Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਵਾਤਾਵਰਣ ਬਾਰੇ ਸੁਹਾਨੀ ਸ਼ਰਮਾ ਦੀ ਚਿੰਤਾ ਨੇ ਉਸ ਨੂੰ ਸਸਕਾਰ ਲਈ ਲੱਕੜ ਦੇ ਬਦਲ ਵਜੋਂ ਗੋਹੇ ਨਾਲ ਬਣੇ ਬਾਲਣ ਦੀ ਵਰਤੋਂ ਉਤਸ਼ਾਹਿਤ ਕਰਨ ਵੱਲ ਪ੍ਰੇਰਿਆ

ਸੁਹਾਨੀ ਸ਼ਰਮਾ ਨੇ ਗਊਸ਼ਾਲਾ ਮੋਹਾਲੀ ਵਿੱਚ ਬਰੈਕਟ ਮਸ਼ੀਨ ਲਗਾਉਣ ਦਾ ਕੀਤਾ ਪ੍ਰਬੰਧ

SAS Nagar Mohali, Suhani Sharma, Municipal Corporation Mohali

Web Admin

Web Admin

5 Dariya News

ਐਸ.ਏ.ਐਸ.ਨਗਰ , 27 Aug 2023

Last updated on: Aug 27, 2023, 00:00 IST

ਨਗਰ ਨਿਗਮ ਮੁਹਾਲੀ ਨੇ ਵਾਤਾਵਰਣ ਚਿੰਤਕ ਨੌਜਵਾਨ ਵਿਦਿਆਰਥਣ ਸੁਹਾਨੀ, ਦੁਆਰਾ ਸ਼ਮਸ਼ਾਨ ਘਾਟ ਵਿੱਚ ਲੱਕੜ ਦੇ ਬਦਲ ਵਜੋਂ ਪੇਸ਼ ਕੀਤੇ ਗੋਹੇ ਦੇ ਬਾਲਣ ਦੀ ਵਰਤੋਂ ਦੇ ਨਿਵੇਕਲੇ ਵਿਚਾਰ 'ਤੇ ਕੰਮ ਕਰਦੇ ਹੋਏ, ਗਊ ਦੇ ਗੋਹੇ ਨੂੰ ਠੋਸ ਬਾਲਣ ਵਿੱਚ ਬਦਲ ਕੇ ਤਜਰਬੇ ਵਜੋਂ ਮੁਹਾਲੀ ਵਿੱਚ ਸ਼ਮਸ਼ਾਨਘਾਟ ਨੂੰ ਸਪਲਾਈ ਕਰਨ ਲਈ ਮਸ਼ੀਨ ਸਥਾਪਤ ਕੀਤੀ ਹੈ।

ਆਪਣੇ ਇਸੇ ਵਿਚਾਰ ਨੂੰ ਹਕੀਕੀ ਰੂਪ ਦੇਣ ਲਈ ਦਿੱਲੀ ਪਬਲਿਕ ਸਕੂਲ, ਚੰਡੀਗੜ੍ਹ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਨੇ ਫੰਡ ਇਕੱਠਾ ਕਰਕੇ ਇੰਡਸਟਰੀਅਲ ਏਰੀਆ ਫੇਜ਼-1 ਮੋਹਾਲੀ ਦੀ ਗਊਸ਼ਾਲਾ ਵਿੱਚ ਗੋਹੇ ਦੇ ਠੋਸ ਟੁਕੜੇ ਬਣਾਉਣ ਵਾਲੀ ਮਸ਼ੀਨ ਸਥਾਪਿਤ ਕਰਵਾਉਣ ਚ ਮੱਦਦ ਕੀਤੀ।

ਸੁਹਾਨੀ ਨੇ ਲੱਕੜ ਦੇ ਬਦਲ ਵਜੋਂ ਗੋਹੇ ਦੇ ਠੋਸ ਬਾਲਣ ਦੀ ਤਿਆਰੀ ਬਾਰੇ ਕਿਹਾ, “ਸਾਨੂੰ ਆਪਣੀ ਹਰੀ ਪੱਟੀ ਨੂੰ ਹਰਿਆਵਲ ਭਰਪੂਰ ਰੱਖਣ ਲਈ ਆਪਣੇ ਜਿਉਂਦੇ ਜੀਅ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਨਾ ਕਿ ਆਪਣੀਆਂ ਮ੍ਰਿਤਕ ਸਰੀਰ ਦੇ ਨਿਪਟਾਰੇ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾਵੇ।"  

ਆਪਣੇ  ਦਾਦਾ ਜੀ ਦੇ ਦੇਹਾਂਤ ਮੌਕੇ ਦੀ ਘਟਨਾ ਦਾ ਵਰਨਣ ਕਰਦਿਆਂ ਸੁਹਾਨੀ ਦੱਸਦੀ ਹੈ ਕਿ ਉਸ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਸੀ, ਜਦੋਂ ਅਪ੍ਰੈਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਅਸੀਂ ਉਨ੍ਹਾਂ ਨੂੰ ਅੰਤਿਮ ਸੰਸਕਾਰ ਲਈ ਜੈਪੁਰ ਵਿੱਚ ਆਪਣੇ ਦਾਦਕੇ ਘਰ ਲੈ ਗਏ। ਉੱਥੇ ਜਾ ਕੇ ਹੀ ਉਸਨੂੰ ਅੰਤਮ ਸਸਕਾਰ ਲਈ ਗਾਂ ਦੇ ਗੋਬਰ ਦੀ ਵਰਤੋਂ ਬਾਰੇ ਪਤਾ ਲੱਗਾ। 

ਇਹ ਵੀ ਪਤਾ ਲੱਗਾ ਕਿ ਇੱਕ ਲਾਸ਼ ਦਾ ਸਸਕਾਰ ਕਰਨ ਲਈ ਲਗਭਗ 500 ਕਿਲੋ ਗ੍ਰਾਮ ਲੱਕੜੀ, ਜੋ ਦੋ ਰੁੱਖਾਂ ਦੇ ਬਰਾਬਰ ਹੁੰਦੀ ਹੈ, ਦੀ ਲੋੜ ਹੁੰਦੀ ਹੈ। ਇਹ ਲੱਕੜ ਭਾਰਤੀ ਉਪਮਹਾਂਦੀਪ ਚ ਪਾਏ ਜਾਂਦੇ ਅੰਬ, ਨਿੰਮ, ਬੋਹੜ ਅਤੇ ਪਿੱਪਲ ਵਰਗੇ ਦੇਸੀ ਰੁੱਖਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜੋ ਔਸਤਨ 400 ਸਾਲ ਤੱਕ ਜਿਉਂਦੇ ਰਹਿ ਸਕਦੇ ਹਨ ਪਰ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਇਨ੍ਹਾਂ ਰੁੱਖਾਂ ਨੂੰ 15-20 ਸਾਲ ਦੀ ਛੋਟੀ ਉਮਰ ਵਿੱਚ ਹੀ ਕੱਟ ਦਿੰਦੇ ਹਾਂ।

ਉਹ ਅੱਗੇ ਦੱਸਦੀ ਹੈ ਕਿ ਵਾਪਸ ਆ ਕੇ ਉਸ ਨੇ ਸ਼ਮਸ਼ਾਨ ਘਾਟ ਵਿੱਚ ਵਰਤੇ ਜਾਂਦੇ ਲੱਕੜ ਦੇ ਬਾਲਣ ਦੇ ਬਦਲ ਵਜੋਂ ਗੋਹੇ ਤੋਂ ਤਿਆਰ ਬਾਲਣ ਦੀ ਉਪਲਬਧਤਾ ਤੇ ਕੰਮ ਕਰਨਾ ਸ਼ੁਰੂ ਕੀਤਾ। ਵੱਖ-ਵੱਖ ਗਊਸ਼ਾਲਾਵਾਂ ਦੇ ਦੌਰੇ ਦੌਰਾਨ, ਉਸ ਨੇ ਮਹਿਸੂਸ ਕੀਤਾ ਸੀ ਕਿ ਗਊ-ਗੋਬਰ ਦਾ ਇੱਕ ਵੱਡਾ ਹਿੱਸਾ ਜ਼ਮੀਨ ਚ ਭਰਤ (ਲੈਂਡਫਿਲ) ਜਾਂ ਸੜਕਾਂ ਦੇ ਕਿਨਾਰਿਆਂ ਤੇ ਵਿਅਰਥ ਸੁੱਟਿਆ ਜਾਂਦਾ ਹੈ। 

ਇਸੇ ਦੌਰਾਨ ਹੀ ਗੋਹੇ ਤੋਂ ਤਿਆਰ ਬਰੈਕਟਾਂ (ਗੋਕਾਠ) ਉਸ ਨੂੰ ਲੱਕੜ ਦਾ ਸਪੱਸ਼ਟ ਬਦਲ ਜਾਪੀਆਂ। ਇਹ ਕਾਫ਼ੀ ਘੱਟ ਧੂੰਆਂ ਪੈਦਾ ਕਰਦੇ ਹਨ ਅਤੇ ਉਪਰੋਂ  ਇਹ ਨਵਿਆਉਣਯੋਗ ਸਰੋਤ ਵੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਪਲਬਧ ਮਸ਼ੀਨਰੀ ਦੇ ਵੱਖ-ਵੱਖ ਮਾਡਲਾਂ ਦਾ ਅਧਿਐਨ ਕਰਦੇ ਹੋਏ ਅਤੇ ਵੱਖ-ਵੱਖ ਫੋਰਮਾਂ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ, ਅੰਤ ਵਿੱਚ ਇਸ ਮਸ਼ੀਨਰੀ ਦਾ ਪ੍ਰਬੰਧ ਕਰਨ ਵਿੱਚ ਸਫਲਤਾ ਮਿਲੀ।

ਕਿਰਨ ਸ਼ਰਮਾ, ਸਹਾਇਕ ਕਮਿਸ਼ਨਰ, ਨਗਰ ਨਿਗਮ ਮੋਹਾਲੀ ਨੇ ਦੱਸਿਆ, “ਸੁਹਾਨੀ ਆਪਣੇ ਸਕੂਲੀ ਦੋਸਤਾਂ ਨਾਲ ਗਊਸ਼ਾਲਾ ਦਾ ਦੌਰਾ ਕਰ ਰਹੀ ਸੀ ਅਤੇ ਉਸਨੇ ਗਾਂ ਦੇ ਗੋਹੇ ਦੀਆਂ ਬ੍ਰਿਕੇਟ (ਠੋਸ ਇੱਟਾਂ ) ਬਣਾਉਣ ਦਾ ਵਿਚਾਰ ਪੇਸ਼ ਕੀਤਾ ਤਾਂ ਜੋ ਅਸੀਂ ਲੱਕੜ 'ਤੇ ਆਪਣੀ ਨਿਰਭਰਤਾ ਨੂੰ ਘਟਾ ਸਕੀਏ। 

ਉਸ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਅਸੀਂ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਵਾਤਾਵਰਣ-ਅਨੁਕੂਲ ਯਤਨ ਵਿੱਚ ਆਪਣੇ ਸਹਿਯੋਗ ਵਜੋਂ ਗਊਸ਼ਾਲਾ ਵਿੱਚ ਜਗ੍ਹਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਨਗਰ ਨਿਗਮ ਦੀ ਇਹ ਗਊਸ਼ਾਲਾ ਹਰ ਰੋਜ਼ ਲਗਭਗ 2.5 ਟਨ ਗੋਬਰ (ਗਊ ਗੋਬਰ) ਪੈਦਾ ਕਰਦੀ ਹੈ। ਜਿਸ ਵਿੱਚੋਂ ਕੁਝ ਹਿੱਸਾ ਵਰਮੀ ਕੰਪੋਸਟ ਬਣਾਉਣ ਅਤੇ ਬਰਤਨ ਅਤੇ ਦੀਵੇ ਬਣਾਉਣ ਲਈ ਵਰਤਦੇ ਹਾਂ। 

ਇਸ ਤੋਂ ਬਾਅਦ ਵੀ ਸ਼ਮਸ਼ਾਨਘਾਟ ਵਿੱਚ ਵਰਤੇ ਜਾਣ ਵਾਲੇ ਗੋਕਾਠ ਬਣਾਉਣ ਲਈ 1.5 ਟਨ ਤੋਂ ਵੱਧ ਗੋਬਰ ਬਚਾਇਆ ਜਾ ਸਕਦਾ ਹੈ।" ਮੋਹਾਲੀ ਸ਼ਮਸ਼ਾਨਘਾਟ ਦੇ ਇੰਚਾਰਜ ਨੇ ਦੱਸਿਆ, “ਗੋਬਰ ਤੋਂ ਤਿਆਰ ਠੋਸ ਬਾਲਣ ਦੀ ਬਲਣਸ਼ੀਲ ਊਰਜਾ ਲੱਕੜ ਨਾਲੋਂ ਵੱਧ ਹੈ। ਇੱਕ ਲਾਸ਼ ਦਾ ਸਸਕਾਰ ਕਰਨ ਲਈ 250-300 ਕਿਲੋਗ੍ਰਾਮ ਗੋਹੇ ਤੋਂ ਬਣਿਆ ਠੋਸ ਬਾਲਣ ਕਾਫੀ ਹੋਵੇਗਾ। 

ਗਊਸ਼ਾਲਾ ਤੋਂ ਗੋਬਰ ਦੇ ਠੋਸ ਬਾਲਣ ਦੀ ਨਿਰੰਤਰ ਦੀ ਸਪਲਾਈ ਨਾਲ, ਲੱਕੜ ਦੀ 50 ਫੀਸਦੀ ਵਰਤੋਂ ਘਟਾਈ ਜਾ ਸਕਦੀ ਹੈ।"ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ, ਨਗਰ ਨਿਗਮ ਮੋਹਾਲੀ ਨੇ ਸੁਹਾਨੀ ਸ਼ਰਮਾ ਦੇ ਵਾਤਾਵਰਣ ਪੱਖੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਇਹ ਸਮੇਂ ਦੀ ਲੋੜ ਹੈ ਤੇ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਵੱਲ ਚਿੰਤਤ ਦੇਖ ਕੇ ਅਤੇ ਯਤਨ ਕਰਦੇ ਹੋਏ ਦੇਖ ਕੇ ਖੁਸ਼ੀ ਹੁੰਦੀ ਹੈ। 

ਸਾਡੇ ਲਈ ਇਸ ਪ੍ਰੋਜੈਕਟ ਨੂੰ ਚਲਾਉਣਾ ਬਹੁਤ ਸੰਤੋਖਜਨਕ ਹੈ।" ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਬਹੁਤ ਸਾਰੇ ਸ਼ਮਸ਼ਾਨਘਾਟ ਇਸ ਵਾਤਾਵਰਣ-ਅਨੁਕੂਲ ਪਹਿਲਕਦਮੀ ਨੂੰ ਅਪਣਾ ਰਹੇ ਹਨ ਅਤੇ ਅਸੀਂ ਵੀ ਇਸ ਦਾ ਹਿੱਸਾ ਬਣ ਕੇ ਵਾਤਾਵਰਣ ਬਚਾਉਣ ਦੀ  ਪਹਿਲਕਦਮੀ ਕਰਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਵੀ ਅੱਗੇ ਗਊ-ਗੋਬਰ ਦੇ ਠੋਸ ਬਾਲਣ ਵਿੱਚ, ਨਾਰੀਅਲ ਦੇ ਛਿਲਕੇ ਦੇ ਬੂਟੇ ਨੂੰ ਮਿਲਾਉਣ ਤੇ ਵੀ ਕੰਮ ਕਰ ਰਹੇ ਹਾਂ ਜਿਸਦਾ ਉੱਚ ਬਲਣਸ਼ੀਲ ਮੁੱਲ ਹੈ। 

ਇਸ ਤਰੀਕੇ ਨਾਲ, ਅਸੀਂ ਆਪਣੇ ਠੋਸ ਕੂੜੇ / ਰਹਿੰਦ-ਖੂੰਹਦ ਦੇ ਇਕ ਹੋਰ ਅਹਿਮ ਤੇ ਵੱਡੇ ਹਿੱਸੇ ਦਾ ਢੁਕਵਾਂ ਨਿਪਟਾਰਾ ਕਰਨ ਦੇ ਯੋਗ ਹੋਵਾਂਗੇ। ਜਦੋਂ ਸੁਹਾਨੀ ਨੂੰ ਉਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਮੈਂ ਇਸ ਪਹਿਲਕਦਮੀ ਨੂੰ ਪੂਰੇ ਪੰਜਾਬ ਅਤੇ ਦੇਸ਼ ਭਰ ਵਿੱਚ ਲੈ ਕੇ ਜਾਣਾ ਚਾਹੁੰਦੀ ਹਾਂ। 

ਮੈਂ ਹੈ ਇੱਕ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੇ ਵਿਛੜੇ ਲੋਕਾਂ ਨੂੰ ਸਨਮਾਨ ਨਾਲ ਅਲਵਿਦਾ ਕਹਿਣ ਦੇ ਇਸ ਤਰੀਕੇ ਨੂੰ ਸਵੀਕਾਰ ਕਰਨ ਅਤੇ ਲੱਕੜ ਦੇ ਬਾਲਣ ਦੀ ਵਰਤੋਂ ਘਟਾਉਣ। 

ਉਸ ਨੇ ਕਿਹਾ ਕਿ ਸਰਕਾਰ ਪੱਧਰ ਤੇ ਵੀ ਬ੍ਰਿਕੇਟ ਬਣਾਉਣ ਵਾਲੀਆਂ ਮਸ਼ੀਨਾਂ ਲਈ ਫੰਡਿੰਗ ਉਪਲਬਧ ਕਰਵਾਉਣ ਅਤੇ ਇਸਦੀ ਵਰਤੋਂ ਨੂੰ ਲਾਜ਼ਮੀ ਕਰਨ ਲਈ ਨੀਤੀਆਂ ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਕਾਰਪੋਰੇਟ ਸੈਕਟਰ ਨੂੰ ਵੀ ਇਸ ਪਹਿਲਕਦਮੀ ਨੂੰ ਸਪਾਂਸਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

 

Tags: SAS Nagar Mohali , Suhani Sharma , Municipal Corporation Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD