Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਪਟਿਆਲਾ ਫਾਊਂਡੇਸ਼ਨ ਦੇ ਸੰਕਲਪ ''ਚਿਲਡਰਨ ਚਲਾਨ ਬੁੱਕ'' ਨੂੰ ਮਿਲੀ ਰਾਸ਼ਟਰੀ ਮਾਨਤਾ

ਉਪ-ਰਾਸ਼ਟਰਪਤੀ ਐਮ. ਵੈਂਕਈਯਾ ਨਾਇਡੂ ਵੱਲੋਂ “ਦਿ ਵਿਜ਼ਨ ਆਫ ਅੰਨਤੋਦਿਆ” ਪੁਸਤਕ ਦੀ ਘੁੰਢ ਚੁਕਾਈ

5 Dariya News

5 Dariya News

5 Dariya News

ਚੰਡੀਗੜ੍ਹ/ਨਵੀਂ ਦਿੱਲੀ , 12 Feb 2020

ਭਾਰਤ ਦੇ ਉਪ ਰਾਸਟਰਪਤੀ ਵੈਂਕਈਯਾ ਨਾਇਡੂ ਨੇ ਅੱਜ ਸਾਮ ਨਵੀਂ ਦਿੱਲੀ ਵਿਖੇ ਸਰਦਾਰ ਵੱਲਭ ਭਾਈ ਪਟੇਲ ਕਾਨਫਰੰਸ ਹਾਲ ਵਿਖੇ “ਦਿ ਵਿਜ਼ਨ ਆਫ ਅੰਨਤੋਦਿਆ” ਪੁਸਤਕ ਦੀ ਘੁੰਢ ਚੁਕਾਈ ਕੀਤੀ।ਇਹ ਕਿਤਾਬ ਭਾਰਤ ਵਿਚ ਅੰਨਤੋਦਿਆ ਅਧਾਰਤ ਉੱਤਮ ਅਭਿਆਸਾਂ ਦਾ ਇਕ ਦਸਤਾਵੇਜ ਅਤੇ ਸੰਗ੍ਰਹਿ ਹੈ। ਇਹ ਮਾਣ ਵਾਲੀ ਗੱਲ ਹੈ ਕਿ ਪਟਿਆਲਾ ਫਾਊਂਡੇਸਨ- ਸਾਲ 2009 ਤੋਂ ਸਮਾਜਿਕ ਖੇਤਰ ਵਿਚ ਕੰਮ ਕਰ ਰਹੀ ਇਕ ਪਟਿਆਲਾ ਅਧਾਰਤ ਐਨ.ਜੀ.ਓ ਹੈ ਅਤੇ ਜਿਸ ਨੂੰ ਆਈਐਸਆਰਐਨ (ਇੰਡੀਅਨ ਸੋਸਲ ਰਿਸਪਾਂਸੀਬਿਲਟੀ ਨੈਟਵਰਕ) ਅਤੇ  ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲਾ ਦੁਆਰਾ ਅਰੰਭੇ ਗਏ ਪ੍ਰਾਜੈਕਟ ਅਧੀਨ ਇਸ ਪੁਸਤਕ ਵਿੱਚ ਦਰਸਾਇਆ ਗਿਆ ਹੈ।ਪਟਿਆਲਾ ਫਾਉਂਡੇਸਨ ਵੱਲੋਂ ਆਪਣੇ ਸੜਕ ਸੁਰੱਖਿਆ ਪ੍ਰਾਜੈਕਟ 'ਸੜਕ' ਅਧੀਨ ਡਿਜਾਈਨ ਕੀਤੀ ਗਈ 'ਚਿਲਡਰਨ ਚਲਾਨ ਬੁੱਕ' ਨੂੰ ਸਰਬੋਤਮ ਅਭਿਆਸਾਂ ਲਈ ਚੁਣਿਆ ਗਿਆ ਅਤੇ ਇਸ ਪੁਸਤਕ ਨੂੰ ਰਾਸਟਰੀ ਮਾਨਤਾ ਮਿਲੀ।ਪਟਿਆਲਾ ਫਾਉਂਡੇਸਨ ਦੇ ਚੀਫ ਫੰਕਸਨਰੀ ਸ੍ਰੀ ਰਵੀ ਐਸ ਆਹਲੂਵਾਲੀਆ ਨੇ ਦਿੱਲੀ ਵਿਖੇ ਪੁਸਤਕ ਦੀ ਘੁੰਢ ਚੁਕਾਈ ਦੇ ਸਮਾਗਮ ਵਿੱਚ ਸਰਿਕਤ ਕੀਤੀ। ਉਨ੍ਹਾਂ ਵੱਲੋਂ 2017 ਵਿਚ ਸ਼ੁਰੂ ਕੀਤੇ ਸੜਕ ਸੁਰੱਖਿਆ ਪ੍ਰਾਜੈਕਟ “ਸੜਕ“ ਦੌਰਾਨ ਆਪਣੇ ਤਜਰਬਿਆਂ ਬਾਰੇ ਦੱਸਦਿਆਂ ਕਿਹਾ ਕਿ ਇਹ ਉਹਨਾਂ ਲਈ ਵਿਕਾਸ ਅਤੇ ਜਾਣਕਾਰੀ ਦੀ ਨਿੱਜੀ ਯਾਤਰਾ ਰਿਹਾ ਹੈ। ਸੜਕਾਂ 'ਤੇ ਹੁੰਦੇ ਹਾਦਸਿਆਂ ਨੇ ਉਹਨਾਂ ਨੂੰ ਸੜਕ ਸੁਰੱਖਿਆ ਬਾਰੇ ਇਸ ਪਹਿਲਕਦਮੀ ਲਈ ਪ੍ਰੇਰਿਤ ਕੀਤਾ। ਉਹ ਸੜਕ ਹਾਦਸਿਆਂ ਦੀ ਸਮੱਸਿਆ ਦਾ ਤਕਨਾਲੋਜੀ ਅਧਾਰਤ ਵਿਗਿਆਨਕ ਹੱਲ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਸਕੂਲੀ ਬੱਚਿਆਂ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਡਰਾਈਵਰਾਂ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਹਨ। ਉਹਨਾਂ ''ਚਿਲਡਰਨ ਚਲਾਨ ਬੁੱਕ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਡਿਜਾਇਨ ਕੀਤੀ ਹੈ। ਪਟਿਆਲਾ ਫਾਊਂਡੇਸਨ ਨੇ ਹੁਣ ਤੱਕ ਪਟਿਆਲਾ ਦੇ ਸਕੂਲੀ ਬੱਚਿਆਂ ਨੂੰ 'ਚਿਲਡਰਨ ਚਲਾਨ ਬੁੱਕ' ਦੀਆਂ 2000 ਕਾਪੀਆਂ ਵੰਡ ਦਿੱਤੀਆਂ ਹਨ। ਬੱਚਿਆਂ ਦੀ ਸਰਗਰਮ ਫੀਡਬੈਕ ਨਾਲ ਸੜਕ ਸੁਰੱਖਿਆ ਪ੍ਰਤੀ ਮਾਪਿਆਂ ਦੇ ਵਿਵਹਾਰ ਨੂੰ ਇੱਕ ਸੂਝ ਵੀ ਮਿਲਦੀ ਹੈ ਜਿਸ ਨਾਲ ਸੜਕ ਹਾਦਸਿਆਂ ਦੇ ਵੱਧ ਰਹੇ ਖਤਰੇ ਦਾ ਹੱਲ ਲੱਭਣ ਲਈ ਵਿਹਾਰਕ ਰਣਨੀਤੀਆਂ ਬਣਾਉਣ ਵਿਚ ਸਹਾਇਤਾ ਮਿਲਦੀ ਹੈ।    

 

Tags: Venkaiah Naidu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD