शिरोमणि अकाली दल के वरिष्ठ नेता रविंदर सिंह जौनी कोहली तथा पूर्व पार्षद रमनप्रीत कौर कोहली ने कहा है कि पटियाला लोकसभा हलके से शिरोमणि अकाली दल प्रत्याशी एन.के.शर्मा भारी मतों के अंतर से विजयी होंगे। आज अपने आवास पर एन.के.शर्मा का सम्मान करते हुए जौनी कोहली ने कहा कि शर्मा साफ-सुथरे व्यक्तित्व के इंसान हैं।
जो पहले जीरकपुर नगर परिषद के दो बार अध्यक्ष, मोहाली जिला योजना बोर्ड के अध्यक्ष तथा डेराबस्सी से दो बार विधायक चुने जा रहे हैं। उन्होंने कहा कि लोगों ने शर्मा की कार्यशैली को देखा है और उन्हें पता है कि शर्मा बेदाग छवि के नेता हैं7
उन्होंने कहा कि लोगों का आम आदमी पार्टी, कांग्रेस तथा भाजपा से मोहभंग हो चुका है। लोग फिर से अकाली दल को याद करने लगे हैं। उन्होंने कहा कि इस बार लोकसभा चुनाव में जीत के बाद 2027 में फिर से पंजाब में अकाली दल की सरकार बनेगी।
इस अवसर पर अन्यों के अलावा कंवलजीत सिंह गोना, गुरप्यार जग्गी, शामलाल खतरी, हरजोत सिंह, बिट्टू अवल, सविंदर सिंह, सोनू चढ्ढा, विजय कुमार जिंदल, सतनाम सिंह गिन्नी, राजन गांधी, भूपिंदर सिंह, रमन कोहली, भवखंडन सिंह अमन, जसपाल सिंह हनी, मनप्रीत सिंह, अमरिंदर सिंह, गुरकीरत सिंह, सुरिंदर सिंह ओबराय, कुलजिंदर सिंह, रमनदीप सिंह सेठी, उपदेश सिंह, सिमर सरना, कुलविंदर सिंह आदि मौजूद थे।
ਐਨ ਕੇ ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ: ਜੌਨੀ ਕੋਹਲੀ
ਜੌਨੀ ਕੋਹਲੀ ਤੇ ਰਮਨਪ੍ਰੀਤ ਕੋਹਲੀ ਨੇ ਸਮਰਥਕਾਂ ਸਮੇਤ ਐਨ ਕੇ ਸ਼ਰਮਾ ਦਾ ਕੀਤਾ ਸਨਮਾਨ
ਪਟਿਆਲਾ
ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ ਪਰਚਮ ਲਹਿਰਾਏਗਾ। ਅੱਜ ਆਪਣੀ ਰਿਹਾਇਸ਼ ’ਤੇ ਸਮਰਥਕਾਂ ਸਮੇਤ ਸ੍ਰੀ ਐਨ ਕੇ ਸ਼ਰਮਾ ਦਾ ਸਨਮਾਨ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜੌਨੀ ਕੋਹਲੀ ਨੇ ਕਿਹਾ ਕਿ ਐਨ ਕੇ ਸ਼ਰਮਾ ਇਕ ਸਾਫ ਸੁਥਰੇ ਅਕਸ ਵਾਲੇ ਨਿਮਰਤਾ ਤੇ ਸਾਦਗੀ ਨਾਲ ਭਰਪੂਰ ਆਗੂ ਹਨ।
ਜਿਹਨਾਂ ਵੱਲੋਂ ਪਹਿਲਾਂ ਜ਼ੀਰਕਪੁਰ ਨਗਰ ਕੌਂਸਲ ਦੇ ਦੋ ਵਾਰ ਪ੍ਰਧਾਨ, ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਦੋ ਵਾਰ ਹਲਕਾ ਡੇਰਾਬੱਸੀ ਤੋਂ ਐਮ ਐਲ ਏ ਬਣ ਕੇ ਕਰਵਾਏ ਰਿਕਾਰਡ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਐਨ ਕੇ ਸ਼ਰਮਾ ਦੀ ਕਾਰਗੁਜ਼ਾਰੀ ਵੇਖੀ ਹੈ ਤੇ ਉਹ ਜਾਣਦੇ ਹਨ ਕਿ ਉਹ ਦੂਰਅੰਦੇਸ਼ੀ ਸੋਚ ਦੇ ਮਾਲਕ ਆਗੂ ਹਨ।
ਉਹਨਾਂ ਕਿਹਾ ਕਿ ਇਸ ਵੇਲੇ ਲੋਕਾਂ ਦਾ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਲੋਕ ਮੁੜ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ ਜਦੋਂ ਪਟਿਆਲਾ ਦਾ ਵੀ ਰਿਕਾਰਡ ਵਿਕਾਸ ਹੋਇਆ ਸੀ। ਉਹਨਾਂ ਕਿਹਾ ਕਿ ਹੁਣ ਇਸ ਵਾਰ ਲੋਕ ਸਭਾ ਚੋਣਾਂ ਵਿਚ ਜਿੱਤ ਮਗਰੋਂ 2027 ਵਿਚ ਫਿਰ ਤੋਂ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੋਵੇਗੀ ਤੇ ਕਾਂਗਰਸ ਤੇ ਆਪ ਵੱਲੋਂ ਕੀਤੇ ਬੇੜੇ ਗਰਕ ਤੋਂ ਬਾਅਦ ਫਿਰ ਤੋਂ ਵਿਕਾਸ, ਤਰੱਕੀ ਤੇ ਖੁਸ਼ਹਾਲੀ ਦੀ ਲੀਹ ’ਤੇ ਪੰਜਾਬ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਗੋਨਾ, ਗੁਰਪਿਆਰ ਜੱਗੀ, ਸ਼ਾਮਲਾਲ ਖੱਤਰੀ, ਹਰਜੋਤ ਸਿੰਘ, ਬਿੱਟੂ ਅਵਲ, ਸਵਿੰਦਰ ਸਿੰਘ ਸੋਨੂੰ ਚੱਢਾ, ਵਿਜੇ ਕੁਮਾਰ ਜਿੰਦਲ, ਸਤਨਾਮ ਸਿੰਘ ਗਿੰਨੀ, ਰਾਜਨ ਗਾਂਧੀ, ਭੁਪਿੰਦਰ ਸਿੰਘ, ਰਮਨ ਕੋਹਲੀ, ਭਵਖੰਡਨ ਸਿੰਘ ਅਮਨ, ਜਸਪਾਲ ਸਿੰਘ ਹਨੀ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ, ਗੁਰਕੀਰਤ ਸਿੰਘ, ਸੁਰਿੰਦਰ ਸਿੰਘ ਓਬਰਾਏ, ਕੁਲਜਿੰਦਰ ਸਿੰਘ, ਰਮਨਦੀਪ ਸਿੰਘ ਸੇਠੀ, ਉਪਦੇਸ਼ ਸਿੰਘ, ਸਿਮਰ ਸਰਨਾ, ਕੁਲਵਿੰਦਰ ਸਿੰਘ ਤੇ ਹੈਪੀ ਆਦਿ ਆਗੂ ਮੌਜੂਦ ਸਨ।