ਅਜਮੇਰ ਸਿੰਘ ਲੱਖੋਵਾਲ , ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਅੱਜ ਇੱਥੇ ਇੱਕ ਸਾਦੇ ਸਮਾਰੋਹ ਦੌਰਾਨ ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ( ਕੌਸਾਂਬ ) ਦੀ ਸਾਲ 2017 ਦੀ ਡਾਇਰੀ ਅਤੇ ਟੇਬਲ ਕੈਲੰਡਰ ਰੀਲੀਜ਼ ਕੀਤਾ। ਇੱਥੇ ਦੱਸਿਆ ਜਾਂਦਾ ਹੈ ਕਿ ਸ੍ਰ. ਅਜਮੇਰ ਸਿੰਘ ਲੱਖੋਵਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ( ਕੌਸਾਂਬ ) ਨਵੀਂ ਦਿੱਲੀ ਦੇ ਵੀ ਚੇਅਰਮੈਨ ਹਨ। ਉਹਨਾਂ ਵਲੋਂ ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ , ਮੈਨੇਜਿੰਗ ਡਾਇਰੈਕਟਰ ਕੌਸਾਂਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ੍ਰ. ਰੰਧਾਵਾ ਵਲੋਂ ਭਾਰਤ ਦੇਸ਼ ਦੇ ਸਮੁੱਚੇ ਮੰਡੀਕਰਣ ਬੋਰਡਾਂ ਦੇ ਪ੍ਰਬੰਧਕੀ ਢਾਂਚੇ ਅਤੇ ਮਿਤੀਆਂ/ਤਿਥੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਸ਼ਲਾਘਾ ਯੋਗ ਉਦਮ ਕੀਤਾ ਹੈ, ਜਿਸ ਨਾਲ ਵੱਖ- ਵੱਖ ਰਾਜਾਂ ਦੇ ਮੰਡੀਕਰਣ ਢਾਂਚੇ ਬਾਰੇ ਆਧੁਨਿਕ ਜਾਣਕਾਰੀ ਵੀ ਮਿਲ ਸਕੇਗੀ। ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰ. ਤੇਜਿੰਦਰਪਾਲ ਸਿੰਘ ਸਿੱਧੂ ,ਆਈ. ਏ. ਐਸ. , ਵਲੋਂ ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ, ਐਮ. ਡੀ. , ਕੌਸਾਂਬ ਦੇ ਇਸ ਉਦਮ ਲਈ ਸ਼ਲਾਘਾ ਕੀਤੀ। ਸ੍ਰ. ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ ਕੌਸਾਂਬ ਵਲੋਂ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਬੋਰਡ ਦੇ ਹੋਰ ਵੀ ਉੱਚ ਅਧਿਕਾਰੀ ਹਾਜਰ ਸਨ।