Thursday, 16 May 2024

 

 

ਖ਼ਾਸ ਖਬਰਾਂ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ

 

ਪੰਜਾਬ ਦੀ ਬਰਬਾਦੀ ਲਈ ਕਾਂਗਰਸ ਅਕਾਲੀ-ਬੀਜੇਪੀ ਜਿੰਮੇਵਾਰ: ਭਗਵੰਤ ਮਾਨ

Web Admin

Web Admin

5 Dariya News

ਛਪਾਰ (ਲੁਧਿਆਣਾ) , 06 Sep 2017

ਆਮ ਆਦਮੀ ਪਾਰਟੀ ਦੇ ਸ਼ੁਬਾ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ-ਬੀਜੇਪੀ ਤੇ ਤਿਖੇ ਹਮਲੇ ਕਰਦੇ  ਕਿਹਾ ਕਿ ਇਨ੍ਹਾਂ ਨੇ  ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ  ਰਾਹੀ ਪੰਜਾਬ ਨੂੰ ਪੂਰੀ ਤਰ੍ਹਾਂ  ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦਾ ਕਿਸਾਨ ਅਤੇ ਮਜਦੂਰ ਲਗਾਤਾਰ ਆਤਮ ਹੱਤਿਆ ਕਰਨ ਲਈ ਮਜਬੂਰ ਨੇ।ਸ ਮਾਨ ਨੇ ਮਾਲਵੇ ਦੇ ਪ੍ਰਸਿਧ ਮੇਲਾ ਛੱਪਾਰ ਵਿਖੇ ਪਾਰਤੀ ਦੀ ਵਿਸ਼ਾਲ ਰਾਜਸੀ ਕਾਨਫਰੰਸ  ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ  ਅਮਰਿੰਦਰ  ਨੇ ਚੋਣਾਂ ਦੌਰਾਨ ਕਿਸਾਨਾਂ  ਨਾਲ ਸਾਰਾ ਕਰਜਾ ਮਾਫ ਕਰਨ ਦੇ ਕੀਤੇ  ਵਾਅਦੇ ਤੋਂ ਸਪਸ਼ਟ ਮੁੱਕਰ ਕੇ ਵੱਡਾ ਧਰੋਅ ਕਮਾਇਆ ਹੈ।ਜਿਸ ਕਾਰਨ ਕੈਪਟਨ ਦੇ 5 ਮਹੀਨੇ ਦੇ ਰਾਜ ਵਿਚ 200 ਤੋਂ  ਵੱਧ ਕਿਸਾਨ/ ਮਜਦੂਰ  ਆਪਣੀ ਜਾਨ ਦੀ ਅਹੂਤੀ ਦੇ ਚੁੱਕੇ ਨੇ ਅਤੇ ਹੁਣ ਬੈਕਾੱ ਵਲੋਂ ਕਰਜੱਈ ਕਿਸਾਨਾ ਨੂੰ  ਨੋਟਿਸ ਅਤੇ ਉਨ੍ਹਾਂ ਦੀਆਂ ਫੋਟੋਆਂ  ਬੈਂਕਾਂ ਚ ਲਗਾ ਜੇ ਸਗੋਂ ਜਖਮਾਂ ਤੇ ਲੂਣ ਛਿੜਕਿਆ ਜਾ ਰਿਹ।ਮਾਲਵੇ ਦੇ ਕਿਸਾਨ ਹੁਣ ਮਿਲਾਵਟੀ ਕੀੜੇਮਾਰ ਦਵਾਈਆਂ  ਅਤੇ  ਨਕਲੀ  ਬੀਜਾਂ ਕਾਰਨ  ਨਰਮੇ ਦੀਆਂ  ਫਸਲਾਂ  ਵਾਹੁਣ ਲਈ  ਮਜਬੂਰ ਹਨ ਤੇ ਸਰਕਾਰ ਤੇ ਕੋਈ  ਅਸਰ ਨਹੀੰ।ਸ. ਮਾਨ ਨੇ ਕਿਹਾ ਕਿ ਕਾਂਗਰਸ  ਪਾਰਟੀ  ਦੇ  ਨੌਜਵਾਨਾਂ  ਨੂੰ  ਰੋਜਗਾਰ ਜਾਂ 2000 ਰੁਪਏ ਮਹੀਨਾ ਬੇਰੁਜਗਾਰੀ ਭੱਤਾ, 2500 ਰੁਪਏ  ਮਹੀਨਾ ਬੁਢਾਪਾ ਪੈਨਸਨ,  ਨਸ਼ਿਆਂ ਦੇ ਖਾਤਮੇ  ਵਰਗੇ ਸਾਰੇ ਵਾਅਦੇ ਝੂਠੇ  ਲਾਰੇ ਹੀ ਸਾਬਿਤ ਹੋ ਕੇ ਰਹਿ ਗਏ ਹਨ ਅਤੇ  ਪੰਜਾਬ  ਦੇ ਲੋਕ ਠੱਗੇ ਮਹਿਸੂਸ ਕਰ ਰਹੇ ਨੇ।  ਸ. ਮਾਨ ਨੇ ਕਿਹਾ ਕਿ ਪੰਜਾਬ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਹਰ ਤਰ੍ਹਾਂ  ਦੇ ਮਾਫੀਏ ਬਾਦਲ ਸਰਕਾਰ ਦੀ ਤਰ੍ਹਾਂ  ਹੀ ਬੇਖੋਫ ਲੋਕਾਂ  ਦੀ ਲੁੱਟ  ਕਰ ਰਹੇ ਨੇ ਅਤੇ  ਬਾਦਲਾਂ ਦੇ ਰਾਜ ਦੀ ਤਰ੍ਹਾਂ ਹੀ   

ਸੂਬੇ ਵਿਚ ਭਿਸ਼ਟਾਚਾਰ ਹੋਰ ਤੇਜੀ ਨਾਲ ਵੱਧ ਰਿਹੈ।ਸ਼. ਮਾਨ ਨੇ ਕਿਹਾ ਕਿ ਹੁਣ ਪੂਰੀ ਤਰ੍ਹਾਂ  ਸਪੱਸ਼ਟ ਹੈ ਕਿ  ਅਮਰਿੰਦਰ  ਤੇ ਬਾਦਲ ਮਿਲੇ ਹੋਏ  ਨੇ, ਬਾਦਲ ਨੇ ਕੈਪਟਨ ਖਿਲਾਫ ਸਾਰੇ ਭ੍ਰਿਸ਼ਟਾਚਾਰ ਦੇ ਮਾਮਲੇ ਵਾਪਸ ਲਏ ਅਤੇ ਹੁਣਬਦਲੇ 'ਚ ਕੈਪਟਨ ਬਾਦਲ ਦੇ ਕੀਤੇ  ਭ੍ਰਿਸ਼ਟਾਚਾਰ ਨੂੰ  ਕਲੀਨ  ਚਿੱਟ ਦਿਤੀ ਹੈ ।ਉਨ੍ਹਾਂ ਕਿਹਾ ਕਿ ਪਾਰਟੀ  ਹਮੇਸਾਂ ਮਜਬੂਤੀ ਨਾਲ ਜਨਤਾ ਦੇ  ਮੁੱਦੇ ਉਠਾਉਂਦੀ ਰਹੇਗੀ ਅਤੇ  ਦਾਅਵਾ ਕੀਤਾ ਕਿ ਅਗਲੀ ਸਰਕਾਰ ਹਰ ਹਾਲਤ ਵਿਚ ਲੋਕਾਂ ਦੇ ਸਹਿਯੋਗ  ਨਾਲ 'ਆਪ' ਦੀ ਬਣੇਗੀ।ਕਾਨਫਰੰਸ  ਵਿਚ ਸ਼ਾਮਿਲ ਹੋਏ  ਲੋਕਾਂ ਦਾ ਧੰਨਵਾਦ ਕਰਦੇ ਵਧਾਇਕ ਹਰਵਿੰਦਰ  ਸਿੰਘ  ਫੂਲਕਾ ਨੇ ਕਿਹਾ ਕਿ ਪਾਰਟੀ ਹਮੇਸ਼ਾਂ ਜਨਤਾ  ਦੇ ਮਸਲਿਆਂ ਤੇ ਪਹਿਰਾ  ਦਿੰਦੀ  ਰਹੇਗੀ ।ਕਾਨਫਰੰਸ  ਨੂੰ  ਸੰਬੋਧਨ  ਕਰਦੇ ਲੋਕ ਇਨਸਾਫ ਪਾਰਟੀ  ਦੇ ਪਸਰਪਰੱਸਤ ਬਲਵਿੰਦਰ ਸਿੰਘ  ਬੈਂਸ ਨੇ ਕਾਂਗਰਸ , ਅਕਾਲੀ ਦਲ- ਬੀਜੋਪੀ ਤੇ ਤੇੱਖੇ ਹਮਲੇ ਕਰਦੇ ਕਿਹਾ ਕਿ ਇਨ੍ਹਾਂ  ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਕੇ ਬਰਬਾਦੀ ਕੀਤੀ  ਹੈ  ਉਨ੍ਹਾਂ  ਕਿਹਾ  ਕਿ ਵਿਧਾਨ ਸਭਾ ਵਿਚ ਪਾਸ ਕੀਤੇ  ਮੱਤੇ ਅਨੁਸਾਰ  ਬਣਦੀ   ਪਾਣੀਆਂ  ਦੀ 16 ਲੱਖ ਕਰੋਡ  ਰੁਪਏ  ਦੀ ਰਾਇਲਟੀ ਗਵਾਂਡੀ ਸੂਬਿਆਂ ਤੋਂ ਲੈਣ  ਲਈ  ਕੇਂਦਰ ਤੇ ਦਬਾਅ ਪਾਉਣਾ ਜਰੂਰੀ ਹੈ ।ਮੀਟਿੰਗ  ਵਿੱਚ ਹੋਰਨਾਂ  ਤੋਂ  ਇਲਾਵਾ  ਵਿਰੋਧੀ  ਧਿਰ  ਦੀ ਨੇਤਾ  ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ  ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ  ਪੰਡੋਰੀ ਅਤੇ  ਮੀਤ ਹੇਅਰ (ਸਾਰੇ ਵਿਧਾਇਕ), ਹਰਜੋਤ ਸਿੰਘ  ਬੈਂਸ, ਅਹਿਬਾਬ ਸਿੰਘ  ਗਰੇਵਾਲ ,  ਦਲਜੀਤ ਸਿੰਘ  ਭੋਲਾ  ਗਰੇਵਾਲ, ਦੇਵ ਮਾਨ ਜੀਵਨ ਸਿੰਘ  ਸੰਗੋਵਾਲ ਜਸਵੰਤ ਸਿੰਘ  ਗੱਜਣਮਾਜਰਾ ਨੇ ਵੀ ਸੰਬੋਧਨ  ਕੀਤਾ।ਇਸ ਸਮੇਂ ਮਾਲਵਾ ਜੋਨ-2 ਦੇ ਪ੍ਰਧਾਨ  ਗੁਰਦਿੱਤ  ਸਿੰਘ  ਸੇਖੋਂ, ਰਣਜੀਤ ਸਿੰਘ  ਧਮੋਟ, ਦਰਸ਼ਨ ਸਿੰਘ  ਸ਼ੰਕਰ, ਮਨਜੀਤ ਸਿੰਘ  ਮਹਿਰਮ, ਸਰੇਸ਼ ਗੋਇਲ, ਬਲਵਿੰਦਰ ਸਿੰਘ  ਜੱਗਾ, ਹਰਨੇਕ ਸਿੰਘ  ਸੇਖੋਂ , ਮਨਪ੍ਰੀਤ  ਸਿੰਘ  ਘਵੱਦੀ,  ਰਾਜਿੰਦਰਪਾਲ ਕੌਰ, ਰਵਿੰਦਰਪਾਲ ਸਿੰਘ  ਪਾਲੀ ਅਤੇ  ਅਮਰਿੰਦਰ  ਸਿੰਘ ਜਸੌਵਾਲ  ਵੀ ਹਾਜਿਰ ਸਨ।    

 

Tags: Bhagwant Mann , H.S. Phoolka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD