ਸਰਕਾਰ ਬਣਨ ਤੇ ਪਹਿਲਾ ਕੰਮ ਸਿਖਿਆ ਅਤੇ ਸਿਹਤ ਸੇਵਾਵਾ ਹਨ : ਕੰਵਰ ਸੰਧੂ
Web Admin
5 Dariya News
ਪਡਿਆਲਾ , 29 Jan 2017
Last updated on: Jan 29, 2017, 00:00 IST
ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਜੀ ਆਪਣੀ ਚੋਣ ਮੁਹਿੰਮ ਤਹਿਤ ਪਿੰਡ ਪਡਿਆਲਾ ਵਿਖੇ ਪਹੁੰਚੇ। ਪਿੰਡ ਨਿਵਾਸੀ ਉਨ੍ਹਾਂ ਦੇ ਆਉਣ ਤੇ ਵੱਡੀ ਗਿਣਤੀ ਵਿੱਚ ਹਾਜਰ ਹੋਏ ਪਿੰਡ ਨਿਵਾਸੀਆ ਨੇ ਕੰਵਰ ਸੰਧੂ ਨੂੰ ਆਪਣੇ ਪਿੰਡ ਦੀ ਮੁਸਕਿਲਾ ਬਾਰੇ ਜਾਣੂ ਕਰਵਾਇਆ। ਪਿੰਡ ਨਿਵਾਸੀਆ ਨੇ ਕਿਹਾ ਕਿ ਸ੍ਰੀ ਬਚਿਤਰ ਸਿੰਘ ਸਾਬਕਾ ਐਮ ਐਲ ਏ ਵੱਲੋਂ ਸੁਰੂ ਕੀਤਾ ਲੜਕੀਆ ਦਾ ਕਾਲਜ ਪਿਛਲੀਆ ਸਰਕਾਰਾ ਨੇ ਅਣਗੋਲਿਆ ਕੀਤਾ ਹੈ ਉਸ ਨੂੰ ਸਰਕਾਰੀ ਮਾਨਤਾ ਪ੍ਰਾਪਤ ਕੀਤਾ ਜਾਵੇ। ਇਸ ਮੌਕੇਂ ਸ੍ਰੀ ਸੰਧੂ ਨੇ ਕਿਹਾ ਕਿ ਸਰਕਾਰ ਬਣਨ ਤੇ ਪਹਿਲਾ ਕੰਮ ਸਿਖਿਆ ਅਤੇ ਸਿਹਤ ਸੇਵਾਵਾ ਹਨ। ਇਸ ਲਈ ਇਸ ਕਾਲਜ਼ ਦੀ ਹਾਲਤ ਨੂੰ ਠੀਕ ਕੀਤਾ ਜਾਵੇਗਾ। ਪਿੰਡ ਨਿਵਾਸੀਆ ਨੇ ਉਨ੍ਹਾਂ ਨੂੰ ਆਪਣੇ ਪਿੰਡ ਤੋਂ ਜਿਤਾਉਣ ਦਾ ਭਰੋਸਾ ਦਿਵਾਈਆ , ਇਸ ਮੌਕੇ ਸ: ਸੁਰਿੰਦਰ ਸਿੰਘ ਕੁਕੂ, ਹਰਦੇਵ ਸਿੰਘ ਪਡਿਆਲਾ ਅਤੇ ਸੁਖਦੇਵ ਸਿੰਘ ਬਰੌਲੀ ਨੇ ਸੰਬੋਧਨ ਕੀਤਾ।