Tuesday, 30 April 2024

 

 

खास खबरें विशाल महिला सम्मलेन मौलीजागरां में प्रिया टंडन ने संजय टंडन के लिए मांगे वोट स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत : संजय टंडन प्रधानमंत्री नरेंद्र मोदी ने विश्व स्तर पर भारत की स्थिति में किया सुधार किया : परनीत कौर व्यापारियों का हाथ गुरजीत सिंह औजला के साथ बीजेपी का जहाज ऑल टाइम हाई है और हमें मंजिल तक पहुंचाएगा क्योंकि प्रधानमंत्री नरेंद्र मोदी की सुनामी चल रही है - पूर्व गृह मंत्री अनिल विज पंजाब में 2024 की सबसे बड़ी हेरोइन खेप ज़ब्त: पंजाब पुलिस ने अंतरराष्ट्रीय ड्रग सिंडिकेट का किया पर्दाफाश; 48 किलो हेरोइन, 21 लाख रुपए की ड्रग मनी समेत तीन मैंबर काबू प्राकृतिक आपदा प्रबन्धन पर पांच दिवसीय कार्यशाला आरम्भ सीजीसी लांडरां ने नेशनल लेवल हैकफेस्ट24 का रीजनल राउंड किया होस्ट संगरूर की समझदार जनता बाहरी उम्मीदवारों और अन्य पार्टियों को सबक सिखाएगी: मीत हेयर PEC ने जॉइंट रीसर्च और अकादमिक सहयोग के लिए श्री माता वैष्णो देवी विश्वविद्यालय (एसएमवीडीयू), कटरा, जम्मू के साथ MoU किया साइन ''यह आनंद, हर्ष और उल्लास का अवसर है'' : प्रोफेसर (डॉ.) बलदेव सेतिया, निदेशक पीईसी रति गलानी: इंडियन एंटरटेनमेंट की ट्रेलब्लेज़र को विजनरी लीडर्स ऑफ भारत 2024 पुरस्कार से सम्मानित किया गया 'हीरामंडी' के विशेष प्रीमियर में एक करोड़ की पोशाक पहनी उर्वशी रौतेला ने फ़िल्म 'टिप्पसी' के हरियाणवी किरदार में कायनात अरोड़ा ने जमाया रंग पंजाब के मुख्य निर्वाचन अधिकारी सिबिन सी द्वारा वाट्सऐप चैनल जारी कई बाधाओं के बावजूद जिला मोगा में सुचारू रूप से चल रही खरीद प्रक्रिया लाहौल स्पीति के लोगों की संस्कृति ईमान बेचने की नहीं : मुख्यमंत्री सुखविंदर सिंह सुक्खू हिसार लोकसभा सीट से लड़े 7 चुनावों में जय प्रकाश 3 बार अलग अलग पार्टियों से निर्वाचित हुए सांसद किन्नौर पहुँचे नेता प्रतिपक्ष, पन्ना प्रमुख सम्मेलन को संबोधित कर कंगना के लिए मांगे वोट मतदाता जागरुकता के लिए गुरुग्राम के विकास सदन में वोटर्स पार्क का मुख्य सचिव ने किया शुभारंभ हरियाणा के मुख्य सचिव टी.वी.एस.एन. प्रसाद ने गुरूग्राम में 67 वीं एसजीएफाई नेशनल बॉस्केटबॉल चैंपियनशिप (अंडर 17) का किया शुभारंभ

 

चंडीगढ़ में इंडिया अलायंस की होगी ऐतिहासिक जीत: डॉ. एस.एस आहलूवालिया

तानाशाही का जवाब वोट से देंगे शहरवासी: प्रेम गर्ग

Dr. S.S Ahluwalia, Dr. Sunny Singh Ahluwalia, Sunny Singh Ahluwalia, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

चंडीगढ़ , 15 Apr 2024

पूरे देश में लोकसभा चुनाव का माहौल पूरी तरह से गर्म हो चुका है। लोकसभा चुनाव को लेकर चंडीगढ़ शहर में राजनीतिक पार्टियों ने अपनी गतिविधियां तेज कर दी हैं। पिछले दिनों इंडिया गठबंधन के तहत कांग्रेस की ओर से चंडीगढ़ से मनीष तिवारी को लोकसभा प्रत्याशी घोषित किया गया है। 

लोकसभा चुनाव को लेकर आज आम आदमी पार्टी (आप) चंडीगढ़ की एक अहम मीटिंग पंजाब जल आपूर्ति एवं सीवरेज बोर्ड के चेयरमैन एवं सह-प्रभारी आप चंडीगढ़ डॉ. एसएस आहलूवालिया के नेतृत्व में सेक्टर 35 में आयोजित हुई। बैठक में लोकसभा चुनाव पर खुलकर चर्चा हुई और बीजेपी को बड़े अंतर से हराने की रणनीति भी बनाई गई।

इस मीटिंग में आप के वरिष्ठ नेता प्रेम गर्ग, प्रदीप छाबड़ा, चंद्रमुखी शर्मा, विक्रम धवन, विजयपाल, मीना शर्मा, पीपी घई, मेयर कुलदीप कुमार, पार्षद योगेश ढींगरा, प्रेम लता, दमनप्रीत सिंह, जसवीर सिंह लाडी, राम चंद्र यादव, अंजू कत्याल, मनोवर, जसविंदर कौर, सुमन शर्मा, नेहा मुसावत और पूनम कुमारी के अलावा आप नेता सतीश कत्याल, एडवोकेट टीपीएस आहलूवालिया, एडवोकेट फेरी सौफत, गुरमेल सिंह सिद्धू, रवि मणि, राकेश सोनी, ममता कैंथ, गुरदेव यादव, रोहित डोगरा, डॉ. जगपाल सिंह, हरजिंदर बावा, सुखराज संधू, बीएस संधू, देसराज सनावर, दिनेश पासवान, मनदीप कालरा, अशोक कुमार, विक्रांत तंवर, जेजे सिंह, ओम प्रकाश तिवारी, सागर, कमल येंकी कालिया, सतीश कुमार, अनिल कुमार, शरणजीत, दीपक सिद्धू , कुलदीप कुक्की, सनी बैरवा, ललित मोहन, हीरा लाल कुंद्रा, विशाल, सुनील शेहरा, मनमोहन पाठक, बजरंग गर्ग, गीता देवी, बलविन्दर सिंह बैंस, रुलदा सिंह सहित अन्य नेताओं व वॉलन्टियरों ने भाग लिया।

इस मौके पर बोलते हुए मेयर कुलदीप कुमार ने कहा कि भाजपा ने अपने कार्यकाल में चंडीगढ़ शहर की हालत बदतर कर दी है। शहर की जनता भाजपा से बहुत दुखी है। विकास के मामले में शहर पिछड़ गया है, भाजपा पूरे देश में गंदी राजनीति कर रही है। पैसे के बल पर और ईडी की मदद से विरोधी पार्टियों के नेताओं को बीजेपी में शामिल करवाया जा रहा है। 

शहरवासी भाजपा के प्रति अपना गुस्सा निकालने के लिए लोकसभा चुनाव का बेसब्री से इंतजार कर रहे हैं। चंडीगढ़ शहर में मेयर चुनाव के दौरान भाजपा द्वारा की गई लोकतंत्र की हत्या का बदला लेने के लिए शहरवासी तैयार बैठे हैं। उन्होंने कहा कि चंडीगढ़ की जनता इंडिया गठबंधन के उम्मीदवार को बड़े अंतर से जिताएगी।

आप के वरिष्ठ नेता प्रेम गर्ग ने कहा कि भाजपा पूरे देश में तानाशाही से शासन कर रही है। देश के हर राज्य में भाजपा द्वारा संविधान और लोकतंत्र की हत्या की जा रही है। विपक्षी दलों के नेताओं को झूठे मुकदमों में जेलों में बंद किया जा रहा है। उन्होंने कहा कि भाजपा देश में जो अत्याचार कर रही है, उसका जवाब देश की जनता अपने वोट से भाजपा को देगी। 

उन्होंने कहा कि चंडीगढ़ में आम आदमी पार्टी इंडिया अलायंस के प्रत्याशी मनीष तिवारी को पूरा समर्थन देगी और उन्हें जिताकर लोकसभा भेजेगी। डॉ. एसएस आहलूवालिया ने इस मौके पर कहा कि लोकसभा चुनाव में बीजेपी को चारों खाने चित करने के लिए आज आम आदमी पार्टी के वरिष्ठ नेताओं, पार्षदों और वॉलन्टियरों की बैठक मीटिंग गई थी। मीटिंग में सभी ने एक मत से ऐलान किया कि वे चंडीगढ़ में इंडिया अलायंस के उम्मीदवार की ऐतिहासिक जीत दर्ज कराएंगे। 

उन्होंने कहा कि भाजपा की जनविरोधी नीतियों से पूरा देश काफी परेशान  है। पिछले 10 साल में बीजेपी ने पूरे देश को बदहाल कर दिया है। चंडीगढ़ वासी बुनियादी सुविधाओं के लिए भी तरस रहे हैं। लोग बीजेपी से इस कदर तंग आ चुके हैं कि अब उनके नेताओं का गांवों में घुसना भी मुश्किल हो गया है।

उन्होंने आगे कहा कि चंडीगढ़ में इंडिया अलायंस के प्रत्याशी मनीष तिवारी को बड़े अंतर से जिताने के लिए आम आदमी पार्टी शहर के हर घर तक जाएगी। आम आदमी पार्टी का हर नेता और वॉलंटर इंडिया अलायंस के साथ चट्टान की तरह खड़ा है। चंडीगढ़ में इंडिया अलायंस के प्रत्याशी की अब तक की ऐतिहासिक जीत होगी।

ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੀ ਹੋਵੇਗੀ ਇਤਿਹਾਸਕ ਜਿੱਤ: ਡਾ. ਐਸ.ਐਸ. ਆਹਲੂਵਾਲੀਆ

ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦੇਣਗੇ ਸ਼ਹਿਰ ਵਾਸੀ: ਪ੍ਰੇਮ ਗਰਗ

ਚੰਡੀਗੜ੍ਹ

ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਚੁੱਕਾ ਹੈ। ਚੰਡੀਗੜ੍ਹ ਸ਼ਹਿਰ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨ ਇੰਡੀਆ ਗਠਜੋੜ ਦੇ ਤਹਿਤ ਕਾਂਗਰਸ ਵਲੋਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹੈ। 

ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੀ ਇੱਕ ਅਹਿਮ ਮੀਟਿੰਗ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਦੀ ਅਗਵਾਈ ਵਿੱਚ ਸੈਕਟਰ 35 ਵਿੱਚ ਹੋਈ। ਮੀਟਿੰਗ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਖੁੱਲ ਕੇ ਚਰਚਾ ਕੀਤੀ ਗਈ ਅਤੇ ਬੀਜੇਪੀ ਨੂੰ ਵੱਡੇ ਫਰਕ ਨਾਲ ਹਰਾਉਣ ਲਈ ਰਣਨੀਤੀ ਵੀ ਬਣਾਈ ਗਈ।

ਮੀਟਿੰਗ ਵਿੱਚ ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ, ਪ੍ਰਦੀਪ ਛਾਬੜਾ, ਚੰਦਰਮੁਖੀ ਸ਼ਰਮਾਂ, ਵਿਕਰਮ ਧਵਨ, ਵਿਜੇਪਾਲ, ਮੀਨਾ ਸ਼ਰਮਾਂ, ਪੀਪੀ ਘਈ, ਮੇਅਰ ਕੁਲਦੀਪ ਕੁਮਾਰ, ਕੌਂਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਰਾਮ ਚੰਦਰ ਯਾਦਵ, ਅੰਜੂ ਕਟਿਆਲ, ਮਨੋਵਰ, ਜਸਵਿੰਦਰ ਕੌਰ, ਸੁਮਨ ਸ਼ਰਮਾਂ, ਨੇਹਾ ਮੁਸਾਵਤ ਅਤੇ ਪੂਨਮ ਕੁਮਾਰੀ ਤੋਂ ਇਲਾਵਾ ਆਪ ਆਗੂ ਸਤੀਸ਼ ਕਟਿਆਲ, ਐਡਵੋਕੇਟ ਟੀਪੀਐਸ ਆਹਲੂਵਾਲੀਆ, ਐਡਵੋਕੇਟ ਫੈਰੀ ਸੌਫਤ, ਗੁਰਮੇਲ ਸਿੰਘ ਸਿੱਧੂ, ਰਵੀ ਮਣੀ, ਰਾਕੇਸ਼ ਸੋਨੀ, ਮਮਤਾ ਕੈਂਥ, ਗੁਰਦੇਵ ਯਾਦਵ, ਰੋਹਿਤ ਡੋਗਰਾ, ਡਾ. ਜਗਪਾਲ ਸਿੰਘ, ਹਰਜਿੰਦਰ ਬਾਵਾ, ਸੁਖਰਾਜ ਸੰਧੂ, ਬੀਐਸ ਸੰਧੂ, ਦੇਸਰਾਜ ਸਨਾਵਰ, ਦਿਨੇਸ਼ ਪਾਸਵਾਨ, ਮਨਦੀਪ ਕਾਲਰਾ, ਅਸ਼ੋਕ ਕੁਮਾਰ, ਵਿਕਰਾਂਤ ਤੰਵਰ, ਜੇਜੇ ਸਿੰਘ, ਓਮ ਪ੍ਰਕਾਸ਼ ਤਿਵਾੜੀ, ਸਾਗਰ, ਕਮਲ ਯੇਂਕੀ ਕਾਲੀਆ, ਸਤੀਸ਼ ਕੁਮਾਰ, ਅਨਿਲ ਕੁਮਾਰ, ਸ਼ਰਨਜੀਤ, ਦੀਪਕ ਸਿੱਧੂ, ਕੁਲਦੀਪ ਕੁੱਕੀ, ਸੰਨੀ ਬੈਰਵਾ, ਲਲਿਤ ਮੋਹਨ, ਹੀਰਾ ਲਾਲ ਕੁੰਦਰਾ, ਵਿਸ਼ਾਲ, ਸੁਨੀਲ ਸ਼ੇਹਰਾ, ਮਨਮੋਹਨ ਪਾਠਕ, ਬਜਰੰਗ ਗਰਗ, ਗੀਤਾ ਦੇਵੀ, ਬਲਵਿੰਦਰ ਸਿੰਘ ਬੈਂਸ, ਰੁਲਦਾ ਸਿੰਘ ਤੋਂ ਇਲਾਵਾ ਹੋਰ ਆਗੂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ।

ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਵਲੋਂ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਸ਼ਹਿਰ ਦਾ ਬੁਰਾ ਹਾਲ ਕਰ ਦਿੱਤਾ ਹੈ। ਸ਼ਹਿਰ ਵਾਸੀ ਬੀਜੇਪੀ ਤੋਂ ਬਹੁਤ ਦੁਖੀ ਹੋਏ ਪਏ ਹਨ। ਵਿਕਾਸ ਪੱਖੋਂ ਸ਼ਹਿਰ ਬਹੁਤ ਪਿੱਛੇ ਰਹਿ ਚੁੱਕਾ ਹੈ। ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਪੈਸੇ ਦੇ ਜ਼ੋਰ ਨਾਲ ਅਤੇ ਈਡੀ ਦੀ ਮਦਦ ਨਾਲ ਵੱਖ–ਵੱਖ ਆਗੂਆਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। 

ਸ਼ਹਿਰ ਵਾਸੀ ਬੀਜੇਪੀ ਪ੍ਰਤੀ ਆਪਣੇ ਗੁੱਸੇ ਨੂੰ ਕੱਢਣ ਲਈ ਲੋਕ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਚੰਡੀਗੜ੍ਹ ਸ਼ਹਿਰ ਵਿੱਚ ਮੇਅਰ ਚੋਣ ਦੌਰਾਨ ਬੀਜੇਪੀ ਵਲੋਂ ਕੀਤੀ ਗਈ ਲੋਕਤੰਤਰ ਦੀ ਹੱਤਿਆ ਦਾ ਬਦਲਾ ਲੈਣ ਲਈ ਸ਼ਹਿਰ ਵਾਸੀ ਕਾਹਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀ ਇੰਡੀਆ ਗਠਜੋੜ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣਗੇ।

ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਤਾਨਾਸ਼ਾਹੀ ਨਾਲ ਰਾਜ ਕੀਤਾ ਜਾ ਰਿਹਾ ਹੈ। ਦੇਸ਼ ਦੇ ਹਰ ਸੂਬੇ ਵਿੱਚ ਬੀਜੇਪੀ ਵੱਲੋਂ ਸੰਵਿਧਾਨ ਅਤੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਵਿਰੋਧੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਝੂਠੇ ਕੇਸਾਂ ਵਿੱਚ ਜੇਲਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਦੇਸ਼ ਅੰਦਰ ਜੋ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਦੇਸ਼ ਵਾਸੀ ਬੀਜੇਪੀ ਨੂੰ ਇਸਦਾ ਜਵਾਬ ਵੋਟ ਨਾਲ ਦੇਣਗੇ। 

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦਾ ਪੂਰਾ ਸਾਥ ਦੇਵੇਗੀ ਅਤੇ ਉਨ੍ਹਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜੇਗੀ। ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਬੋਲਦੇ ਹੋਏ ਕਿਹਾ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ, ਕੌਸਲਰਾਂ ਅਤੇ ਵਲੰਟੀਅਰਾਂ ਦੀ ਮੀਟਿੰਗ ਬੀਜੇਪੀ ਨੂੰ ਲੋਕ ਸਭਾ ਚੋਣਾਂ ਵਿੱਚ ਚਾਰੋਂ ਖਾਨੇ ਚਿੱਤ ਕਰਨ ਲਈ ਬੁਲਾਈ ਗਈ ਸੀ। 

ਮੀਟਿੰਗ ਵਿੱਚ ਸਾਰਿਆਂ ਨੇ ਇੱਕ ਮੱਤ ਵਿੱਚ ਐਲਾਨ ਕੀਤਾ ਕਿ ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੇ ਉਮੀਦਵਾਰ ਦੀ ਇਤਿਹਾਸਕ ਜਿੱਤ ਦਰਜ ਕਰਾਵਾਂਗੇ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਬੀਜੇਪੀ ਦੀਆਂ ਲੋਕ ਵਿਰੋਧੀਆਂ ਨੀਤੀਆਂ ਤੋਂ ਬਹੁਤ ਪਰੇਸ਼ਾਨ ਹੋ ਚੁੱਕਾ ਹੈ। ਪਿਛਲੇ 10 ਸਾਲਾਂ ਦੌਰਾਨ ਬੀਜੇਪੀ ਨੇ ਪੂਰੇ ਦੇਸ਼ ਦਾ ਬੁਰਾ ਹਾਲ ਕਰ ਦਿੱਤਾ ਹੈ। ਚੰਡੀਗੜ੍ਹ ਵਾਸੀ ਬੁਨਿਆਦੀ ਸਹੂਲਤਾਂ ਨੂੰ ਵੀ ਤਰਸੇ ਪਏ ਹਨ। ਬੀਜੇਪੀ ਤੋਂ ਲੋਕ ਐਨੇ ਅੱਕ ਚੁੱਕੇ ਹਨ, ਕਿ ਹੁਣ ਉਨ੍ਹਾਂ ਦੇ ਆਗੂਆਂ ਦਾ ਪਿੰਡਾਂ ਵਿੱਚ ਵੜਨਾ ਵੀ ਮੁਸ਼ਕਿਲ ਹੋ ਗਿਆ ਹੈ।

ਉਨ੍ਹਾ ਅੱਗੇ ਕਿਹਾ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਸ਼ਹਿਰ ਦੇ ਹਰ ਘਰ ਵਿੱਚ ਜਾਵੇਗੀ। ਆਪ ਦਾ ਹਰ ਆਗੂ ਅਤੇ ਵਲੰਟੀਅਰ ਇੰਡੀਆ ਗਠਜੋੜ ਦੇ ਨਾਲ ਚਟਾਨ ਦੇ ਵਾਂਗ ਖੜਾ ਹੈ। ਚੰਡੀਗੜ੍ਹ ਵਿੱਚ ਇੰਡੀਆ ਗਠਜੋੜ ਦੇ ਉਮੀਦਵਾਰ ਦੀ ਅੱਜ ਤੱਕ ਦੀ ਇਤਿਹਾਸਕ ਜਿੱਤ ਹੋਵੇਗੀ।

 

Tags: Dr. S.S Ahluwalia , Dr. Sunny Singh Ahluwalia , Sunny Singh Ahluwalia , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD