Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸਾਫਟਬਾਲ ਅੰਡਰ 14 ਲੜਕੇ ਵਿੱਚ ਅੰਮ੍ਰਿਤਸਰ ਬਨਾਮ ਫਾਜ਼ਿਲਕਾ ਮੁਕਾਬਲੇ ਵਿੱਚ ਫਾਜ਼ਿਲਕਾ ਨੇ 3-0 ਜਿੱਤ ਕੀਤੀ ਦਰਜ

ਸਾਫਟਬਾਲ ਅੰਡਰ 17 ਕੁੜੀਆਂ ਦੇ ਕੁਆਰਟਰ ਫਾਈਨਲ ਵਿੱਚ ਲੁਧਿਆਣਾ ਬਨਾਮ ਸ੍ਰੀ ਮੁਕਤਸਰ ਸਾਹਿਬ ਵਿੱਚ ਲੁਧਿਆਣਾ ਨੇ 10-0 ਨਾਲ ਜਿੱਤਿਆ ਮੁਕਾਬਲਾ

Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 20 Oct 2024

Last updated on: Oct 20, 2024, 00:00 IST

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਦੁਆਰਾ “ਖੇਡਾਂ ਵਤਨ ਪੰਜਾਬ ਦੀਆਂ-2024” ਸੀਜ਼ਨ-3 ਦੌਰਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਖੇਡਾਂ ਗੇਮ ਫੈਨਸਿੰਗ ਦੇ ਖੇਡ ਮੁਕਾਬਲੇ ਇੰਡੋਰ ਹਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਫਤਹਿਗੜ੍ਹ ਸਾਹਿਬ ਅਤੇ ਗੇਮ ਸਾਫਟਬਾਲ ਦੇ ਖੇਡ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਮਿਤੀ 19.10.2024 ਤੋਂ 24.10.2024 ਤੱਕ ਕਰਵਾਏ ਜਾ ਰਹੇ ਹਨ। 

ਅੱਜ ਮਿਤੀ 20.10.2024 ਨੂੰ ਇਨ੍ਹਾਂ ਖੇਡਾਂ ਦਾ ਦੂਜਾ ਦਿਨ ਸੀ, ਜਿਸ ਵਿੱਚ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਆਪਣਾ ਹੁਨਰ ਦਿਖਾਇਆ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ, ਸ਼੍ਰੀਮਤੀ ਗੁਰਦੀਪ ਕੌਰ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ।  

ਅੱਜ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਸਾਫਟਬਾਲ ਅੰਡਰ 14 ਲੜਕੇ ਵਿੱਚ ਅੰਮ੍ਰਿਤਸਰ ਬਨਾਮ ਫਾਜ਼ਿਲਕਾ ਮੁਕਾਬਲੇ ਵਿੱਚ ਫਾਜ਼ਿਲਕਾ ਨੇ 3-0, ਸ੍ਰੀ ਮੁਕਤਸਰ ਸਾਹਿਬ ਬਨਾਮ ਲੁਧਿਆਣਾ ਵਿੱਚ ਲੁਧਿਆਣਾ ਨੇ 12-02 ਨਾਲ ਅਤੇ ਪਟਿਆਲਾ ਬਨਾਮ ਫਾਜ਼ਿਲਕਾ ਵਿੱਚ ਫਾਜ਼ਿਲਕਾ ਨੇ 05-03 ਨਾਲ ਜਿੱਤ ਦਰਜ ਕੀਤੀ। 

ਸਾਫਟਬਾਲ ਅੰਡਰ 14 ਕੁੜੀਆਂ ਦੇ ਕੁਆਰਟਰ ਫਾਈਨਲ ਵਿੱਚ ਫਿਰੋਜ਼ਪੁਰ ਬਨਾਮ ਲੁਧਿਆਣਾ ਵਿੱਚ ਲੁਧਿਆਣਾ ਨੇ 10-0 ਨਾਲ, ਅੰਮ੍ਰਿਤਸਰ ਬਨਾਮ ਜਲੰਧਰ ਵਿੱਚ ਅੰਮ੍ਰਿਤਸਰ ਨੇ 15-2 ਨਾਲ , ਮੋਗਾ ਬਨਾਮ ਫਾਜ਼ਿਲਕਾ ਵਿੱਚ ਮੋਗਾ ਨੇ 15-0 ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਸੈਮੀਫਾਈਨਲ ਵਿੱਚ ਅੰਮ੍ਰਿਤਸਰ ਬਨਾਮ ਮੋਗਾ ਵਿੱਚ ਅੰਮ੍ਰਿਤਸਰ 3-2 ਨਾਲ, ਪਟਿਆਲਾ ਬਨਾਮ ਲੁਧਿਆਣਾ ਵਿੱਚ ਲੁਧਿਆਣਾ ਨੇ 11-02 ਨਾਲ ਜਿੱਤ ਦਰਜ ਕੀਤੀ। 

ਸਾਫਟਬਾਲ ਅੰਡਰ 17 ਕੁੜੀਆਂ ਦੇ ਕੁਆਰਟਰ ਫਾਈਨਲ ਵਿੱਚ ਲੁਧਿਆਣਾ ਬਨਾਮ ਸ੍ਰੀ ਮੁਕਤਸਰ ਸਾਹਿਬ ਵਿੱਚ ਲੁਧਿਆਣਾ ਨੇ 10-0, ਫਿਰੋਜ਼ਪੁਰ ਬਨਾਮ ਪਟਿਆਲਾ ਵਿੱਚ ਪਟਿਆਲਾ ਨੇ 4-1 ਨਾਲ, ਜਲੰਧਰ ਬਨਾਮ ਮੋਗਾ ਵਿੱਚ ਮੋਗਾ ਨੇ 11ਅੰਕਾਂ ਨਾਲ ਜਿੱਤ ਦਰਜ ਕੀਤੀ। ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਬਨਾਮ ਲੁਧਿਆਣਾ ਵਿੱਚ ਲੁਧਿਆਣਾ ਨੇ 4- 1 ਨਾਲ ਜਿੱਤ ਦਰਜ ਕੀਤੀ। 

ਸਾਫਟਬਾਲ ਅੰਡਰ 17 ਲੜਕੇ ਦੇ ਪਹਿਲੇ ਦੌਰ ਦਾ ਮੈਚ ਫਤਹਿਗੜ੍ਹ ਸਾਹਿਬ ਬਨਾਮ ਬਠਿੰਡਾ ਵਿੱਚ  ਬਠਿੰਡਾ ਨੇ 10-0 ਨਾਲ ਜਿੱਤਿਆ ਤੇ ਮੋਹਾਲੀ ਬਨਾਮ ਸੰਗਰੂਰ ਵਿੱਚ ਸੰਗਰੂਰ ਨੇ 10-0 ਨਾਲ ਜਿੱਤ ਦਰਜ ਕੀਤੀ। ਕੁਆਰਟਰ ਫਾਈਨਲ ਵਿੱਚ ਲੁਧਿਆਣਾ ਬਨਾਮ ਜਲੰਧਰ ਵਿੱਚ ਲੁਧਿਆਣਾ ਨੇ 12-0 ਨਾਲ, ਸੰਗਰੂਰ ਬਨਾਮ ਜਲੰਧਰ ਵਿੱਚ ਸੰਗਰੂਰ ਨੇ 13-02 ਨਾਲ, ਫਾਜ਼ਿਲਕਾ ਬਨਾਮ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਨੇ 05-02 ਨਾਲ, ਪਟਿਆਲਾ ਬਨਾਮ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਨੇ 09-00 ਨਾਲ ਜਿੱਤਿਆ ਦਰਜ ਕੀਤੀ। 

ਨੋਡਲ ਅਫ਼ਸਰ ਖੇਡਾਂ ਵਤਨ ਪੰਜਾਬ ਦੀਆਂ ਤੇ ਸੀਨੀਅਰ ਬਾਸਕਿਟਬਾਲ ਕੋਚ, ਸ਼੍ਰੀ ਰਾਹੁਲਦੀਪ ਸਿੰਘ, ਸ਼੍ਰੀ ਪੰਕਜ ਸ਼ਰਮਾ ਫੈਂਸਿੰਗ ਕੋਚ (ਕਨਵੀਨਰ), ਸ਼੍ਰੀਮਤੀ ਅਮਨਦੀਪ ਕੌਰ ਕੋ-ਕਨਵੀਨਰ, ਸ਼੍ਰੀਮਤੀ ਕਰਮਜੀਤ ਕੌਰ,ਸ਼੍ਰੀ ਗੁਰਪ੍ਰੀਤ ਸਿੰਘ ਗੇਮ ਫੈਂਸਿੰਗ ਅਤੇ ਸ਼੍ਰੀ ਇੰਦਰਬੀਰ ਸਿੰਘ ਸਾਫਟਬਾਲ ਕਨਵੀਨਰ, ਮਿਸ. ਨਿਰਮਲਜੀਤ ਕੌਰ ਸਾਫਟਬਾਲ ਕੋ-ਕਨਵੀਨਰ ਵੱਲੋਂ ਦੋਵੇਂ ਗੇਮਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਕੰਡਕਟ ਕਰਵਾਇਆ ਗਿਆ।  

ਇਸ ਮੌਕੇ  ਸ਼੍ਰੀ ਲਖਵੀਰ ਸਿੰਘ (ਐਥਲੈਟਿਕਸ ਕੋਚ), ਸ਼੍ਰੀ ਕੁਲਵਿੰਦਰ ਸਿੰਘ(ਹੈਂਡਬਾਲ ਕੋਚ), ਸ਼੍ਰੀ ਸੁਖਦੀਪ ਸਿੰਘ (ਫੁੱਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ (ਐਥਲੈਟਿਕਸ ਕੋਚ), ਸ਼੍ਰੀਮਤੀ ਸੁਖਵਿੰਦਰ ਕੌਰ (ਖੋਹ-ਖੋਹ ਕੋਚ), ਮਨਦੀਪ ਸਿੰਘ, ਰੋਹਿਤ, ਸਮੂਹ ਫਿਜੀਕਲ ਐਜ਼ੂਕਸ਼ਨ ਅਧਿਆਪਕ ਅਤੇ ਸਮੂਹ ਸਟਾਫ਼ ਹਾਜ਼ਰ ਸੀ।

 

Tags: Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD