Wednesday, 22 July 2026

 

 

ਖ਼ਾਸ ਖਬਰਾਂ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ

 

ਸਾਡੀ ਜਿੱਤ ਨੂੰ ਵੇਖਦੇ ਹੋਏ ਵਿਰੋਧੀ ਬੁਖਲਾਹਟ 'ਚ ਆਏ: ਕਮਲ ਕਿਸੋਰ ਸ਼ਰਮਾ

ਦੁਸਾਹਿਰਾ ਗਰਾਊਡ ਮਾਰਕੀਟ ਖਰੜ ਵਲੋਂ ਕਾਲੇ ਨੂੰ ਸਮਰੱਥਨ ਦਾ ਐਲਾਨ

ਮੂਕਤੀ ਮੋਰਚਾ ਖਰੜ ਦੇ ਉਮੀਦਵਾਰ ਸ੍ਰੀ ਕਮਲ ਕਿਸੋਰ ਸ਼ਰਮਾ ਨੂੰ ਆਪਣੇ ਸਮਰੱਥਕਾਂ ਦੇ ਨਾਲ ਦੁਸਾਹਿਰਾ ਗਰਾਊਡ ਖਰੜ ਵਿਖੇ।
ਮੂਕਤੀ ਮੋਰਚਾ ਖਰੜ ਦੇ ਉਮੀਦਵਾਰ ਸ੍ਰੀ ਕਮਲ ਕਿਸੋਰ ਸ਼ਰਮਾ ਨੂੰ ਆਪਣੇ ਸਮਰੱਥਕਾਂ ਦੇ ਨਾਲ ਦੁਸਾਹਿਰਾ ਗਰਾਊਡ ਖਰੜ ਵਿਖੇ।

Web Admin

Web Admin

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ (ਐਸ.ਏ.ਐਸ.ਨਗਰ) , 27 Jan 2012

Last updated on: Jan 27, 2012, 00:00 IST

ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਜੋ ਮੋਰਚੇ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਤੋ ਸਾਫ ਜ਼ਾਹਿਰ ਹੈ ਕਿ ਉਨ੍ਹਾਂ ਦੋਵੇਂ ਸਿਆਸੀ ਪਾਰਟੀਆਂ ਨੂੰ ਖਰੜ ਹਲਕੇ ਵਿਚ ਆਪਣੀ ਕਰਾਰੀ ਹਾਰ ਨਜ਼ਰ ਆ ਰਹੀ ਹੈ ਤੇ ਉਹ ਕਈ ਤਰ੍ਹਾਂ ਦੇ ਹੱਥਕੰਡੇ ਆਪਣਾ ਕੇ ਮੋਰਚੇ ਦੇ ਸਮੱਰਥਕਾਂ , ਆਗੂਆਂ ਤੇ ਦਬਾਓ ਪਾ ਕੇ ਫੋਟੋਆਂ ਖਿਚਵਾ ਕੇ ਆਪਣੇ ਆਪ ਨੂੰ ਸਮਰੱਥਨ ਦੀਆਂ ਗੱਲਾਂ ਕਰ ਰਹੇ ਹਨ। ਪਰ ਖਰੜ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਦੇ ਨਿਵਾਸੀਆਂ ਵਲੋਂ ਦਿੱਤੇ ਵੱਡੇ ਸਮਰੱਥਨ ਨਾਲ ਮੋਰਚੇ ਦੀ ਜਿੱਤ ਯਕੀਨੀ ਬਣ ਚੁੱਕੀ ਹੈ। ਇਹ ਪ੍ਰਗਟਾਵਾ ਦੁਸਾਹਿਰਾ ਗਰਾਊਡ ਖਰੜ ਵਿਖੇ ਮੋਰਚੇ ਦੇ ਉਮੀਦਵਾਰ ਕਮਲ ਕਿਸੋਰ ਸ਼ਰਮਾ ਦੇ ਹੱਕ ਵਿਚ  ਹੋਈ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆ ਮੋਰਚੇ ਦੇ ਸੀਨੀਅਰ ਆਗੂ ਖੁਸਵੰਤ ਰਾਏ ਗੀਗਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਵੋਟਰ ਨੂੰ ਆਪਣੀ ਵੋਟ ਦੀ ਬੇਸ਼ਕੀਮਤੀ ਦਾ ਪਤਾ ਲੱਗ ਚੁੱਕਾ ਹੈ Îਕਿ ਉਹ ਨਾਂ ਤਾਂ ਵਿਕ ਸਕਦੇ ਹਨ ਅਤੇ ਨਾਂ ਹੀ ਕਿਸੇ ਹੀ ਲਾਲਚ ਅੱਗੇ ਝੁਕ ਸਕਦੇ ਹਨ ਤੇ ਅੱਜ ਲੋਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਹਲਕੇ ਵਿਚ ਹਰੇਕ ਬੂਥ ਤੇ ਫੁੱਟਬਾਲ ਦੀ ਤਰ੍ਹਾਂ ਕਾਂਗਰਸੀਆਂ ਤੇ ਅਕਾਲੀ ਦੇ ਖਿਲਾਫ ਗੋਲ ਹੋਣਗੇ ਅਤੇ ਇਨ੍ਹਾਂ ਆਗੂਆਂ ਦੇ ਹੱਥਕੰਡਿਆਂ ਨੂੰ ਵੋਟਰਾਂ ਨੇ ਦੂਰ ਕਰ ਦੇਣਾ ਹੈ। 

ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਖਰੜ ਹਲਕੇ ਪੰਜਾਬ ਵਿਚ ਇੱਕ ਨੰਬਰ ਹਲਕਾ ਹੋਵੇਗਾ। ਰਣਜੀਤ ਸਿੰਘ ਠੇਕੇਦਾਰ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਹੈ ਅਤੇ ਅਹੁੱਦੇ ਵੀ ਮੁੱਲ ਵਿਕ ਰਹੇ ਹਨ। ਗੁਰਮੁੱਖ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸ੍ਰੀ ਸਰਮਾ ਖਰੜ ਦਾ ਜੰਮਪਾਲ ਹੈ ਅਤੇ ਉਹ ਸਾਡੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਏਗਾ। ਸ੍ਰੀ ਕਮਲ ਕਿਸੋਰ ਸ਼ਰਮਾ ਨੇ ਕਿਹਾ ਕਿ ਜੋ ਖਰੜ ਦਾ ਵਿਕਾਸ ਹੋਇਆ ਉਹ ਸਾਡੀ ਹਮਾਇਤ ਨਾਲ ਹੋਇਆ ਹੈ ਅਤੇ ਸਰਕਾਰ ਨੇ ਕੋਈ ਫੁੱਟੀ ਕੌਡੀ ਨਹੀਂ ਦਿੱਤੀ। ਇਸ ਮੌਕੇ ਦੁਸਾਹਿਰਾ ਗਰਾਊਡ ਮਾਰਕੀਟ ਵਲੋਂ ਆਪਣੇ ਪਰਿਵਾਰਾਂ ਅਤੇ ਵਰਕਰਾਂ ਸਮੇਤ ਸ੍ਰੀ ਸ਼ਰਮਾ ਨੂੰ ਖੁੱਲੇਆਮ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮਨਜੀਤ ਸਿੰਘ ਬੈਦਵਾਣ, ਸ੍ਰੀ ਜਵਾਹਰ ਲਾਲ, ਅਸ਼ਵਨੀ ਕੁਮਾਰ ਐਡਵੋਕੇਟ, ਹੀਮੇਂਦਰ ਕੌਸ਼ਿਕ, ਪਰਮਿੰਦਰ ਕੁਮਾਰ ਸੂੰਡੀ, ਪਰਮਿੰਦਰ ਸਿੰਘ ਸੋਨਾ, ਜੀਤ ਖਾਨਪੁਰ ਆਦਿ ਸਮੇਤ ਭਾਰੀ ਗਿਣਤੀ ਵਿਚ ਸਮਰੱਥਕ, ਸ਼ਹਿਰ ਨਿਵਾਸੀ ਹਾਜ਼ਰ ਸਨ।

 

Tags: Kamal Kishore Sharma

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD