Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ

ਮੋਹਾਲੀ ਦੌਰੇ ‘ਚ ਰਾਜਾ ਵੜਿੰਗ ਨੇ ਕੀਤੇ ਰਾਜਨੀਤਕ ਹਾਲਾਤਾਂ ’ਤੇ ਤਿੱਖੇ ਪ੍ਰਹਾਰ

Kuljit Singh Bedi, Mohali Municipal Corporation, Sahibzada Ajit Singh Nagar, Punjab Pradesh Congress Committee, Congress, Punjab Congress, Amrinder Singh Raja Warring, Kamal Kishore Sharma

Web Admin

Web Admin

5 Dariya News

ਮੋਹਾਲੀ , 24 Nov 2025

Last updated on: Nov 25, 2025, 18:07 IST

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਫੇਜ਼ 3B2, ਮੋਹਾਲੀ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਗ੍ਰਹਿ ਪਹੁੰਚੇ। ਡਿਪਟੀ ਮੇਅਰ ਨੇ ਉਹਨਾਂ ਦਾ ਵਿਸ਼ੇਸ਼ ਸਵਾਗਤ ਕੀਤਾ ਅਤੇ ਮੋਹਾਲੀ ਹਲਕੇ ਨਾਲ ਜੁੜੇ ਮੱਦੇ ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਨਿਯੁਕਤ ਪ੍ਰਧਾਨ ਕਮਲ ਸ਼ਰਮਾ ਵੀ ਹਾਜ਼ਰ ਸਨ। ਬੇਦੀ ਵੱਲੋਂ ਰਾਜਾ ਵੜਿੰਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਉਹ ਅਨੰਦਪੁਰ ਸਾਹਿਬ ਤੋਂ ਸਿੱਧਾ ਡਿਪਟੀ ਮੇਅਰ ਬੇਦੀ ਨੂੰ ਮਿਲਣ ਆਏ ਹਨ ਅਤੇ ਮੋਹਾਲੀ ਦੇ ਲੋਕੀ ਮੁੱਦਿਆਂ ਬਾਰੇ ਜ਼ਮੀਨੀ ਫੀਡਬੈਕ ਇਕੱਠਾ ਕਰ ਰਹੇ ਹਨ। ਵੜਿੰਗ ਨੇ ਚੰਡੀਗੜ੍ਹ ਅਧਿਕਾਰਾਂ ਨੂੰ ਲੈ ਕੇ ਕੇਂਦਰ 'ਤੇ ਸਧੇ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ “ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ ਤੇ ਹੈ। 

ਹੁਣ ਕੇਂਦਰ ਆਰਟੀਕਲ 25 ਦੇ ਸਹਾਰੇ ਨਵਾਂ ਸੰਸ਼ੋਧਨ ਲਿਆ ਕੇ 240 ਦਾ ਹਵਾਲਾ ਦੇ ਰਿਹਾ। ਇਹ ਸਭ ਸੰਸਦ ਟੀਵੀ ਰਾਹੀਂ ਪਤਾ ਲੱਗਿਆ। ਇਹ ਪੰਜਾਬ ਦੇ ਹੱਕਾਂ ਨੂੰ ਕੱਟਣ ਦੀ ਕੋਸ਼ਿਸ਼ ਹੈ।” ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਨਾਲ ਬਣਿਆ ਹੈ ਅਤੇ ਰਾਜ ਦੇ ਅਧਿਕਾਰਾਂ 'ਤੇ ਕਤਲੇਆਮ ਨਹੀਂ ਹੋਣ ਦਿੱਤਾ ਜਾਵੇਗਾ।

ਗੈਂਗਸਟਰਵਾਦ ਤੇ ਲਾਅ ਐਂਡ ਆਰਡਰ ’ਤੇ ਆਪ ਸਰਕਾਰ ਨੂੰ ਕੱਸਿਆ ਘੇਰਾ

ਮੋਹਾਲੀ ਵਿਚ ਗੈਂਗਸਟਰਵਾਦ 'ਤੇ ਵੜਿੰਗ ਖਾਸੇ ਗੰਭੀਰ ਦਿੱਖੇ। ਉਹਨਾਂ ਕਿਹਾ ਕਿ ਮੋਹਾਲੀ ਗੈਂਗਸਟਰਾਂ ਦੀ ਹੱਬ ਬਣ ਗਿਆ। ਹਰ ਚੌਥੇ ਘਰ ਨੂੰ ਫਰੌਤੀ ਦੀ ਕਾਲ ਆਉਂਦੀ ਹੈ। ਸੋ ਵਿੱਚੋਂ ਇੱਕ ਵਿਅਕਤੀ ਪੁਲਿਸ ਨੂੰ ਦੱਸਦਾ ਹੈ ਬਾਕੀ ਫਿਰੌਤੀ ਦੇ ਕੇ ਚੁੱਪ ਕਰ ਜਾਂਦੇ ਹਨ। ਲੋਕ ਕਹਿੰਦੇ ਨੇ ਪੁਲਿਸ ਦਾ ਕੋਈ ਡਰ ਨਹੀਂ। ਸਰਕਾਰ ਨੂੰ ਸਵਾ ਚਾਰ ਸਾਲ ਹੋ ਗਏ… ਹੁਣ ਹੋਰ ਪਿਛਲੀ ਸਰਕਾਰਾਂ ਨੂੰ ਦੋਸ਼ ਦੇਣ ਦਾ ਕੋਈ ਤੁਕ਼ ਨਹੀਂ। ਉਹਨਾਂ ਸਪੱਸ਼ਟ ਕਿਹਾ ਕਿ ਲਾਅ ਐਂਡ ਆਰਡਰ ਦੀ ਹਾਲਤ ਬਦ ਤੋਂ ਬਦਤਰ ਹੈ।

ਪੰਜਾਬ ਯੂਨੀਵਰਸਿਟੀ ਚੋਣਾਂ, ਬੀਬੀਐਮਬੀ, ਐਸਵਾਈਐਲ ਅਤੇ ਫੈਡਰਲ ਮੁੱਦਿਆਂ ’ਤੇ ਵੀ ਤਿੱਖੀ ਟਿੱਪਣੀ

ਵੜਿੰਗ ਨੇ ਦਾਅਵਾ ਕੀਤਾ ਕਿ ਕੇਂਦਰ ਜਾਣ-ਬੁੱਝ ਕੇ ਪੰਜਾਬ ਨਾਲ “ਛੋਟੀ-ਛੋਟੀ ਚੁੰਨੀ ਖਿੱਚ” ਵਾਲੀ ਰਾਜਨੀਤੀ ਕਰ ਰਿਹਾ ਹੈ। “ਯੂਨੀਵਰਸਿਟੀ ਚੋਣਾਂ ਨੂੰ ਰੋਕਣਾ, ਬੀਬੀਐਮਬੀ ਵਿੱਚ ਤਬਦੀਲੀਆਂ ਕਰਨਾ,  ਐਸ ਵਾਈ ਐਲ ਦਾ ਮੁੱਦਾ, ਇਹ ਸਾਰੀਆਂ ਹਰਕਤਾਂ ਪੰਜਾਬ ਦੀ ਪਛਾਣ ਨੂੰ ਘਟਾਉਣ ਲਈ ਹਨ। ਮਹਾਲੀ ਵਿੱਚ ਡਿਪਟੀ ਮੇਅਰ ਬੇਦੀ ਨਾਲ ਪੰਜਾਬ ਕਾਂਗਰਸ ਦੀ ਰੈਲੀ ਦੌਰਾਨ ਜੁੜੇ ਪਿਛਲੇ ਵਿਵਾਦ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਖੁਲ੍ਹ ਕੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਹੋਰ ਨੂੰ ਅਪਮਾਨਿਤ ਕਰਨ ਦਾ ਹੱਕ ਨਹੀਂ। 

ਕਈ ਵਾਰੀ ਗੱਲ ਫਿਸਲ ਜਾਂਦੀ ਹੈ, ਅਸੀਂ ਮਾਫ਼ੀ ਮੰਗ ਲੈਂਦੇ ਹਾਂ ਪਰ ਅਜਿਹਾ ਹੋਣਾ ਹੀ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਬੇਦੀ ਸਾਹਿਬ ਸਾਡੇ ਸੀਨੀਅਰ ਨੇਤਾ ਨੇ — ਚਾਰ ਵਾਰ ਕੌਂਸਲਰ ਜਿੱਤ ਕੇ ਕਾਂਗਰਸ ਨੂੰ ਮਜ਼ਬੂਤੀ ਦਿੱਤੀ। ਅਜਿਹੇ ਲੋਕਾਂ ਦੀ ਬਦੌਲਤ ਹੀ ਕਾਂਗਰਸ ਪਾਰਟੀ ਜਮੀਨੀ ਸਤਰ ਤੇ ਮਜਬੂਤ ਹੈ

2027 ਦੀ ਇਲੈਕਸ਼ਨ : 

ਵੜਿੰਗ ਨੇ ਸਾਫ਼ ਬੋਲਿਆ ਕਿ 2027 ਵਿੱਚ ਕਾਂਗਰਸ ਪੂਰੀ ਮਜਬੂਤ। ਮੁੱਖ ਟੱਕਰ ਕਾਂਗਰਸ ਅਤੇ ਆਪ ਵਿਚਕਾਰ ਰਹੇਗੀ। ਉਹਨਾਂ ਕਿਹਾ ਕਿ “ਬਾਏ-ਇਲੈਕਸ਼ਨਾਂ ਤੋਂ ਕਦੇ ਵੀ ਵੱਡੇ ਨਤੀਜੇ ਨਹੀਂ ਨਿਕਲਦੇ। ਪਰ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਕਾਂਗਰਸ ਨੇ ਜਿੱਤੀਆਂ — ਲੋਕਾਂ ਦਾ ਮੰਡੇਟ ਸਾਡੇ ਨਾਲ ਹੈ।

ਮੁੱਖ ਮੰਤਰੀ ਲਈ ਦਾਵੇਦਾਰੀ ’ਤੇ ਜਵਾਬ—“ਇਹ ਫੈਸਲਾ ਕੇਵਲ ਹਾਈ ਕਮਾਂਡ ਦਾ”

ਕਾਂਗਰਸ ਪਾਰਟੀ ਦੇ ਸੱਤਾ ਵਿੱਚ ਆਉਣ ਤੇ ਮੁੱਖ ਮੰਤਰੀ ਕੌਣ ਬਾਰੇ ਸਵਾਲ ‘ਤੇ ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਦਾ ਅਹੁਦੇ ਦੇ ਦਾਅਵੇਦਾਰ ਨਹੀਂ ਹਨ ਪਰ ਮੁੱਖ ਮੰਤਰੀ ਦਾ ਉਮੀਦਵਾਰ ਕੌਣ — ਇਹ ਫੈਸਲਾ ਖਰਗੇ, ਰਾਹੁਲ ਗਾਂਧੀ ਅਤੇ ਹਾਈ ਕਮਾਂਡ ਦਾ ਹੁੰਦਾ ਹੈ। ਸਾਡਾ ਟੀਚਾ ਪਹਿਲਾਂ ਸਰਕਾਰ ਬਣਾਉਣ ਦਾ ਹੈ।

ਮੋਹਾਲੀ ਹਲਕੇ ਬਾਰੇ ਫੀਡਬੈਕ ਲੈਣ ਲਈ ਆਏ — ਵੜਿੰਗ

ਵੜਿੰਗ ਨੇ ਕਿਹਾ ਕਿ ਉਹ ਜ਼ਮੀਨ ਨਾਲ ਜੁੜੇ ਸਾਰੇ ਮੁੱਦਿਆਂ ’ਤੇ ਲੋਕਾਂ ਤੋਂ ਰਾਏ ਇਕੱਠੀ ਕਰ ਰਹੇ ਹਨ ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਰਣਨੀਤੀਆਂ ਮਜ਼ਬੂਤ ਬਣਾਈਆਂ ਜਾ ਸਕਣ। ਇਸ ਮੌਕੇ ਗਗਨਦੀਪ ਸਿੰਘ ਬੌਬੀ, ਜਤਿੰਦਰ ਸਿੰਘ ਜੌਲੀ, ਗੁਰਮੀਤ ਸਿੰਘ ਸਿਆਨ, ਐਡਵੋਕੇਟ ਸੁਸ਼ੀਲ ਅੱਤਰੀ, ਅਜਾਇਬ ਸਿੰਘ ਬਾਕਰਪੁਰ, ਸੀਤਲ ਸਿੰਘ 3ਬੀ2, ਨਿਖਲ ਦੀਪ ਮਹਾਜਨ, ਵਿਜੇਂਦਰ ਸਿੰਘ ਚਾਵਲਾ, ਜਸਵਿੰਦਰ ਸਿੰਘ ਸੇਠੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

 

Tags: Kuljit Singh Bedi , Mohali Municipal Corporation , Sahibzada Ajit Singh Nagar , Punjab Pradesh Congress Committee , Congress , Punjab Congress , Amrinder Singh Raja Warring , Kamal Kishore Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD