कैबिनेट मंत्री पंजाब ब्रम शंकर जिंपा ने कहा कि मुख्य मंत्री भगवंत सिंह मान के नेतृत्व वाली पंजाब सरकार की ओऱ से प्रदेश के सभी नगर सुधार ट्रस्टों को मजबूत किया गया है औऱ वर्षों से ट्रस्ट की खाली पड़ी जमीनों की ई-नीलामी के माध्यम से रिहायशी व व्यापारिक जायदादों को नीलामी की गई है। सरकार के इस प्रयास से जहां लोगों को वाजिब मूल्यों पर संपत्ती मिली है वहीं ट्रस्ट की आय भी बढ़ी है। वे आज नगर सुधार ट्रस्ट होशियारपुर के कार्यालय में ई-नीलामी के दौरान सफल रहे 16 बोलीकारों को अलाटमेंट लैटर देने के बाद पत्रकारों को संबोधित कर रहे थे।
इस दौरान उनके साथ चेयरमैन नगर सुधार ट्रस्ट हरमीत सिंह औलख, मेयर सुरिंदर कुमार भी मौजूद थे। इस मौके पर उन्होंने सभी बोलीकारों की पौधे वितरित करते हुए पर्यावरण सरंक्षण में अपना योगदान डालने के लिए प्रेरित किया। कैबिनेट मंत्री ने कहा कि चेयरमैन नगर सुधार ट्रस्ट हरमीत सिंह औलख के नेतृत्व में रिहायशी व व्यापारिक जायदादों की बिक्री पारदर्शी ढंग से करने के लिए ई-नीलामी की शुरुआत की गई थी।
उन्होंने बताया कि 20 फरवरी 2024 से 22 फरवरी 2024 तक हुई सफल बोली के दौरान ट्रस्ट की करीब 3 करोड़ की जायदादें बिकी, जिससे ट्रस्ट की आय में वृद्धि हुई है। ब्रम शंकर जिंपा ने कहा कि शहर वासियों को तोहफे के रुप में आने वाले दिनों में एक रिहायशी स्कीम 7.73 एकड़ राजीव गांधी एवेन्यू स्थापित किया जा रहा है, जो कि पंजाब सरकार की ओर से मंजूर की जा चुकी है।
इसमें आधुनिक सुविधाओं, साफ पानी, सीवरेज, खुली सड़कें व स्ट्रीट लाइटों का प्रबंध किया जाएगा। इसके अलावा नए पार्क विकसीत किए जा रहे हैं। स्कीमों के रिहायशी प्लांट सरकारी रेट(आरक्षित कीमत) पर ड्रा के माध्यम से अलाट किए जाएंगे। आम जनता के लिए यह सुनहरी मौका है कि ड्रा के माध्यम से प्लांटों के मालिक बने। उन्होंने कहा कि पंजाब सरकार की स्कीमों का अधिक से अधिक लाभ उठाएं।
चेयरमैन नगर सुधार ट्रस्ट हरमीत सिंह औलख ने बताया कि 20 फरवरी 2024 से 22 फरवरी 2024 तक हुई सफल बोली के दौरान स्कीम नंबर 11 स. करतार सिंह सराभा मार्किट में 8 दुकानों, स्कीम नंबर 10 शहीद ऊधम सिंह नगर में 6 एस.सी.ओ व स्कीम नंबर 11 संत हरचंद सिंह लौंगोवाल में दो रिहायशी प्लांटों की सफल बोली करवाई गई थी। उन्होंने बताया कि आने वाले समय में स्थापित होने वाली रिहायशी स्कीम राजीव गांधी एवेन्यू में 4-4 मरले के 34 प्लांट, 6 मरले के 64 प्लांट व 8 मरले के 36 प्लांट होंगे। उन्होंने बताया कि यहां 4 पार्क बनाए जाएंगे।
इस मौके पर मेयर सुरिंदर कुमार, चेयरमैन सहकारी कोआप्रेटिव बैंक विक्रम शर्मा, सीनियर डिप्टी मेयर प्रवीन सैनी, डिप्टी मेयर रंजीत चौधरी, नगर निगम फाइनांस कमेटी के चेयरमैन व पार्षद बलविंदर बिंदी, कार्यकारी अधिकारी परमजीत सिंह, ट्रस्ट इंजीनियर अमृतपाल सिंह, सहायक ट्रस्ट इंजीनियर मंदीप, लेखाकार आशीष कुमार, सीनियर सहायक संजीव कालिया, सुरिंदलपाल कलसी, संदीप चेची, चंदन लक्की भी मौजूद थे।
ਖਾਲੀ ਪਈਆਂ ਜ਼ਮੀਨਾਂ ਦੀ ਈ-ਇਲਾਮੀ ਕਰਕੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕਰ ਰਹੀ ਹੈ ਸਰਕਾਰ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਨਗਰ ਸੁਧਾਰ ਟਰੱਸਟ ਦੇ ਸਫਲ 16 ਬੋਲੀਕਾਰਾਂ ਨੂੰ ਵੰਡੇ ਅਲਾਟਮੈਂਟ ਲੈਟਰ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਾਲਾਂ ਤੋਂ ਟਰੱਸਟ ਦੀਆਂ ਖਾਲੀ ਪਈਆਂ ਜ਼ਮੀਨਾਂ ਦੀ ਈ-ਨਿਲਾਮੀ ਰਾਹੀਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ ਹੈ। ਸਰਕਾਰ ਦੇ ਇਸ ਯਤਨ ਨਾਲ ਜਿਥੇ ਲੋਕਾਂ ਨੂੰ ਜਾਇਜ਼ ਮੁੱਲਾਂ ’ਤੇ ਸੰਪਤੀ ਮਿਲੀ ਹੈ, ਉਥੇ ਟਰੱਸਟਾਂ ਦੀ ਆਮਦਨ ਵੀ ਵਧੀ ਹੈ।
ਉਹ ਅੱਜ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਦਫ਼ਤਰ ਵਿਚ ਈ-ਨਿਲਾਮੀ ਦੌਰਾਨ ਸਫਲ ਰਹੇ 16 ਬੋਲੀਕਾਰਾਂ ਨੂੰ ਅਲਾਟਮੈਂਟ ਲੈਟਰ ਦੇਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਅਤੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਸਾਰੇ ਬੋਲੀਕਾਰਾਂ ਨੂੰ ਪੌਦੇ ਵੰਡਦੇ ਹੋਏ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਪਾਰਦਰਸ਼ੀ ਢੰਗ ਨਾਲ ਕਰਨ ਲਈ ਈ-ਨਿਲਾਮੀ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 20 ਫਰਵਰੀ 2024 ਤੋਂ 22 ਫਰਵਰੀ 2024 ਤੱਕ ਹੋਈ ਸਫਲ ਬੋਲੀ ਦੇ ਦੌਰਾਨ ਨਗਰ ਟਰੱਸਟ ਦੀ ਕਰੀਬ 3 ਕਰੋੜ ਦੀਆਂ ਜਾਇਦਾਦਾਂ ਵਿਕੀਆਂ, ਜਿਸ ਨਾਲ ਟਰੱਸਟ ਦੀ ਆਮਦਨ ਵਿਚ ਵਾਧਾ ਹੋਇਆ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਤੋਹਫੇ ਦੇ ਰੂਪ ਵਿਚ ਆਉਣ ਵਾਲੇ ਦਿਨਾਂ ਵਿਚ 7.73 ਏਕੜ ਵਿਚ ਰਾਜੀਵ ਗਾਂਧੀ ਐਵੀਨਿਊ ਨਾਂਅ ਦੀ ਇਕ ਰਿਹਾਇਸ਼ੀ ਸਕੀਮ ਸਥਾਪਿਤ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਆਧੁਨਿਕ ਸੁਵਿਧਾਵਾਂ, ਸਾਫ ਪਾਣੀ, ਸੀਵਰੇਜ, ਖੁੱਲ੍ਹੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਪਾਰਕ ਵਿਕਸਿਤ ਕੀਤਾ ਜਾ ਰਹੇ ਹਨ। ਸਕੀਮਾਂ ਦੇ ਰਿਹਾਇਸ਼ੀ ਪਲਾਟ ਸਰਕਾਰੀ ਰੇਟ (ਰਿਜ਼ਰਵ ਕੀਮਤ) ’ਤੇ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਡਰਾਅ ਰਾਹੀਂ ਪਲਾਟਾਂ ਦੇ ਮਾਲਕ ਬਣਨ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ ਦੱਸਿਆ ਕਿ 20 ਫਰਵਰੀ 2024 ਤੋਂ 22 ਫਰਵਰੀ 2024 ਤੱਕ ਹੋਈ ਸਫਲ ਬੋਲੀ ਦੌਰਾਨ ਸਕੀਮ ਨੰਬਰ 11 ਸ. ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ 8 ਦੁਕਾਨਾਂ , ਸਕੀਮ ਨੰਬਰ 10 ਸ਼ਹੀਦ ਊਧਮ ਸਿੰਘ ਨਗਰ ਵਿਚ 6 ਐਸ.ਸੀ.ਓ ਅਤੇ ਸਕੀਮ ਨੰਬਰ 11 ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚ ਦੋ ਰਿਹਾਇਸ਼ੀ ਪਲਾਟਾਂ ਦੀ ਸਫਲ ਬੋਲੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਥਾਪਿਤ ਹੋਣ ਵਾਲੀ ਰਿਹਾਇਸ਼ੀ ਸਕੀਮ ਰਾਜੀਵ ਗਾਂਧੀ ਐਵੀਨਿਊ ਵਿਚ 4-4 ਮਰਲੇ ਦੇ 34 ਪਲਾਟ, 6 ਮਰਲੇ ਦੇ 64 ਪਲਾਟ ਅਤੇ 8 ਮਰਲੇ ਦੇ 36 ਪਲਾਟ ਹੋਣਗੇ। ਉਨ੍ਹਾਂ ਦੱਸਿਆ ਕਿ ਉਥੇ 4 ਪਾਰਕ ਵੀ ਬਣਾਏ ਜਾਣਗੇ।
ਇਸ ਮੌਕੇ ਚੇਅਰਮੈਨ ਸਰਕਾਰੀ ਕੋਆਪ੍ਰੇਟਿਵ ਬੈਂਕ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਨਿਗਮ ਫਾਈਨੈਂਸ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਬਲਵਿਦਰ ਬਿੰਦੀ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਟਰੱਸਟ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਮਨਦੀਪ, ਲੇਖਾਕਾਰ ਆਸ਼ੀਸ਼ ਕੁਮਾਰ, ਸੀਨੀਅਰ ਸਹਾਇਕ ਸੰਜੀਵ ਕਾਲੀਆ, ਸੁਰਿੰਦਰਪਾਲ ਕਲਸੀ, ਸੰਦੀਪ ਚੇਚੀ, ਚੰਦਨ ਲੱਕੀ ਤੇ ਹੋਰ ਮੌਜੂਦ ਸਨ।