ਹਲਕਾ ਅੰਮ੍ਰਿਤਸਰ ਪੂਰਬੀ ਦੇ ਨਿਊ ਅੰਮ੍ਰਿਤਸਰ ਖੇਤਰ ਵਿੱਚ ਹਲਕਾ ਪੂਰਬੀ ਯੂਥ ਵਿੰਗ ਦੇ ਪ੍ਰਧਾਨ ਯੁਵਰਾਜ ਸਿੰਘ ਮਜੀਠੀਆ ਵੱਲੋਂ ਵਿਸ਼ਾਲ ਯੁਵਾ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਅੰਮ੍ਰਿਤਸਰ ਯੂਥ ਕਾਂਗਰਸ ਦੇ ਪ੍ਰਧਾਨ ਕਨੀਸ਼ ਧਾਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਆਪਣੇ ਸੰਬੋਧਨ ਦੌਰਾਨ ਦਿਨੇਸ਼ ਬੱਸੀ ਨੇ ਕਿਹਾ ਕਿ ਹਰ ਕਾਮਯਾਬੀ ਦੀ ਨੀਂਹ ਨੌਜਵਾਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਲਕਾ ਪੂਰਬੀ ਦੀ ਯੂਥ ਟੀਮ ਇਲਾਕੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਲੋਕਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤ ਸਮਰਥਨ ਦੇਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੋਟੇ-ਮੋਟੇ ਲਾਲਚਾਂ ਵਿੱਚ ਆ ਕੇ ਆਪਣੀ ਵੋਟ ਨਾ ਵੇਚਣ, ਸਗੋਂ ਪੰਜਾਬ ਦੇ ਬਿਹਤਰ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਫ਼ੈਸਲਾ ਕਰਨ। ਦਿਨੇਸ਼ ਬੱਸੀ ਨੇ ਯੁਵਰਾਜ ਸਿੰਘ ਮਜੀਠੀਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਯੂਥ ਕਾਂਗਰਸ ਚੋਣਾਂ ਵਿੱਚ ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਯੁਵਰਾਜ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਦੀ ਅਗਵਾਈ ਕਰਦਿਆਂ ਹਲਕਾ ਪੂਰਬੀ ਅਤੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰਨਗੇ। ਇਸ ਮੌਕੇ ਯੁਵਰਾਜ ਸਿੰਘ ਮਜੀਠੀਆ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਨੌਜਵਾਨਾਂ, ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਇਤਿਹਾਸਕ ਜਿੱਤ ਹਰ ਉਸ ਸਾਥੀ ਦੀ ਜਿੱਤ ਹੈ ਜਿਸ ਨੇ ਉਨ੍ਹਾਂ 'ਤੇ ਭਰੋਸਾ ਕਰਕੇ ਵੋਟ ਪਾਈ।
ਉਨ੍ਹਾਂ ਕਿਹਾ ਕਿ ਉਹ ਹਲਕਾ ਪੂਰਬੀ ਦੇ ਹਰ ਨੌਜਵਾਨ ਦੀ ਆਵਾਜ਼ ਬਣ ਕੇ ਲੋਕਾਂ ਦੀ ਸੇਵਾ ਕਰਨਗੇ ਅਤੇ ਕਾਂਗਰਸ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਟੀਮ ਨਾਲ ਲਗਾਤਾਰ ਕੰਮ ਕਰਨਗੇ। ਸਮਾਗਮ ਦੌਰਾਨ ਪੁਲਿਸ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਰਡ ਇੰਸਪੈਕਟਰ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਐਸੋਸੀਏਸ਼ਨ ਵੱਲੋਂ ਦਿਨੇਸ਼ ਬੱਸੀ ਅਤੇ ਯੁਵਰਾਜ ਸਿੰਘ ਮਜੀਠੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਰਿਟਾਇਰਡ ਡੀਐੱਸਪੀ ਅਸ਼ਵਨੀ ਸ਼ਰਮਾ, ਜ਼ਿਲ੍ਹਾ ਕਿਸਾਨ ਸੈੱਲ ਦੇ ਪ੍ਰਧਾਨ ਜਤਿੰਦਰ ਰਾਣਾ, ਵੰਸ਼ ਬੱਸੀ, ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਸੰਦੀਪ, ਜਲੰਧਰ ਯੂਥ ਕਾਂਗਰਸ ਦੇ ਪ੍ਰਧਾਨ ਮਨਪ੍ਰੀਤ ਛੱਡਾ, ਪੂਰਬੀ ਬਲਾਕ ਪ੍ਰਧਾਨ ਪਰਮੀਤ ਸਿੰਘ, ਵੇਰਕਾ ਬਲਾਕ ਪ੍ਰਧਾਨ ਗੌਤਮ, ਵਿਰਾਜ, ਸ਼ਿਵਾਏ, ਕਸ਼ਯਪ, ਰਾਹੁਲ, ਹਰਸੁੱਖ, ਮਨਦੀਪ ਭੁੱਲਰ, ਮੁਖਤਿਆਰ ਵਰਮਾ, ਨਵਿੰਦਰ ਲਵ, ਰਾਜੀਵ ਛਾਬੜਾ, ਸੰਦੀਪ ਸ਼ਾਹ, ਇਕਬਾਲ ਸਿੰਘ ਸ਼ੈਰੀ, ਬਿੱਟੂ ਇੰਦੌਰਾ, ਹਰਜਿੰਦਰ ਸਿੰਘ, ਸਿਮਰਨ ਰਾਜਪੂਤ, ਰਾਜ ਕੁਮਾਰ (ਬਲਾਕ ਪ੍ਰਧਾਨ), ਬੇਅੰਤ ਸਿੰਘ, ਚਮਨ ਸ਼ਰਮਾ, ਨਵਦੀਪ ਹੁੰਦਲ, ਹਰਜਿੰਦਰ ਸਿੰਘ ਮੰਗਾ, ਪਾਰਸ਼ਦ ਛਿੰਦਰ ਬਿਡ਼ਲਾਨ, ਗਗਨ ਵਾਲਾ ਅਤੇ ਵਿਪੁਲ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਨੌਜਵਾਨ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।