Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਜਲ੍ਹਿਆਂਵਾਲਾ ਬਾਗ ਕਤਲ ਕਾਂਡ ਦੀ ਪੀੜ ਅੱਜ ਵੀ ਹਰ ਭਾਰਤੀ ਦੇ ਦਿਲ ਨੂੰ ਦੁਖੀ ਕਰਦੀ ਹੈ - ਐਮ ਵੈਂਕਈਆ ਨਾਇਡੂ

ਉੱਪ ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ

5 Dariya News

ਅੰਮ੍ਰਿਤਸਰ , 13 Apr 2019

Last updated on: Apr 13, 2019, 00:00 IST

ਉੱਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਅੰਮ੍ਰਿਤਸਰ ਸਥਿਤ ਜਲ੍ਹਿਆਂਵਾਲਾ ਬਾਗ ਸਮਾਰਕ ਦੇ ਦਰਸ਼ਨ ਕੀਤੇ ਅਤੇ ਮਨੁੱਖੀ ਇਤਿਹਾਸ ਦੇ ਇਸ ਵਹਿਸ਼ੀ ਕਤਲਕਾਂਡ ਦੇ 100 ਵਰ੍ਹੇ ਪੂਰੇ ਹੋਣ ਦੇ ਮੌਕੇ ਉੱਤੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਤ੍ਰਾਸਦੀ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦ ਦਾ ਸਭ ਤੋਂ ਵੱਡਾ ਖੂਨ ਨਾਲ ਰੰਗਿਆ ਅਧਿਆਏ ਸੀ। ਇਸ ਮੌਕੇ 'ਤੇ ਉੱਪ ਰਾਸ਼ਟਰਪਤੀ ਨੂੰ ਸਮਾਰਕ ਦੀ ਸਥਿਤੀ ਸੁਧਾਰਨ, ਵਿਕਾਸ ਅਤੇ ਵਿਸਤਾਰ ਪ੍ਰਾਜੈਕਟਾਂ ਦੀ ਜਾਣਕਾਰੀ ਵੀ ਦਿੱਤੀ ਗਈ। ਉੱਪ ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਦੀ ਤ੍ਰਾਸਦੀ ਦੇ 100 ਸਾਲ ਪੂਰੇ ਹੋਣ ਦੇ ਮੌਕੇ ਉੱਤੇ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਇਸ ਮੌਕੇ ਉੱਤੇ ਵਿਸ਼ੇਸ਼ ਯਾਦਗਾਰੀ ਟਿਕਟ ਅਤੇ ਸਿੱਕਾ ਵੀ ਜਾਰੀ ਕੀਤੇ।ਸ਼੍ਰੀ ਨਾਇਡੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਆਜ਼ਾਦੀ ਕਿੰਨੇ ਬਲਿਦਾਨਾਂ ਦੀ ਕੀਮਤ ਉੱਤੇ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮੌਕਾ ਹਰ ਉਸ ਬੇਦੋਸ਼ੇ, ਬੇਸਹਾਰਾ ਭਾਰਤੀ ਸ਼ਹਿਰੀ ਦੀ ਯਾਦ ਵਿੱਚ ਹੰਝੂ ਭਰੀ ਮੌਨ ਸ਼ਰਧਾਂਜਲੀ ਅਰਪਿਤ ਕਰਨ ਦਾ ਹੈ ਜਿਸ ਨੇ 1919 ਵਿੱਚ ਵਿਸਾਖੀ ਦੇ ਇਸ ਦਿਨ ਜਲ੍ਹਿਆਂਵਾਲਾ ਬਾਗ ਕਤਲਕਾਂਡ ਵਿੱਚ ਆਪਣੀ ਜਾਨ ਵਾਰੀ। ਇਹ ਦੁੱਖ ਭਰਿਆ ਮੌਕਾ ਬਸਤੀਵਾਦੀ ਅੰਗ੍ਰੇਜ਼ੀ ਹਕੂਮਤ ਦੇ ਵਹਿਸ਼ੀਪਨ ਉੱਤੇ ਵਿਚਾਰ ਕਰਨ ਦਾ ਹੈ। ਸੋਸ਼ਲ ਮੀਡੀਆ ਰਾਹੀਂ ਆਪਣੇ ਸੰਦੇਸ਼ ਵਿੱਚ ਉੱਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਗੈਰ ਮਨੁੱਖੀ ਤ੍ਰਾਸਦੀ ਦੇ 100 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਪੀੜ ਹਰ ਭਾਰਤੀ ਅੱਜ  ਵੀ ਆਪਣੇ ਦਿਲਾਂ ਵਿੱਚ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ, ''ਇਤਿਹਾਸ ਘਟਨਾਵਾਂ ਦਾ ਸਿਲਸਿਲੇਵਾਰ ਇਕੱਠ ਹੀ ਨਹੀਂ ਹੈ, ਉਹ ਇਹ ਵੀ ਦਰਸਾਉਂਦਾ ਹੈ ਕਿ ਲੰਬੇ ਇਤਿਹਾਸ ਵਿੱਚ ਮਾੜੀ ਮਾਨਸਿਕਤਾ ਕਿਸ ਹੱਦ ਤੱਕ ਡਿੱਗ ਸਕਦੀ ਹੈ। ਇਤਿਹਾਸ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈਣ ਲਈ ਸੁਚੇਤ ਵੀ ਕਰਦਾ ਹੈ ਅਤੇ ਸਿਖਉਂਦਾ ਹੈ ਕਿ ਵਹਿਸ਼ੀ ਜ਼ੁਲਮਾਂ ਦੀ ਉਮਰ ਘੱਟ ਹੀ ਹੁੰਦੀ ਹੈ।''ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਤੋਂ ਸਿੱਖਿਆ ਲੈ ਕੇ ਮਨੁੱਖਤਾ ਨੂੰ ਇੱਕ ਬੇਹਤਰ ਭਵਿੱਖ ਦੇਣ ਦੀ ਦਿਸ਼ਾ ਵਿੱਚ ਯਤਨ ਕਰਨ। ਉਨ੍ਹਾਂ ਕਿਹਾ ਕਿ ਵਿਸ਼ਵ ਭਾਈਚਾਰਾ ਦੁਨੀਆ ਦੇ ਹਰ ਕੋਨੇ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਲਈ ਸਾਂਝੀ ਕੋਸ਼ਿਸ਼ ਕਰੇ।
ਉਨ੍ਹਾਂ ਕਿਹਾ ਕਿ ਸਕੂਲ ਤੋਂ ਲੈ ਕੇ ਦੁਨੀਆ ਦੇ ਨੇਤਾਵਾਂ ਦੀਆਂ ਉੱਚ ਪੱਧਰੀ ਸਿਖਰ ਵਾਰਤਾਵਾਂ ਤੱਕ, ਹਰ ਸਮੇਂ ਅਤੇ ਹਰ ਪੱਧਰ 'ਤੇ ਇੱਕ ਸਥਾਈ ਨਿਰੰਤਰ ਅਤੇ ਕੁਦਰਤ ਅਨੁਸਾਰ ਵਿਕਾਸ ਹੀ ਸਾਡਾ ਪ੍ਰਮੁੱਖ ਉਦੇਸ਼ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ, ''ਬਿਨਾਂ ਸ਼ਾਂਤੀ ਦੇ ਵਿਕਾਸ ਸੰਭਵ ਨਹੀਂ ਹੈ।'' ਉੱਪ ਰਾਸ਼ਟਰਪਤੀ ਨੇ ਬੇਨਤੀ ਕੀਤੀ ਕਿ ਦੁਨੀਆ ਦੇ ਦੇਸ਼ ਇੱਕ ਨਵੀਂ ਅਤੇ ਬਰਾਬਰ ਦੀ ਵਿਸ਼ਵ ਵਿਵਸਥਾ ਸਥਾਪਤ ਕਰਨ ਜਿਥੇ ਸੱਤਾ, ਸ਼ਕਤੀ ਅਤੇ ਜ਼ਿੰਮੇਵਾਰੀ ਸਾਂਝੀ ਹੋਵੇ, ਸਭ ਦੇ ਵਿਚਾਰ ਅਤੇ ਪ੍ਰਗਟਾਵੇ ਨੂੰ ਸਨਮਾਨ ਨਾਲ ਸੁਣਿਆ ਜਾਵੇ, ਕੁਦਰਤੀ ਜਾਇਦਾਦ ਅਤੇ ਧਰਤੀ ਦੇ ਸੋਮੇ ਵੀ ਸਾਂਝੇ ਹੋਣ।ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮਨੁੱਖ ਦੀ ਉਸ ਬੇਮਿਸਾਲ ਦਲੇਰੀ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਗੋਲੀਆਂ ਦੀ ਵਾਛੜ ਦੇ ਸਾਹਮਣੇ ਵੀ ਸ਼ਾਂਤੀ ਅਤੇ ਆਜ਼ਾਦੀ ਦਾ ਝੰਡਾ ਬੁਲੰਦ ਰੱਖਿਆ। ਇਹ ਮੌਕਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਆਜ਼ਾਦੀ ਕਿੰਨੇ ਹੀ ਬਲਿਦਾਨਾਂ ਦੀ ਕੀਮਤ ਉੱਤੇ ਮਿਲੀ ਹੈ। ਉਨ੍ਹਾਂ ਕਿਹਾ, ''ਅੱਜ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹੰਝੂਆਂ ਭਰੀ ਮੌਨ ਸ਼ਰਧਾਂਜਲੀ ਦੇਣ ਦਾ ਮੌਕਾ ਹੈ ਜਿਨ੍ਹਾਂ ਨੇ 1919 ਵਿੱਚ ਅੱਜ ਦੇ ਵਿਸਾਖੀ ਵਾਲੇ ਦਿਨ ਆਪਣੀਆਂ ਜਾਨਾਂ ਵਾਰੀਆਂ ਸਨ।''ਉੱਪ ਰਾਸ਼ਟਰਪਤੀ ਨੇ ਉਮੀਦ ਪ੍ਰਗਟਾਈ ਕਿ ਅੱਜ ਦਾ ਦਿਨ ਸਾਨੂੰ ਸ਼ੋਸ਼ਣ ਅਤੇ ਦਮਨ ਤੋਂ ਮੁਕਤ ਦੁਨੀਆ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਯਤਨ ਕਰਨ ਲਈ  ਪ੍ਰੇਰਿਤ ਕਰੇਗਾ। ਇੱਕ ਅਜਿਹੀ ਦੁਨੀਆ ਜਿਥੇ ਮਿੱਤਰਤਾ, ਸ਼ਾਂਤੀ ਅਤੇ ਵਿਕਾਸ ਪਣਪੇ, ਜਿਥੇ ਸਾਰੇ ਦੇਸ਼ ਗੈਰ ਮਨੁੱਖੀ ਅੱਤਵਾਦ ਅਤੇ ਹਿੰਸਾ ਦੀਆਂ ਸ਼ਕਤੀਆਂ ਵਿਰੁੱਧ  ਸਾਂਝੀ ਕਾਰਵਾਈ ਕਰਨ।''ਅੱਜ ਦੇ ਦਿਨ ਅਸੀਂ ਵਸੂਧੈਵ ਕੁਟੁੰਬਕਮ ਦੇ ਭਾਰਤ ਦੇ ਪ੍ਰਾਚੀਨ ਆਦਰਸ਼ ਪ੍ਰਤੀ ਸੰਕਲਪਬੱਧ ਹੋਈਏ'', ਉਨ੍ਹਾਂ ਕਿਹਾ। ਉੱਪ ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਬਾਰੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਬਿਊਰੋ ਆਫ ਆਊਟਰੀਚ ਐਂਡ ਕਮਿਊਨਿਕੇਸ਼ਨ ਦੇ ਖੇਤਰੀ ਬਿਊਰੋ ਵੱਲੋਂ ਆਯੋਜਿਤ ਫੋਟੋ ਪ੍ਰਦਰਸ਼ਨੀ ਵੀ ਵੇਖੀ। ਪ੍ਰਦਰਸ਼ਨੀ ਦੇ 45 ਪੈਨਲਾਂ ਵਿੱਚ ਜਲ੍ਹਿਆਂਵਾਲਾ ਬਾਗ ਤ੍ਰਾਸਦੀ ਦੇ ਵੱਖ ਵੱਖ ਇਤਿਹਾਸਕ ਪਹਿਲੂਆਂ ਜਿਵੇਂ ਕਿ ਤਤਕਾਲੀ ਅਖਬਾਰਾਂ ਵਿੱਚ ਪ੍ਰਕਾਸ਼ਤ ਖਬਰਾਂ, ਮਹਾਤਮਾ ਗਾਂਧੀ, ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਪੱਤਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਆਜ਼ਾਦ ਭਾਰਤ ਦੇ ਵਿਕਾਸ ਦੀਆਂ ਅਹਿਮ  ਪ੍ਰਾਪਤੀਆਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ। ਇਸ ਮੌਕੇ ਉੱਤੇ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ  ਬਦਨੌਰ, ਸੱਭਿਆਚਾਰ ਮੰਤਰਾਲਾ ਦੇ ਸਕੱਤਰ ਸ਼੍ਰੀ ਅਰੁਣ ਗੋਇਲ ਅਤੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


 

Tags: Venkaiah Naidu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD