Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੋਹਾਲੀ ਵਿਖੇ ਬ੍ਰਹਮਾਕੁਮਾਰੀਜ ਨੇ ਜ਼ੋਸੋਖਰੋਸ ਨਾਲ ਮਨਾਇਆ ਵਿਸਵ ਡਾਇਬਟੀਜ ਦਿਵਸ

ਫੋਰਟੀਜ ਦੇ ਡਾ.ਸਚਿਨ ਮਿਤੱਲ ਡਾਇਬਟੀਜ ਬਾਰੇ ਕੀਤਾ ਜਾਗਰੂਕ

Brahma Kumari, Sukh Shanti Bhawan, Dr Sachin Mittal, Premlata, Rajyoga Centers Mohali, World Diabetes Day, Mohali

Web Admin

Web Admin

5 Dariya News

ਮੋਹਾਲੀ , 24 Nov 2024

Last updated on: Nov 24, 2024, 00:00 IST

ਬ੍ਰਹਮਾਕੁਮਾਰੀਜ ਦੀ ਅੰਤਰਕੌਮੀ ਸੰਸਥਾ ਵਲੌਂ ਕਲ  ਰਾਤ ਇਥੇ ਸੁੱਖ ਸਾਂਤੀ ਭਵਨ ਫੇਜ਼ 7 ਵਿਖੇ ਵਿਸਵ ਡਾਇਬਟੀਜ ਦਿਵਸ ਬਹੁਤ ਜੋਸੋ ਖਰੋਸ ਨਾਲ ਮਨਾਇਆ ਗਿਆ ਜਿਸ ਵਿਚ ਕੁਰਾਲੀ, ਖਰੜ ਅਤੇ ਮੋਹਾਲੀ ਏਰੀਆ ਦੇ  350 ਉਘੇ ਵਿਅਕਤੀਆਂ ਨੇ ਭਾਗ ਲਿਆ । ਸਮਾਗਮ ਦੀ ਪ੍ਰਧਾਨਗੀ ਮੋਹਾਲੀ&ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇਨਚਾਰਜ ਬ੍ਰਹਮਾ ਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਕੀਤੀ ਜਦਕਿ ਮੋਹਾਲੀ ਫੋਰਟੀਜ ਹਸਪਤਾਲ ਦੇ ਡਾਇਬਟਾਲੋਜਿਸਟ ਡਾ. ਸਚਿਨ ਮਿੱਤਲ ਅਤੇ ਦਿੱਲੀ ਤੋ ਆਈ ਪ੍ਰੇਰਨਾਦਾਇਕ ਬੁਲਾਰਾ ਬ੍ਰਹਮਾਕੁਮਾਰ ਪੀਯਸ ਮੁਖ ਬੁਲਾਰੇ ਸਨ ।

 ਇਸ ਮੌਕੇ ਤੇ ਡਾ.ਸਚਿਨ ਮਿੱਤਲ ਨੇ ਕਿਹਾ ਕਿ ਮੌਜੂਦਾ ਸਮੇ ਡਾਇਬਟੀਜ ਬੀਮਾਰੀ ਬਾਰੇ ਲੋਕ ਜਾਗਰੂਕ ਨਹੀਂ ਹਨ ਇਸ ਲਈ ਉਹ ਇਸ ਬੀਮਾਰੀ ਦੇ ਨੁਕਸਾਨ ਤੌ ਬੇਖਬਰ ਹਨ ਜਿਸ ਕਾਰਣ ਉਹ ਸਮੇ ਸਮੇ ਸਿਰ  ਇਸਦੇ ਟੈਸਟ ਨਹੀ਼ਂ ਕਰਵਾਉ਼ਦੇ। ਡਾ. ਸਚਿਨ ਨੇ ਕਿਹਾ ਕਿ 20 ਸਾਲ ਪਹਿਲਾਂ ਇਸ ਬੀਮਾਰੀ ਨਾਲ ਭਾਰਤ ਵਿਚ 3 ਕਰੋੜ ਮਰੀਜ ਸਨ ਪਰ ਹੁਣ ਹਰ 5ਵਾਂ ਭਾਰਤਵਾਸੀ ਇਸਦਾ ਮਰੀਜ ਹੈ। 

50 ਪ੍ਰ਼ਤੀਸਤ ਲੋਕਾਂ ਨੂੰ ਇਸ ਰੋਗ ਦਾ ਪਤਾ ਹੀ ਨਹੀ ਲਗਦਾ ਕਿਉਂਕਿ ਇਸਦੇ ਸਿਪਟਨ ਹੀ ਨਜਰ ਨਹੀ ਆਉਂਦੇ ਪਰ ਇਸਦੇ ਟੈਸਟ ਹਰ 3 3 ਮਹੀਨੇ ਬਾਅਦ ਕਰਵਾਉਣੇ ਚਾਹੀਦੇ ਹਨ । ਇਹ ਟੈਸਟ ਖਾਲੀ ਪੇਟ, ਖਾਣਾ ਖਾਣ ਤੋ ਬਾਅਦ ਅਤੇ 3 ਮਹੀਨਿਆਂ ਵਾਲੇਤ ਕਰਵਾਉਣੇ ਜਰੂਰੀ ਹਨ। ਡਾ. ਸਚਿਨ ਨੇ ਦਸਿਆ ਕਿ ਐਚ ਬੀ ਏ 1 ਸੀ ਟੈਸਟ ਵਿਚ 5 ਪ੍ਰ਼ਤੀਸਤ ਤੌ ਘਟ ਵਾਲੇ ਨੂੰ ਸੁਘਰ ਦਾ ਮਰੀਜ ਨਹੀ ਦਿਹਾ ਜਾਂਦਾ, 5.5 ਤੌ 7 ਪ੍ਰਤੀਸਤ ਤੱਕ ਨੂੰ ਪ੍ਰੀ ਸੁਗਰ ਅਤੇ 7 ਪ੍ਰਤੀਸਤ ਤੌਂ ਉਪਰ ਨੂੰ ਸੁਗਰ ਦਾ ਮਰੀਜ ਕਿਹਾ ਜਾਂਦਾ ਹੈ। 

ਉਨ੍ਹਾਂ ਕਿਹਾ ਕਿ ਇਸ ਬੀਮਾਰੀ ਕਾਰਣ ਅੱਖਾਂ, ਦਿੱਲ ਅਤੇ ਕਿਡਨੀਆਂ ਤੇ ਭੈੜਾ ਅਸਰ ਪੈਂਦਾ ਹੈ । ਇਸ ਬੀਮਾਰੀ ਦੇ ਮਰੀਜ ਨੂੰ ਬਾਰ ਬਾਰ ਪਿਆਸ ਲਗਦੀ ਹੈ,ਵਾਰ ਵਾਰ ਯੂਰੀਨ, ਥਕਾਵਟ ਅਤੇ ਚਮੜੀ ਤੇ ਇਨਫੈਕਸਨ ਆਦਿ ਹੁੰਦੀ ਹੈ । ਉਨ੍ਹਾਂ ਇਸਨੂੰ ਸੁਰੂ ਤੌ ਹੀ ਕੰਟਰੋਲ ਕਰਨ ਦੀ ਸਲਾਹ ਦਿੱਤੀ । ਮੋਹਾਲੀ—ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇਨਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਆਪਣੇ ਅਸੀਰਵਚਨਾ ਵਿਚ ਕਿਹਾ ਦਿ ਮੌਜੂਦਾ ਸਮੇਂ ਅਨੇਕ ਤਰ੍ਹਾਂ ਦੀ ਸਮਸਿਆਵਾਂ, ਬੀਮਾਰੀਆਂ ਅਤੇ ਜਿੰਦਗੀ ਦੇ ਉਤਾਰ ਚੜਾੳ ਕਾਰਣ ਮਨੁੱਖੀ ਜੀਵਨ ਆਤਮਿਕ ਸੁੱਖ, ਸਾਂਤੀ ਅਤੇ ਅਨੰਦ ਦੀ ਸਥਿਤੀ ਤੌ ਵਿਚਲਤ ਹੋ ਰਿਹਾ ਹੈ ਜਿਸ ਕਾਰਨ ਉਸਦੀ ਨਕਾਰਾਤਮਿਕ ਸੋਚ ਦਾ ਅਸਰ ਉਸਦੇ ਪਰਿਵਾਰ ਦੇ ਸਬੰਧਾ ਤੇ ਪੈ ਰਿਹਾ  ਹੈ। 

ਪਰਿਵਾਰ ਵਿਚ ਰਹਿੰਦੇ ਹੋਏ ਭੀ ਸਾਨੂੰ ਪਰਮਾਤਮਾ ਦੀ ਸੰਤਾਨ ਸਮਝ ਕੇ ਚਲਣ ਅਤੇ ਆਪਣੀ ਇਛਾਵਾਂ, ਤਮਨਾਵਾਂ ਨੂੰ ਘਟ ਕਰਨ ਨਾਲ ਸਬੰਧਾ ਵਿਚ ਸੁਧਾਰ ਹੋ ਸਕਦਾ ਹੈ । ਉਨ੍ਹਾਂ ਘਟ ਬੋਲਣ, ਮਿਠਾ ਬੋਲਣ ਅਤੇ ਹੋਲੀ ਬੋਲਣ ਦੀ ਆਦਤ ਬਨਾਉਣ ਦੀ ਸਲਾਹ ਦਿੱਤੀ । ਉਨ੍ਹਾਂ ਸਦਾ ਸਕਾਰਾਤਮਿਕ ਸੋਚ ਰਖਣ ਲਈ ਭੀ ਕਿਹਾ । ਇਸ ਮੌਕੇ ਤੇ ਦਿੱਲੀ ਤੌ ਆਏ ਪ੍ਰੇਰਨਾਦਾਈ ਬੁਲਾਰੇ ਅਤੇ ਵਿਗਿਆਨ ਅਤੇ ਇੰਜੀਨੀਅਰ ਵਿੰਗ ਦੇ ਦਿੱਲੀ ਜ਼ੋਨ ਦੇ ਜੋਨਲ ਕੋਆਰਡੀਨੇਟਰ ਬ੍ਰਹਮਾਕੁਮਾਰ ਪੀਯੂਸ ਨੇ ਸਬੰਧਾ ਵਿਚ ਸੁਧਾਰ ਬਾਰੇ ਕਿਹਾ ਕਿ ਸਾਨੂੰ ਆਪਸ ਵਿਚ ਪਿਆਰ, ਸਹਿਨਸੀਲਤਾ,ਧੀਰਜ,ਸਹਿਯੋਗ ਅਤੇ ਸੁਭ ਭਾਵਨਾ ਅਤੇ ਸੁਭ ਕਾਮਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਹੀ ਸਬੰਧ ਠੀਕ ਰਹਿ ਸਕਦੇ ਹਨ।  

ਉਨ੍ਹਾਂ ਕਿਹਾ ਕਿ ਸਾਨੂੰ ਹੰਕਾਰ ਦਾ ਤਿਆਗ ਕਰਕੇ ਅਤੇ  ਸਭਨੂੰ ਸਤਿਕਾਰ ਦੇਣ ਦੀ ਆਦਤ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੰਟਰਨੈਟ ਦਾ ਉਪਯੋਗ ਘਟ ਅਤੇ ਇਨਰਨੈਟ ਦਾ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ।ਪਿਛਲੀਆ ਗਲਾਂ ਨੂੰ ਭੁੱਲਕੇ ਮੋਜ਼ੁਦਾ ਸਮੇ ਵਿਚ ਜੀਉਣ ਦੀ ਆਦਤ ਅਪਨਾਉਣੀ ਚਾਹੀਦੀ ਹੈ ਜਿਵੇਂ ਛੋਟਾ ਬੱਚਾ ਦਿਨ ਵਿਚ 400 ਵਾਰ ਮੁਸਕਰਾਉਂਂਦਾ ਹੈ ਪਰ ਵਡੇ ਹੋਣ ਤੇ ਤੇਰੇ ਮੇਰੇ ਕਾਰਨ ਮੁਸਕਾਉਣਾ ਹੀ  ਭੁੱਲ ਜਾਂਦਾ ਹੈ ਅਤੇ ਆਪਣੇ ਸਬੰਧ ਭੀ ਬਿਗਾੜ ਬੈਠਦਾ ਹੈ ।

ਉਨ੍ਹਾ ਕਿਹਾ ਕਿ ਅਧਿਆਤਮਿਕਤਾ ਅਪਣਾ ਕੇ ਆਪਣੇ ਸਬੰਧਾ ਨੂੰ ਸੁਧਾਰਿਆ ਜਾ ਸਕਦਾ ਹੈ । ਇਸ ਮੰਤਵ ਲਈ ਰਾਜਯੌਗ ਸਿੱਖਣਾ ਚਾਹੀਦਾ ਹੈ। ਕੁਮਾਰੀ ਨਵਿਆ ਅਤੇ ਕੁਮਾਰੀ ਰਿਆਂਸੀ ਨੇ ਡਾਂਸ ਅਤੇ ਬੀ.ਕੇ.ਪਰਵੀਨ ਨੇ ਦਿਵਿਆ ਗੀਤ ਪੇਸ ਕੀਤਾ 

  

 

Tags: Brahma Kumari , Sukh Shanti Bhawan , Dr Sachin Mittal , Premlata , Rajyoga Centers Mohali , World Diabetes Day , Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD