Sunday, 19 May 2024

 

 

ਖ਼ਾਸ ਖਬਰਾਂ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼

 

ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ

‘50 ਮੋਸਟ ਪਾਵਰਫੁੱਲ ਇਨ ਪੰਜਾਬ’ ਵਿੱਚ ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਰਨਾਥਲ ਸ਼ਾਮਲ

Deepak Chanarthal, Deepak Sharma Chanarthal, 50 Most Powerful in Punjab, Chandigarh

Web Admin

Web Admin

5 Dariya News

ਚੰਡੀਗੜ੍ਹ , 05 May 2024

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਚਰਚਿਤ ਨਾਮ ਦੀਪਕ ਸ਼ਰਮਾ ਚਨਾਰਥਲ ਨੂੰ ਪੰਜਾਬ, ਭਾਰਤ ਸਣੇ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿਚ ਵੀ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ, ਦਾ ਨਾਮ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਸ਼ੁਮਾਰ ਹੋ ਗਿਆ ਹੈ। ਕਿਸਾਨੀ ਅੰਦੋਲਨ ’ਚ ਪੰਜਾਬ ਦੀ ਅਵਾਜ਼ ਬਣ ਕੇ ਉਭਰੇ ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਥਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। 

‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਜਾਰੀ ‘50 ਮੋਸਟ ਪਾਵਰਫੁੱਲ ਇਨ ਪੰਜਾਬ’ ਸਿਰਲੇਖ ਹੇਠ ਸੂਚੀ ਵਿਚ ਦੀਪਕ ਸ਼ਰਮਾ ਚਨਾਰਥਲ ਦਾ ਨਾਂ ਵੀ ਦਰਜ ਹੈ। ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਸਕੂਲ ’ਚੋਂ ਵਿੱਦਿਆ ਹਾਸਲ ਕਰਕੇ, ਖਾਲਸੇ  ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਪੱਤਰਕਾਰਤਾ ਦਾ ਸਫਰ ਸ਼ੁਰੂ ਕਰਨ ਵਾਲੇ ਅਤੇ ਚੰਡੀਗੜ੍ਹ ਸ਼ਹਿਰ ਦੀ ਧੜਕਣ ਬਣ ਚੁੱਕੇ ਦੀਪਕ ਸ਼ਰਮਾ ਚਨਾਰਥਲ ਦੀ ਪਹਿਚਾਣ ਅੱਜ ਹਰ ਉਸ ਮੁਲਕ ਵਿਚ ਹੈ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਹੈ।

ਇਸ ਸਬੰਧੀ ਜਦੋਂ ਦੀਪਕ ਸ਼ਰਮਾ ਚਨਾਰਥਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਰਹਿਮਤਾਂ ਪ੍ਰਮਾਤਮਾ ਦੀਆਂ ਹਨ ਅਤੇ ਕੁਦਰਤ ਤੋਂ ਵੱਧ ਤਾਕਤਵਰ ਕੋਈ ਨਹੀਂ। ਉਨ੍ਹਾਂ ਆਖਿਆ ਕਿ ਇਸ ਕਤਾਰ ਵਿਚ ਖਲੋ ਕੇ ਅੰਦਰ ਇਕ ਖੁਸ਼ੀ ਵੀ ਹੈ ਅਤੇ ਅਹਿਸਾਸ ਵੀ ਕਿ ਪੰਜਾਬ ਪ੍ਰਤੀ ਮੇਰੀ ਜ਼ਿੰਮੇਵਾਰੀ ਹੋਰ ਕਿੰਨੀ ਵਧ ਗਈ ਹੈ। ਪਰ ਨਾਲ ਹੀ ਦੀਪਕ ਚਨਾਰਥਲ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਮੈਂ ਤਾਂ ਹੈਰਾਨ ਕਿ ਮੇਰਾ ਨਾਂ ਇਸ ਸੂਚੀ ਵਿਚ ਕਿਵੇਂ ਆ ਗਿਆ। 

ਪਰ ਮਾਣ ਹੈ ਕਿ ਜਿਸ ਸੂਚੀ ਵਿਚ ਦਲਜੀਤ ਦੁਸਾਂਝ, ਦਵਿੰਦਰ ਸ਼ਰਮਾ ਅਤੇ ਹਮੀਰ ਸਿੰਘ ਵਰਗੀਆਂ ਹਸਤੀਆਂ ਦੇ ਨਾਮ ਦਰਜ ਹੋਣ, ਉਨ੍ਹਾਂ ਦੀ ਕਤਾਰ ਵਿਚ ਮੈਨੂੰ ਵੀ ਖੜ੍ਹਾ ਕੀਤਾ ਗਿਆ ਹੈ। ਦੀਪਕ ਸ਼ਰਮਾ ਨੇ  ‘ਪੰਜਾਬ ਥਿੰਕਸ’ ਮੈਗਜ਼ੀਨ ਦੀ ਪ੍ਰਬੰਧਕੀ ਟੀਮ ਦੇ ਨਾਲੑਨਾਲ ਸਰਵੇ ਵਿਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਕਰਨ ਵਾਲੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਇਕ ਗੁਪਤ ਸਰਵੇ ਤਹਿਤ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਇਕ ਸਾਧਾਰਨ ਘਰੋਂ ਉਠ ਕੇ ਆਪਣੀ ਸੱਚਾਈ, ਆਪਣੀ ਕਿਰਤ ਅਤੇ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਲੜਨ ਦੇ ਆਧਾਰ ’ਤੇ ਦੀਪਕ ਸ਼ਰਮਾ ਚਨਾਰਥਲ ਦਾ ਨਾਂ ਵੀ ਇਸ 50 ਤਾਕਤਵਰਾਂ ਦੀ ਸੂਚੀ ਵਿਚ ਦਰਜ ਹੋਇਆ ਹੈ।

दीपक चनारथल पंजाब के 50 शक्तिशाली व्यक्तियों में शामिल

‘50 मोस्ट पावरफुल इन पंजाब’ में कवि तथा पंजाब चिंतक दीपक शर्मा चनारथल शामिल

चंडीगढ़

पंजाब की राजधानी चंडीगढ़ में साहित्य, सामाजिक और पत्रकारिता के क्षेत्र में जाने-पहचाने नाम दीपक शर्मा चनारथल को पंजाब, भारत समेत कनाडा, अमेरिका जैसे देशों में भी पंजाब की आवाज कहा जाता है, उनका नाम पंजाब के 50 शक्तिशाली व्यक्तियों में शामिल हो चुका है। किसान आंदोलन में पंजाब की आवाज बनकर उभरे दीपक शर्मा चनारथल ने पंजाब के 50 ताकतवर लोगों में जगह बनाकर एक मिसाल कायम की है। 

‘पंजाब थिंक्स’ पत्रिका द्वारा प्रकाशित ‘50 मोस्ट पावरफुल इन पंजाब’ शीर्षक के तहत सूची में दीपक शर्मा चनारथल का नाम भी शामिल है। श्री फतेहगढ़ साहिब जिले के सबसे बड़े गांव चनारथल कलां के सरकारी स्कूल से शिक्षा प्राप्त करने के बाद खालसा की जन्मस्थली श्री आनंदपुर साहिब से पत्रकारिता का सफर शुरू कर चंडीगढ़ शहर की धडक़न बनने वाले दीपक शर्मा चनारथल आज हर देश में जाने जाते हैं जहां पंजाबी समुदाय रहता है।

इस संबंध में जब दीपक शर्मा चनारथल से बात की गई तो उन्होंने कहा कि भगवान की कृपा है और प्रकृति से ज्यादा शक्तिशाली कोई नहीं है। उन्होंने कहा कि इस कतार में खड़े होकर खुशी भी हो रही है और यह भी अहसास हो रहा है कि पंजाब के प्रति मेरी जिम्मेदारी अब कितनी बढ़ गई है। लेकिन साथ ही दीपक चनारथल ने हैरानी जताते हुए कहा कि मैं हैरान हूं कि इस सूची में मेरा नाम कैसे आ गया। 

लेकिन मुझे गर्व है कि उस सूची में जहां दिलजीत दुसांझ, दविंदर शर्मा और हमीर सिंह जैसी हस्तियों के नाम दर्ज हैं, मुझे भी उनकी पंक्ति में रखा गया है। दीपक शर्मा ने ‘पंजाब थिंक्स’ पत्रिका की प्रबंधन टीम के साथ-साथ उन लोगों का भी धन्यवाद किया जिन्होंने सर्वेक्षण में उनका नाम बताया।

‘पंजाब थिंक्स’ पत्रिका ने पंजाब के 50 शक्तिशाली लोगों की सूची एक गुप्त सर्वेक्षण के तहत प्रकाशित की है। एक साधारण घर से उठकर अपनी ईमानदारी, कड़ी मेहनत और पंजाब के अधिकारों के लिए लडऩे वाले दीपक शर्मा चनारथल का नाम भी 50 शक्तिशाली लोगों की इस सूची में शामिल किया गया है।

 

Tags: Deepak Chanarthal , Deepak Sharma Chanarthal , 50 Most Powerful in Punjab , Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD