Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਟ੍ਰਾਈਡੈਂਟ ਗਰੁੱਪ ਤੇ ਪੀਜੀਟੀਆਈ ਵੱਲੋਂ ਸਾਂਝੇ ਤੌਰ ਤੇ ‘ਟ੍ਰਾਈਡੈਂਟ ਓਪਨ’ ਗੋਲਫ ਟੂਰਨਾਮੈਂਟ ਦਾ ਐਲਾਨ

ਪਹਿਲਾ ਐਡੀਸ਼ਨ 11 ਨਵੰਬਰ ਤੋਂ, 9 ਨਵੰਬਰ ਨੂੰ ਪ੍ਰੋ-ਐਮ ਇਵੈਂਟ ‘ਚ ਖੇਡਣਗੇ ਗੋਲਫਰਸ

Sports News, Trident Group, Professional Golf Tour of India, PGTI, Rajinder Gupta

Web Admin

Web Admin

5 Dariya News

ਚੰਡੀਗੜ੍ਹ , 08 Nov 2025

Last updated on: Nov 08, 2025, 18:16 IST

ਰਾਜ ਸਭਾ ਮੈਂਬਰ ਤੇ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਸ਼੍ਰੀ ਰਜਿੰਦਰ ਗੁਪਤਾ ਦੇ ਸ਼ਾਨਦਾਰ ਸ਼ਾਟ ਨਾਲ ‘ਟ੍ਰਾਈਡੈਂਟ ਓਪਨ’ ਦਾ ਟੀ-ਆਫ ਹੋ ਗਿਆ। ਇਸ ਇਵੈਂਟ ਨੂੰ ਟ੍ਰਾਈਡੈਂਟ ਗਰੁੱਪ ਤੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਟ੍ਰਾਈਡੈਂਟ ਓਪਨ ਦਾ ਪਹਿਲਾ ਰਾਊਂਡ 11 ਨਵੰਬਰ ਨੂੰ ਖੇਡਿਆ ਜਾਵੇਗਾ ਤੇ ਵਿਜੇਤਾ 14 ਨਵੰਬਰ ਨੂੰ ਮਿਲੇਗਾ। ਇਸ ਪ੍ਰਸਿੱਧ ਟੂਰਨਾਮੈਂਟ ਦੀ ਇਨਾਮੀ ਰਕਮ 1 ਕਰੋੜ ਰੁਪਏ ਰੱਖੀ ਗਈ ਹੈ।

ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਹੋ ਰਹੇ ਇਸ ਟੂਰਨਾਮੈਂਟ ‘ਚ ਕੁੱਲ 126 ਗੋਲਫਰ (123 ਪ੍ਰੋਫੈਸ਼ਨਲ ਤੇ 3 ਐਮੇਚਰ) ਭਾਗ ਲੈਣਗੇ। ਮੁੱਖ ਭਾਰਤੀ ਖਿਡਾਰੀਆਂ ‘ਚ ਪੀਜੀਟੀਆਈ ਰੈਂਕਿੰਗ ਲੀਡਰ ਯੁਵਰਾਜ ਸੰਧੂ, ਅਰਜੁਨ ਪ੍ਰਸਾਦ, ਸ਼ੌਰਯ ਭੱਟਾਚਾਰਯ, ਅੰਗਦ ਚੀਮਾ, ਓਮ ਪ੍ਰਕਾਸ਼ ਚੌਹਾਨ ਤੇ ਮਨੁ ਗਾਂਦਾਸ ਸ਼ਾਮਲ ਹਨ। ਯੁਵਰਾਜ ਤੇ ਅੰਗਦ ਚੀਮਾ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਦੋਹਾਂ ਨੇ ਸ਼੍ਰੀ ਰਜਿੰਦਰ ਗੁਪਤਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਫੀ ਸਮੇਂ ਤੋਂ ਉਹ ਆਪਣੇ ਹੋਮ ਕੋਰਸ ‘ਤੇ ਨਹੀਂ ਖੇਡੇ ਸਨ। ਉਨ੍ਹਾਂ ਨੇ ਕਿਹਾ ਕਿ ਰਜਿੰਦਰ ਗੁਪਤਾ ਜੀ ਨੇ ਸਾਨੂੰ ਘਰ ਵਾਪਸ ਲਿਆ ਕੇ ਚੰਡੀਗੜ੍ਹ ‘ਚ ਵੱਡਾ ਗੋਲਫ ਇਵੈਂਟ ਮੁੜ ਲਿਆਇਆ ਹੈ।

ਟ੍ਰਾਈਸਿਟੀ ਤੋਂ ਜੈਰਾਜ ਸਿੰਘ ਸੰਧੂ, ਅਕਸ਼ੇ ਸ਼ਰਮਾ, ਅਭਿਜੀਤ ਸਿੰਘ ਚੱਢਾ, ਬ੍ਰਿਜੇਸ਼ ਕੁਮਾਰ, ਰੌਨਿਲ ਕੁੱਕਰ, ਉਮੇਦ ਕੁਮਾਰ (ਪੀਜੀਟੀਆਈ ਨੇਕਸਜਨ ਆਰਡਰ ਆਫ ਮੇਰਿਟ ਚੈਂਪਿਅਨ) ਸਮੇਤ ਕਈ ਹੋਰ ਖਿਡਾਰੀ ਆਪਣਾ ਜੌਹਰ ਵਿਖਾਉਣਗੇ। ਵਿਦੇਸ਼ੀ ਖਿਡਾਰੀਆਂ ‘ਚ ਸ਼੍ਰੀਲੰਕਾ ਦੇ ਐਨ. ਥੰਗਾਰਾਜਾ ਤੇ ਕੇ. ਪ੍ਰਭਾਗਰਣ, ਬੰਗਲਾਦੇਸ਼ ਦੇ ਜਮਾਲ ਹੁਸੈਨ ਤੇ ਮੁਹੰਮਦ ਸਿੱਦਿਕੁਰ ਰਹਮਾਨ, ਨਾਲ ਹੀ ਅਮਰੀਕਾ, ਨੇਪਾਲ, ਇਟਲੀ ਤੇ ਯੂਗਾਂਡਾ ਦੇ ਗੋਲਫਰ ਵੀ ਹਿੱਸਾ ਲੈਣਗੇ। ਇਸ ਸ਼ਾਨਦਾਰ ਇਵੈਂਟ ‘ਚ 21 ਸਾਲਾ ਸ਼ੁਭਮ ਜਗਲਾਨ ਵੀ ਖੇਡਣਗੇ। ਇਹ ਉਨ੍ਹਾਂ ਦਾ ਪੀਜੀਟੀਆਈ ‘ਚ ਡੈਬਿਊ ਹੋਵੇਗਾ। ਸ਼ੁਭਮ ਪਹਿਲਾਂ ਭਾਰਤ ਦੇ ਜੂਨੀਅਰ ਨੰਬਰ 1 ਰਹਿ ਚੁੱਕੇ ਹਨ ਤੇ ਅਮਰੀਕਾ ‘ਚ ਕਾਲਜ ਗੋਲਫ ਖੇਡ ਰਹੇ ਹਨ।

ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਪਦਮਸ਼੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ, “ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਦੇ ਸਹਿਯੋਗ ਨਾਲ ਪਹਿਲੀ ਵਾਰ ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਦੀ ਸ਼ੁਰੂਆਤ ਦਾ ਐਲਾਨ ਕਰ ਰਹੇ ਹਾਂ, ਜੋ ਕਿ ਦੇਸ਼ ਦੇ ਮਾਣ ਤੇ ਅੰਤਰਰਾਸ਼ਟਰੀ ਖੇਡ ਪ੍ਰਤੀਕ ਕਪਿਲ ਦੇਵ ਜੀ ਦੀ ਪ੍ਰੇਰਕ ਅਗਵਾਈ ਹੇਠ ਹੋ ਰਹੀ ਹੈ। ਇਹ ਪਹਿਲ ਟ੍ਰਾਈਡੈਂਟ ਦੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਅਡੋਲ ਸਮਰਪਣ ਦਾ ਜੀਤਾ ਜਾਗਦਾ ਪ੍ਰਮਾਣ ਹੈ। 

ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਸਾਡੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਗੋਲਫ ਸਿਰਫ਼ ਖੇਡ ਨਹੀਂ, ਬਲਕਿ ਅਨੁਸ਼ਾਸਨ, ਰਣਨੀਤੀ ਤੇ ਜੋੜ ਦਾ ਪ੍ਰਤੀਕ ਹੈ – ਜੋ ਟ੍ਰਾਈਡੈਂਟ ਦੇ ਮੁੱਖ ਮੁੱਲਾਂ ਨਾਲ ਪੂਰੀ ਤਰ੍ਹਾਂ ਮਿਲਦਾ ਹੈ। ਸਾਡੇ ਲਈ ਇਹ ਵਿਸ਼ੇਸ਼ ਮਾਣ ਦੀ ਗੱਲ ਹੈ ਕਿ ਇਹ ਪ੍ਰਤਿਸ਼ਠਤ ਇਵੈਂਟ ਚੰਡੀਗੜ੍ਹ ਗੋਲਫ ਕਲੱਬ ‘ਚ ਆਯੋਜਿਤ ਹੋ ਰਿਹਾ ਹੈ  ਜਿਸਨੂੰ ਪਿਆਰ ਨਾਲ ‘ਭਾਰਤੀ ਗੋਲਫ ਦੀ ਨਰਸਰੀ’ ਕਿਹਾ ਜਾਂਦਾ ਹੈ, ਅਤੇ ਜਿਸਦੀ ਸ਼ਾਨਦਾਰ ਵਿਰਾਸਤ ਉਹਨਾਂ ਚੈਂਪਿਅਨ ਖਿਡਾਰੀਆਂ ਨਾਲ ਜੁੜੀ ਹੈ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।”

ਰਾਜ ਸਭਾ ਮੈਂਬਰ ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ, ਪਦਮਸ਼੍ਰੀ ਰਜਿੰਦਰ ਗੁਪਤਾ ਨੇ ਕਿਹਾ – “ਟ੍ਰਾਈਡੈਂਟ ਓਪਨ ਗੋਲਫ ਚੈਂਪਿਅਨਸ਼ਿਪ ਸਾਡੇ ਖੇਡ ਪ੍ਰੋਤਸਾਹਨ ਤੇ ਉਤਕ੍ਰਿਸ਼ਟਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਗੋਲਫ ਸਿਰਫ਼ ਖੇਡ ਨਹੀਂ, ਬਲਕਿ ਅਨੁਸ਼ਾਸਨ, ਰਣਨੀਤੀ ਤੇ ਜੋੜ ਦਾ ਪ੍ਰਤੀਕ ਹੈ – ਜੋ ਟ੍ਰਾਈਡੈਂਟ ਦੇ ਮੁੱਖ ਮੁੱਲਾਂ ਨਾਲ ਪੂਰੀ ਤਰ੍ਹਾਂ ਮਿਲਦਾ ਹੈ।”ਪੀਜੀਟੀਆਈ ਦੇ ਸੀਈਓ ਅਮਨਦੀਪ ਜੋਹਲ ਨੇ ਕਿਹਾ ਕਿ ਉਹ ਖੁਦ ਵੀ ਚੰਡੀਗੜ੍ਹ ਤੋਂ ਹਨ ਅਤੇ ਟ੍ਰਾਈਡੈਂਟ ਗਰੁੱਪ ਦੀ ਬਦੌਲਤ ਮੁੜ ਆਪਣੇ ਸ਼ਹਿਰ ਵਾਪਸ ਆਏ ਹਨ। 

ਉਨ੍ਹਾਂ ਨੇ ਕਿਹਾ, “ਰਜਿੰਦਰ ਗੁਪਤਾ ਹਮੇਸ਼ਾ ਖੇਡਾਂ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਪ੍ਰੋਤਸਾਹਨ ਲਈ ਲਗਾਤਾਰ ਯਤਨ ਕਰਦੇ ਰਹਿੰਦੇ ਹਨ। ਟ੍ਰਾਈਡੈਂਟ ਗਰੁੱਪ ਨਾਲ ਮਿਲ ਕੇ ਟ੍ਰਾਈਡੈਂਟ ਓਪਨ ਦਾ ਐਲਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਇਹ ਸਾਂਝ ਭਾਰਤੀ ਗੋਲਫ ਦੇ ਪੱਧਰ ਨੂੰ ਹੋਰ ਉੱਚਾ ਚੁੱਕੇਗੀ ਤੇ ਖਿਡਾਰੀਆਂ ਨੂੰ ਨਵੇਂ ਮੌਕੇ ਦੇਵੇਗੀ।”ਚੰਡੀਗੜ੍ਹ ਗੋਲਫ ਕਲੱਬ ਦੇ ਪ੍ਰਧਾਨ ਰਵਬੀਰ ਸਿੰਘ ਨੇ ਕਿਹਾ ਕਿ, “ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਕਲੱਬ ਪਹਿਲੇ ਟ੍ਰਾਈਡੈਂਟ ਓਪਨ ਦੀ ਮੇਜ਼ਬਾਨੀ ਕਰ ਰਿਹਾ ਹੈ। 

ਇਹ ਟੂਰਨਾਮੈਂਟ ਟ੍ਰਾਈਸਿਟੀ ਦੇ ਗੋਲਫ ਪ੍ਰੇਮੀਆਂ ਨੂੰ ਉੱਚ ਪੱਧਰੀ ਖੇਡ ਦੇਖਣ ਦਾ ਸ਼ਾਨਦਾਰ ਮੌਕਾ ਦੇਵੇਗਾ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਟ੍ਰਾਈਡੈਂਟ ਤੇ ਗੋਲਫ ਦੀ ਇਹ ਸਾਂਝ ਲੰਬੇ ਸਮੇਂ ਤੱਕ ਬਣੀ ਰਹੇਗੀ।”ਚੰਡੀਗੜ੍ਹ ਗੋਲਫ ਕਲੱਬ ਦਾ 7,202 ਯਾਰਡ ਲੰਮਾ, 18-ਹੋਲ, ਪਾਰ-72 ਕੋਰਸ ਆਪਣੇ ਦਰੱਖਤਾਂ ਨਾਲ ਘਿਰੇ ਤੰਗ ਫੇਅਰਵੇਅਜ਼ ਤੇ ਚੁਣੌਤੀਪੂਰਨ ਲੇਆਉਟ ਲਈ ਪ੍ਰਸਿੱਧ ਹੈ। ਦੇਸ਼-ਵਿਦੇਸ਼ ਦੇ ਟੌਪ ਗੋਲਫਰ ਇਸ ‘ਚ ਖੇਡਣ ਦਾ ਸ਼ਾਨਦਾਰ ਅਨੁਭਵ ਪ੍ਰਾਪਤ ਕਰਨਗੇ ਅਤੇ ਸਾਰੇ ਟ੍ਰਾਈਡੈਂਟ ਓਪਨ ਦੀ ਚਮਕਦਾਰ ਟ੍ਰਾਫੀ ਹਾਸਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ।

 

Tags: Sports News , Trident Group , Professional Golf Tour of India , PGTI , Rajinder Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD