜ੍ਹ ਹਾਰਟ ਫਾਊਡੇਸ਼ਨ ਵੱਲੋਂ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਸਿਰਲੇਖ ਦਿਲ ਨੂੰ ਬਚਾਓ ਰੱਖਿਆ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਬਾਲੀ ਨੇ ਦੱਸਿਆ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਦਿਲ ਦੇ ਰੋਗਾਂ ਸਬੰਧੀ ਇਸ ਕਾਨਫਰੰਸ ਵਿੱਚ  ਦਿੱਲੀ, ਬੈਂਗਲੂਰ, ਮੁੰਬਈ, ਕੋਲਕਾਤਾ, ਚੇਨਈ ਸਮੇਤ ਵਿਦੇਸ਼ਾਂ ਤੋਂ 113 ਫੈਕਲਟੀ ਮੈਂਬਰ ਅਤੇ 550 ਡੈਲੀਗੇਟ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਕਾਨਫਰੰਸ ਦੀ ਸ਼ੁਰੂਆਤ ਦਿਲ ਦੇ ਦੌਰੇ ਸਬੰਧੀ ਇਲਾਜ਼ ਵਿਸ਼ੇ 'ਤੇ ਮਾਹਿਰਾਂ ਦੇ ਵਿਚਾਰਾਂ ਨਾਲ ਹੋਈ। ਜਿਸ ਦੌਰਾਨ ਅਜਿਹੀ ਸਥਿਤੀ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੂਗਰ ਤੋਂ ਪੀੜਤ ਮਰੀਜ਼ ਨੂੰ ਦਿਲ ਦੇ ਰੋਗ ਤੋਂ ਬਚਾਉਣ ਸਬੰਧੀ ਯਤਨਾਂ ਤੋਂ ਇਲਾਵਾ ਕਿਡਨੀ ਫੇਲ ਹੋਣ ਅਤੇ ਨਾੜੀਆਂ ਦੇ ਬੰਦ ਹੋਣ ਆਦਿ ਵਰਗੇ ਵਿਸ਼ਿਆਂ 'ਤੇ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਦਿਲ ਵਿੱਚ ਸਟੰਟ ਪਾਉਣ ਸਮੇਤ ਆਪਰੇਸ਼ਨ ਦੀਆਂ ਹੋਰ ਸਾਰੀਆਂ ਵਿਧੀਆਂ ਡਾਕਟਰਾਂ ਨੂੰ ਲਾਇਵ ਦਿਖਾਈਆਂ ਜਾਣਗੀਆਂ ਜਿਸ ਦੇ ਅਧਾਰ 'ਤੇ ਉਨ੍ਹਾਂ ਦੇ ਵਿਚਾਰ ਜਾਣੇ ਜਾਣਗੇ। ਜਿਹੜੇ ਉਨ੍ਹਾਂ ਵੱਲੋਂ ਫੌਰਟਿਸ ਦੀ ਕੈਥ ਲੈਬ ਵਿੱਚ ਕੀਤੇ ਜਾ ਰਹੇ ਆਪਰੇਸ਼ਨ ਨੂੰ ਹੋਟਲ ਜੇ.ਡਬਲਊ ਮੈਰੀਆਟ ਵਿੱਚ ਬੈਠੇ ਡਾਕਟਰਾਂ ਨੂੰ ਦਿਖਾਏ ਜਾਣਗੇ ਅਤੇ ਇਸ ਦੌਰਾਨ ਉਨ੍ਹਾਂ ਡਾਕਟਰਾਂ ਵੱਲੋਂ ਵੀ ਆਪਰੇਸ਼ਨ ਸਬੰਧੀ ਸਵਾਲ ਜਵਾਬ ਆਨਲਾਈਨ ਹੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਇਸ ਤਰ੍ਹਾਂ ਦੇ ਦੋ ਲਾਈਵ ਸੈਸ਼ਨ ਹੋਣਗੇ। ਇਸ ਤੋਂ ਇਲਾਵਾ ਕਾਨਫਰੰਸ ਦੌਰਾਨ ਭਾਰਤੀਆਂ ਖਾਸ ਕਰਕੇ ਨੌਜਵਾਨਾਂ ਨੂੰ ਦਿਲ ਦੇ ਰੋਗਾਂ ਤੋਂ ਬਚਾਉਣ ਸਬੰਧੀ ਵੀ ਮਾਹਿਰ ਆਪਣੇ ਵਿਚਾਰ ਪੇਸ਼ ਕਰਨਗੇ। ਅੱਜ ਹਾਲ ਏ ਵਿੱਚ ਹੋਏ ਦੁਪਹਿਰ ਤੋਂ ਪਹਿਲੇ ਸੈਸ਼ਨ ਦੌਰਾਨ ਦਿਲ ਦੇ ਦੌਰੇ ਸਬੰਧੀ ਗਾਇਡਲਾਈਨ, ਕਾਰਡੀਅਕ ਰੀਸਾਇਨੋਕਰੋਨਾਈਜੇਸ਼ਨ ਥੈਰੇਪੀ ਆਦਿ ਵਿਸ਼ਿਆਂ 'ਤੇ ਵਿਚਾਰ ਚਰਚਾ ਹੋਈ। ਇਸ ਦੌਰਾਨ ਦੱਸਿਆ ਗਿਆ ਕਿ ਡਾਕਟਰ ਆਪਣੇ ਮਰੀਜ ਦੀ ਪਹਿਚਾਣ ਕਿਵੇਂ ਕਰਨ ਅਤੇ ਸੀ.ਆਰ.ਟੀ. ਜਾਂਚ ਕੀ ਹੈ। ਇਸ ਤਰ੍ਹਾਂ ਹੀ ਨਿਊਕਲੀਅਰ ਕਾਰਡਿਓਲੌਜੀ ਆਪਸ਼ਨ, ਦਿਲ ਦਾ ਦੌਰਾ ਪੈਣ ਸਮੇਂ ਬਾਇਓਮਾਰਕਰਜ਼ ਦੀ ਸਥਿਤੀ ਆਦਿ ਵਿਸ਼ੇ ਵਿਚਾਰ ਗਏ। ਇਸ ਤਰ੍ਹਾਂ ਹੀ ਹਾਲ ਬੀ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਡਾਕਟਰਾਂ ਨੇ ਦਿਲ ਦੇ ਦੌਰੇ ਸਮੇਂ ਸਹੀ ਇਲਾਜ ਕਿਵੇਂ ਕੀਤਾ ਜਾਵੇ, ਦਿਲ ਦੇ ਇਲਾਜ ਲਈ ਨਵੀਆਂ ਦਵਾਈਆਂ ਦੀ ਖੋਜ ਆਦਿ ਮਹੱਤਵਪੂਰਨ ਵਿਸ਼ਿਆਂ 'ਤੇ ਡਾਕਟਰਾਂ ਨੇ ਆਪਣੇ ਵਿਚਾਰ ਰੱਖੇ। ਦੁਪਹਿਰ ਤੋਂ ਬਾਅਦ ਵਾਲੇ ਸੈਸ਼ਨ ਦੌਰਾਨ ਸੀ.ਆਰ.ਟੀ. ਦੀਆਂ ਪ੍ਰੋਗਰਾਮਿੰਗ ਆਪਸ਼ਨਾਂ,ਈ.ਸੀ.ਜੀ., ਬ੍ਰੇਨ ਸਟਰੌਮਿੰਗ, ਈਕੋ ਕਾਰਡਿਓਗਰਾਫ਼ੀ ਆਦਿ ਵਿਸ਼ਿਆਂ 'ਤੇ ਵਿਚਾਰ ਚਰਚਾ ਹੋਈ।

 

Tags: fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD