Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਮੱਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਵਿਖੇ ਆਰੰਭ

Sports News, Khedan Watan Punjab Dia 2023, Khedan Watan Punjab Dia, Khedan Watan Punjab Diyan-2023, Khedan Watan Punjab Diyan, Ferozpur

Web Admin

Web Admin

5 Dariya News

ਮੱਖੂ/ਫਿਰੋਜ਼ਪੁਰ , 06 Sep 2023

Last updated on: Sep 06, 2023, 00:00 IST

ਪੰਜਾਬ ਸਰਕਾਰ ,ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ  ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਅੱਜ 06 ਅਗਸਤ 2023 ਨੂੰ ਬਲਾਕ ਮਖੂ ਦੇ ਟੂਰਨਾਮੈਂਟ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ. ਸਕੂਲ ਫਤਿਹਗੜ੍ਹ ਸਭਰਾ ਵਿਖੇ ਆਰੰਭ ਹੋਏ।  ਇਨ੍ਹਾਂ ਖੇਡ ਮੁਕਾਬਲਿਆਂ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੇਡਾਂ ਦੌਰਾਨ  ਲੜਕੇ/ਲੜਕੀਆਂ ਅੰਡਰ-14, 17, 21 ਸਾਲ ਓਪਨ ਵਰਗ ਜਿਸ ਵਿਚ  ਐਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ), ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। 

ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਐਸ.ਡੀ.ਐਮ. ਜ਼ੀਰਾ ਸ਼੍ਰੀ ਗਗਨਦੀਪ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। 

ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਟੂਰਨਾਮੈਂਟ ਵਿੱਚ ਬਾਬਾ ਸ਼ਿੰਦਰ ਸਿੰਘ ਮੁੱਖ ਸੇਵਾਦਾਰ ਗੁਰੂਦੁਆਰਾ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਇਸ ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਲੜਕਿਆਂ ਨੇ ਇਵੈਂਟ 60 ਮੀਟਰ ਵਿੱਚ ਅਵਤਾਰ ਸਿੰਘ ਸਸਸਸ ਅਟਾਰੀ ਖ਼ਾਲਸਾ ਫਤਿਹਗੜ੍ਹ ਸਭਰਾ ਨੇ ਪਹਿਲਾ, ਸਮਰਦੀਪ ਸਿੰਘ ਡਿਸਕਵਰੀ ਵਰਲਡ ਕੌਨਵੈਂਟ ਸਕੂਲ ਨੇ ਦੂਜਾ ਅਤੇ ਸਸਸਸ ਫਤਿਹਗੜ੍ਹ ਸਭਰਾ ਨੇ ਤੀਜਾ ਸਥਾਨ ਹਾਸਲ ਕੀਤਾ। 

ਅੰਡਰ 14  ਲੜਕਿਆਂ ਨੇ 600 ਮੀਟਰ ਵਿੱਚ ਗੁਰਨੂਰ ਸਿੰਘ ਫੱਤੇਵਾਲਾ ਨੇ ਪਹਿਲਾ, ਦਵਿੰਦਰ ਸਿੰਘ ਸਸਸਸ ਅਟਾਰੀ ਫਤਿਹਗੜ੍ਹ ਸਭਰਾ ਨੇ ਦੂਜਾ ਅਤੇ ਅਮਰਿੰਦਰ ਸਿੰਘ ਸਸਸਸ ਅਟਾਰੀ ਫਤਿਹਗੜ੍ਹ ਸਭਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਨੇ 100 ਮੀਟਰ ਵਿੱਚ ਗੁਰਕੀਰਤ ਸਿੰਘ ਜੇ. ਟੀ. ਵੈਸ਼ਨਵ ਹਾਈ ਸਕੂਲ ਪੀਰ ਮੁਹੰਮਦ ਨੇ ਪਹਿਲਾ, ਰਣਜੋਧ ਸਿੰਘ ਡਿਸਕਵਰੀ ਵਰਲਡ ਕਾਨਵੈਂਟ ਸਕੂਲ ਨੇ ਦੂਜਾ ਅਤੇ ਇਸੇ ਸਕੂਲ ਦੇ ਸਾਹਿਬਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। 

ਅੰਡਰ 21 ਦੇ 100 ਮੀਟਰ ਵਿੱਚ ਸੁਖਮਨਪ੍ਰੀਤ ਸਿੰਘ ਅਕਾਲ ਅਕੈਡਮੀ ਨੇ ਪਹਿਲਾ, ਮਨਮੀਤ ਸਿੰਘ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਦੂਜਾ ਅਤੇ ਇਸੇ ਸਕੂਲ ਦੇ ਜਗਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਲੜਕੀਆਂ ਨੇ ਅੰਡਰ 14 ਦੇ 60 ਮੀਟਰ ਵਿੱਚ ਵੀਰਪਾਲ ਕੌਰ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਪਹਿਲਾ, ਨਵਨੀਤ ਕੌਰ ਅਕਾਲ ਅਕੈਡਮੀ ਨੇ ਦੂਜਾ ਅਤੇ ਪਰਨੀਤ ਕੌਰ ਅਕਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। 

ਅੰਡਰ 14 ਲੜਕੀਆਂ 600 ਮੀਟਰ ਵਿੱਚ ਰੋਬਿਨਪ੍ਰੀਤ ਕੌਰ ਅਕਾਲ ਅਕੈਡਮੀ ਨੇ ਪਹਿਲਾ ਸਥਾਨ, ਗੁਰਸਿਮਰਨ ਕੌਰ ਵੱਟੂ ਭੱਟੀ ਨੇ ਦੂਜਾ ਅਤੇ ਗੁਰਲੀਨ ਕੌਰ ਅਕਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਨੇ 100 ਮੀਟਰ ਵਿੱਚ ਲਵਪ੍ਰੀਤ ਕੌਰ ਸਸਸਸ ਅਟਾਰੀ ਖ਼ਾਲਸਾ ਸਕੂਲ ਫਤਿਹਗੜ੍ਹ ਸਭਰਾ ਨੇ ਪਹਿਲਾ, ਹਰਕਮਲਪ੍ਰੀਤ ਕੌਰ ਅਕਾਲ ਅਕੈਡਮੀ ਨੇ ਦੂਜਾ ਅਤੇ ਮਿਸਪ੍ਰੀਤ ਕੌਰ ਸਸਸਸ ਪੀਰ ਮੁਹੰਮਦ ਨੇ ਤੀਜਾ ਸਥਾਨ ਹਾਸਲ ਕੀਤਾ। 

ਕਬੱਡੀ(ਨਸ) ਵਿਚ ਅੰਡਰ 14 ਲੜਕਿਆਂ  ਵਿੱਚ ਫੱਤੇ ਵਾਲਾ ਨੇ ਪਹਿਲਾ ਅਤੇ ਮੱਲੂਵਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਮੱਲੂਵਾਲਾ ਨੇ ਪਹਿਲਾ ਅਤੇ ਫੱਤੇਵਾਲਾ ਨੇ ਦੂਜਾ ਅਤੇ ਸਥਾਨ ਹਾਸਲ ਕੀਤਾ। 

ਇਸ ਤਰ੍ਹਾਂ ਅੰਡਰ 17 ਲੜਕੀਆਂ  ਵਿਚ ਸਸਸਸ ਫੱਤੇਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।  ਕਬੱਡੀ(ਸਸ) ਅੰਡਰ 14 ਲੜਕਿਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ, ਅੰਡਰ 17 ਵਿੱਚ ਮੱਲਾਂਵਾਲਾ ਨੇ ਪਹਿਲਾ ਅਤੇ ਅੰਡਰ 21 ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ 14 ਲੜਕੀਆਂ ਵਿੱਚ ਮੱਲਾਂਵਾਲਾ ਨੇ ਪਹਿਲਾ, ਵੱਟੂ ਭੱਟੀ ਨੇ ਦੂਜਾ ਅਤੇ ਪੀਰ ਮੁਹੱਮਦ ਨੇ ਤੀਜਾ ਸਥਾਨ ਹਾਸਲ ਕੀਤਾ। 

ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਪੀਰ ਮੁਹੰਮਦ ਨੇ ਪਹਿਲਾ,  ਮੱਲਾਂਵਾਲਾ ਨੇ ਦੂਜਾ ਅਤੇ ਵੱਟੂ ਭੱਟੀ ਨੇ ਤੀਜਾ ਸਥਾਨ ਹਾਸਲ ਕੀਤਾ। ਗੇਮ ਫ਼ੁਟਬਾਲ ਵਿੱਚ ਅੰਡਰ 14 ਲੜਕਿਆਂ ਵਿੱਚ ਬਾਬਾ ਜੱਸ ਸਕੂਲ ਨੇ ਪਹਿਲਾ ਅਤੇ ਅਕਾਲ ਅਕੈਡਮੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਅਕਾਲ ਅਕੈਡਮੀ ਨੇ ਪਹਿਲਾ ਅਤੇ ਬਾਬਾ ਜੱਸ ਸਕੂਲ ਨੇ ਸਕੂਲ ਦੂਜਾ ਸਥਾਨ ਹਾਸਲ ਕੀਤਾ।  

ਅੰਡਰ 14 ਅਤੇ 17 ਲੜਕੀਆਂ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ।ਰੱਸਾ ਕੱਸੀ ਗੇਮ ਵਿਚ ਅੰਡਰ 14, 17 ਅਤੇ 21 ਲੜਕੇ ਅਤੇ ਲੜਕੀਆਂ ਵਿੱਚ ਫਤਿਹਗੜ੍ਹ ਸਭਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।

ਇਸ ਮੌਕੇ ਸ੍ਰ: ਪਰਮਪਾਲ ਸਿੰਘ ਨਾਇਬ ਤਹਿਸੀਲਦਾਰ ਮਖੂ, ਸ੍ਰ: ਇਕਬਾਲ ਸਿੰਘ ਪ੍ਰਿੰਸੀਪਲ ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀ. ਸੈ ਸਕੂਲ ਫਤਿਹਗੜ੍ਹ ਸਭਰਾ, ਸ੍ਰ: ਸੁਖਦੇਵ ਸਿੰਘ ਕਮੇਟੀ ਮੈਂਬਰ, ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਟਾਫ਼ ਆਦਿ ਹਾਜ਼ਰ ਸਨ।

 

Tags: Sports News , Khedan Watan Punjab Dia 2023 , Khedan Watan Punjab Dia , Khedan Watan Punjab Diyan-2023 , Khedan Watan Punjab Diyan , Ferozpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD