Monday, 06 May 2024

 

 

ਖ਼ਾਸ ਖਬਰਾਂ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ 'ਆਪ' ਨੂੰ ਭਾਜਪਾ ਤੋਂ ਝਟਕਾ, ਆਮ ਆਦਮੀ ਪਾਰਟੀ ਦੇ 70 ਸਮਰਥਕ ਭਾਜਪਾ 'ਚ ਹੋਏ ਸ਼ਾਮਲ: ਤਾਹਿਲ ਸ਼ਰਮਾ ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਸੂਝਵਾਨ ਜ਼ਿੰਦਗੀ ਅਤੇ ਸਫਲਤਾ ਦੀਆਂ ਰਣਨੀਤੀਆਂ ਬਾਰੇ ਪ੍ਰੇਰਨਾਦਾਇਕ ਸੈਸ਼ਨ ਦਾ ਆਯੋਜਨ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਐਲੂਮਨੀ ਮੀਟ ਵਿੱਚ ਸਾਬਕਾ ਵਿਦਿਆਰਥੀਆਂ ਨੇ ਕੀਤੀ ਭਰਵੀਂ ਸ਼ਮੂਲੀਅਤ ਬੇਲਾ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਦੀ ਸੁਨਹਿਰੀ ਮੰਦਰ ਦੀ ਯਾਤਰਾ ਅਗਨੀਵੀਰ ਯੋਜਨਾ ਤੋਂ ਨਰਾਜ਼ ਸਾਬਕਾ ਫੌਜੀਆਂ ਨੇ ਦਿੱਤਾ ਗੁਰਜੀਤ ਔਜਲਾ ਨੂੰ ਸਮਰਥਨ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

 

ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਹਰਭਜਨ ਸਿੰਘ ਈ ਟੀ ਓ

ਈ ਟੀ ਓ ਵੱਲੋਂ ਲਾਲਜੀਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਵਿਚ ਵਪਾਰੀਆਂ ਨਾਲ ਮੀਟਿੰਗ

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

ਜੰਡਿਆਲਾ ਗੁਰੂ , 25 Apr 2024

ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਸ. ਲਾਲਜੀਤ ਸਿੰਘ  ਭੁੱਲਰ ਲੋਕ ਨੇਤਾ ਹੈ ਅਤੇ ਉਹ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਇੰਡੀਆ ਗਠਜੋੜ ਦੇ ਹੱਥ ਮਜ਼ਬੂਤ ਕਰੇਗਾ। ਅੱਜ ਜੰਡਿਆਲਾ ਗੁਰੂ ਹਲਕੇ ਦੇ ਟਰੇਡ ਵਿੰਗ ਨਾਲ ਮੀਟਿੰਗ ਕਰਨ ਮਗਰੋਂ ਸ. ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦੇ ਕਦਰਦਾਨ ਹਨ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਮਿਲ ਰਿਹਾ ਰੱਜਵਾਂ ਪਿਆਰ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈ, ਬਸ ਐਲਾਨ ਹੋਣਾ  ਬਾਕੀ ਹੈ। 

ਉਨਾਂ ਕਿਹਾ ਕਿ ਤੁਹਾਡੇ ਦੁਆਰਾ ਚੁਣੀ ਗਈ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਜੋ ਕੀਰਤੀਮਾਨ ਕਰ ਵਿਖਾਏ ਹਨ, ਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿਚ ਕਰ ਤਾਂ ਕੀ ਸੋਚ ਵੀ ਨਹੀਂ ਸਕੀਆਂ। ਹਰ ਘਰ ਨੂੰ ਮਿਲਦੀ ਮੁਫ਼ਤ ਬਿਜਲੀ, ਚਮਕਾਂ ਮਾਰਦੇ ਸਰਕਾਰੀ ਸਕੂਲ, ਪਿੰਡ-ਪਿੰਡ ਖੁੱਲ ਰਹੇ ਆਮ ਆਦਮੀ ਕਲੀਨਿਕ, ਘਰ-ਘਰ ਮਿਲ ਰਹੀਆਂ ਸਰਕਾਰੀ ਨੌਕਰੀਆਂ, ਨਿੱਜੀ ਖੇਤਰ ਦੇ ਥਰਮਲ ਵਰਗੇ ਪਲਾਂਟ ਲੋਕਾਂ ਲਈ ਖਰੀਦਣੇ ਵਰਗੇ ਕੰਮ ਜੇਕਰ ਕੋਈ ਸਰਕਾਰ ਕਰ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। 

ਉਨਾਂ ਕਿਹਾ ਕਿ ਹੁਣ ਵੇਲਾ ਹੈ ਕਿ ਆਮ ਆਦਮੀ ਨੂੰ ਦੋਹਰੀ ਤਾਕਤ ਦਈਏ ਤੇ ਕੇਂਦਰ ਵਿਚ ਵੀ ਸਾਡੀ ਪਾਰਟੀ ਦੀ ਮਦਦ ਨਾਲ ਸਰਕਾਰ ਬਣੇ ਤਾਂ ਜੋ ਦੇਸ਼ ਦਾ ਸਮੁੱਚਾ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਅੱਜ ਇੰਡੀਆ ਗਠਜੋੜ ਮੁੱਖ ਵਿਰੋਧੀ ਪਾਰਟੀ ਨਾਲੋਂ ਬਹੁਤ ਅੱਗੇ ਚੱਲ ਰਿਹਾ ਹੈ ਅਤੇ 4 ਮਈ ਦੇ ਨਤੀਜੇ ਦੇਸ਼ ਮਾਰੂ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਕੇ ਲੋਕ ਪੱਖੀ ਸਰਕਾਰ ਬਨਾਉਣਗੇ। ਉਨਾਂ ਵਪਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਇਕੱਲੇ ਵੋਟਰ ਹੀ ਨਹੀਂ, ਬਲਕਿ ਸਾਡੀ ਵੱਡੀ ਸਪੋਰਟ ਵੀ ਹੋ। ਤੁਹਾਡੇ ਸਾਥ ਨਾਲ ਸਾਡੀ ਜਿੱਤ ਉਤੇ ਮੋਹਰ ਲੱਗੀ ਹੈ। 

ਇਸ ਮੌਕੇ ਟਰੇਡ ਵਿੰਗ ਪ੍ਰਧਾਨ ਜੰਡਿਆਲਾ ਗੁਰੂ ਗੁਰਬਿੰਦਰ ਸਿੰਘ ਬੱਲ ਬੁੱਟਰ ਨੇ ਸ. ਹਰਭਜਨ ਸਿੰਘ ਈ ਟੀ ਓ ਨੂੰ ਭਰੋਸਾ ਦਿੱਤਾ ਕਿ ਸਾਡਾ ਇਕ-ਇਕ ਮੈਂਬਰ ਤੁਹਾਡੇ ਨਾਲ ਖੜਾ ਹੈ ਅਤੇ ਅਸੀਂ ਕੇਵਲ ਵੋਟ ਹੀ ਨਹੀਂ ਪਾਵਾਂਗੇ, ਬਲਕਿ ਆਮ ਆਦਮੀ ਦੇ ਉਮੀਦਵਾਰ ਦਾ ਪ੍ਰਚਾਰ ਕਰਕੇ ਆਪਣੇ ਭਵਿੱਖ ਨੂੰ ਚੰਗੇ ਹੱਥਾਂ ਵਿਚ ਸੌਂਪਣ ਲਈ ਅੱਗੇ ਹੋ ਕੇ ਲੜਾਂਗੇ। ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਸੈਕਟਰੀ ਸ਼ੇਰ ਸਿੰਘ ਟੱਕਰ, ਨਰਿੰਦਰ ਕੁਮਾਰ ਸਿਡਾਨਾ, ਜਗਜੀਤ ਸਿੰਘ ਬਿੱਟੂ, ਧੀਰਜ ਕੁਮਾਰ, ਗੋਪਾਲ ਆਹੂਜਾ, ਸੋਮੂ ਮਿਗਲਾਨੀ, ਚਰਨ ਦਾਸ, ਗੁਲਸ਼ਨ ਜੈਨ, ਅਮਿਤ ਜੈਤ, ਸੁਰਿੰਦਰ ਕੁਮਾਰ, ਰਮਨ ਕੁਮਾਰ, ਰਾਜੇਸ਼ ਚਾਵਲਾ, ਦੀਪਕ ਕੁਮਾਰ, ਲਾਡੀ ਟੱਕਰ, ਸਰਦਾਰ ਮੈਡੀਕੋਜ਼, ਐਮ ਕੇ ਮੈਡੀਕਲ, ਕਥੂਰੀਆ ਕਰਿਆਨਾ ਸਟੋਰ, ਮੁਨੀਸ਼ ਜੈਨ, ਪਵਨ ਕੁਮਾਰ, ਰਮਨ ਕੁਮਾਰ ਕੋਚਰ ਅਤੇ ਹੋਰ ਵਪਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD