ਲੋਕ ਗਾਇਕ ਤੇ ਫਿਲਮ ਸਟਾਰ ਹਰਭਜਨ ਮਾਨ ਨੇ ਅੱਜ ਫੇਜ 7 ਤੇ ਫੇਜ 11 ਵਿੱਚ ਘਰ ਘਰ ਜਾ ਕੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਜਿਤਾਉਣ ਦੀ ਅਪੀਲ ਕੀਤੀ। ਵੱਡੀ ਗਿਣਤੀ ਵਿੱਚ ਉਨਾਂ ਨਾਲ ਕਾਫਲੇ ਦੇ ਰੂਪ ਵਿੱਚ ਚੱਲ ਰਹੇ ਨੌਜਵਾਨਾਂ ਨੂੰ ਥਾਂ ਥਾਂ ਤੇ ਸੰਬੋਧਨ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹ ਨੋਜਵਾਨਾਂ ਤੇ ਮੁਟਿਆਰਾਂ ਨੂੰ ਜੇਲਾਂ ਦੀਆਂ ਕਾਲ ਕੋਠੜੀਆਂ ਤੇ ਘਰਾਂ ਦੀਆਂ ਕਾਲ ਕੋਠੜੀਆਂ ਵਿਚੋਂ ਛੁਡਾਉਣ ਵਾਲੇ, ਸ: ਰਾਮੂਵਾਲੀਆ ਲਈ ਵੋਟਾਂ ਮੰਗ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸ਼ਰਾਬ ਤੇ ਹੋਰ ਨਸ਼ੇ ਵੰਡ ਕੇ ਜਵਾਨੀ ਬਰਬਾਦ ਕਰਨ ਤੇ ਵਧਦੇ ਰਸਤੇ ਘਰਾਂ ਵਿੱਚ ਕਲੇਸ਼ ਖੜਾ ਕਰਨ ਵਾਲੇ ਲਈ ਵੋਟਾਂ ਮੰਗ ਰਹੇ ਹਨ। ਸ: ਮਾਨ ਨੇ ਲੋਕਾਂ ਨੂੰ ਪੁਛਿਆ ਕਿ ਉਨ੍ਹਾਂ ਦੀ ਵੋਟ ਵਿਕਾਸ ਦੇ ਹੱਕ ਵਿੱਚ ਜਾਵੇਗੀ ਜਾਂ ਵਿਨਾਸ਼ ਦੇ ਤਾਂ ਲੋਕਾਂ ਨੇ ਹੱਥ ਖੜੇ ਕਰਕੇ ਵਿਕਾਸ ਨੂੰ ਵੋਟਾਂ ਦੇਣ ਲਈ ਕਿਹਾ। ਹਰਭਜਨ ਮਾਨ ਇੱਕ ਅੱਧਾ ਗੀਤ ਸੁਨਾਉਣ ਤੋਂ ਬਾਅਦ ਭਾਵਪੂਰਨ ਢੰਗ ਨਾਲ ਬੋਲਦੇ ਹਨ ਤੇ ਲੋਕਾਂ ਨੂੰ ਵਾਰ ਵਾਰ ਕਹਿੰਦੇ ਹਨ ਕਿ ਵੋਟ ਦੇਣ ਤੋਂ ਪਹਿਲਾਂ ਜਰੂਰ ਸੋਚਣਾ ਕਿ ਪੜਿਆ ਲਿਖਿਆਂ ਦੀ ਕੀ ਮੰਗ ਹੈ ਤੇ ਉਹ ਮੋਹਾਲੀ ਦੀ ਜਿੰਮੇਵਾਰੀ ਕਿਸ ਨੂੰ ਦੇਣਾ ਚਾਹੁਦੇ ਹਨ ? ਸ: ਮਾਨ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਤਜ਼ਰਬੇਕਾਰ ਸਿਆਸਤਦਾਨ ਤੇ ਪੜੇ ਲਿਖੇ ਉਮੀਦਵਾਰ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਵੋਟਾਂ ਪਾ ਦੇਣ ਤਾਂ ਉਹ ਨਿੱਜੀ ਤੋਰ ਤੇ ਸਭ ਦੇ ਅਹਿਸਾਨਮੰਦ ਹੋਣਗੇ।