Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਗੁਰਦਾਸਪੁਰ ਦੀ ਰਹਿਣ ਵਾਲੀ ਡਾ. ਕਿਰਨ ਕੁਮਾਰੀ ਨੂੰ ਮਿਲਿਆ 'ਰੋਲ ਆਫ ਮਾਡਲ ' ਦਾ ਪੁਰਸਕਾਰ

ਸਰੀਰਕ ਅਸਮਰੱਥਾ ਨੂੰ ਮਾਤ ਦਿੰਦਿਆਂ ਡਾ. ਕਿਰਨ ਕੁਮਾਰੀ ਨੇ ਗੁਰਦਾਸਪੁਰ ਜ਼ਿਲੇ ਦਾ ਨਾਂਅ ਪੂਰੇ ਦੇਸ਼ ਵਿਚ ਕੀਤਾ ਰੋਸ਼ਨ

Web Admin

Web Admin

5 Dariya News

ਗੁਰਦਾਸਪੁਰ , 11 Dec 2018

ਗੁਰਦਾਸਪੁਰ ਸ਼ਹਿਰ ਦੀ ਵਸਨੀਕ ਡਾ. ਕਿਰਨ ਕੁਮਾਰੀ ਨੇ ਸਰੀਰਕ ਅਸਮਰੱਥਾ ਨੂੰ ਮਾਤ ਦਿੰਦਿਆਂ ਗੁਰਦਾਸਪੁਰ ਜਿਲੇ ਦਾ ਨਾਂਅ ਪੂਰੇ ਦੇਸ਼ ਵਿਚ ਰੋਸ਼ਨ ਕੀਤਾ ਹੈ। ਜ਼ਿਲੇ ਦੀ ਇਹ ਹੋਣਹਾਰ ਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਨੂੰ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਬੀਤੀ ਤਿੰਨ ਦਸੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ 'ਇੰਪਵਾਵਰਮੈਂਟ ਆਫ ਪਰਸਨਜ਼ ਵਿਦ ਡਿਸਏਬੀਲਿਟੀਜ਼–2018 ਕੈਟਾਗਿਰੀ ਵਿਚ 'ਰੋਲ ਆਫ ਮਾਡਲ' ਵਜੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਹਨੂੰਮਾਨ ਚੌਕ ਗੁਰਦਾਸਪੁਰ ਦੀ ਵਸਨੀਕ ਡਾ. ਕਿਰਨ ਕੁਮਾਰੀ ਨੇਤਰਹੀਣ ਹੋਣ ਦੇ ਬਾਵਜੂਦ ਆਪਣੀ ਸਖਤ ਮਿਹਨਤ ਦੇ ਬਲਬੂਤੇ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਚ ਇਕ ਅਧਿਆਪਕਾਂ ਵਜੋਂ ਸਫਲ ਸੇਵਾਵਾਂ ਨਿਭਾ ਰਹੀ ਹੈ। ਉਨਾਂ ਦੇ ਅੰਤਰਗਿਤ ਇਕ ਵਿਦਿਆਰਥੀ ਵਲੋਂ ਆਪਣੀ ਪੀ.ਐਚ ਡੀ ਸੰਪੰਨ ਕਰ ਲਈ ਗਈ ਹੈ ਜਦ ਕਿ ਪੰਜ ਹੋਰ ਵਿਦਿਆਰਥੀ ਪੀ.ਐਚ.ਡੀ ਤੇ ਸੱਤ ਵਿਦਿਆਰਥੀ ਐਮ.ਫਿਲ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਵੀ ਡਾ. ਕਿਰਨ ਕੁਮਾਰੀ ਨੂੰ ਪਿਛਲੇ ਸਾਲ ਤਿੰਨ ਦਸੰਬਰ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। 

ਇਸ ਪ੍ਰਾਪਤੀ ਤੋਂ ਇਲਾਵਾ ਡਾ. ਕਿਰਨ ਇਸ ਸਮੇ ਪੰਜਾਬ ਸੂਬੇ ਦੇ ਵਿਕਲਾਂਗ ਬੋਰਡ ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਪਣੀਆਂ ਇਨਾਂ ਪ੍ਰਾਪਤੀਆਂ ਕਾਰਨ ਉਹ ਜ਼ਿੰਦਗੀ ਵਿਚ ਹੋਰਨਾਂ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਵਜੋਂ ਵਿਚਰ ਰਹੇ ਹਨ।ਡਾ. ਕਿਰਨ ਕੁਮਾਰੀ ਪੁੱਤਰੀ ਸਵ. ਬਿਸੰਬਰ ਦਾਸ ਨੇ ਅੱਖਾਂ ਦੀ ਰੋਸ਼ਨੀ ਨਾ ਹੋਣ ਕਾਰਨ ਵੀ ਉੱਚ ਯੋਗਤਾ ਹਾਸਿਲ ਕੀਤੀ ਹੈ ਤੇ ਉਸਦੀ ਮਿਹਨਤ ਤੇ ਦ੍ਰਿੜ ਸ਼ਕਤੀ ਅੱਗੇ ਇਹ ਕਮੀ ਉਸ ਨੂੰ ਸਫਲਤਾ ਹਾਸਿਲ ਕਰਨ ਵਿਚ ਰੋਕਣ ਤੋਂ ਅਸਮਰੱਥ ਰਹੀ। ਉਨਾਂ 1987 ਵਿਚ ਮੈਟ੍ਰਿਕ ਪਾਸ ਕੀਤੀ ਤੇ 19 ਸਾਲ ਦੀ ਉਮਰ ਵਿਚ ਹੀ ਡਿਗਰੀ ਹਾਸਿਲ ਕਰ ਲਈ। ਡਾ. ਕਿਰਨ ਕੁਮਾਰੀ ਨੇ ਮੁੜ ਵਸੇਬੇ ਵਿਸ਼ੇ ਹੇਠ ਸੰਨ 2012 ਵਿਚ ਪੰਜਾਬ ਯੂਨੀਵਰਸਿਟੀ , ਚੰਡੀਗੜ ਤੋਂ ਪੀ.ਐਚ.ਡੀ.ਹਾਸਿਲ ਕੀਤੀ। ਇਸ ਤੋ ਇਲਾਵਾ ਡਾ. ਕਿਰਨ ਕੁਮਾਰੀ ਨੇ ਇੰਗਲਿਸ਼ ਸਟੋਨੋਗ੍ਰਾਫੀ, 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਵਿਚ ਹਾਸਿਲ ਕੀਤੀ ਹੋਈ ਹੈ। ਡਾ. ਕਿਰਨ ਕੁਮਾਰੀ 2012 ਤੋਂ ਨਾਰਥ ਵੈਸਟ ਇੰਡੀਅਨ ਸੋਸਾਲੋਜੀ ਸੁਸਾਇਟੀ ਵਿਚ ਲਾਈਫ ਮੈਂਬਰ ਹਨ। ਸਾਲ 2010 ਤੋਂ ਉਹ ਨੈਸ਼ਨਲ ਫੈਡਰੇਸ਼ਨ ਫਾਰ ਦਾ ਬਲਾਈਂਡ ਵਿਚ ਲਾਈਫ ਮੈਂਬਰ ਹਨ ਅਤੇ 2013 ਤੋਂ ਗਵਰਨਿੰਗ ਬੋਰਡ ਆਫ ਦਿ ਵੋਕੇਸ਼ਨਲ ਰੀਹੈਬਲੀਟੇਸ਼ਨ ਟਰੇਨਿੰਗ ਸੈਂਟਰ, ਲੁਧਿਆਣਾ ਦੇ ਮੈਂਬਰ ਹਨ।ਡਾ. ਕਿਰਨ ਕੁਮਾਰੀ ਨੂੰ ਵੱਖ-ਵੱਖ ਸੰਸਥਾਵਾਂ ਤੋਂ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਪੰਜਾਬ ਸਰਕਾਰ ਵਲੋਂ 2017 ਵਿਚ ਸਟੇਟ ਲੈਵਲ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। 

 

Tags: Venkaiah Naidu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD