Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ

Harbhajan Singh ETO, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

ਅੰਮ੍ਰਿਤਸਰ , 05 May 2024

ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਹਲਕਾ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। 

ਉਨਾਂ ਕਿਹਾ ਕਿ ਅੱਜ ਪਿੰਡ ਬੰਡਾਲਾ ਦੇ ਸਾਬਕਾ ਸਰਪੰਚ ਜੱਸਾ ਸਿੰਘ , ਮੰਨਾ ਸਿੰਘ , ਤਸਬੀਰ ਸਿੰਘ ਸਾਬਕਾ ਮੈਂਬਰ, ਬਲਕਾਰ ਸਿੰਘ ਆਪਣੇ ਸੈਂਕੜੇ ਪਰਿਵਾਰ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। ਮੰਤਰੀ ਈ ਟੀ ਓ ਨੇ ਕਿਹਾ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। 

ਉਨ੍ਹਾਂ ਦੱਸਿਆ ਕਿ ਅਸੀਂ ਚੋਣਾਂ ਦੋਰਾਨ ਲੋਕਾਂ ਨਾਲ ਜੋ ਵੀ ਗਰੰਟੀ ਕੀਤੀਆਂ ਸਨ ਨੂੰ ਪੂਰਾ ਕੀਤਾ ਹੈ ਉਹ ਚਾਹੇ ਬਿਜਲੀ ਮੁਫ਼ਤ ਦੀ ਹੋਵੇ ਜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ। ਉਨ੍ਹਾਂ ਕਿਹਾ ਕਿ ਅਸੀਂ 2 ਸਾਲ ਦੇ ਅੰਦਰ ਅੰਦਰ ਹੀ 45 ਹਜ਼ਾਰ ਤੋ ਵਧ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਹੁਣ ਪਿੰਡ ਪਿੰਡ ਕੈਂਪ ਲਗਾ ਕੇ ਲੋਕਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ ਤਹਿਤ 43 ਸੇਵਾਵਾਂ ਲੋਕਾਂ ਨੂੰ ਘਰ ਬੈਠੇ ਹੀ ਮਿਲਣ ਗੀਆ।

ਉਨਾਂ ਦੱਸਿਆ ਕਿ ਸਾਡੀਆਂ ਨੀਤੀਆ ਨੂੰ ਦੇਖਦੇ ਹੋਏ ਹੀ ਵੱਡੀ ਗਿਣਤੀ ਵਿੱਚ ਲੋਕ ਆਪ ਵਿਚ ਸ਼ਾਮਲ ਹੋ ਰਹੇ ਹਨ ਅਤੇ ਆਪ ਦਾ ਕੁਨਬਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਵੀ ਸਰਕਾਰ ਦੀਆ ਨੀਤੀਆ ਤੋਂ ਖ਼ੁਸ਼ ਹੋ ਕੇ ਕਾਂਗਰਸ ਨੂੰ ਛੱਡ ਕੇ ਆਪਣੇ ਸੈਂਕੜੇਂ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸ੍ਰ: ਈ.ਟੀ.ਓ. ਨੇ ਸ਼ਾਮਲ ਹੋਣ ਵਾਲੇ ਪਰਵਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਵਿੱਚ ਤੁਹਾਡਾ ਪੂਰਾ ਬਣਦਾ ਮਾਨ ਸਤਿਕਾਰ ਕੀਤਾ ਜਾਵੇਗਾ ।

 ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀਆ ਨੀਤੀਆ ਤੋ ਪ੍ਰਭਾਵਤ ਹੋ ਕੇ , ਬਲਬੀਰ ਸਿੰਘ ਕੁਲਦੀਪ ਸਿੰਘ ਅਮਨਦੀਪ ਸਿੰਘ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਅਜੀਤ ਸਿੰਘ ਸਪੁੱਤਰ ਤਾਰਾ ਸਿੰਘ ਗੁਰਦਿਆਲ ਸਿੰਘ ਮਸੂਰਕੀ ਗੁਰਦਿਆਲ ਸਿੰਘ ਮਸੂਰਕੀ ਰਣਜੀਤ ਸਿੰਘ ਸੱਤ ਪਾਲ ਢਾਬੇ ਵਾਲਾ ਤਸਬੀਰ ਸਿੰਘ ਮੈਂਬਰ ਪੰਚਾਇਤ ਇਕਬਾਲ ਸਿੰਘ ਕਰਾਲ ਵਾਲਾ ਖੂਹ ਜੱਸਾ ਸਿੰਘ ਸਾਬਕਾ ਸਰਪੰਚ ਪੰਜਾਬ ਸਿੰਘ ਲੱਖੂਵਾਲਾ ਅਜਮੇਰ ਸਿੰਘ ਲੱਖੂਵਾਲਾ ਸਰਵਨ ਸਿੰਘ ਬਚਿੱਤਰ ਸਿੰਘ ਸਵਿੰਦਰ ਸਿੰਘ ਰਣਬੀਰ ਸਿੰਘ ਬਿਕਰਮਜੀਤ ਸਿੰਘ ਜਸਕਰਨ ਸਿੰਘ ਸਹਿਜਦੀਪ ਸਿੰਘ ਹਰਮਨਦੀਪ ਸਿੰਘ ਪਲਵਿੰਦਰ ਸਿੰਘ ਲਖਵਿੰਦਰ ਸਿੰਘ ਤੇ ਰਣਜੀਤ ਸਿੰਘ ਤੇ ਬਿੰਦਾ ਸਿੰਘ ਦਲਵਿੰਦਰ ਸਿੰਘ ਇੰਗਲੈਂਡੀਏ ਸੁਲੱਖਣ ਸਿੰਘ ਸੋਨੂ ਸਿੰਘ ਦਲਵੀਰ ਸਿੰਘ ਬਬਲਾ ਸੁਖਵਿੰਦਰ ਸਿੰਘ ਗੁਲਜਾਰ ਸਿੰਘ ਲਖਬੀਰ ਸਿੰਘ ਅਰਸ਼ਦੀਪ ਸਿੰਘ ਹਰਮੀਤ ਸਿੰਘ ਗੁਰਪ੍ਰੀਤ ਸਿੰਘ ਇੰਦਰਜੀਤ ਸਿੰਘ ਗੁਰਸੇਵਕ ਸਿੰਘ ਜਗਜੀਤ ਸਿੰਘ ਹਰਿੰਦਰ ਸਿੰਘ ਸਾਹਿਲਦੀਪ ਸਿੰਘ ਅਰਸ਼ਦੀਪ ਸਿੰਘ ਰਣਜੋਤ ਸਿੰਘ ਰੋਬਨ ਰੋਬਨਪ੍ਰੀਤ ਸਿੰਘ ਦਲੇਰ ਸਿੰਘ ਸ਼ਮਸ਼ੇਰ ਸਿੰਘ ਕੋਮਲਪ੍ਰੀਤ ਸਿੰਘ ਅੰਮ੍ਰਿਤ ਰਾਜ ਸਿੰਘ ਰੇਸ਼ਮ ਸਿੰਘ ਜਰਮਨਜੀਤ ਸਿੰਘ ਜੈਮਲ ਸਿੰਘ ਜਤਿੰਦਰ ਸਿੰਘ ਨਰਾਇਣ ਸਿੰਘ ਬਲਵਿੰਦਰ ਸਿੰਘ ਜਰਮਨ ਸਿੰਘ ਆਦਿ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। 

ਇਸ ਮੌਕੇ ਬੋਲਦਿਆਂ ਪਰਿਵਾਰਾਂ  ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆ ਅਤੇ ਕੈਬਿਨਟ ਮੰਤਰੀ eto ਜੀ ਦੀਆ ਜੰਡਿਆਲਾ ਹਲਕੇ ਦੇ ਵਿਕਾਸ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਆਪ ਵਿਚ ਸ਼ਾਮਿਲ ਹੋਏ ਹਨ ਅਤੇ 2024 ਦੀਆਂ ਲੋਕ ਸਭਾ ਵੋਟਾਂ ਵਿਚ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਯੂਥ ਪ੍ਰਧਾਨ ਜੰਡਿਆਲਾ ਅਮਰੀਕ ਬਾਠ, ਬਲਾਕ ਪ੍ਰਧਾਨ ਮਨਦੀਪ ਧਾਰੜ, ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੁੱਖਵਿੰਦਰ ਸਿੰਘ, ਨਰੇਸ਼ ਪਾਠਕ ਮੈਂਬਰ ਐਸਐਸਬੋਰਡ, ਸੁਖਵਿੰਦਰ ਬੰਡਾਲਾ, ਗੁਰਿੰਦਰ ਸਿੰਘ, ਨਿਸ਼ਾਨ ਸਿੰਘ, ਲਖਮੀਰ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ ਸਰਪੰਚ, ਬਲਕਾਰ ਸਿੰਘ, ਸਰੂਪ ਸਿੰਘ, ਝਿਰਮਲ ਸਿੰਘ, ਅਨੋਖ ਸਿੰਘ, ਗੁਰਦੇਵ ਸਿੰਘ , ਚਮਕੌਰ ਸਿੰਘ ਵਗੈਰਾ ਹਾਜ਼ਿਰ ਸਨ।

 

Tags: Harbhajan Singh ETO , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD