Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ

 

ਆਈਪੀਐਲ 2025 : ਪਟਿਆਲਾ ਦੇ ਪ੍ਰਭਸਿਮਰਨ ਦੇ ਸ਼ਾਨਦਾਰ ਪ੍ਰਦਰਸ਼ਨ ਬਦੌਲਤ ਪੰਜਾਬ ਕਿੰਗਸ ਦੂਜੀ ਥਾਂ ਤੇ ਪੁੱਜੀ

Sports News, Cricket, Cricketer, Player, Bowler, Batsman, Indian Premier League, IPL, IPL 2025, Punjab Kings

Web Admin

Web Admin

5 Dariya News

ਪਟਿਆਲਾ , 01 May 2025

Last updated on: May 02, 2025, 15:22 IST

ਆਈਪੀਐਲ 2025 ਵਿੱਚ ਪੰਜਾਬ ਕਿੰਗਸ ਦੀ ਟੀਮ ਇਸ ਵਾਰ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਕੱਲ ਦੇ ਅਹਿਮ ਮੈਚ ਵਿੱਚ ਚਨਈ ਸੁਪਰ ਕਿੰਗ ਦੀ ਟੀਮ ਨੂੰ ਹਰਾ ਕੇ ਪੰਜਾਬ ਕਿੰਗਸ ਦੀ ਟੀਮ ਆਈਪੀਐਲ ਸੂਚੀ ਵਿੱਚ ਦੂਜੀ ਥਾਂ ਤੇ ਅੱਪੜ ਗਈ। ਪੰਜਾਬ ਕਿੰਗਸ ਵਿੱਚ ਜਿੱਥੇ ਕਪਤਾਨ ਸ੍ਰੇਸ਼ ਅਈਅਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉੱਥੇ ਪੰਜਾਬ ਦੇ ਵਿਕਟ ਕੀਪਰ ਬੱਲੇਬਾਜ ਪ੍ਰਭ ਸਿਮਰਨ ਸਿੰਘ ਦੀ ਖੇਡ ਬਹੁਤ ਜਿਆਦਾ ਮਿਆਰੀ ਰਹੀ। 

ਚੇਨਈ ਸੁਪਰ ਕਿੰਗ ਵਿਰੁੱਧ ਮੈਚ ਵਿੱਚ ਵੀ ਪ੍ਰਭ ਸਿਮਰਨ ਨੇ 36 ਬਾਲਾਂ ਵਿੱਚ 54 ਦੌੜਾਂ ਬਣਾਈਆਂ ਜੋ ਕਿ ਜਿੱਤ ਲਈ ਅਹਿਮ ਸਾਬਤ ਹੋਈਆਂ।ਪ੍ਰਭ ਸਿਮਰਨ ਦੀ ਖੇਡ ਸਬੰਧੀ ਜਾਨਣ ਲਈ ਜਦੋਂ ਪਟਿਆਲਾ ਦੀ ਅਕਾਦਮੀ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸਾਰੇ ਪ੍ਰਦਰਸ਼ਨ ਦਾ ਸਿਹਰਾ ਪ੍ਰਭ ਸਿਮਰਨ ਦੀ ਸਖਤ ਮਿਹਨਤ ਨੂੰ ਦਿੱਤਾ। ਉਹਨਾਂ ਗੱਲ ਕਰਦਿਆਂ ਦੱਸਿਆ ਕਿ ਪ੍ਰਭ ਸਿਮਰਨ ਸਿਖਰ ਦੁਪਹਿਰੇ ਤਕਰੀਬਨ ਪੰਜ ਘੰਟੇ ਪ੍ਰੈਕਟਿਸ ਕਰਦਾ ਸੀ।

ਇਸ ਪ੍ਰੈਕਟਿਸ ਵਿੱਚ ਉਹ ਓਪਨ ਨੈੱਟ ,ਸਾਈਡ ਆਰਮ ਨਾਲ ਬੱਲੇਬਾਜ਼ੀ ਦੀ ਪ੍ਰੈਕਟਿਸ ਤੇ ਸਪੈਸ਼ਲ ਵਿਕਟ ਕੀਪਿੰਗ ਦੀਆਂ ਡਰਿਲਾਂ ਵੀ ਕਰਦਾ ਸੀ ।ਉਹਨਾਂ ਨੇ ਦੱਸਿਆ ਕਿ ਅਕਾਦਮੀ ਵਿੱਚ ਭਾਵੇਂ ਮੀਂਹ ਜਾਵੇ ਭਾਵੇਂ ਹਨੇਰੀ ਆਵੇ ਉਹ ਹਰ ਮੌਸਮ ਵਿੱਚ ਲਗਾਤਾਰ ਪ੍ਰੈਕਟਿਸ ਕਰਦਾ ਰਹਿੰਦਾ ਹੈ। ਕੋਚ ਕਮਲ ਸਿੱਧੂ ਨੇ ਦੱਸਿਆ ਕਿ ਪ੍ਰਭ ਸਿਮਰਨ ਨੇ ਕਦੀ ਵੀ ਆਪਣੀ ਪ੍ਰੈਕਟਿਸ ਵਿੱਚ ਨਾਗਾ ਨਹੀਂ ਪਾਇਆ ।ਮੀਹ ਦੌਰਾਨ ਉਹ ਇੰਡੋਰ ਪ੍ਰੈਕਟਿਸ ਕਰਦਾ ਸੀ। 

ਇਸ ਸਬੰਧੀ ਜਦੋਂ ਖਿਡਾਰੀ ਪ੍ਰਭ ਸਿਮਰਨ ਨਾਲ ਗੱਲਬਾਤ ਹੋਈ ਤਾਂ ਉਸਨੇ ਦੱਸਿਆ ਕਿ ਉਸ ਨੇ ਬਚਪਨ ਵਿੱਚ ਪਟਿਆਲਾ ਵਿਖੇ ਹੀ ਕ੍ਰਿਕਟ ਸ਼ੁਰੂਆਤ ਕੀਤੀ ਸੀ ਅਤੇ ਉਸ ਦੀ ਖੇਡ ਵਿੱਚ ਕ੍ਰਿਕਟ ਹੱਬ ਦੇ ਕੋਚ ਕਮਲ ਸੰਧੂ ਦੀ ਯੋਗ ਅਗਵਾਈ ਵਿੱਚ ਬਹੁਤ ਸੁਧਾਰ ਆਇਆ। ਉਸਨੇ ਆਪਣੀ ਮਿਹਨਤ ਦਾ ਸਿਹਰਾ ਜਿੱਥੇ ਆਪਣੇ ਮਾਤਾ ਪਿਤਾ ਨੂੰ ਦਿੱਤਾ,ਉੱਥੇ ਉਹਨੇ ਆਪਣੇ ਕੋਚ ਕਮਲ ਸੰਧੂ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰਥਕ ਸਹਿਯੋਗ ਨੂੰ ਆਪਣੀ ਖੇਡ ਦੇ ਨਿਖਾਰ ਵਿੱਚ ਅਹਿਮ ਯੋਗਦਾਨ ਦੱਸਿਆ।

 

Tags: Sports News , Cricket , Cricketer , Player , Bowler , Batsman , Indian Premier League , IPL , IPL 2025 , Punjab Kings

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD