Tuesday, 25 June 2024

 

 

LATEST NEWS Big jolt to Congress and BJP in Jalandhar! Many leaders of both parties joined 'AAP' Exim bank gives presentation to CM Sukhvinder Singh Sukhu on possible export strategy in Himachal CM Bhagwant Mann has demoralised Punjab Police CM Sukhvinder Singh Sukhu urges Finance Commission to recommend liberal financial assistance to Himachal Pradesh Chief Minister Nayab Singh, his Cabinet and MLAs visits Shri Ram Mandir in Ayodhya Eddie Guerrero Net Worth 2024 | Know Interesting Facts About Eddie PSPCL gives Green Energy a push Dave Bautista Net Worth 2024 | Know The Bautista’s Bio, Career, and Lifestyle Ric Flair Net Worth 2024 | The Nature Boy's income, Bio, Career, and Lavish Lifestyle LPU organises SUTAKS to explore Societal Impact of Technological Advancements Dadasiba hospital to be upgraded to a 100-bed facility : CM Sukhvinder Singh Sukhu MP Sanjeev Arora seeks rationalization of income tax rates for individuals in coming Budget from FM Nirmala Sitharaman Surjeet Slathia Inaugurates Volleyball Tournament, Advocates Youth Involvement in Sports Transformed J&K post Art 370 repeal best tribute to Syama Prasad Mukherjee : Devender Singh Rana NDA Members in a meeting in Bari Brahmana War Against Drugs: Patiala Police Launches "Mission Sahyog" To Strengthen Fight Against Drugs Punjab Vidhan Sabha Speaker Kultar Singh Sandhwan Felicitates Hockey Players with Cash Prizes Bajwa only needs to climb 12 stairs to be in the BJP : AAP Chief Minister Nayab Singh makes pivotal announcements for Haryana's OBC Community Dr. Jitendra Singh Lauds PSUs at 1st “ET Government PSU Awards” Organized by Economic Times Amit Shah inaugurated the ‘Fast Track Immigration – Trusted Traveller Programme

 

Amritpal cannot be classified as a Bandi Singh : Sukhbir Singh Badal

Says real Bandi Singhs were those who were incarcerated for 26 to 29 years even after completion of their life sentences

Sukhbir Singh Badal, Shiromani Akali Dal, SAD, Akali Dal, Virsa Singh Valtoha, Lok Sabha Elections 2024, General Elections 2024, Lok Sabha Election, Lok Sabha 2024, Khadoor Sahib, Tarn Taran
Listen to this article

Web Admin

Web Admin

5 Dariya News

Khadoor Sahib/Tarn Taran , 18 May 2024

Shiromani Akali Dal (SAD) president Sukhbir Singh Badal today made it clear that Bhai Amritpal Singh could not be classified as a Bandi Singh even as he announced that he would not allow the latter to mislead the youth of Punjab and push the State back into darkness.

In a stirring speech at Naurangabad which evoked a massive response, the SAD president also made it clear that Amritpal Singh, who had spent one year in jail after arriving in Punjab in suspicious circumstances, was not a Bandi Singh. 

“The real Bandi Singhs are those who have spent 26 to 29 years in jail because of certain acts after being swayed by emotions. These persons have never asked to be released from prison but it the SAD and the Sikh Sangat which is fighting for their freedom”.

“I will not let the youth of my State be killed by falling prey to conspiracies of central agencies who want to divide the Sikh community. The SAD is steadfast in its resolve that it will not allow anyone to disturb the peace of Punjab. 

I also appeal to you to not to be swayed by sentiments and remember that the 103 year SAD represents the Panth and not someone who has been in jail for the last one year”. The SAD president, who was campaigning for party candidate Virsa Singh Valtoha, said “remember this person landed in Punjab two years back as a clean shaven Sikh. 

Subsequently he took on the ‘chola’ and even raised the slogan of Khalistan. Central agencies, which were privy to his movements, did not take any action against him but instead let him grow politically. Following this, when the law finally caught up with him, Amritpal adopted a disguise to escape and was finally ‘arrested’ after negotiations”. 

Mr Badal also cast aspersions at the manner in which Amritpal entered politics from prison. “His main proposer and lawyer is Rajdev Singh, who is the RSS leader from Malwa Zone – 1. Will a panthic personality ever appoint a RSS functionary as his lawyer?” he asked.

Asserting that this behavior was completely different from panthic leaders like S Parkash Singh Badal and thousands of other Akalis who had courted arrest voluntarily and spent years in jail. “S Parkash Singh Badal spent 16 years in jail. 

Your candidate Virsa Singh Valtoha spent nearly ten years in jail. He was kept in solitary confinement and even chained but he never sought release. The Akalis or their families never held dharnas demanding release of their leaders and kin respectively”. 

Urging Punjabis not to fall into any trap, Mr Badal said “remember how the actions of Hamas have led to the death of 35,000 innocent Palestinians even as Hamas leaders have gone underground or escaped”. He also urged people to remember the June 1, 1984 attack on Sri Darbar Sahib and the subsequent Congress sponsored massacre of Sikhs when they cast their votes on June 1 next month.  

SAD candidate Virsa Singh Valtoha detailed how the SAD and the SGPC had constantly fought to secure the release of the Bandi Singhs. “Right now propaganda has been initiated to free Amritpal alone whereas we are for freeing all Bandi Singhs like Bhai Balwant Singh Rajoana, Gurmeet Singh Engineer and Bhai Jagtar Singh Hawara”. Senior leaders Alwinderpal Singh Pakhoke and Ravinder Singh Brahmpura were also present on the occasion. 

ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ ਉਮਰ ਕੈਦ ਗੁਜ਼ਾਰਨ ਮਗਰੋਂ 26 ਤੋਂ 29 ਸਾਲ ਜੇਲ੍ਹ ਵਿਚ ਬਿਤਾਏ

ਖਡੂਰ ਸਾਹਿਬ/ ਤਰਨ ਤਾਰਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਪਸ਼ਟ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੀ ਤਰੀਕੇ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ ਤੇ ਉਹਨਾਂ ਐਲਾਨ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਸੂਬੇ ਨੂੰ ਮੁੜ ਕਾਲੇ ਦੌਰ ਵਿਚ ਧੱਕਣ ਨਹੀਂ ਦੇਣਗੇ।

ਇਥੇ ਨੌਰੰਗਾਬਾਦ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਜਿਹਨਾਂ ਨੇ ਪੰਜਾਬ ਵਿਚ ਸ਼ੱਕੀ ਹਾਲਾਤ ਵਿਚ ਪਹੁੰਚਣ ਮਗਰੋਂ ਇਕ ਸਾਲ ਜੇਲ੍ਹ ਵਿਚ ਬਿਤਾਇਆ ਹੈ, ਨੂੰ ਕਿਸੇ ਵੀ ਤਰੀਕੇ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ। 

ਉਹਨਾਂ ਕਿਹਾ ਕਿ ਅਸਲ ਬੰਦੀ ਸਿੰਘ ਉਹ ਹਨ ਜੋ ਭਾਵੁਕ ਹੋ ਕੇ ਹਾਲਾਤਾਂ ਦੇ ਵਹਿਣ ਵਿਚ ਵਹਿ ਗਏ ਤੇ ਉਮਰ ਕੈਦਾਂ ਪੂਰੀਆਂ ਹੋਣ ਦੇ ਬਾਵਜੂਦ 26 ਤੋਂ 29 ਸਾਲਾਂ ਤੋਂ ਜੇਲ੍ਹਾਂ ਵਿਚ ਹਨ।ਉਹਨਾਂ ਕਿਹਾ ਕਿ ਇਹਨਾਂ ਨੇ ਕਦੇ ਵੀ ਜੇਲ੍ਰ ਵਿਚੋਂ ਰਿਹਾਈ ਨਹੀਂ ਮੰਗੀ ਪਰ ਅਕਾਲੀ ਦਲ ਤੇ ਸਿੱਖ ਸੰਗਤ ਇਹਨਾਂ ਦੀ ਆਜ਼ਾਦੀ ਵਾਸਤੇ ਲੜ ਰਹੀ ਹੈ।

ਉਹਨਾਂ ਕਿਹਾ ਕਿ ਮੈਂ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਕੇਂਦਰੀ ਏਜੰਸੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਨਹੀਂ ਹੋਣ ਦਿਆਂਗਾ ਤੇ ਏਜੰਸੀਆਂ ਸਿੱਖ ਕੌਮ ਨੂੰ ਵੰਡਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਆਪਣੀ ਵਚਨਬੱਧਤਾ ’ਤੇ ਖੜ੍ਹਾ ਹੈ ਕਿ ਉਹ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਭਾਵਨਾਵਾਂ ਵਿਚ ਨਾ ਵਹੋ ਤੇ ਯਾਦ ਰੱਖੋ ਕਿ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਪ੍ਰਤੀਨਿਧਤਾ ਕਰਦਾ ਹੈ ਨਾ ਕਿ ਕੋਈ ਅਜਿਹਾ ਜੋ ਸਿਰਫ ਇਕ ਸਾਲ ਤੋਂ ਜੇਲ੍ਹ ਵਿਚ ਬੰਦ ਹੈ।

ਅਕਾਲੀ ਦਲ ਦੇ ਪ੍ਰਧਾਨ, ਜੋ ਪਾਰਟੀ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਲਈ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਤੁਸੀਂ ਇਸ ਵਿਅਕਤੀ ਨੂੰ ਯਾਦ ਕਰੋ ਜੋ ਦੋ ਸਾਲ ਪਹਿਲਾਂ ਕਲੀਨ ਸ਼ੇਵ ਹੋ ਕੇ ਪੰਜਾਬ ਪਹੁੰਚਿਆ ਸੀ। ਇਸ ਮਗਰੋਂ ਇਸਨੇ ’ਚੋਲਾ’ ਅਪਣਾ ਲਿਆ ਤੇ ਖਾਲਿਸਤਾਨ ਦੇ ਨਾਅਰੇ ਲਗਾਉਣ ਲੱਗ ਪਿਆ।

ਉਹਨਾਂ ਕਿਹਾ ਕਿ ਕੇਂਦਰੀ ਏਜੰਸੀਆਂ ਜਿਹਨਾਂ ਨੂੰ ਇਸਦੀਆਂ ਗਤੀਵਿਧੀਆਂ ਦਾ ਪਤਾ ਸੀ, ਉਹਨਾਂ ਨੇ ਇਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਸਨੂੰ ਸਿਆਸੀ ਤੌਰ ’ਤੇ ਉਭਰਣ ਦਿੱਤਾ। ਇਸ ਮਗਰੋਂ ਕਾਨੂੰਨ ਨੇ ਇਸਨੂੰ ਘੇਰ ਲਿਆ ਤੇ ਅੰਮ੍ਰਿਤਪਾਲ ਰੂਪ ਬਦਲ ਕੇ ਫਰਾਰ ਹੋ ਗਿਆ ਤੇ ਅਖੀਰ ਵਿਚ ਗੱਲਬਾਤ ਮਗਰੋਂ ਇਸਨੂੰ ’ਗ੍ਰਿਫਤਾਰ’ ਕਰ ਲਿਆ ਗਿਆ।

ਸਰਦਾਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਅੰਮ੍ਰਿਤਪਾਲ ਜੇਲ੍ਹ ਤੋਂ ਸਿਆਸਤ ਵਿਚ ਦਾਖਲ ਹੋਇਆ ਹੈ, ਉਹ ਵੀ ਸ਼ੱਕੀ ਹੈ। ਉਹਨਾਂ ਕਿਹਾ ਕਿ ਇਸਦਾ ਮੁੱਖ ਤਜਵੀਜ਼ਕਰਤਾ ਤੇ ਵਕੀਲ ਰਾਜਦੇਵ ਸਿੰਘ ਹੈ ਜੋ ਮਾਲਵਾ ਜ਼ੋਨ 1 ਤੋਂ ਆਰ ਐਸ ਐਸ ਦਾ ਆਗੂ ਹੈ। ਉਹਨਾਂ ਕਿਹਾ ਕਿ ਕੀ ਪੰਥਕ ਸ਼ਖਸੀਅਤ ਇਕ ਆਰ ਐਸ ਐਸ ਦੇ ਕਾਰਕੁੰਨ ਨੂੰ ਆਪਣਾ ਵਕੀਲ ਨਿਯੁਕਤ ਕਰ ਸਕਦੀ ਹੈ?

ਸਰਦਾਰ ਬਾਦਲ ਨੇ ਕਿਹਾ ਕਿ ਇਸਦਾ ਵਿਹਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹਜ਼ਾਰਾਂ ਅਕਾਲੀ ਵਰਕਰਾਂ ਜਿਹਨਾਂ ਨੇ ਆਪਣੀ ਮਰਜ਼ੀ ਨਾਲ ਗ੍ਰਿਫਤਾਰੀਆਂ ਦਿੱਤੀਆਂ ਤੇ ਜੇਲ੍ਹਾਂ ਵਿਚ ਰਹੇ, ਤੋਂ ਬਿਲਕੁਲ ਵੱਖਰਾ ਹੈ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਵਿਚ ਬਿਤਾਏ। ਤੁਹਾਡੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ 10 ਸਾਲ ਜੇਲ੍ਹ ਵਿਚ ਬਿਤਾਏ। 

ਉਹਨਾਂ ਨੂੰ ਇਕੱਲਾ ਰੱਖਿਆ ਗਿਆ ਤੇ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ ਪਰ ਉਹਨਾਂ ਕਦੇ ਰਿਹਾਈ ਨਹੀਂ ਮੰਗੀ। ਉਹਨਾਂ ਕਿਹਾ ਕਿ ਅਕਾਲੀਆਂ ਨੇ ਜਾਂ ਇਹਨਾਂ ਦੇ ਪਰਿਵਾਰਾਂ ਨੇ ਕਦੇ ਵੀ ਇਹਨਾਂ ਦੀ ਰਿਹਾਈ ਵਾਸਤੇ ਧਰਨੇ ਨਹੀਂ ਲਗਾਏ। ਪੰਜਾਬੀਆਂ ਨੂੰ ਇਸ ਜਾਲ ਵਿਚ ਨਾ ਫਸਣ ਦੀ ਅਪੀਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਹਮਾਸ ਦੀ ਕਾਰਵਾਈ ਕਾਰਨ 35000 ਫਿਲਿਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਹਮਾਸ ਦੇ ਆਗੂ ਲੁੱਕ ਛੁਪ ਗਏ ਹਨ ਜਾਂ ਫਰਾਰ ਹੋ ਗਏ ਹਨ।

ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੇਤੇ ਰੱਖਣ ਕਿ ਵੋਟਾਂ 1 ਜੂਨ ਨੂੰ ਹਨ ਜਿਸ ਦਿਨ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ ਤੇ ਇਸ ਮਗਰੋਂ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ।ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। 

ਉਹਨਾਂ ਕਿਹਾ ਕਿ ਇਸ ਵੇਲੇ ਇਹ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਸਿਰਫ ਇਕੱਲਿਆਂ ਅੰਮ੍ਰਿਤਪਾਲ ਦੀ ਰਿਹਾਈ ਵਾਸਤੇ ਮੁਹਿੰਮ ਸ਼ੁਰੂ ਕੀਤੀ ਜਾਵੇ ਜਦੋਂ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ, ਗੁਰਮੀਤ ਸਿੰਘ ਇੰਜੀਨੀਅਰ ਤੇ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ।ਇਸ ਮੌਕੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ।

अमृतपाल को बंदी सिंह की श्रेणी में नही रखा जा सकता:  सुखबीर सिंह बादल

कहा कि असली बंदी सिंह अपनी उम्रकैद की सजा पूरी होने के बाद भी 26 से 29 साल तक जेल में बंद रहे

खडूर साहिब/तरनतारन

शिरोमणी अकाली दल के अध्यक्ष सुखबीर सिंह बादल ने आज स्पष्ट कर दिया है कि भाई अमृतपाल सिंह को बंदी सिंह के रूप में वर्गीकृत नही किया जा सकता, हालांकि उन्होने  घोषणा की कि राज्य के नौजवानों को गुमराह कर राज्य को फिर से अंधकार में धकेलने की अनुमति नही देंगें।

नौरंगाबाद में एक जौशीले भाषण , जिसे जबरदस्त समर्थन मिला, अकाली दल अध्यक्ष ने स्पष्ट किया कि संदिग्ध परिस्थितियों में  आने के बाद एक साल जेल में बिताने वाला अमृतपाल बंदी सिंह नही है। उन्होेने कहा,‘‘असली बंदी सिंह वह हैं जिन्होने भावनाओं में बहकर कुछ कृत्यों के कारण 26 से 29 साल जेल में बिताएं हैं । इन लोगों ने कभी भी जेल से रिहा होने की मांग नही की, लेकिन यह अकाली दल और सिख संगत है जो इनकी आजादी के लिए लड़ रही है।’’

अकाली दल अध्यक्ष ने कहा,‘‘ मैं केंद्रीय एजेंसियों की साजिशों का शिकार होकर अपने राज्य के नौजवानों को मरने नही दूंगा, जो सिख समुदाय को बांटना चाहते हैं। अकाली दल अपने संकल्प पर कायम है कि वह किसी को भी पंजाब की शंाति भंग करने की इजाजत नही देगा। मैं आपसे यह भी अपील करता हूूं कि आप भावनाओं में न बहकर याद रखें कि 103 साल का शिरोमणी अकाली  पंथ का प्रतिनिधित्व करता है, न कि किसी ऐसे व्यक्ति का जो पिछले एक साल से जेल में हैं।’’

अकाली दल अध्यक्ष ने सरदार विरसा सिंह वल्टोहा के समर्थन में प्रचार करते हुए कहा,‘‘ याद कीजिए कि यह व्यक्ति दो साल पहले पंजाब में क्लीन शेव सिख के रूप में आया था। इसके बाद उसने ‘‘ चोला धारण’ कर लिया और खालिस्तान का नारा भी  लगाया। केंद्रीय एजेंसियों ने उनकी गुप्त गतिविधियों के बारे में जानती थी कोई कार्रवाई नही की बल्कि उन्हे राजनीतिक रूप से बढ़ने दिया।  इसके बाद जब उसे पकड़ लिया गया तो अमृतपाल ने बचने के लिए  भेष बदल लिया और बातचीत के बार ‘गिरफ्तार ’ कर लिया गया।

सरदार बादल ने अमृतपाल के जेल से राजनीति में प्रवेश करने के तरीके पर भी सवाल उठाते हुए कहा,‘‘ उनके मुख्य प्रस्तावक और वकील राजदेव सिंह हैं जो मालवा क्षेत्र के आर.एस.एस के नेता हैं-1. क्या कोई पंथक व्यक्तित्व कभी किसी आरएसएस  अधिकारी को अपना वकील नियुक्त करेगा?’’ यह कहते हुए कि उसका यह व्यवहार सरदार परकाश सिंह बादल जैसे पंथक नेताओं और अन्य अकालियों से बिल्कूल अलग है, जिन्होने अपनी मर्जी से गिरफतारी देकर सालों जेल में बिताए हैं। 

उन्होने कहा,‘‘ सरदार परकाश सिंह बादल ने 16 साल जेल में बिताए हैं। आप उम्मीदवार सरदार वल्टोहा ने करीब दस साल जेल में बिताए हैं। उन्हे एकांत कारावास में रखा गया था और जंजीरों से भी बांधा गया , लेकिन उन्होने कभी भी अपनी रिहाई की मांग नही की । उन्होने कहा कि अकालियों यां उनके परिवारों ने कभी भी अपने नेताओं यां रिश्तेदारों की रिहाई की मांग को लेकर कभी भी धरना नही दिया।’’

पंजाबियों से ऐसे किसी भी जाल में न फंसने का आग्रह करते हुए सरदार बादल ने कहा,‘‘ याद रखें कि कैसे हमस के कार्यों के कारण 35 हजार निर्दोष फिलिस्तीनियों की मौत हुई, जबकि हमास नेता  भूमिगत हो गए यां भाग गए हैं।’’ उन्होने लोगों से अगले महीने 1 जून को वोट डालते समय 1 जून 1984 को श्री दरबार साहिब पर हुए हमले और उसके बाद कांग्रेस द्वारा प्रायोजित सिख कत्लेआम को याद रखने का आग्रह किया।

अकाली उम्मीदवार विरसा सिंह वल्टोहा ने विस्तार से बताया कि कैसे अकाली दल और एसजीपीसी ने बंदी सिंहों की रिहाई के लिए लगातार संघर्ष किया है। उन्होने कहा,‘‘ अभी अमृतपाल को अकेले रिहा कराने क ेलिए प्रचार शुरू किया गया है, जबकि हम भाई बलवंत सिंह राजोआणा, गुरमीत सिंह इंजीनियर और भाई जगतार सिंह हवारा जैसे सभी बंदी सिंहों को रिहा कराने के पक्ष में हैं।’’ इस अवसर पर  अलविंदरपाल सिंह पखोके और रविंदर सिंह ब्रहमपुरा भी मौजूद थे।

 

Tags: Sukhbir Singh Badal , Shiromani Akali Dal , SAD , Akali Dal , Virsa Singh Valtoha , Lok Sabha Elections 2024 , General Elections 2024 , Lok Sabha Election , Lok Sabha 2024 , Khadoor Sahib , Tarn Taran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD