ਪੀ.ਟੀ. ਐਲ ਚੌਂਕ ਤੋਂ ਫੇਜ਼ 7 ਤੱਕ ਨਵੀਂ ਬਣੀ ਸੜਕ ਦਾ ਹਰਭਜਨ ਮਾਨ ਅਤੇ ਮੁਖ ਪ੍ਰਸ਼ਾਸਕ ਗਮਾਡਾ ਨੇ ਲਿਆ ਜਾਇਜ਼ਾ
ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਜਾਣਗੇ ਪੁਖਤਾ ਪ੍ਰਬੰਧ : ਹਰਭਜਨ ਮਾਨ
ਹਰਭਜਨ ਮਾਨ ਚੇਅਰਮੈਨ ਜਿਲਾ੍ਹ ਯੋਜਨਾ ਕਮੇਟੀ ਅਤੇ ਏ.ਕੇ ਸਿਨਹਾ ਮੁਖ ਪ੍ਰਸ਼ਾਸਕ ਗਮਾਡਾ ਪੀ ਟੀ ਐਲ ਚੌਕ ਤੋਂ ਫੇਜ਼ 7 ਤੱਕ ਬਣੀ ਸ਼ਾਪਿੰਗ ਸਟਰੀਟ ਦਾ ਫੇਜ਼ 4 ਵਿਖੇ ਜਾਇਜ਼ ਲੈਂਦੇ ਹੋਏ।
Web Admin
5 ਦਰਿਆ ਨਿਊਜ਼ (ਸੀ.ਪੀ.ਸਿੰਘ)
ਐਸ.ਏ.ਐਸ.ਨਗਰ (ਮੁਹਾਲੀ) , 21 Aug 2012
Last updated on: Aug 21, 2012, 00:00 IST
ਐਸ. ਏ. ਐਸ ਨਗਰ ਸ਼ਹਿਰ ਵਿਚ ਪੀ.ਟੀ.ਐਲ ਚੌਂਕ ਤੱ ਫੇਜ਼ 7 ਤੱਕ ਨਵੀਂ ਬਣਾਈ ਸੜਕ (ਸ਼ਾਪਿੰਗ ਸਟਰੀਟ) ਦਾ ਚੇਅਰਮੈਨ ਜਿਲਾ੍ਹ ਯੋਜਨਾ ਕਮੇਟੀ ਸ੍ਰੀ ਹਰਭਜਨ ਮਾਨ ਅਤੇ ਮੁਖ ਪ੍ਰਸ਼ਾਸਕ ਗਮਾਡਾ ਏ.ਕੇ ਸਿਨਹਾ ਨੇ ਗਮਾਡਾ ਦੇ ਹੋਰ ਅਧਿਕਾਰੀਆਂ ਸਮੇਤ ਦੌਰਾ ਕੀਤਾ। ਇਥੇ ਇਹ ਵਰਨਣ ਯੋਗ ਹੈ ਕਿ ਨਵੀਂ ਬਣੀ ਸੜਕ ਕਾਰਣ ਫੇਜ਼ 5 ਤੋਂ ਇਲਾਵਾ ਫੇਜ਼ 7,8, 3 ਬੀ1, 3 ਬੀ2 ਵਿਚ ਬਰਸਾਤੀ ਪਾਣੀ ਦੇ ਨਿਕਾਸ ਲਈ ਸਹੀ ਪ੍ਰਬੰਧ ਨਾ ਹੋਣ ਕਾਰਣ ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਰਿਹਾਇਸ਼ੀ ਖੇਤਰਾਂ ਵਿਚ ਪਾਣੀ ਖੜ੍ਹ ਜਾਂਦਾ ਹੈ। ਇਸ ਦੇ ਢੁੱਕਵੇਂ ਹੱਲ ਲਈ ਮਾਨ ਨੇ ਦੱਸਿਆ ਕਿ ਬਰਸਾਤੀ ਪਾਣੀ ਦੇ ਨਿਕਾਸੀ ਪੁਖਤਾ ਪ੍ਰਬੰਧ ਕੀਤੇ ਜਾਣਗੇ । ਇਸ ਮੌਕੇ ਸੀ. ਏ ਗਮਾਡਾ ਏ.ਕੇ ਸਿਨਹਾ ਨੇ ਮੌਕੇ ਤੇ ਹੀ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆ ਕਿ ਉਹ ਪਾਣੀ ਦੇ ਨਿਕਾਸ ਲਈ ਠੋਸ ਯੋਜਨਾ ਤਿਅਰ ਕਰਨ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਬਰਸਾਤ ਦੇ ਨਾਲ ਹੀ ਨਾਲ ਹੋ ਸਕੇ ਅਤੇ ਲੋਕਾ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ । ਇਸ ਮੌਕੇ ਸਿਨਹਾ ਨੇ ਕਿਹਾ ਕਿ ਪਾਣੀ ਦੇ ਢੁੱਕਵੇ ਪ੍ਰਬੰਧ ਕੇਤੇ ਜਾਣਗੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਵਾ ਪਵੇ।