ਪੰਜਾਬੀ ਦੇ ਸਟਾਰ ਗਾਇਕ ਹਰਭਜਨ ਮਾਨ ਨੇ ਅੱਜ ਬਲਵੰਤ ਸਿੰਘ ਰਾਮੂਵਾਲੀਆ ਨੂੰ ਜਿਤਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਮੇਰੀ ਸਾਫ ਸੁਥਰੀ ਗਾਇਕੀ ਨੂੰ ਪਸੰਦ ਕਰਦੇ ਹਨ ਉਹ ਰਾਮੂਵਾਲੀਆ ਦੀ ਸਾਫ ਸੁਥਰੀ ਸਿਆਸਤ ਨੂੰ ਵੋਟ ਪਾਉਣ ਤਾਂ ਕਿ ਗੰਧਲ ਰਹੀ ਸਿਆਸਤ ਨੂੰ ਸ਼ੁਧ ਕੀਤਾ ਜਾ ਸਕੇ। ਉਨਾਂ ਕਿਹਾਕਿ ਵੋਟ ਪਾਉਣ ਵੇਲੇ ਹਰ ਵੋਟਰ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਵੋਟ ਦੇ ਕੇ ਉਮੀਦਵਾਰ ਤੋਂ ਕੀ ਆਸ ਰਖਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜਗਾਰ, ਉਨ੍ਹਾਂ ਦਾ ਹੋ ਰਿਹਾ ਸ਼ੋਸ਼ਣ , ਕੁੜੀਆਂ ਦੀ ਹੋ ਰਹੀ ਬੇਹੁਰਮਤੀ ਨੂੰ ਬਚਾਉਣ ਤੇ ਵਿਕਾਸ ਦੀ ਲੜੀ ਜਾਰੀ ਰਖਣ ਵਾਲਾ ਉਮੀਦਵਾਰ ਹੀ ਉਹਨਾ ਦੀ ਵੋਟ ਦਾ ਹਕਦਾਰ ਹੈ ਜੋ ਸਿਰਫ ਤੇ ਸਿਰਫ ਬਲਵੰਤ ਸਿੰਘ ਰਾਮੂਵਾਲੀਆ ਹੈ।