Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਭਾਰਤੀਆਂ ਨੂੰ ਦਿਲ ਦੀਆਂ ਧਮਨੀਆਂ ਚ ਬਲਾਕੇਜ ਦਾ ਖਤਰਾ ਪੱਛਮੀ ਲੋਕਾਂ ਨਾਲੋਂ 10-15 ਸਾਲ ਪਹਿਲਾਂ ਹੋ ਜਾਂਦੈ

ਭਾਰਤ ਛੇਤੀ ਹੀ ਕੋਰੋਨਰੀ ਦੇ ਖੇਤਰ 'ਚ ਦੁਨੀਆ ਦੀ ਰਾਜਧਾਨੀ ਬਣੇਗਾ : ਡਬਲਯੂ. ਐਚ. ਓ.

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ. ਨਗਰ (ਮੁਹਾਲੀ) , 02 Feb 2014

Last updated on: Feb 02, 2014, 00:00 IST

ਦਿਲ ਦੀ ਸੰਭਾਲ ਬਾਰੇ 4ਥੀ 2 ਦਿਨਾ ਗਲੋਬਲ ਕਾਨਫਰੰਸ 'ਕਾਰਡੀਓਮੇਰਸ਼ਨ-2014' ਫੋਰਟਿਸ ਹਸਪਤਾਲ 'ਚ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਦਾ ਥੀਮ ਸੀ ਕਾਰਡੀਓਵੈਸਕੁਲਰ ਬਿਮਾਰੀ ਵਿਰੁੱਧ ਜੰਗ ਲਈ ਟੀਮ ਦੀ ਪਹੁੰਚ। ਇਸ ਖੇਤਰ ਦੇ ਮਾਹਿਰ ਤੇ ਫੈਕਲਟੀ ਨੇ ਇਸ ਮੌਕੇ ਆਪਣੇ ਵਿਚਾਰ, ਤਜਰਬੇ ਤੇ ਤਕਨੀਕ ਨੂੰ ਪ੍ਰਦਰਸ਼ਿਤ ਕੀਤਾ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਵੈਸਕੁਲਰ ਤੇ ਥੋਰਾਸਿਸ ਸਰਜਰੀ ਦੀ ਵਧੀਕ ਡਾਇਰੈਕਟਰ ਤੇ ਇਸ ਪ੍ਰੋਗਰਾਮ ਦੇ ਸੰਸਥਾਪਕ ਡਾ. ਦੀਪਕ ਪੁਰੀ ਇਸ ਤਰ੍ਹਾਂ ਦੇ ਪ੍ਰੋਗਰਾਮ 2011 ਤੋਂ ਆਯੋਜਿਤ ਕਰ ਰਹੇ ਹਨ। ਇਸ ਕਾਨਫਰੰਸ 'ਚ ਸਿਰਫ ਕਾਰਡੀਅਕ ਸਰਜਨ, ਕਾਰਡੀਓਲੋਜਿਸਟ, ਕਾਰਡੀਅਕ ਐਨੈਸਥੀਸ਼ੀਅਸ ਤੇ ਕਾਰਡੀਅਕ ਇੰਟੈਸੀਵਿਸਟ ਹੀ ਨਹੀਂ ਸਗੋਂ ਦੂਜੇ ਮਿਲਦੇ-ਜੁਲਦੇ ਖੇਤਰਾਂ ਦੇ ਮਾਹਿਰ,  ਜੋ ਕਿ ਦਿਲ ਦੇ ਮਰੀਜਾਂ ਦੀ ਸੰਭਾਲ ਕਰਦੇ ਹਨ, ਵੀ ਸ਼ਾਮਲ ਹਨ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਅਕ ਸਰਜਰੀ ਦੇ ਕਾਰਜਕਾਰੀ ਡਾਇਰੈਕਟਰ ਡਾ. ਟੀ. ਐਸ. ਮਹੰਤ ਜੋ ਕਿ ਕਾਰਡੀਓਮੇਸ਼ਨ ਦੇ ਮੁੱਖ ਸਰਪ੍ਰਸਤ ਹਨ, ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਮੁਤਾਬਿਕ ਭਾਰਤ ਛੇਤੀ ਹੀ ਕੋਰੋਨਰੀ (ਦਿਲ ਦੀਆਂ ਬੀਮਾਰੀਆਂ) ਦੇ ਖੇਤਰ 'ਚ ਦੁਨੀਆ ਦੀ ਰਾਜਧਾਨੀ ਬਣਨ ਵਾਲਾ ਹੈ। ਭਾਰਤੀ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਦਿਲ ਦੀਆਂ ਧਮਨੀਆਂ 'ਚ ਰੁਕਾਵਟ ਨਾਲ ਸੰਬੰਧਿਤ ਬੀਮਾਰੀਆਂ ਨਾਲ 10 ਤੋਂ 15 ਸਾਲ ਪਹਿਲਾਂ ਹੀ ਪੀੜਤ ਹੋ ਰਹੇ ਹਨ। ਇਸ ਦਾ ਸਾਡੀ ਦੇਸ਼ ਦੀ ਆਰਥਿਕਤਾ 'ਤੇ ਕਾਫੀ ਅਸਰ ਪਵੇਗਾ।ਮਹਿਮਾਨ ਲੈਕਚਰਾਰ ਵਜੋਂ ਭਾਰਤ ਦੇ ਮਸ਼ਹੂਰ ਡਾ. ਐਚ. ਕੇ. ਬਾਲੀ, ਡਾ. ਜੀ. ਐਸ. ਕਾਲਰਾ ਤੇ ਡਾ. ਆਰ. ਕੇ. ਜਸਵਾਲ (ਸਾਰੇ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਇਰੈਕਟਰ), ਡਾ. ਯੂ. ਕੌਲ (ਫੋਰਟਿਸ ਹੈਲਥਕੇਅਰ ਲਿਮ. ਦੇ ਅਕੈਡੇਮਿਕਸ ਦੇ ਮੁਖੀ), ਡਾ. ਰੋਹਿਤ ਮਨੋਜ (ਪੀ. ਜੀ. ਆਈ. ਐਮ. ਈ. ਆਰ.), ਡਾ. ਆਈ. ਐਸ. ਵਿਰਦੀ (ਅਲਕੈਮਿਸਟ ਹਸਪਤਾਲ ਪੰਚਕੂਲਾ), ਡਾ. ਜੁਗਲ ਮਿਸ਼ਰਾ (ਫੋਰਟਿਸ ਐਸਕਾਰਟਸ ਹਾਰਟ ਇੰਸਟੀਚਿਊਟ ਨਵੀਂ ਦਿੱਲੀ), ਡਾ. ਕੇ. ਪੀ. ਸਿੰਘ (ਫੋਰਟਿਸ ਹਸਪਤਾਲ ਮੋਹਾਲੀ ਦੇ ਸੀਨੀਅਰ ਕੰਸਲਟੈਂਟ ਐਂਡੋਕ੍ਰਾਈਨੋਲੋਜੀ) ਤੇ ਕਈ ਹੋਰ ਮਾਹਿਰ ਹਾਜ਼ਰ ਸਨ। 

ਵਿਦੇਸ਼ਾਂ 'ਚੋਂ ਆਉਣ ਵਾਲੇ ਫੈਕਲਟੀਜ਼ 'ਚ ਡਾ. ਟੋਸ਼ੀਹੀਰੋ ਫੂਜੀਮਾਟਸੂ (ਪ੍ਰਧਾਨ, ਹੋਕੂਤੋ ਸੋਸ਼ਲ ਮੈਡੀਕਲ ਕਾਰਪੋਰੇਸ਼ਨ, ਓਬੀਹੀਰੋ ਸਿਟੀ, ਜਾਪਾਨ), ਡਾ. ਫੂਜੀਮਾਤਸੂ ਓਰਟਿਕ ਆਰਕ ਐਨਿਊਰਾਈਜ਼ਮ ਸਰਜਰੀ ਦੇ ਮਾਹਿਰ ਹਨ, ਜੋ ਕਿ ਬਹੁਤ ਪੇਚੀਦਾ ਮੰਨੀ ਜਾਂਦੀ ਹੈ ਤੇ ਇਸ ਦੀ ਮੌਤ ਦਰ ਕਾਫੀ ਜ਼ਿਆਦਾ ਹੈ। ਭਾਰਤ 'ਚ ਕੋਈ ਵੀ ਡਾਕਟਰ ਇਸ ਸਰਜਰੀ ਨੂੰ ਸਫਲਤਾ ਨਾਲ ਕਰਨ ਦੇ ਕਾਬਿਲ ਨਹੀਂ ਮੰਨਿਆ ਗਿਆ ਹੈ।  ਜਾਪਾਨੀ ਡਾਕਟਰ ਇਸ ਸਰਜਰੀ ਲਈ ਡਾਕਟਰਾਂ ਨੂੰ ਸਿੱਖਿਆ ਦਿੰਦੇ ਹਨ। ਕਾਰਡੀਮੇਰਸ਼ਨ ਲਈ ਟੀਚਿਆਂ ਦਾ ਜ਼ਿਕਰ ਕਰਦੇ ਹੋਏ ਡਾ. ਪੁਰੀ ਨੇ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਪ੍ਰਤੀ ਅੱਜ ਦੇ ਸਮੇਂ 'ਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਨਾ ਸਿਰਫ ਪੂਰੀ ਦੁਨੀਆ 'ਚ ਸਗੋਂ ਸਾਡੇ ਦੇਸ਼, ਸਾਡੇ ਖੇਤਰ ਤੇ ਖਾਸ ਤੌਰ 'ਤੇ ਨੌਜਵਾਨਾਂ 'ਚ। ਇਹ ਮੰਨਿਆ ਜਾ ਰਿਹਾ ਹੈ ਕਿ ਦਿਲ ਦੀਆਂ ਧਮਨੀਆਂ 'ਚ ਰੁਕਾਵਟ ਦੀ ਬੀਮਾਰੀ ਭਾਰਤੀ ਨੂੰ ਜ਼ਿਆਦਾ ਤੇਜ਼ੀ ਤੇ ਖਤਰਨਾਕ ਢੰਗ ਨਾਲ ਫੜ ਰਹੀ ਹੈ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ, ਇਥੋਂ ਤੱਕ ਪ੍ਰਵਾਸੀ ਭਾਰਤੀਆਂ ਨੂੰ ਵੀ ਇਸ ਦਾ ਕਾਫੀ ਖਤਰਾ ਹੈ। ਇਸ ਲਈ ਇਸ ਦੇ ਇਲਾਜ ਨਾਲੋਂ ਵੀ ਜ਼ਿਆਦਾ ਇਸ ਦੀ ਸੰਭਾਲ ਕਰਨਾ ਜ਼ਰੂਰੀ ਹੈ। 

ਪਹਿਲੇ ਦਿਨ ਡਾ. ਪੁਰੀ ਨੇ ਦਿਲ ਦੀਆਂ ਬੀਮਾਰੀਆਂ ਨਾਲ ਲੜਣ ਵਾਲੀ ਟੀਮ ਦੀ ਇਸ ਬੀਮਾਰੀ ਨਾਲ ਲੜਣ ਦੀ ਪਹੁੰਚ ਬਾਰੇ ਦੱਸਿਆ। ਡਾ. ਪ੍ਰੀਤੀ ਪ੍ਰਧਾਨ, ਡੀਨ ਚਿਤਕਾਰਾ ਸਕੂਲ ਆਫ ਹੈਲਥ ਸਾਇੰਸ ਨੇ ਦਿਲ ਦੇ ਰੋਗੀਆਂ ਦੀ ਸਿਹਤ ਸਿੱਖਿਆ ਬਾਰੇ ਗੱਲ ਕੀਤੀ। ਡਾ. ਪੱਲਵੀ ਜੱਸਲ ਨੇ ਸ਼ਹਿਰੀ ਭਾਰਤ ਦੇ ਲਾਈਫ ਸਟਾਈਲ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸਿਆ। ਫੋਰਟਿਸ ਹਸਪਤਾਲ ਮੋਹਾਲੀ ਦੇ ਡਾ. ਸੋਨੀਆ ਗਾਂਧੀ ਫੂਡ ਸਪਲੀਮੈਂਟਸ ਦੀ ਵਰਤੋਂ ਬਾਰੇ ਸਿਫਾਰਿਸ਼ ਕੀਤੀ। ਜੀ. ਐੱਮ. ਸੀ. ਚੰਡੀਗੜ੍ਹ ਦੇ ਡਾ. ਮਧੂ ਅਰੋੜਾ ਸ਼ੂਗਰ ਤੇ ਪ੍ਰੀ ਸ਼ੂਗਰ ਦੇ ਮਰੀਜਾਂ ਨੂੰ ਨਿਊਟ੍ਰੀਸ਼ਨਲ ਦੀਆਂ ਸਿਫਾਰਿਸ਼ਾਂ ਬਾਰੇ ਦੱਸਿਆ, ਡਾ. ਸਮਿਤਾ ਜੋ ਕਿ ਮੁੰਬਈ ਤੋਂ ਆਏ ਹਨ ਨੇ ਦਿਲ ਦੀਆਂ ਬੀਮਾਰੀਆਂ 'ਚ ਗੈਰ ਪ੍ਰੰਪਰਿਕ ਥੈਰੇਪੀਜ਼ ਦੇ ਰੋਲ ਬਾਰੇ ਚਾਨਣਾ ਪਾਇਆ, ਹੈਦਰਾਬਾਦ ਤੋਂ ਆਏ ਡਾ. ਪ੍ਰਤੀਕ ਤੇ ਡਾ. ਸ਼ੁਭੀ ਭਟਨਾਗਰ, ਲੁਧਿਆਣਾ ਸੀ. ਐੱਮ. ਸੀ ਤੋਂ ਆਏ ਡਾ. ਐੱਚ. ਐੱਸ. ਬੇਦੀ ਨੇ ਯੋਗ ਦੇ ਰੋਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਿਥੇ ਫੋਰਟਿਸ ਮੋਹਾਲੀ ਦੇ ਡਾ. ਮੁਨੀਸ਼ ਨੇ ਵਰਕ ਪਲੇਸ ਇਕਨਾਮਿਕਸ ਤੇ ਡਾ. ਸੋਨੂੰ ਮਲਹੋਤਰਾ ਨੇ ਮੈਨੇਜਮੈਂਟ ਬਾਰੇ ਗੱਲਬਾਤ ਕੀਤੀ ਉਥੇ ਡਾ. ਮਨਪ੍ਰੀਤ ਸੋਹਲਾ ਨੇ ਮੈਡੀਕਲ ਲੀਗਲ ਇਸ਼ੂਜ਼ ਬਾਰੇ ਤੇ ਡਾ. ਰਚਨਾ ਜੋ ਕਿ ਆਰਟੇਮਿਸ ਦਿੱਲੀ ਤੋਂ ਆਏ ਹਨ ਨੇ ਕਾਰਡੀਓਵੈਸਕੁਲਰ ਬੀਮਾਰੀ ਦੌਰਾਨ ਤਣਾਅ ਤੇ ਲਾਈਫ ਸਟਾਈਲ ਦੇ ਅਸਰ ਬਾਰੇ ਦੱਸਿਆ। 

ਦੂਜੇ ਦਿਨ ਡਾ. ਫੂਜੀਮਾਟਸੂ ਨੇ ਓਰਟਿਕ ਆਰਕ ਐਨਿਊਰਾਈਜ਼ਮ ਰਿਪੈਅਰ ਬਾਰੇ ਭਾਰਤੀ ਸੰਬੰਧ 'ਚ ਗੱਲਬਾਤ ਕੀਤੀ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਐੱਚ. ਕੇ. ਬਾਲੀ ਨੇ ਕੋਲੈਸਟ੍ਰੋਲ ਮੈਨੇਜਮੈਂਟ, ਡਾ. ਐੱਮ. ਐੱਲ. ਚਾਵਲਾ, ਫੋਰਟਿਸ ਮੋਹਾਲੀ ਨੇ ਹਾਈਪਰਟੈਨਸ਼ਨ ਮੈਨੇਜਮੈਂਟ, ਡਾ. ਜੇ. ਐੱਸ. ਗਰੇਵਾਲ ਨੇ ਕੋਰੋਨਰੀ ਇੰਟਰਵੈਨਸ਼ਨ, ਡਾ. ਆਈ. ਐੱਸ. ਵਿਰਦੀ ਨੇ ਏ. ਸੀ. ਐੱਸ. 'ਚ ਰੀਵੈਸਕੁਲਾਰਾਈਜੇਸ਼ਨ ਦੀ ਸਰਜਰੀ ਦੀ ਟਾਈਮਿੰਗ ਅਤੇ  ਡਾ. ਯੂ. ਕੌਲ ਨੇ ਸਟੈਂਟ ਨੂੰ ਹਟਾਉਣ ਲਈ ਬੈਲੂਨ ਐਂਜੀਓਪਲਾਸਟੀ 'ਤੇ ਗੱਲਬਾਤ ਕੀਤੀ।ਉਧਰ ਡਾ. ਰੋਹਿਤ ਮਨੋਜ ਨੇ ਦਿਲ ਦੇ ਰੋਗਾਂ, ਡਾ. ਜੁਗਲ ਮਿਸ਼ਰਾ ਨੇ ਕਾਰਡੀਅਕ ਸਰਜਰੀ ਨੂੰ ਘੱਟ ਕਰਨ, ਡਾ. ਅੰਬੂਜ ਚੌਧਰੀ ਨੇ ਰੀ-ਡੂ ਓ. ਪੀ. ਸੀ. ਏ. ਬੀ ਦੇ ਨਤੀਜਿਆਂ ਤੇ ਤਕਨੀਕ ਬਾਰੇ, ਡਾ. ਰਾਜੀਵ ਕੁਮਾਰ ਨੇ ਹੋਰ ਅਨਾਟਮਿਕ ਰਿਪੇਅਰ, ਡਾ. ਰਾਵੁਲ ਜਿੰਦਲ ਨੇ ਪੇਚੀਦਾ ਓਰਟਿਕ ਐਨਿਊਰਾਈਜ਼ਮ ਪੈਥੋਲਜੀ ਦੇ ਪ੍ਰਬੰਧਨ ਬਾਰੇ, ਡਾ. ਵੀ. ਪੀ. ਸਿੰਘ ਨੇ ਮੈਡੀਕੋ ਲੀਗਲ ਇਸ਼ੂ ਦੇ ਬਦਲਦੇ ਮਾਹੌਲ ਬਾਰੇ, ਡਾ. ਸਈਅਦ ਜ਼ੂਨੈਦ ਨੇ ਪੀ. ਈ. ਟੀ. ਦੇ ਰੋਲ,  ਡਾ. ਵੀ. ਸਰਵਾਲ ਨੇ ਵੀ ਓ. ਪੀ. ਸੀ. ਏ. ਬੀ ਆਧਾਰਿਤ ਪੀ. ਈ. ਟੀ ਬਾਰੇ, ਡਾ. ਸਾਹੂ ਨੇ ਆਈ. ਸੀ. ਯੂ. ਮੈਨੇਜਮੈਂਟ ਸਬੰਧੀ ਅਤੇ ਡਾ. ਕੇ. ਪੀ. ਸਿੰਘ ਨੇ ਹਾਈਪਰਗਲੀਸੀਮੀਆ ਦੀ ਪ੍ਰਬੰਧਨ 'ਚ ਪੰਪ ਥੈਰੇਪੀ ਦੇ ਵੱਧ ਖਰਚਾ ਬਾਰੇ ਗੱਲਬਾਤ ਕੀਤੀ।

 

Tags: fortis

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD