Monday, 20 May 2024

 

 

LATEST NEWS Bhagwant Mann campaigned for Faridkot's AAP candidate Karamjit Anmol in Jaito and Moga Aam Aadmi Party's family continuously growing in Punjab, many big leaders joined AAP Pak occupied Kashmir is ours: Devender Singh Rana Rajpura has all the features of becoming the main industrial center of Punjab: Preneet Kaur Will bring a big project of the cotton industry in Sri Anandpur Sahib : Dr. Subhash Sharma Vijay Inder Singla Vows to Accelerate Punjab’s Industrial Development and Elevate it to the Top 2024 Lok Sabha Election is Historic : Pawan Khera Amritpal cannot be classified as a Bandi Singh : Sukhbir Singh Badal SAD asks EC to take action against Hansraj Hans for threatening farmers Bhagwant Mann campaigned for Kurukshetra's AAP candidate Sushil Gupta Committed to Delivering World-Class Healthcare in Punjab : Vijay Inder Singla Election is a democracy and here there should be a fight not of weapons but of ideas : Gurjeet Singh Aujla 'Lotus' will bloom with a resounding majority on all four seats of Devbhoomi Himachal Pradesh : Jagat Prakash Nadda Amarinder Singh Raja Warring Presents Vision Document ‘DRIVE IT’ for Ludhiana’s Transformation 6 Popular Prajakta Jahagirdar Web Series List 2024 | 5 Dariya News Strong Panthic and Regional Pitch in Shiromani Akali Dal Elaan- Nama (Manifesto) TS EAMCET May 2024 Results: How To Check The Result - Know Here! AAP's government has made Punjab a debtor - Gurjeet Aujla Piyush Chawla Net Worth 2024 | A Deep Dive into the Cricketing Star's Fortune Meet Hayer mantra for campaign; “Look at our government and my work in two years, then decide CPI M.L. (Liberation) held an election rally in Favor of Gurjeet Aujla

 

Will make elaborate security arrangements for 381 polling stations with vulnerable pockets- DEO Sakshi Sawhney, SSPs Amneet Kondal and Navneet S Bains

Every vulnerable polling station will be manned by paramilitary force, webcasting or micro observers

Sakshi Sawhney, DC Ludhiana, Ludhiana, Deputy Commissioner Ludhiana, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Ludhiana , 22 Mar 2024

District Election Officer-cum-Deputy Commissioner Sakshi Sawhney, SSP Khanna Amneet Kondal and SSP Ludhiana Rural Navneet Singh Bains on Friday said that the administration would make elaborate security arrangements for 381 polling stations with vulnerable pockets in the district.

Presiding over a meeting to review the arrangements here at the Bachat Bhawan, District Election Officer-cum-Deputy Commissioner Sakshi Sawhney, SSP Khanna Amneet Kondal and SSP Ludhiana Rural Navneet Singh Bains said that the administration had completed the vulnerability mapping of the district as per which 381 out of 2919 polling stations have been identified with vulnerable pockets. 

They said that special care would be taken to man the vulnerable polling stations across the district. The officers stated that special care would be taken to ensure that vulnerable polling stations across the district have adequate security cover-up to guarantee free and transparent polls. Punjab Police, along with the para-military force, would be deployed to cover these booths. 

To ensure fair and transparent polls, webcasting would be ensured in all polling stations on the directions of the Election Commission. The primary motive of all these efforts was to ensure that people could participate in this democratic process without any fear or pressure. The district administration is committed to ensuring that every polling booth of the assembly segments has adequate security cover-up to ensure free and fair polling.

The officers reiterated the firm commitment of the district administration to hold the Lok Sabha polls peacefully. They warned that anyone trying to disrupt the peace during the general elections would be dealt with strictly as per the law. 

Prominent figures who attended the meeting included ADC Major Amit Sareen, Anmol Singh Dhaliwal, Rupinder Pal Singh, GLADA ACA Ojsavi Alankar, MC Additional Commissioner Paramdeep Singh, SDMs Vikas Hira, Gurbir Singh Kohli, Baljinder Singh Dhillon, Deepak Bhatia, Rajneesh Arora, Beant Singh Sidhu, GLADA Estate Officer Ankur Mahindroo, Joint MC Commissioners Navneet Kaur Bal, Chetan Bunger, RTA Randeep Heer, Assistant Commissioner Krishna Pal Rajpoot, and others.

ਜ਼ਿਲ੍ਹੇ ਦੇ 381 ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ - ਡੀ.ਈ.ਓ. ਸਾਕਸ਼ੀ ਸਾਹਨੀ, ਐਸ.ਐਸ.ਪੀਜ਼ ਅਮਨੀਤ ਕੋਂਡਲ ਅਤੇ ਨਵਨੀਤ ਸਿੰਘ ਬੈਂਸ

ਹਰੇਕ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦਾ ਪ੍ਰਬੰਧ ਨੀਮ ਫੌਜੀ ਬਲ, ਵੈਬਕਾਸਟਿੰਗ ਜਾਂ ਮਾਈਕਰੋ ਅਬਜ਼ਰਵਰਾਂ ਦੁਆਰਾ ਕੀਤਾ ਜਾਵੇਗਾ

ਲੁਧਿਆਣਾ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 381 ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਸਥਾਨਕ ਬੱਚਤ ਭਵਨ ਵਿਖੇ ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਅਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀ ਸੰਵੇਦਨਸ਼ੀਲ ਸਬੰਧੀ ਮੈਪਿੰਗ ਮੁਕੰਮਲ ਕਰ ਲਈ ਗਈ ਹੈ ਜਿਸਦੇ ਤਹਿਤ 2919 ਪੋਲਿੰਗ ਸਟੇਸ਼ਨਾਂ ਵਿੱਚੋਂ 381 ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਸੁਤੰਤਰ ਅਤੇ ਪਾਰਦਰਸ਼ੀ ਚੋਣਾਂ ਦੀ ਗਰੰਟੀ ਦੇਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਨੂੰ ਯਕੀਨੀ ਬਣਾਉਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

ਇਨ੍ਹਾਂ ਬੂਥਾਂ ਨੂੰ ਕਵਰ ਕਰਨ ਲਈ ਪੰਜਾਬ ਪੁਲਿਸ ਸਮੇਤ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵੈਬਕਾਸਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ। ਇਨ੍ਹਾਂ ਸਾਰੇ ਯਤਨਾਂ ਦਾ ਮੁੱਢਲਾ ਮਨੋਰਥ ਇਹ ਯਕੀਨੀ ਬਣਾਉਣਾ ਸੀ ਕਿ ਲੋਕ ਇਸ ਜਮਹੂਰੀ ਪ੍ਰਕਿਰਿਆ ਵਿੱਚ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਭਾਗ ਲੈ ਸਕਣ। 

ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਧਾਨ ਸਭਾ ਹਲਕਿਆਂ ਦੇ ਹਰੇਕ ਪੋਲਿੰਗ ਬੂਥ 'ਤੇ ਸੁਤੰਤਰ ਅਤੇ ਨਿਰਪੱਖ ਮਤਦਾਨ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਆਮ ਚੋਣਾਂ ਦੌਰਾਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਿਪਟਿਆ ਜਾਵੇਗਾ। 

ਮੀਟਿੰਗ ਦੌਰਾਨ ਮੇਜਰ ਅਮਿਤ ਸਰੀਨ, ਅਨਮੋਲ ਸਿੰਘ ਧਾਲੀਵਾਲ, ਰੁਪਿੰਦਰ ਪਾਲ ਸਿੰਘ, ਏ.ਸੀ.ਏ. ਗਲਾਡਾ ਓਜਸਵੀ ਅਲੰਕਾਰ, ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਐਸ.ਡੀ.ਐਮਜ਼ ਵਿਕਾਸ ਹੀਰਾ, ਗੁਰਬੀਰ ਸਿੰਘ ਕੋਹਲੀ, ਬਲਜਿੰਦਰ ਸਿੰਘ ਢਿੱਲੋਂ, ਦੀਪਕ ਭਾਟੀਆ, ਰਜਨੀਸ਼ ਅਰੋੜਾ, ਬੇਅੰਤ ਸਿੰਘ ਸਿੱਧੂ, ਗਲਾਡਾ ਦੇ ਅਸਟੇਟ ਅਫਸਰ ਅੰਕੁਰ ਮਹਿੰਦਰੂ, ਸੰਯੁਕਤ ਨਗਰ ਨਿਗਮ ਕਮਿਸ਼ਨਰ ਨਵਨੀਤ ਕੌਰ ਬੱਲ, ਚੇਤਨ ਬੰਗੜ, ਆਰ.ਟੀ.ਏ. ਰਣਦੀਪ ਹੀਰ, ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਵੀ ਹਾਜ਼ਰ ਸਨ।

 

Tags: Sakshi Sawhney , DC Ludhiana , Ludhiana , Deputy Commissioner Ludhiana , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD