ਪੰਜਾਬ ਡੈਮੋਕ੍ਰੈਟਕਿ ਪਾਰਟੀ ਨੇ 5 ਜੂਨ 2016 ਨੂੰ ਖਰੜ ਹਸਪਤਾਲ ਰੋਡ ਤੇ ਆਪਣਾ ਦੂਸਰਾ ਦਫ਼ਤਰ ਖੋਲਿਆ। ਪਾਰਟੀ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਪੰਜਾਬ ਨੇ ਦਸਿਆ ਕਿ ਪਾਰਟੀ ਹਰ ਜਿਲ੍ਹੇ ਵਿੱਚ ਆਪਣਾ ਦਫ਼ਤਰ ਸਥਾਪਿਤ ਕਰੇਗੀ ਤਾਂ ਜੋ ਉਸ ਇਲਾਕੇ ਦੇ ਲੋਕਾਂ ਤਕ ਆਪਣੀ ਪਾਰਟੀ ਦਾ ਮਨੋਰਥ ਪਹੁੰਚਾਇਆ ਜਾ ਸਕੇ, ਅਤੇ ਉਸ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਵੀ ਅਸਾਨੀ ਨਾਲ ਸੁਣਿਆ ਜਾ ਸਕੇ।ਇਸ ਦਫ਼ਤਰ ਦਾ ਉਧਘਾਟਨ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਪੰਜਾਬ ਨੇ ਅਹਿਮ ਘੋਸ਼ਣਾ ਕੀਤੀ ਕਿ ਪਾਰਟੀ ਵੱਡੇ ਇਕੱਠ ਅਤੇ ਰੈਲੀਆਂ ਦੇ ਖਿਲਾਫ਼ ਹੈ। ਪਾਰਟੀ ਵੱਧ ਤੋਂ ਵੱਧ 10-200 ਲੋਕਾਂ ਤਕ ਦਾ ਹੀ ਇਕੱਠ ਕਰਿਆ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ਼ਕਤੀ ਪਰਦਰਸ਼ਨ ਕਰਕੇ ਅਸੀਂ ਲੋਕ ਸ਼ਕਤੀ ਨੂੰ ਚੁਣੌਤੀ ਨਹੀਂ ਦੇਣਾਂ ਚਾਹੁੰਦੇ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਕਿਉਂਕਿ ਸਾਡੀ ਪਾਰਟੀ ਦਾ ਨਾਮ ਹੀ ਡੈਮੋਕ੍ਰੈਟਿਕ ਹੈ ਜਿਸ ਦਾ ਮਤਲਬ ਹੀ ਲੋਕਤੰਤਰ ਨੂੰ ਅਹਮੀਅਤ ਦੇਣਾ ਹੈ, ਅਤੇ ਲੋਕਤੰਤਰ ਵਿੱਚ ਹਰ ਕੋਈ ਵਿਸ਼ੇਸ਼ ਹੈ ਅਤੇ ਹਰ ਸਧਾਰਨ ਵਿਅਕਤੀ ਦੀ ਸੁਣਵਾਈ ਹੋਣੀ ਚਾਹੀਦੀ ਹੈ।ਇਕ ਦੀ ਤਾਕਤ ਨੂੰ ਪ੍ਰਫ਼ੁਲਿਤ ਕਰਨ ਲਈ ਪਾਰਟੀ ਆਪਣੇ ਪ੍ਰਚਾਰ ਲਈ ਵੱਡੇ ਇਕੱਠ ਅਤੇ ਰੈਲੀਆਂ ਤੋਂ ਉਪਰ ਉਠ ਕੇ ਹੋਰ ਸਾਧਨਾਂ ਨੂੰ ਅਪਣਾਏਗੀ।
ਧਰਨਿਆਂ ਵਿੱਚ ਵੀ ਸਿਰਫ਼ ਇਕ ਹੀ ਵਿਅਕਤੀ ਧਰਨੇ ਤੇ ਜਾਇਆ ਕਰੇਗਾ। ਜਿਸ ਨਾਲ ਸ਼ਹਿਰ ਵਿੱਚ ਜੇਕਰ 144 ਲੱਗੀ ਹੋਵੇ ਤਾਂ ਵੀ ਉਸ ਨਾਲ ਕਾਨੂੰਨ ਦੀ ਉਲੰਗਣਾ ਨਹੀਂ ਹੁੰਦੀ। ਪੰਜਾਬ ਡੈਮੋਕ੍ਰੈਟਕਿ ਪਾਰਟੀ ਲੋਕਾਂ ਨੂੰ ਆਪਣੇ ਕੋਲ ਬਲਾਉਣ ਦੀ ਥਾਂ ਤੇ ਲੋਕਾ ਦੇ ਘਰ ਤਕ ਆਪ ਹਾਜ਼ਰੀ ਲਗਾ ਕੇ ਆਵੇਗੀ।ਵੱਡੀਆਂ ਰੈਲੀਆਂ ਕਾਰਨ ਪੁਲਿਸ ਫ਼ੋਰਸ ਨੂੰ ਆਪਣਾ ਸਾਰਾ ਧਿਆਨ ਬਾਕੀ ਦੇ ਕੰਮ ਛੱਡ ਕੇ ਰੈਲੀ ਗਰਾਉਡ ਅਤੇ ਉਸ ਨਾਲ ਸੰਬੰਧਿਤ ਇੰਨਟੈਲੀਜੈਂਸ ਨੂੰ ਭਾਜੜਾਂ ਪੈ ਜਾਂਦੀਆਂ ਹਨ। ਜਿਸ ਨਾਲ ਸਰਕਾਰ ਦੀ ਬਹੁਤ ਸਾਰੀ ਮਸ਼ੀਨਰੀ ਅਤੇ ਪੈਸਾ ਜੋ ਕਿ ਲੋਕਾਂ ਦੀ ਹੀ ਅਮਾਨਤ ਹੈ, ਬਰਬਾਦ ਹੋ ਜਾਂਦਾ ਹੈ। ਇਕ ਵੱਡੀ ਰੈਲੀ ਪਿੱਛੇ ਸਰਕਾਰ ਦਾ ੨ ਕਰੋੜ ਤੋਂ ਉਪਰ ਦਾ ਨੁਕਸਾਨ ਇਕ ਦਿਨ ਵਿੱਚ ਹੀ ਹੋ ਜਾਂਦਾ ਹੈ। ਇਸ ਲਈ ਪੰਜਾਬ ਡੈਮੋਕ੍ਰੈਟਕਿ ਪਾਰਟੀ ਸੰਵਿਧਾਨਿਕ ਤੌਰ ਤੇ ਕਾਨੂੰਨ ਦੀਆਂ ਸੀਮਾਂਵਾਂ ਨੂੰ ਕਦੇ ਦੀ ਪਾਰ ਨਹੀਂ ਕਰੇਗੀ। ਇਹ ਫ਼ੈਸਲਾ ਲੋਕ ਹਿਤ ਲਈ ਲਿਆ ਗਿਆ ਹੈ।ਪ੍ਰਧਾਨ ਗੁਰਕਿਰਪਾਲ ਸਿੰਘ ਪੰਜਾਬ ਦੇ ਨਾਲ ਸ਼ਾਮਲ ਸਨ ਮੋਹਿੰਦਰ ਸਿੰਘ ਗੁਰਨਾ, ਭੁਪਿੰਦਰ ਕੌਰ, ਅਮਰਜੀਤ ਕੌਰ, ਡਾ. ਰਜਿੰਦਰ ਰੇਨੂੰ, ਡਾ. ਹਰਜਿੰਦਰ ਹੈਰੀ, ਮੁਜ਼ਫ਼ਰ ਅਹਮਦ, ਸੱਤਪਾਲ ਸਿੰਘ ਦੂਗਰੀ, ਅਤੇ ਹੋਰ ਸਮਰਥਕ