ਦੁਸ਼ਿਹਰਾ ਕਮੇਟੀ ਖਰੜ ਵਲੋਂ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਪੂਰਵਜਾਂ ਨਾਲ ਸੰਬੰਧਤ ਮਹਾਰਾਜਾ ਅੱਜ ਸਰੋਵਰ ਮੈਦਾਨ ਖਰੜ ਵਿਖੇ ਮਨਾਏ ਜਾਣ ਵਾਲੇ ਦੁਸ਼ਿਹਰੇ ਦਾ ਆਪਣਾ ਇਕ ਵੱਖਰਾ ਹੀ ਮਹੱਤਵ ਹੈ, ਹਰ ਸਾਲ ਦੀ ਤਰਾਂ ਦੁਸ਼ਹਿਰਾ ਕਮੇਟੀ ਵਲੋਂ ਇਥੇ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਿਸਦਾ ਆਨੰਦ ਮਾਣਨ ਲਈ ਬਹੁਤ ਵੱਡੀ ਗਿਣਤੀ ਵਿੱਚ ਲੋਕੀਂ ਇਸ ਵਿੱਚ ਸ਼ਾਮਿਲ ਹੁੰਦੇ ਹਨ। ਦੁਸ਼ਿਹਰੇ ਦੇ ਤਿਉਹਾਰ ਨੂੰ ਲੈਕੇ ਤਿਆਰੀਆਂ ਅਰੰਭ ਹੋ ਚੁੱਕੀਆਂ ਹਨ। ਇਸੇ ਸੰਬੰਧ ਵਿੱਚ ਦੁਸ਼ਹਿਰਾ ਕਮੇਟੀ ਵਲੋਂ ਸ਼੍ਰੀ ਹਨੂੰਮਾਨ ਜੀ ਦੀ ਝਾਂਕੀ ਦੀ ਅਗਵਾਈ ਵਿੱਚ ਹਮੇਸ਼ਾਂ ਦੀ ਤਰਾਂ ਅੱਜ (ਝੰਡੀ) ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਪਰਸ਼ੂਰਾਮ ਭਵਨ ਵਿਖੇ ਭਗਤ ਸ਼ਿਰੋਮਣੀ ਸੰਕਟ ਮੋਚਨ ਸ਼੍ਰੀ ਹਨੂੰਮਾਨ ਜੀ ਲਈ (ਰੋਟ) ਭੋਗ ਬਣਾ ਉਨ੍ਹਾਂ ਦੀ ਵਿਧੀਵਤ ਪੂਜਾ ਅਰਚਨਾ ਕੀਤੀ ਗਈ, ਜਿਸਦੇ ਮਗਰੋਂ ਪੂਰੇ ਸ਼ਹਿਰ ਅੰਦਰ ਇਹ ਝੰਡ ਦੀ ਯਾਤਰਾ ਕੱਢੀ ਗਈ। ਜਿਸਦਾ ਹਰ ਥਾਂ ਪੁੱਜਣ 'ਤੇ ਸ਼ਰਧਾਲੂਆਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਕਮਲ ਕਿਸ਼ੋਰ ਸ਼ਰਮਾਂ, ਸੁਭਾਸ਼ ਸ਼ਰਮਾਂ, ਕਮਲਜੀਤ ਸਿੰਘ, ਸੰਜੇ ਅਰੋੜਾ, ਪਰਮਜੀਤ ਸਿੰਘ, ਕਾਲਾ ਸੈਣੀ,ਅਨਿਲ ਪੂਰੀ,ਨਰਿੰਦਰ ਸਿੰਘ,ਰਾਕੇਸ਼ ਕੁਮਾਰ, ਸੰਜੀਵ ਸ਼ਰਮਾਂ ਸ਼ੀਲਾ, ਰਾਜੇਸ਼ ਕੌਸ਼ਿਕ, ਰਵਿੰਦਰ ਸ਼ਰਮਾਂ, ਚਰਨਜੀਤ ਲੌੰਗੀਆ, ਪ੍ਰਮੋਦ ਆਨੰਦ, ਬਿੱਟੂ, ਸ਼ਿਵ ਕੁਮਾਰ ਆਦਿ ਹਾਜਰ ਸਨ।