Tuesday, 21 May 2024

 

 

खास खबरें रवनीत सिंह बिट्टू के बेबुनियाद आरोपों पर वड़िंग ने किया पलटवार पंजाब में बेहतर कानून व्यवस्था बहाल करना पहली प्राथमिकता : विजय इंदर सिंगला पंजाब में लगातार मजबूत हो रही आम आदमी पार्टी, विपक्षी पार्टियों के कई बड़े नेता आप में हुए शामिल महिलाओँ के सम्मान से कोई समझौता नहीं करती भाजपा : जय इंद्र कौर आम आदमी पार्टी ढाई सालों में एक भी वायदे को नहीं कर सकी पूरा : परनीत कौर यूटी के लिए कांग्रेस-आप के घोषणा पत्र ने दोनों पार्टियों के पंजाब विरोधी चेहरे को बेनकाब कर दिया: सुखबीर सिंह बादल शिरोमणी अकाली दल की अगली सरकार नदियों के किनारे की जमीन पर खेती करने वाले सभी बार्डर वाले किसानों को जमीन का अधिकार देगी: सरदार सुखबीर सिंह बादल किसानों को धान उगाने के लिए नहीं जलाना पड़ेगा डीजल: मीत हेयर कांग्रेस सरकार आने पर पुरानी पेंशन स्कीम होगी बहाल : गुरजीत सिंह औजला राजा वड़िंग को गिल और आत्म नगर में मिला जोरदार समर्थन; कांग्रेस की उपलब्धियों को गिनाया पत्रकारों, युवाओं और महिलाओं के लिए कांग्रेस का बड़ा वादा : सप्पल की भारत के लिए साहसी योजना मैं प्रभु श्रीराम की जन्मभूमि से आया हूं,चंडीगढ़ को जय श्रीराम मजीठा में कांग्रेस को मिला जबरदस्त प्यार पंजाब में कानून व्यवस्था जीरो,योगी से ट्रेनिंग लें भगवंत मान : डा. सुभाष शर्मा नरेंद्र मोदी के नेतृत्व में ही भारत विकसित हो सकता है:अरविंद खन्ना सी-विजिल ऐप पर प्राप्त 27 शिकायतों का सौ मिनट के भीतर निपटारा: डी.सी कांगड़ा हेमराज बैरवा अमृतसर से छीने एम्स को लाया जाएगा वापिस एलपीयू के फैशन स्टूडेंट ने गुड़गांव में लाइफस्टाइल वीक में अपना कलेक्शन प्रदर्शित किया जनता की ताकत को चुनौती दे रहे जय रामः सीएम सुखविन्दर सिंह सुक्खू राज्यपाल शिव प्रताप शुक्ल ने नशा मुक्त भारत अभियान का किया शुभारम्भ चंडीगढ़ नगर निगम चुनाव लड़े रवि सिंह अपनी टीम समेत आप में हुए शामिल

 

सनौर निर्वाचन क्षेत्र ने हमेशा हमारे परिवार को पूरा समर्थन दिया है - प्रणीत कौर

कहा मैं पटियाला वासियों का विश्वास कभी टूटने नहीं दूंगी

Preneet Kaur, Bharatiya Janata Party, BJP, BJP Punjab, Patiala
Listen to this article

Web Admin

Web Admin

5 Dariya News

पटियाला , 09 May 2024

गुरुवार को सनौर विधानसभा क्षेत्र के लोग बड़ी संख्या में पटियाला-देवीगढ़ रोड स्थित प्रेम बाग में एकत्र हुए, जिसे देखकर भारतीय जनता पार्टी की उम्मीदवार महारानी प्रणीत कौर ने अपने संबोधन में कहा कि सनौर विधानसभा क्षेत्र ने हमेशा कैप्टन अमरिंदर सिंह और उनके परिवार को पूरा समर्थन दिया है। इलाके के लोगों के इस विश्वास को भविष्य में कभी टूटने नहीं दिया जाएगा। 

ये विचार वीरवार को भारतीय जनता पार्टी की प्रत्याशी महारानी प्रणीत कौर ने लोगों को संबोधित करते हुए प्रकट किए। सनौर क्षेत्र में नए रोजगार और विकास के अवसर पैदा करने का वादा करते हुए, महारानी प्रणीत कौर ने इलाका निवासियों को याद दिलाया कि वार्डर रोड संगठन किसी भी कीमत पर सनौर रोड को दक्षिणी बाईपास से जोड़ने की अनुमति नहीं दे रहा था। 

लेकिन कैप्टन अमरिंदर सिंह ने इलाका वासियों की मांग को स्वीकार करते हुए बीआरओ की ओर से सनौर रोड पर एक नहीं बल्कि दो लिंक रोड बनाकर पूरे क्षेत्र को चंडीगढ़-संगरूर हाईवे से जोड़ दिया। आज सनौर के लोगों को चंडीगढ़ या संगरूर जाने के लिए शहर के बीच से होकर नहीं गुजरना पड़ता, बल्कि वह सनौर से ही सीधा बाईपास का प्रयोग कर सकते हैं। 

इस प्रयास के बाद से क्षेत्र में रोजगार के नये अवसर पैदा हुए। शहर के कई बड़े स्कूलों ने इस क्षेत्र में अपनी शाखाएँ स्थापित की हैं। इतना ही नहीं, क्षेत्र में कई नई कॉलोनियां बनी और किसानों का आर्थिक स्तर दस गुना से भी अधिक बढ़ा। उन्होंने कहा कि क्षेत्र के लोगों ने अपने वोट के अधिकार से जो शक्ति दी है, उससे वे क्षेत्र की सबसे बड़ी समस्या घग्गर के स्थाई समाधान को अंतिम चरण तक पहुंचाने में सफल रहे हैं। 

घग्गर का समाधान होने के बाद क्षेत्र में बाढ़ की समस्या पूरी तरह खत्म हो जाएगी और क्षेत्र के लोग भविष्य में होने वाले जान-माल के नुकसान से बच सकेंगे। महारानी प्रणीत कौर ने भारतीय जनता पार्टी के सभी छह मंडल अध्यक्षों और नारी शक्ति के लिए प्रयासरत गगन मान और निशा ऋषि की सराहना की। महारानी प्रणीत कौर ने कहा कि जनता के प्यार और बढ़े हुए विश्वास से वे कह सकती हैं कि वे इस बार लोकसभा चुनाव जरूर जीतेंगी। 

उनकी जीत क्षेत्र के लिए बहुत फायदेमंद होगी, क्योंकि वे क्षेत्र की किसी भी समस्या को अनसुलझा नहीं छोड़ेंगे। उन्होंने अपने पहले के बयान को दोहराते हुए कहा कि वह जिले में बहू बनकर आई थीं, लेकिन बहू होने के साथ-साथ लोगों ने उन्हें बेटी जैसा प्यार दिया, जिसका कर्ज वह कभी नहीं चुका पाएंगी। महारानी प्रणीत कौर ने कहा कि अगर सनौर हलके के लोगों ने उन पर भरोसा जताया है तो वे इस भरोसे को कभी टूटने नहीं देंगी। 

उन्होंने कहा कि उन्हें खुद पर और नरेंद्र मोदी पर पूरा भरोसा है, क्योंकि नरेंद्र मोदी ने जो कहा उसे हमेशा पूरा किया। मौजूदा पंजाब सरकार की तरह नहीं जो लोगों से वादे करती रहती है और सत्ता हासिल करने के बाद सब कुछ भूल जाती है। उन्होंने कहा कि वह खुद एक मां हैं और जानती हैं कि बच्चों और क्षेत्र का भविष्य सुरक्षित करते हुए इसे कैसे आगे बढ़ाना है। आर्थिक स्थिति को मजबूत करने में केंद्र की मोदी सरकार की भूमिका का लोहा पूरी दुनिया मान रही है। 

मंच से बोलते हुए महारानी प्रणीत कौर ने जसपाल गागरोली, अमरिन्दर सिंह ढिढसा, जिम्मी डकाला, नरेश धीमान, एसके देव, जस्सी गुज्जर, डॉ. दिलावर, सनौर हलके के समूह कार्यकर्ताओं और वरिष्ठ भाजपा नेता बिक्रमजीत इंदर सिंह चहल को धन्यवाद दिया जो सनौक निर्वाचन क्षेत्र में भाजपा के लिए दिन-रात काम कर रहे हैं।

ਸਨੌਰ ਹਲਕੇ ਵਿੱਚ ਪ੍ਰਨੀਤ ਕੌਰ ਦੇ ਹੱਕ 'ਚ ਭਾਰੀ ਇਕੱਠ

ਸਨੌਰ ਹਲਕੇ ਨੇ ਹਮੇਸ਼ਾ ਹੀ ਸਾਡੇ ਪਰਿਵਾਰ ਨੂੰ ਪੂਰਨ ਸਹਿਯੋਗ ਦਿੱਤਾ ਹੈ - ਪ੍ਰਨੀਤ ਕੌਰ

ਪਟਿਆਲਾ

ਵੀਰਵਾਰ ਨੂੰ ਸਨੌਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਪਟਿਆਲਾ-ਦੇਵੀਗੜ੍ਹ ਰੋਡ 'ਤੇ ਸਥਿਤ ਪ੍ਰੇਮ ਬਾਗ 'ਚ ਭਾਰੀ ਗਿਣਤੀ ਵਿੱਚ ਇਕੱਠ ਕੀਤਾ ਜਿਸਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਨੌਰ ਹਲਕੇ ਨੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਹੈ। ਸਨੌਰ ਇਲਾਕੇ ਦੇ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਵਾਅਦਾ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਇਲਾਕਾ ਨਿਵਾਸੀਆਂ ਨੂੰ ਯਾਦ ਕਰਵਾਇਆ ਕਿ ਵਾਰਡਰ ਰੋਡ ਆਰਗੇਨਾਈਜ਼ੇਸ਼ਨ ਕਿਸੇ ਵੀ ਕੀਮਤ 'ਤੇ ਦੱਖਣੀ ਬਾਈਪਾਸ ਨਾਲ ਸਨੌਰ ਰੋਡ ਨੂੰ ਲਿੰਕ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ। 

ਪਰ ਕੈਪਟਨ ਅਮਰਿੰਦਰ ਸਿੰਘ ਨੇ ਇਲਾਕਾ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਬੀਆਰਓ ਤੋਂ ਸਨੌਰ ਰੋਡ ਤੇ ਇੱਕ ਨਹੀਂ ਸਗੋਂ ਦੋ ਲਿੰਕ ਸੜਕਾਂ ਬਣਾ ਕੇ ਸਮੁੱਚੇ ਇਲਾਕੇ ਨੂੰ ਚੰਡੀਗੜ੍ਹ-ਸੰਗਰੂਰ ਹਾਈਵੇਅ ਨਾਲ ਜੋੜ ਦਿੱਤਾ। ਅੱਜ ਸਨੌਰ ਦੇ ਲੋਕਾਂ ਨੂੰ ਚੰਡੀਗੜ੍ਹ ਜਾਂ ਸੰਗਰੂਰ ਜਾਣ ਲਈ ਸ਼ਹਿਰ ਦੇ ਕੇਂਦਰ ਤੋਂ ਨਹੀਂ ਸਗੋਂ ਸਨੌਰ ਰੋਡ ਤੋਂ ਹੀ ਹਾਈਵੇਅ ਰਾਹੀਂ ਜਾਣਾ ਆਸਾਨ ਕਰ ਦਿੱਤਾ ਗਿਆ ਹੈ। ਇਸ ਕੋਸ਼ਿਸ਼ ਤੋਂ ਬਾਅਦ ਇਲਾਕੇ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। 

ਸ਼ਹਿਰ ਦੇ ਕਈ ਵੱਡੇ ਸਕੂਲਾਂ ਨੇ ਇਸ ਖੇਤਰ ਵਿੱਚ ਆਪਣੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਹਨ। ਇੰਨਾ ਹੀ ਨਹੀਂ ਇਲਾਕੇ ਵਿੱਚ ਕਈ ਨਵੀਆਂ ਕਲੋਨੀਆਂ ਬਣੀਆਂ ਅਤੇ ਕਿਸਾਨਾਂ ਦਾ ਆਰਥਿਕ ਪੱਧਰ ਦਸ ਗੁਣਾ ਤੋਂ ਵੀ ਵੱਧ ਹੋਇਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਰਾਹੀਂ ਦਿੱਤੀ ਤਾਕਤ ਨਾਲ ਉਹ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਘੱਗਰ ਦੇ ਸਥਾਈ ਹੱਲ ਨੂੰ ਅੰਤਿਮ ਪੜਾਅ 'ਤੇ ਲਿਜਾਣ 'ਚ ਕਾਮਯਾਬ ਰਹੇ ਹਨ। 

ਘੱਗਰ ਦੇ ਹੱਲ ਤੋਂ ਬਾਅਦ ਇਲਾਕੇ ਵਿੱਚ ਹੜ੍ਹਾਂ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਅਤੇ ਭਵਿੱਖ ਵਿੱਚ ਇਲਾਕੇ ਦੇ ਲੋਕ ਜਾਨੀ ਮਾਲੀ ਨੁਕਸਾਨ ਤੋਂ ਬਚ ਸਕਣਗੇ। ਮਹਾਰਾਣੀ ਪ੍ਰਨੀਤ ਕੌਰ ਨੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਛੇ ਮੰਡਲ ਪ੍ਰਧਾਨਾਂ ਅਤੇ ਨਾਰੀ ਸ਼ਕਤੀ ਲਗੀ ਕੰਮ ਕਰ ਰਹਿਆਂ ਗਗਨ ਮਾਨ ਅਤੇ ਨਿਸ਼ਾ ਰਿਸ਼ੀ ਦੀ ਪ੍ਰਸ਼ੰਸਾ ਕੀਤੀ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਵਧੇ ਹੋਏ ਵਿਸ਼ਵਾਸ ਨਾਲ ਉਹ ਕਹਿ ਸਕਦੇ ਹਨ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜ਼ਰੂਰ ਜਿੱਤਣਗੇ। 

ਉਹਨਾਂ ਦੀ ਜਿੱਤ ਇਲਾਕੇ ਲਈ ਬਹੁਤ ਭਾਗਾਂ ਵਾਲੀ ਹੋਵੇਗੀ ਕਿਉਂਕਿ ਉਹ ਇਲਾਕੇ ਦੀ ਕੋਈ ਵੀ ਸਮੱਸਿਆ ਅਧੂਰੀ ਨਹੀਂ ਛੱਡਣਗੇ। ਉਨ੍ਹਾਂ ਆਪਣੇ ਪੁਰਾਣੇ ਬਿਆਨ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਜ਼ਿਲ੍ਹੇ 'ਚ ਨੂੰਹ ਬਣ ਕੇ ਆਈ ਸੀ ਪਰ ਨੂੰਹ ਹੋਣ ਦੇ ਨਾਲ-ਨਾਲ ਲੋਕਾਂ ਨੇ ਉਹਨਾਂ ਨੂੰ ਧੀ ਵਰਗਾ ਪਿਆਰ ਦਿੱਤਾ, ਜਿਸ ਦਾ ਉਹ ਕਦੇ ਵੀ ਅਹਸਾਨ ਨਹੀਂ ਚੁਕਾ ਸਕਣਗੇ। ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਸਨੌਰ ਹਲਕੇ ਦੇ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਹੈ ਤਾਂ ਉਹ ਇਸ ਵਿਸ਼ਵਾਸ ਨੂੰ ਕਦੇ ਟੁੱਟਣ ਨਹੀਂ ਦੇਣਗੇ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਤੇ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ ਕਿਉਂਕਿ ਨਰਿੰਦਰ ਮੋਦੀ ਨੇ ਜੋ ਕਿਹਾ ਉਸਨੂੰ ਹਰ ਹਾਲ ਵਿੱਚ ਪੂਰਾ ਜਰੂਰ ਕੀਤਾ। ਮੌਜੂਦਾ ਪੰਜਾਬ ਸਰਕਾਰ ਵਾਂਗ ਨਹੀਂ ਜੋ ਲੋਕਾਂ ਨਾਲ ਵਾਅਦੇ ਕਰਦੀ ਰਹਿੰਦੀ ਹੈ ਅਤੇ ਸੱਤਾ ਹਾਸਲ ਕਰਕੇ ਸਭ ਨੂੰ ਭੁੱਲ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਖੁਦ ਇੱਕ ਮਾਂ ਹਨ ਅਤੇ ਉਹ ਜਾਣਦੇ ਹਨ ਕਿ ਬੱਚਿਆਂ ਅਤੇ ਇਲਾਕੇ ਦੇ ਭਵਿੱਖ ਨੂੰ ਸੁਰੱਖਿਅਤ ਕਰਦੇ ਹੋਏ ਇਸਨੂੰ ਤਰੱਕੀ ਵੱਲ ਕਿਵੇਂ ਲਿਜਾਣਾ ਹੈ। 

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਗਈ ਭੂਮਿਕਾ ਨੂੰ ਪੂਰੀ ਦੁਨੀਆ ਮੰਨ ਰਹੀ ਹੈ। ਸਟੇਜ ਤੋਂ ਸੰਬੋਧਨ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਨੇ ਜਸਪਾਲ ਗਗਰੋਲੀ, ਅਮਰਿੰਦਰ ਸਿੰਘ ਢੀਡਸਾ, ਜਿੰਮੀ ਡਕਾਲਾ, ਨਰੇਸ਼ ਧੀਮਾਨ, ਐਸ.ਕੇ ਦੇਵ, ਜੱਸੀ ਗੁੱਜਰ, ਡਾ: ਦਿਲਾਵਰ, ਸਨੌਰ ਹਲਕੇ ਦੇ ਸਮੂਹ ਵਰਕਰਾਂ ਅਤੇ ਭਾਜਪਾ ਦੇ ਸੀਨੀਅਰ ਆਗੂ ਬਿਕਰਮਜੀਤ ਇੰਦਰ ਸਿੰਘ ਚਾਹਲ ਦਾ ਮੁੱਖ ਤੌਰ 'ਤੇ ਧੰਨਵਾਦ ਕੀਤਾ ਜੋ ਹਲਕਾ ਸਨੌਰ ਵਿੱਚ ਭਾਜਪਾ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ।

 

Tags: Preneet Kaur , Bharatiya Janata Party , BJP , BJP Punjab , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD