Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲਾ ਪੱਧਰੀ ਬੈਡਮਿੰਟਨ ਮੁਕਾਬਲੇ ਸਮਾਪਤ

560 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ, ਅੰਡਰ-14 ’ਚ ਖੁਸ਼ਦੀਪ ਕੌਰ ਨੇ ਬਾਜ਼ੀ ਮਾਰੀ

Sports News, Punjab Khed Mela 2022 , Khedan Watan Punjab Diyan, Khedan Watan Punjab Deyan 2022

Web Admin

Web Admin

5 Dariya News

ਬਰਨਾਲਾ , 22 Sep 2022

Last updated on: Sep 22, 2022, 00:00 IST

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਬੈਡਮਿੰਟਨ ਦੇ ਜ਼ਿਲਾ ਪੱਧਰੀ ਟੂਰਨਾਮੈਂਟ ਲਈ 560 ਦੇ ਕਰੀਬ ਖਿਡਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ।ਜਿਲਾ ਪ੍ਰਸ਼ਾਸਨ ਬਰਨਾਲਾ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਹੇਠ ਅਤੇ ਜ਼ਿਲਾ ਬੈਡਮਿੰਟਨ ਕਨਵੀਨਰ ਜਸਵੰਤ ਸਿੰਘ ਦੀ ਅਗਵਾਈ ’ਚ ਇਹ ਮੈਚ ਬਰਨਾਲਾ ਕੱਲਬ ਅਤੇ ਐਲ.ਬੀ.ਐੱਸ ਕਾਲਜ ਵਿੱਚ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸ) ਕਮ ਨੋਡਲ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅੰਡਰ-14  (ਲੜਕੀਆਂ) ’ਚ ਪਹਿਲਾ ਸਥਾਨ ਖੁਸ਼ਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਈ ਐੱਸ ਸਕੂਲ ਬਰਨਾਲਾ, ਦੂਜਾ ਸਥਾਨ ਬਾਣੀ ਪੁੱਤਰੀ ਰਾਜ ਕੁਮਾਰ ਸੈਕਰੇਡ ਹਾਰਟ ਸਕੂਲ ਤੇ ਤੀਜਾ ਸਥਾਨ ਮਾਹੀ ਗਰਗ ਪੁੱਤਰੀ ਮਨੀਸ਼ ਗਰਗ ਵਾਈ ਐੱਸ ਸਕੂਲ ਬਰਨਾਲਾ ਨੇ ਹਾਸਲ ਕੀਤਾ।

ਅੰਡਰ 14 (ਲੜਕੇ) ’ਚ ਪਹਿਲਾ ਸਥਾਨ ਪਾਰਸ ਬਾਂਸਲ ਬਰਨਾਲਾ, ਦੂਜਾ ਸਥਾਨ ਰਾਜ ਸਿੰਘ, ਤੀਜਾ ਸਥਾਨ ਕੇਸ਼ਵ ਗਰਗ ਪੁੱਤਰ ਯਸ਼ਪਾਲ ਗਰਗ ਨੇ ਹਾਸਲ ਕੀਤਾ। ਅੰਡਰ-17 (ਲੜਕੀਆਂ) ’ਚ ਪਹਿਲਾ ਸਥਾਨ ਐਰੀਕਾ ਸੈਕਰੇਡ ਹਾਰਟ ਸਕੂਲ, ਦੂਜਾ ਸਥਾਨ ਆਸ਼ੀਤਾ ਕੁੰਡਲ ਵਾਈ ਐੱਸ ਸਕੂਲ ਬਰਨਾਲਾ, ਤੀਜਾ ਸਥਾਨ ਰਮਨਦੀਪ ਕੌਰ ਸਸਸਸ ਚੰਨਣਵਾਲ ਨੇ ਹਾਸਲ ਕੀਤਾ। ਅੰਡਰ-17  (ਲੜਕੇ) ’ਚ ਪਹਿਲਾ ਸਥਾਨ ਯਧੁਵੀਰ ਖਿੱਪਲ, ਦੂਜਾ ਸਥਾਨ ਵਿਗਨੇਸ ਦੇਸਮੁਖ ਤੇ ਤੀਜਾ ਸਥਾਨ ਜਪਸਿਮਰਨ ਸਿੰਘ ਮਹਿਲ ਨੇ ਹਾਸਲ ਕੀਤਾ।

ਅੰਡਰ-21 (ਲੜਕੀਆਂ) ’ਚ ਪਹਿਲਾ ਸਥਾਨ ਹਰਮਨਜੋਤ ਕੌਰ ਪੁੱਤਰੀ ਮਨਜੀਤ ਸਿੰਘ, ਦੂਜਾ ਸਥਾਨ  ਸੁਰੁਚੀ ਪੁੱਤਰੀ ਸ਼ੰਕਰ ਪ੍ਰਸਾਦ, ਤੀਜਾ ਸਥਾਨ ਸੀਰਤ ਪੁੱਤਰੀ ਕੁਲਭੂਸ਼ਨ ਮੈਨਣ ਨੇ ਹਾਸਲ ਕੀਤਾ। ਅੰਡਰ-21(ਲੜਕੇ) ’ਚ ਪਹਿਲਾ ਸਥਾਨ ਨਰੇਸ਼ ਕਾਂਸਲ, ਦੂਜਾ ਸਥਾਨ ਯਕਸ਼ ਸ਼ਰਮਾ ਪੁੱਤਰ ਜੀਵਨਜੋਤ, ਤੀਜਾ ਸਥਾਨ ਬਿਸਮੀਤ ਸਿੰਘ ਖੁਰਮੀ ਪੁੱਤਰ ਸਰਬਜੀਤ ਸਿੰਘ ਨੇ ਹਾਸਲ ਕੀਤਾ।

 ਸਾਲ 21-40 (ਮਹਿਲਾ) ’ਚ ਪਹਿਲਾ ਸਥਾਨ ਰਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ, ਦੂਜਾ ਸਥਾਨ ਬਲਜਿੰਦਰ ਕੌਰ ਪੁੱਤਰੀ ਚਮਕੌਰ ਸਿੰਘ, ਤੀਜਾ ਸਥਾਨ ਰਾਜਿੰਦਰ ਕੌਰ ਪੁੱਤਰੀ ਜੋਰਾ ਸਿੰਘ ਨੇ ਹਾਸਲ ਕੀਤਾ। ਸਾਲ 21-40  (ਪੁਰਸ਼) ’ਚ ਪਹਿਲਾ ਸਥਾਨ ਪ੍ਰਮੋਦ ਕੁਮਾਰ ਪੁੱਤਰ ਬਰਨਾਲਾ, ਦੂਜਾ ਸਥਾਨ ਮੁਹਮੰਦ ਤਨਵੀਰ ਬਰਨਾਲਾ ਤੇ ਤੀਜਾ ਸਥਾਨ ਚਿਰਨਜੀਵ ਸੁਪੱਤਰ ਰਵੀ ਸੰਕਰ  ਬਰਨਾਲਾ ਨੇ ਹਾਸਲ ਕੀਤਾ। 

ਸਾਲ 40-50 (ਮਹਿਲਾ ਵਰਗ) ’ਚ ਪਹਿਲਾ ਸਥਾਨ ਸਰੋਜ ਕੁਮਾਰੀ ਪੁੱਤਰੀ ਓਮ ਪ੍ਰਕਾਸ਼ ਹੈਲਥ ਐਜੂਕੇਟਰ ਲੁਧਿਆਣਾ, ਦੂਜਾ ਸਥਾਨ ਵਤਨੀਪ ਸੰਧੂ ਪੁੱਤਰੀ ਸ. ਸੁਰਜੀਤ ਸਿੰਘ ਤੇ ਤੀਸਰਾ ਸਥਾਨ ਹਰਜਿੰਦਰ ਕੌਰ ਨੇ ਹਾਸਲ ਕੀਤਾ। ਉਮਰ ਵਰਗ 40-50  ’ਚ ਪਹਿਲਾ ਸਥਾਨ ਜਸਵੰਤ ਸਿੰਘ ਪੁੱਤਰ  ਕੌਰ ਸਿੰਘ, ਦੂਜਾ ਸਥਾਨ ਜਿੰਮੀ ਮਿੱਤਲ ਪੁੱਤਰ ਬਿ੍ਰਜ ਲਾਲ ਮਿੱਤਲ, ਤੀਜਾ ਸਥਾਨ ਹਰਵਿੰਦਰ ਸ਼ਰਮਾ ਪੁੱਤਰ ਸ੍ਰੀ ਐਸ ਸੀ ਸ਼ਰਮਾ ਨੇ ਹਾਸਲ ਕੀਤਾ। 

ਸਾਲ 50+ (ਪੁਰਸ਼) ’ਚ ਪਹਿਲਾ ਸਥਾਨ ਭੂਸ਼ਣ ਗਰਗ ਪਤਰ ਦੇਵ ਰਾਜ ਗਰਗ  ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਰਨਾਲਾ, ਦੂਜਾ ਸਥਾਨ ਕੋਚ ਸੁਖਦੇਵ ਸਿੰਘ ਪੁੱਤਰ  ਵਚਨ ਸਿੰਘ, ਤੀਜਾ ਸਥਾਨ ਰਾਜ ਕੁਮਾਰ (ਰਾਜੀ) ਨੇ ਹਾਸਲ ਕੀਤਾ। 50+ (ਮਹਿਲਾ) ’ਚ ਪਹਿਲਾ ਸਥਾਨ ਪਰਮੀਲ ਰਾਣੀ, ਦੂਜਾ ਸਥਾਨ ਸੁਰੇਸ਼ ਰਾਣੀ ਨੇ ਪ੍ਰਾਪਤ ਕੀਤਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਗੁਰਦੀਪ ਸਿੰਘ ਬਾਠ (ਜ਼ਿਲਾ ਪ੍ਰਧਾਨ) ਅਤੇ ਸੈਕਟਰੀ ਬਰਨਾਲਾ ਕਲੱਬ ਡਾ. ਰਮਨਦੀਪ ਸਿੰਘ, ਨੀਲਮ ਰਾਣੀ (ਪਿ੍ਰੰਸੀਪਲ ਐਲ.ਬੀ.ਐਸ ਕਾਲਜ਼),  ਡਾ. ਕਾਸ਼ਿਫ (ਐਨਆਈਸੀ), ਸਪੋਰਟਸ ਡੀ ਐਮ ਸਿਮਰਦੀਪ ਸਿੰਘ ਨੇ ਨਿਭਾਈ। 

ਇਸ ਮੌਕੇ ਕੋਚ ਸੁਖਦੇਵ ਸਿੰਘ, ਸਿੱਖਿਆ ਵਿਭਾਗ ਦੇ ਹਰਭਜਨ ਸਿੰਘ, ਹਰਜੀਤ ਸਿੰਘ ਮਲੂਕਾ, ਦਲਜੀਤ ਸਿੰਘ ਮਾਣਕ, ਵਿਕਾਸ ਕੁਮਾਰ, ਸੁਮੇਸ਼ ਰਾਣੀ, ਗਗਨਦੀਪ ਸਿੰਘ ਵਾਈ.ਐਸ ਅਤੇ ਗਗਨਦੀਪ ਕੌਰ ਸੈਕਰੇਡ ਹਾਰਟ ਸਕੂਲ ਹਾਜ਼ਰ ਸਨ।

 

Tags: Sports News , Punjab Khed Mela 2022 , Khedan Watan Punjab Diyan , Khedan Watan Punjab Deyan 2022

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD