Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੂਰੇ ਸ਼ੈਸਨ ‘ਚ ਵਿਰੋਧੀ ਧਿਰ ਨੂੰ ਇਕ ਮਿੰਟ ਵੀ ਬੋਲਣ ਦਾ ਸਮਾਂ ਨਹੀਂ ਦੇ ਰਹੇ, ਵਾੱਕ-ਆੳੂਟ ਲਈ ਕੀਤਾ ਮਜਬੂਰ- ਐਚ.ਐਸ. ਫੂਲਕਾ

ਕਾਂਗਰਸ ਦਾ ਤਾਨਾਸ਼ਾਹੀ ਰਵੱਈਆ ਨਿੰਦਣਯੋਗ

Web Admin

Web Admin

5 Dariya News

ਚੰਡੀਗੜ , 27 Mar 2017

Last updated on: Mar 27, 2017, 00:00 IST

ਪੰਜਾਬ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਦੇ ਵਿਧਾਇਕਾਂ ਵਲੋਂ ਸੋਮਵਾਰ ਨੂੰ ਸਦਨ ਵਿਚੋਂ ਵਾੱਕ-ਆੳਟ ਕੀਤੇ ਜਾਣ ‘ਤੇ  ਪ੍ਰਤੀਆ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਸੱਤਾਧਾਰੀ ਕਾਂਗਰਸ ਉਤੇ ਦੋਸ਼ ਲਗਾਇਆ ਕਿ ਪੂਰੇ ਸ਼ੈਸਨ ਵਿਚ ਵਿਰੋਧੀ ਧਿਰ ਨੂੰ ਇਕ ਮਿੰਟ ਦਾ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਕਾਂਗਰਸ ਦਾ ਇਹ ਕਦਮ ਸੰਵਿਧਾਨ ਦੀ ਉਲੰਘਣਾ ਅਤੇ ਲੋਕਤੰਤਰ ਦੀ ਹੱਤਿਆ ਹੈ।ਫੂਲਕਾ ਨੇ ਦੱਸਿਆ ਕਿ ਸ਼ੈਸਨ ਦਾ ਜੋ ਪ੍ਰੋਗਰਾਮ ਪਿਛਲੇ ਸ਼ੁਕਰਵਾਰ ਨੂੰ ਸਦਨ ਦੇ ਮੈਂਬਰਾਂ ਨੂੰ ਵੰਡਿਆ ਗਿਆ ਸੀ ਉਸ ਵਿਚ  ਮਾਨਯੋਗ ਰਾਜਪਾਲ ਦੇ ਭਾਸ਼ਣ ਉਪਰ ਵੋਟਸ ਆੱਫ ਥੈਂਕਸ ਤਹਿਤ 28 ਮਾਰਚ ਨੂੰ 2 ਵਜੇ ਬਹਿਸ ਸ਼ੁਰੂ ਕਰਵਾਉਣ ਪ੍ਰੋਗਰਾਮ ਸੀ, ਪਰ ਅੱਜ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਪਹਿਲਾਂ ਨਿਰਧਾਰਿਤ ਅਤੇ ਸਰਕੂਲੇਟ ਕੀਤੇ ਪ੍ਰੋਗਰਾਮ ਨੂੰ ਬਦਲ ਕੇ ਨਵੀਂ ਕਾਰਵਾਈ ਪੇਸ਼ ਕਰ ਦਿੱਤੀ ਗਈ। ਜਿਸ ਤਹਿਤ ਇਸ ਸ਼ੈਸਨ ਵਿਚ ਬਹਿਸ ਨੂੰ ਖਤਮ ਕਰਕੇ ਅਗਲੇ ਵਿਧਾਨ ਸਭਾ ਸ਼ੈਸਨ ਤੱਕ ਮੁਲਤਵੀ ਕਰ ਦਿੱਤਾ ਗਿਆ।

ਫੂਲਕਾ ਨੇ ਦੱਸਿਆ ਕਿ ਜਦੋਂ ਉਨਾਂ ਨੇ ਸੰਵਿਧਾਨਿਕ ਨਿਯਮਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਗੈਰ ਸੰਵਿਧਾਨਿਕ ਕਦਮ ਹੈ ਤਾਂ ਸੱਤਾਧਾਰੀ ਧਿਰ ਉਨਾਂ ਦੀ ਦਲੀਲ ਨੂੰ ਰੱਦ ਨਹੀਂ ਕਰ ਸਕੀ, ਬਾਵਜੂਦ ਇਸਦੇ ਸੱਤਾਧਾਰੀ ਧਿਰ ਆਪਣੇ ਤਾਨਾਸ਼ਾਹੀ ਫੈਸਲੇ ਉਪਰ ਅੜੀ ਰਹੀ ਅਤੇ ਇਸ ਮਤੇ ਨੂੰ ਧੱਕੇਸ਼ਾਹੀ ਨਾਲ ਪਾਸ ਕਰ ਦਿੱਤਾ ਗਿਆ ਜਿਸ ਕਾਰਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੂੰ ਵਿਰੋਧ ਵਜੋਂ ਸਦਨ ‘ਚੋਂ  ਵਾੱਕ-ਆੳੂਟ ਕਰਨ ਲਈ ਮਜਬੂਰ ਹੋਣਾ ਪਿਆ। ਫੂਲਕਾ ਨੇ ਦੱਸਿਆ ਕਿ ਸੱਤਾਧਾਰੀ ਧਿਰ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਸਿਰਫ ਇਹੋ ਦਲੀਲ ਦਿੰਦੀ ਰਹੀ ਹੈ ਕਿ 2002 ਵਿਚ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਪਲੇਠੇ ਸ਼ੈਸਨ ਵਿਚ ਵੋਟ ਆੱਫ ਥੈਂਕਸ ‘ਤੇ ਬਹਿਸ ਨੂੰ ਅਗਲੇ ਸ਼ੈਸਨ ਤੱਕ ਮੁਲਤਵੀ ਕਰ ਦਿੱਤੀ ਸੀ। 

ਲੇਕਿਨ ਉਨਾਂ ਕੋਲ ਸਾਡੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਕਿ ਜੇਕਰ ਉਸ ਸਮੇਂ ਵਿਰੋਧੀ ਧਿਰ ਵਿਚ ਬੈਠੀ ਅਕਾਲੀ-ਭਾਜਪਾ ਨੇ ਸੰਵਿਧਾਨ ਦੀ ਉਲੰਘਣਾ ਅਤੇ ਲੋਕਤੰਤਰ ਦੇ ਘਾਣ ਉਪਰ ਕੋਈ ਮੂੰਹ ਨਹੀਂ ਖੋਲਿਆ ਤਾਂ ਇਹ ਅਕਾਲੀ-ਭਾਜਪਾ ਦੀ ਮਜਬੂਰੀ ਹੋ ਸਕਦੀ ਹੈ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਅਤੇ  ਅਜਿਹੀਆਂ ਸੰਵਿਧਾਨਿਕ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਵਿਰੋਧੀ ਧਿਰ ਵਜੋਂ ਆਪਣੇ ਪੰਜਾਬ ਹਿਤੈਸ਼ੀ ਫਰਜ਼ਾਂ ਉਪਰ ਡੱਟ ਕੇ ਪਹਿਰਾ ਦੇਵੇਗਾ।ਫੂਲਕਾ ਨੇ ਕਿਹਾ ਕਿ ਅਸਲ ਤੌਰ ‘ਤੇ ਵੋਟ ਆੱਫ ਥੈਂਕਸ ਨੂੰ ਰੱਦ ਕਰਨ ਦਾ ਕਾਰਨ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਵਲੋਂ ਪੁਛੇ ਜਾਣ ਵਾਲੇ ਸਵਾਲਾਂ ਦਾ ਕਾਂਗਰਸ ਕੋਲ ਕੋਈ ਜਵਾਬ ਨਾ ਹੋਣਾ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਚੋਣਾਂ ਦੌਰਾਨ ਬਠਿੰਡਾ ਵਿਖੇ ਇਕ ਨਸ਼ਾ ਤਸ਼ਕਰ ਕੋਲੋਂ ਸਵਾ ਲੱਖ ਬੋਤਲਾਂ ਸ਼ਰਾਬ ਫੜੇ ਜਾਣ ਅਤੇ ਉਸ ਉਤੇ ਦਰਜ ਕੇਸ ਨੂੰ ਖਾਰਜ ਕਰਵਾਉਣ ਬਾਰੇ ਆਪ ਸਪਸ਼ਟੀਕਰਨ ਚਾਹੁੰਦੀ ਹੈ। 

ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਪੁਲਿਸ ਨੇ ਬਠਿੰਡਾ ਵਿਖੇ ਇਕ ਤਸ਼ਕਰ ਨੂੰ ਸਵਾ ਲੱਖ ਬੋਤਲਾਂ ਸ਼ਰਾਬ ਨਾਲ ਫੜਕੇ ਕੇਸ ਦਰਜ ਕੀਤਾ ਸੀ ਅਤੇ ਮਾਨਯੋਗ ਅਦਾਲਤ ਨੇ ਵੀ ਉਸਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ ਸੀ। ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਦੁਆਰਾ ਅਦਾਲਤ ਵਿਚ ਇਸ ਸੰਬੰਧੀ ਅਰਜੀ ਦਾਇਰ ਕੀਤੀ ਗਈ ਕੀ ਸਰਕਾਰ ਹੁਣ ਇਸ ਕੇਸ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਸਪਸ਼ਟ ਕਰਦਾ ਹੈ ਕਿ ਕਾਂਗਰਸ ਨਸ਼ਿਆਂ ਦਾ ਮਾਮਲੇ ਵਿਚ ਕਿੰਨੀ ਕੁ ਗੰਭੀਰ ਹੈ।ਫੂਲਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਹ ਡਰ ਸੀ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਸਰਕਾਰ ਦੁਆਰਾ ਅਸਵਿੰਧਾਨਿਕ ਢੰਗ ਨਾਲ ਤੈਨਾਤ ਕੀਤੇ 13 ਸਲਾਹਕਾਰਾਂ ਜਿੰਨਾਂ ਵਿਚੋਂ 5 ਕੋਲ ਮੰਤਰੀ ਦਾ ਦਰਜਾ ਹੈ ਬਾਰੇ ਪੁਛੇਗਾ।ਇਸ ਲਈ ਉਨਾਂ ਨੇ ਚਰਚਾ ਤੋਂ ਭੱਜਣਾ ਹੀ ਮੁਨਾਸਬ ਸਮਝਿਆ। ਉਨਾਂ ਕਿਹਾ ਕਿ ਰੇਤੇ ਦੇ ਵਪਾਰ ਵਿਚ ਗੁੰਡਾ ਟੈਕਸ ਅਕਾਲੀ ਆਗੂਆਂ ਤੋਂ ਕਾਂਗਰਸੀ ਆਗੂਆਂ ਦੇ ਹੱਥ ਚਲੇ ਜਾਣ ਸੰਬੰਧੀ ਜਵਾਬ ਦੇਣਾ ਵੀ ਕਾਂਗਰਸ ਲਈ ਗਲੇ ਦੀ ਹੱਡੀ ਸਾਬਿਤ ਹੋਣਾ ਸੀ।    

 

 

Tags: H.S. Phoolka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD