ਦੁਸਹਿਰਾ ਕਮੇਟੀ ਖਰੜ ਵੱਲੋਂ ਪਿਛਲੇ 25 ਸਾਲਾਂ ਤੋਂ ਪ੍ਰਧਾਨ ਕਮਲ ਕਿਸ਼ੋਰ ਦੀ ਅਗਵਾਈ ਹੇਠ ਲਗਾਤਾਰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦਸਹਿਰਾ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਨੇ ਪੱਤਰਕਾਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੁਸ਼ਹਿਰਾ ਕਮੇਟੀ ਆਪਣੇ 25 ਸਾਲ ਸ਼ਾਨਦਾਰ ਢੰਗ ਨਾਲ ਅੱਗੇ ਵਧਦੇ ਹੋਏ 26ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਈ ਹੈ ਇਸ ਦੇ ਸੰਬੰਧ ਵਿੱਚ ਦੁਸਹਿਰਾ ਕਮੇਟੀ ਖਰੜ ਵੱਲੋਂ ਸਿਲਵਰ ਜੁਬਲੀ ਮਨਾਉਂਦੇ ਹੋਏ ਅੱਜ ਕੇਕ ਕੱਟ ਕੇ ਖੁਸ਼ੀ ਮਨਾਈ ਗਈ।
ਉਹਨਾਂ ਦੱਸਿਆ ਇਸ ਨੂੰ ਲੈ ਕੇ ਕਲੱਬ ਮੈਂਬਰਾਂ ਬੇਹੱਦ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਦੱਸਿਆ ਅੱਜ 26ਵੇਂ ਸਾਲ ਪ੍ਰਵੇਸ਼ ਕਰਦੇ ਹੋਏ "ਦੁਸਹਿਰਾ ਉਤਸਵ 2025" ਵੱਲੋਂ ਨੂੰ ਲੈ ਕੇ ਅੱਜ ਰਾਮ ਚੰਦਰ ਜੀ ਦੇ ਵਿਆਹ ਸਬੰਧ ਵਿੱਚ ਪਹਿਲੀ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਨੌ ਝਾਂਕੀਆਂ ਤਿਆਰ ਕੀਤੀਆਂ ਗਈਆਂ ਸਨ। ਉਹਨਾਂ ਦੱਸਿਆ ਇਸ ਵਾਰੀ ਦੋ ਝਾਂਕੀਆਂ ਜਿਨਾਂ ਵਿੱਚ ਗਣੇਸ਼, ਸ਼ਿਵ ਵਿਆਹ ਤੇ ਰਾਮ ਜਨਮ ਛੂਲੇ ਤੇ ਝਾਕੀਆਂ ਤਿਆਰ ਕੀਤੀਆਂ ਗਈਆਂ ਸਨ।
ਇਸ ਮੌਕੇ ਸੁਭਾਸ਼ ਸ਼ਰਮਾ,ਸੰਜੇ ਅਰੋੜਾ, ਸਤੀਸ਼ ਜੈਨ, ਪਰਮਜੀਤ ਸਿੰਘ ਪੰਮੀ, ਗੁਰਮੁਖ ਸਿੰਘ ਮਾਨ,ਰਾਜੇਸ਼ ਕੌਸ਼ਿਕ, ਸੁਰਿੰਦਰ ਰਾਣਾ,ਦੀਪਕ ਕੌਸ਼ਲ,ਬਲਰਾਮ ਕੌਸ਼ਲ,ਸੋਮਨਾਥ, ਬਲਜੀਤ ਸਿੰਘ, ਪ੍ਰਦੀਪ ਵੈਦ, ਅਨੀਲ ਪੁਰੀ, ਤਰਨਦੀਪ ਸ਼ਰਮਾ, ਰਮਾਨਦੀਪ ਸ਼ਰਮਾ,ਕੁਨਾਲ ਰਿਖੀ, ਕਾਲਾ ਸਿੰਘ ਸੈਣੀ, ਸੰਯਮ ਜੈਨ, ਪੁਨੀਤ ਸ਼ਰਮਾ, ਪ੍ਰਦੀਪ ਬੰਟੀ, ਰੀਤਿਕ, ਰਾਗਵ, ਕਾਰਤਿਕ, ਵਿਸ਼ਾਲ ਕੁਮਾਰ, ਅਜੇ ਕੁਮਾਰ,ਚੇਤਨ, ਸਮੇਤ ਸਮੂਹ ਮੈਂਬਰ ਹਾਜਰ ਸਨ।