ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ ਦੇ ਹਲਕਾ ਦਾਖਾ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਚਐਸ ਫੂਲਕਾ ਦੇ ਖਿਲਾਫ ਚੋਣ ਨਾ ਲੜਨ ਦਾ ਐਲਾਨ ਕੀਤਾ।ਕੁਲਵੰਤ ਸਿੰਘ ਨੇ ਸਿਰਫ ਚੋਣ ਨਾ ਲੜਨ ਦਾ ਫੈਸਲਾ ਹੀ ਨਹੀਂ ਕੀਤਾ, ਸਗੋਂ ਅਗਾਮੀ ਚੋਣਾਂ ਵਿੱਚ ਐਚ.ਐਸ ਫੂਲਕਾ ਦਾ ਸਮਰਥਨ ਅਤੇ ਮਦਦ ਕਰਨ ਦਾ ਵੀ ਐਲਾਨ ਕੀਤਾ।
ਉਨਾਂ ਕਿਹਾ ਕਿ 1984 ਕਤਲੇਆਮ ਦੇ ਪੀੜਤਾਂ ਦੀ ਸਹਾਇਤਾ ਅਤੇ ਉਨਾਂ ਨੂੰ ਇਨਸਾਫ ਦੁਆਉ ਲਈ ਐਚਐਸ ਫੂਲਕਾ ਦੀ ਨਿਸ਼ਠਾ ਬਹੁਤ ਸ਼ਲਾਘਾਯੋਗ ਹੈ ਅਤੇ ਇਸੇ ਤੋਂ ਪ੍ਰਭਾਵਿਤ ਹੋ ਕੇ ਉਨਾਂ ਨੇ ਫੂਲਕਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।ਕੁਲਵੰਤ ਸਿੰਘ ਦੇ ਫੈਸਲੇ ਦੇ ਸਵਾਗਤ ਕਰਦਿਆਂ ਐਚਐਸ ਫੂਲਕਾ ਨੇ ਕਿਹਾ ਕਿ ਹਰ ਖੇਤਰ ਤੋਂ ਇਸ ਕ੍ਰਾਂਤੀ ਵਿੱਚ ਲੋਕ ਉਨਾਂ ਦੇ ਨਾਲ ਜੁੜ ਰਹੇ ਹਨ। ਉਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਹੂੰਝਾ ਫੇਰ ਜਿੱਤ ਹਾਸਿਲ ਕਰੇਗੀ ਅਤੇ ਸੂਬੇ ਵਿੱਚ ਸਿਆਸੀ ਸਿਸਟਮ ਮੁੜ ਸੁਰਜੀਤ ਕੀਤਾ ਜਾਵੇਗਾ।