Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਿਰਮੌਰ ਸਿੱਖਿਆ ਸ਼ਾਸਤਰੀ ਪਦਮ ਭੂਸ਼ਣ ਡਾ. ਸ ਸ ਜੌਹਲ ਦਾ 98ਵਾਂ ਜਨਮ ਦਿਨ ਉੱਤਮ ਜ਼ਿੰਦਗੀ ਦੀ ਰੌਸ਼ਨ ਮਿਸਾਲ

Krishan Kumar Bawa, Punjab Pradesh Congress Committee, Congress, Punjab Congress

Web Admin

Web Admin

5 Dariya News

ਲੁਧਿਆਣਾ , 24 Feb 2025

Last updated on: Feb 24, 2025, 00:00 IST

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ,ਪੰਜਾਬ ਦੀ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਾਬਕਾ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਰਹੇ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਦਾ 98ਵਾਂ ਜਨਮ ਦਿਹਾੜਾ ਉਨ੍ਹਾਂ ਦੇ ਗੁਰਦੇਵ ਨਗਰ ਨਿਵਾਸ ਵਿਖੇ ਸ਼ਹਿਰ ਦੇ ਸਿਰਕੱਢ  ਲੇਖਕਾਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਕੁਸ਼ਲ ਪ੍ਰਸ਼ਾਸਕਾਂ ਤੇ ਕਲਾਕਾਰਾਂ ਵੱਲੋਂ ਨਿਵੇਕਲੇ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਡਾ. ਜੌਹਲ ਕੋਲ ਬੈਠ ਕੇ ਹਮੇਸ਼ਾਂ  ਜ਼ਿੰਦਗੀ ਦਾ ਕੋਈ ਨਵਾਂ ਨੁਕਤਾ ਹੀ ਮਿਲਦਾ ਹੈ। ਉਹ ਸਾਡੇ ਸਭ ਦੇ ਧਰਮੀ ਬਾਬਲ ਹਨ ਜੋ ਉਂਗਲੀ ਫੜ ਕੇ ਹਰੇਕ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕੋਲ ਬਹਿ ਕੇ ਨਿੱਕੇ ਹੋਣ ਦਾ ਚੇਤਾ ਨਹੀਂ ਰਹਿੰਦਾ। ਕ ਕ ਬਾਵਾ ਨੇ ਕਿਹਾ ਕਿ ਡਾ. ਜੌਹਲ ਸ਼ਹਿਰ ਦੇ ਸਭ ਤੋਂ ਸੰਘਣੇ ਤੇ ਘਣਛਾਵੇਂ ਬਿਰਖ ਹਨ। 

ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਚਾਲੀ ਸਾਲ ਤੋਂ ਹਰ ਖੇਤਰ ਵਿੱਚ ਡਾ. ਜੌਹਲ ਤੋਂ ਮਿਲੀ ਸਰਪ੍ਰਸਤੀ ਸਾਡਾ ਹਾਸਲ ਹੈ। ਰਣਜੋਧ ਸਿੰਘ ਨੇ ਕਿਹਾ ਕਿ ਪਦਮ ਭੂਸ਼ਨ ਪ੍ਰਾਪਤ ਕਰਨ ਵੇਲੇ ਡਾ. ਜੌਹਲ ਨੇ ਮੈਨੂੰ ਪੁੱਤਰ  ਵਜੋਂ ਨਾਲ ਨਾਲ ਰੱਖਿਆ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਡਾ. ਜੌਹਲ ਮੇਂ ਮਾਲੀ ਵਾਂਗ ਆਪਣੇ ਵਿਦਿਆਰਥੀ ਰੂਪੀ ਫੁੱਲਾਂ ਨੂੰ ਹਰ ਕਦਮ ਤੇ ਸੰਭਾਲਿਆ। 

ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਦੇ ਅਨੁਯਾਈ ਡਾ. ਜੌਹਲ ਨਾ ਭੈ ਮੰਨਦੇ ਸਨ ਤੇ ਨਾ ਕਿਸੇ ਨੂੰ ਭੈਭੀਤ ਕਰਦੇ ਸਨ। ਉਹ ਸਹਿਜ ਤੋਰ ਤੁਰਦੇ ਦਰਿਆ ਵਰਗੇ ਹਨ।

ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਡਾ. ਸ ਸ ਜੌਹਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਣ , ਉਨ੍ਹਾਂ ਤੋਂ ਆਸ਼ੀਰਵਾਦ ਲੈਣ ਅਤੇ ਯਾਦਾਂ ਸਾਂਝੀਆਂ ਕਰਨ ਲਈ ਇਕੱਤਰ ਹੋਈਆਂ। ਇਸ ਮੌਕੇ ਉਚੇਚੇ ਤੌਰ 'ਤੇ ਪੰਜਾਬ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਅਤੇ ਸੱਭਿਆਚਾਰਕ ਕਾਰਕੁਨ ਡਾ. ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ (ਰਜਿ.) ,ਡੀ ਆਰ ਭੱਟੀ, ਰੀਟਾਇਰਡ ਡੀ ਜੀ ਪੀ ਪੰਜਾਬ,ਗੁਰਪ੍ਰੀਤ ਸਿੰਘ ਤੂਰ, ਸਾਬਕਾ ਆਈ.ਜੀ.ਪੁਲਿਸ; ਤੇਜ ਪ੍ਰਤਾਪ ਸਿੰਘ ਸੰਧੂ, ਪ੍ਰਸਿੱਧ ਫੋਟੋ ਕਲਾਕਾਰ; ਰਣਜੋਧ ਸਿੰਘ, ਉਦਯੋਗਪਤੀ ਅਤੇ ਸਿੱਖਿਆ ਸ਼ਾਸਤਰੀ; ਜਗਤਾਰ ਸਿੰਘ ਧੀਮਾਨ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ,ਪ੍ਰਿੰਸੀਪਲ ਡਾ. ਵਿਜੈ ਅਸਧੀਰ, ਕਰਨਲ ਅਮਰਜੀਤ ਸਿੰਘ,ਰਵਿੰਦਰ ਸਿੰਘ ਰੰਗੂਵਾਲ ਪ੍ਰਧਾਨ ਪੰਜਾਬ ਕਲਚਰਲ ਸੋਸਾਇਟੀ,ਉੱਘੇ ਬੈਂਕਰ  ਡਾ. ਬ੍ਰਿਜ ਭੂਸ਼ਨ ਗੋਇਲ, ਅਤੇ ਗੁਰਮੀਤ ਸਿੰਘ, ਮੀਡੀਆ ਕਰਮੀ; ਡਾ. ਗੁਰਇਕਬਾਲ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਸਿੱਖਿਆ ਸ਼ਾਸਤਰੀ; ਡਾ. ਕੁਲਵਿੰਦਰ ਕੌਰ ਮਿਨਹਾਸ , ਕੁਲਵਿੰਦਰ ਸਿੰਘ ਵਾਲੀਆ ਜੀਵਨ ਸਾਥਣ ਸਮੇਤ ਸਮੇਤ ਹੋਰ ਸ਼ਾਮਲ ਹੋਏ।

ਸਭ ਸ਼ੁਭਚਿੰਤਕਾਂ ਨੇ ਡਾ. ਜੌਹਲ ਦੀ ਲੰਬੀ ਉਮਰ ਦੀ ਦੁਆ ਕੀਤੀ ਅਤੇ ਕ ਕ ਬਾਵਾ ਤੇ ਸਾਥੀਆਂ ਨੇ ਸਤਿਕਾਰ ਦੇ ਪ੍ਰਤੀਕ ਵਜੋਂ ਡਾ: ਸ ਸ ਜੌਹਲ ਜੀ ਨੂੰ ਸੁੱਚੇ ਗੁਲਾਬ ਦੀਆਂ ਫੁੱਲ ਮਾਲਾਵਾਂ ਭੇਟ ਕੀਤੀਆਂ। ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਹਾਲੀਆ ਫੇਰੀ ਦੌਰਾਨ ਡਾ. ਜੌਹਲ ਦੀ ਜਨਮ ਭੂਮੀ ਲਾਇਲਪੁਰ(ਪਾਕਿਸਤਾਨ )ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੇ ਗੁੜ ਨਾਲ ਮੂੰਹ ਮਿੱਠਾ ਕਰਵਾਇਆ।

ਤੇਜ ਪ੍ਰਤਾਪ ਸੰਧੂ ਅਤੇ ਡਾ: ਕੁਲਵਿੰਦਰ ਕੌਰ ਮਿਨਹਾਸ ਨੇ ਵੀ ਡਾ: ਜੌਹਲ ਨੂੰ ਆਪਣੀਆਂ ਨਵੀਆਂ ਲਿਖੀਆਂ ਪੁਸਤਕਾਂ ਭੇਟ ਕੀਤੀਆਂ |

ਜਸ਼ਨ ਦੀ ਭਾਵਨਾ ਨੂੰ ਜੋੜਦੇ ਹੋਏ, ਗਿਆਨ ਅੰਜਨ ਸਕੂਲ ਸਲੇਮ ਟਾਬਰੀ ਦੇ ਬਾਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਦਾ ਪਾਠ ਕੀਤਾ। ਇਸ ਮੌਕੇ ਰੌਣਕ ਦੀ ਮਿਠਾਸ ਨੂੰ ਵਧਾਉਂਦੇ ਹੋਏ ਸਾਰਿਆਂ ਨੂੰ ਚਾਕਲੇਟ ਅਤੇ ਲੱਡੂ ਵੰਡੇ ਗਏ।

ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਡਾ. ਜੌਹਲ ਨੇ ਕਿਹਾ ਕਿ ਏਨਾ ਜ਼ਿਆਦਾ ਪਿਆਰ ਮੈਨੂੰ ਡੋਲਣ ਨਹੀਂ ਦੇਂਦਾ।  ਸ਼ੁਭਚਿੰਤਕਾਂ ਦੇ ਪਿਆਰ ਭਰੇ ਇਸ ਪਰਿਵਾਰਕ ਜਸ਼ਨ ਨੇ ਮੈਨੂੰ ਸੱਚਮੁੱਚ ਊਰਜਾਵਾਨ ਕੀਤਾ ਹੈ। ਅਜ਼ੀਜ਼ਾਂ ਦੀਆਂ ਦਿਲੀ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਜ਼ਿੰਦਗੀ ਦੇ ਸਫ਼ਰ ਨੂੰ ਜਾਰੀ ਰੱਖਣ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਆਪਣੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਬਾਰੇ ਸੋਚਦੇ ਹੋਏ, ਉਹਨਾ ਅਨੁਸ਼ਾਸਨ ਅਤੇ ਲਗਨ ਨੂੰ ਆਪਣੀ ਲੰਬੀ ਉਮਰ ਦਾ ਕਾਰਨ ਦੱਸਿਆ, ਜੋ ਉਹਨਾ ਦੇ ਮਾਰਗ ਦਰਸ਼ਕ  ਸਿਧਾਂਤ ਰਹੇ ਹਨ।

 ਡਾ. ਸ ਸ ਜੌਹਲ ਦੇ ਸਪੁੱਤਰ ਸ. ਜਨਮੇਜਾ ਸਿੰਘ ਜੌਹਲ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੇ ਘਰ ਜ਼ਰੂਰ ਪੈਦਾ ਹੋਇਆ ਹਾਂ ਪਰ ਉਹ ਕੌਮੀ ਅਮਾਨਤ ਹਨ। ਉਨ੍ਹਾਂ ਸਾਰਿਆਂ ਦੀ ਤੰਦਰੁਸਤੀ  ਲਈ ਦੁਆ ਕਰਕੇ ਸਮਾਗਮ ਦੀ ਸਮਾਪਤੀ ਕੀਤੀ।

 

Tags: Krishan Kumar Bawa , Punjab Pradesh Congress Committee , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD